Tuesday, September 16, 2025

Haryana

ਗੁਰੂਗ੍ਰਾਮ ਸ਼ਹਿਰ ਵਿਚ ਸਵੱਛਤਾ ਤੇ ਜਲ ਨਿਕਾਸੀ ਨੂੰ ਲੈ ਕੇ ਹਰਿਆਣਾ ਸਰਕਾਰ ਪ੍ਰਤੀਬੱਧ : ਮੁੱਖ ਸਕੱਤਰ

July 08, 2024 02:10 PM
SehajTimes

ਨਾਗਰਿਕਾਂ ਦੇ ਸੁਝਾਅ ਦੇ ਆਧਾਰ 'ਤੇ ਸ਼ਹਿਰ ਨੂੰ ਸਵੱਛ ਬਨਾਉਣ ਲਈ ਅਧਿਕਾਰੀਆਂ ਨੂੰ ਦਿੱਤੇ ਨਵੀਂ ਯੋਜਨਾ ਦੇ ਨਿਰਦੇਸ਼

ਡੋਰ ਟੂ ਡੋਰ ਕੂੜਾ ਇਕੱਠਾ ਕਰਨ ਲਈ ਵਧਾਈ ਜਾਵੇਗੀ ਸਵੱਛਤਾ ਵਾਹਨਾਂ ਦੀ ਗਿਣਤੀ

ਗੁਰੂਗ੍ਰਾਮ ਸ਼ਹਿਰ ਨੁੰ ਸਵੱਛ ਬਨਾਉਣ ਲਈ ਮੁੱਖ ਸਕੱਤਰ ਹਰ ਹਫਤੇ ਕਰਣਗੇ ਨਾਗਰਿਕਾਂ ਦੇ ਨਾਲ ਮੀਟਿੰਗ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਸੂਬਾ ਸਰਕਾਰ ਗੁਰੂਗ੍ਰਾਮ ਸ਼ਹਿਰ ਵਿਚ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਵੱਛਤਾ ਤੇ ਜਨਨਿਕਾਸੀ ਨੁੰ ਲੈ ਕੇ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਇਸੀ ਲੜੀ ਵਿਚ ਸ਼ਹਿਰ ਵਿਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੇ ਲਈ ਸਵੱਛਤਾ ਵਾਹਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ।

ਮੁੱਖ ਸਕੱਤਰ ਐਤਵਾਰ ਨੂੰ ਗੁਰੂਗ੍ਰਾਮ ਵਿਚ ਸ਼ਹਿਰ ਦੇ ਪ੍ਰਬੁੱਧ ਨਾਗਰਿਕਾਂ ਦੇ ਨਾਲ ਮੀਟਿੰਗ ਕਰ ਰਹੇ ਸਨ।

ਸ੍ਰੀ ਟੀਵੀਐਸਐਨ ਪ੍ਰਸਾਦ ਨੇ ਮੀਟਿੰਗ ਵਿਚ ਤਿੰਨ ਮੈਂਬਰੀ ਕਮੇਟੀ ਦੇ ਗਠਨ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਕਮੇਟੀ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਲਈ ਸਵੱਛਤਾ ਵਾਹਨਾਂ ਲਈ ਮਾਨਕ ਤੈਅ ਕਰੇਗੀ, ਜਿਸ ਦੇ ਬਾਅਦ ਨਗਰ ਨਿਗਮ , ਗੁਰੂਗ੍ਰਾਮ ਵੱਲੋਂ ਇਕ ਪਬਲਿਕ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਇਸ ਦੇ ਤਹਿਤ ਕੋਈ ਵੀ ਏਜੰਸੀ, ਆਰਡਬਲਿਯੂਏ, ਸੰਸਥਾ ਜਾਂ ਨਿਜੀ ਤੌਰ 'ਤੇ ਕੋਈ ਵਿਅਕਤੀ ਘਰ-ਘਰ ਤੋਂ ਕੂੜਾ ਇਕੱਠਾ ਕਰਨ ਲਈ ਨਿਰਧਾਰਿਤ ਸਮਰੱਥਾ ਦਾ ਵਾਹਨ ਫਰਾਈਵਰ ਸਮੇਤ ਨਰਗ ਨਿਗਮ ਨੁੰ ਮਹੁਇਆ ਕਰਾਵੇਗਾ ਤਾਂ ਉਸ ਨੂੰ ਕਮੇਟੀ ਵੱਲੋਂ ਨਿਰਧਾਰਿਤ ਦਰ ਦੇ ਅਨੁਸਾਰ ਮਹੀਨਾ ਆਧਾਰ 'ਤੇ ਭੁਗਤਾਨ ਕੀਤਾ ਜਾਵੇਗਾ। ਇਸ ਵਾਹਨ ਵਿਚ ਚੀਪੀਐਸ ਲਗਿਆ ਹੋਣਾ ਜਰੂਰੀ ਹੋਵੇਗਾ ਤਾਂ ਜੋ ਉਸ ਵਾਹਨ ਦੀ ਲੋਕੇਸ਼ਨ ਪਤਾ ਚਲੱਲਦੀ ਰਹੇ। ਉਸ ਦਾ ਲਿੰਕ ਪਬਲਿਕ ਡੋਮੇਨ ਵਿਚ ਉਪਲਬਧ ਕਰਾਇਆ ਜਾਵੇਗਾ ਤਾਂ ਜੋ ਨਾਗਰਿਕਾਂ ਨੁੰ ਵੀ ਉਸ ਦੇ ਬਾਰੇ ਵਿਚ ਜਾਣਕਾਰੀ ਹੋਵੇ। ਇਸ ਕੰਮ ਵਿਚ ਪ੍ਰਯੁਕਤ ਹੋਣ ਵਾਲੇ ਵਾਹਨਾਂ ਦੇ ਲਈ ਘੱਟੋ ਘੱਟ ਤਿੰਨ ਸਾਲਾਂ ਤਕ ਕੰਮ ਕਰਨ ਦੀ ਸਮੇਂ ਨਿਰਧਾਰਿਤ ਕੀਤੀ ਜਾਵੇਗੀ। ਗੁਰੂਗ੍ਰਾਮ ਸ਼ਹਿਰ ਵਿਚ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਦੀ ਗਿਣਤੀ ਇਕ ਹਜਾਰ ਤਕ ਹੋਣੀ ਚਾਹੀਦੀ ਹੈ।

ਮੁੱਖ ਸਕੱਤਰ ਨੇ ਗੁਰੂਗ੍ਰਾਮ ਸ਼ਹਿਰ ਵਿਚ ਬਰਸਾਤ ਦੌਰਾਨ ਜਲਭਰਾਵ ਦੀ ਸਮਸਿਆ 'ਤੇ ਐਕਸ਼ਨ ਲੈਂਦੇ ਹੋਏ ਅਧਿਕਾਰੀਆਂ ਨਾਲ ਜਲ ਨਿਕਾਸੀ ਦੇ ਇੰਤਜਾਮਾਂ ਤੇ ਨਾਲਿਆਂ ਦੀ ਸਫਾਈ ਦੀ ਜਾਣਕਾਰੀ ਵੀ ਲਈ।

ਡ੍ਰੇਨਾਂ ਦੀ ਸਫਾਈ ਕੰਮ ਵਿਚ ਕੋਈ ਏਜੰਸੀ ਲ੍ਰਾਪ੍ਰਵਾਹੀ ਵਰਤੇਗੀ ਤਾਂ ਉਸ ਦੇ ਖਿਲਾਫ ਕੀਤੀ ਜਾਵੇਗੀ ਕਾਰਵਾਈ

ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦਸਿਆ ਕਿ ਜਿਲ੍ਹਾ ਵਿਚ ਜਲਭਰਾਵ ਵਾਲੇ 112 ਕ੍ਰਿਟਿਕਲ ਪੁਆਇੰਟਸ ਦੀ ਪਹਿਚਾਣ ਕੀਤੀ ਗਈ ਹੈ ਅਤੇ ਇੰਨ੍ਹਾਂ ਸਥਾਨਾਂ ਦੀ ਮਾਨੀਟਰਿੰਗ ਲਈ ਆਈਏਐਸ, ਐਚਸੀਐਸ ਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ, ਨਗਰ ਨਿਗਮ ਦੇ ਕਮਿਸ਼ਨਰ ਡਾ. ਨਰਹਰੀ ਬਾਂਗੜ ਨੇ ਦਸਿਆ ਕਿ ਗੁਰੂਗ੍ਰਾਮ ਸ਼ਹਿਰ ਵਿਚ ਜੀਐਮਡੀਏ ਤੇ ਨਗਰ ਨਿਗਮ ਦੇ ਚਾਰ ਵੱਡੇ ਨਾਲੇ ਅਤੇ ਕਰੀਬ 600 ਕਿਲੋਮੀਟਰ ਲੰਬਾਈ ਵਾਲੀ ਛੋਟੇ ਨਾਲੇ ਜਲ ਨਿਕਾਸੀ ਦੇ ਕੰਮ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਸਾਰੇ ਨਾਲਿਆਂ ਦੀ ਸਫਾਈ ਦੇ ਟੈਡਰ ਜਾਰੀ ਹੋ ਚੁੱਕੇ ਹਨ ਅਤੇ ਇੰਨ੍ਹਾਂ ਵਿਚ ਸਫਾਈ ਦਾ ਕੰਮ ਜਾਰੀ ਹੈ। ਇਸ 'ਤੇ ਮੁੱਖ ਸਕੱਤਰ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ 10 ਤੋਂ 20 ਕਿਲੋਮੀਟਰ ਦੀ ਲੰਬਾਈ 'ਤੇ ਇਕ ਐਸਡੀਓ ਜਾਂ ਹੋਰ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਜੋ ਕਿ ਸਫਾਈ ਦੇ ਕੰਮ ਦੀ ਰੋਜਾਨਾ ਰਿਪੋਰਟ ਕਰੇਗਾ। ਜੋ ਵੀ ਏਜੰਸੀ ਇਸ ਕੰਮ ਵਿਚ ਲਾਪ੍ਰਵਾਹੀ ਵਰਤੇਗੀ ਊਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੁੱਖ ਸਕੱਤਰ ਨੇ ਮੀਟਿੰਗ ਵਿਚ ਨਗਰ ਨਿਗਮ ਗੁਰੂਗ੍ਰਾਮ ਦੀ ਮੰਗ 'ਤੇ 40 ਕੰਪੈਕਟਰ ਤੇ ਸਕਸ਼ਨ ਮਸ਼ੀਨ-ਜੀਟੀਯੂ ਖਰੀਦਣ ਨਾਲ ਸਬੰਧਿਤ ਕਾਰਵਾਈ ਵੀ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮੀਟਿੰਗ ਵਿਚ ਪਹੁੰਚੇ ਸਵੱਛਤਾ ਅਤੇ ਵਾਤਾਵਰਣ ਦੇ ਮਾਹਰਾਂ ਤੋਂ ਬੰਧਵਾੜੀ ਕੂੜਾਂ ਨਿਸਤਾਰਣ ਪਲਾਂਟ ਦੀ ਵਿਵਸਥਾ ਦਰੁਸਤ ਕਰਨ ਦੇ ਲਈ ਇਕ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੀਟਿੰਗ ਵਿਚ ਪਹੁੰਚੇ ਲੋਕਾਂ ਦੇ ਸੁੁਝਾਆਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਨਾਗਰਿਕਾਂ ਨੁੰ ਭਰੋਸਾ ਦਿੰਦੇ ਹੋਏ ਕਿਹਾ ਕਿ ਊਹ ਹਰ ਹਫਤੇ ਇਸੀ ਤਰ੍ਹਾ ਆਨਲਾਇਨ ਜਾਂ ਆਫਲਾਇਨ ਮੀਟਿੰਗ ਲੈਣਗੇ।

ਇਸ ਮੌਕੇ 'ਤੇ ਗੁਰੂਗ੍ਰਾਮ ਡਿਵੀਜਨਲ ਦੇ ਕਮਿਸ਼ਨਰ ਆਰਸੀ ਬਿਡਾਨ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ