Thursday, November 27, 2025

Health

ਡਾਇਰੀਆ ਤੇ ਡੇਂਗੂ ਤੋਂ ਬਚਾਅ ਲਈ ਕੀਤਾ ਸੁਚੇਤ 

July 05, 2024 03:37 PM
SehajTimes

ਸੁਨਾਮ : ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡਾਇਰੀਆ ਅਤੇ ਡੇਂਗੂ ਤੋਂ ਬਚਾਅ ਲਈ ਸੁਚੇਤ ਕਰਦਿਆਂ ਸਾਵਧਾਨੀ ਵਰਤਣ ਲਈ ਆਖਿਆ। ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਕੌਹਰੀਆਂ ਡਾਕਟਰ ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਫਤਹਿਗੜ੍ਹ ਵਿਖੇ ਓ ਆਰ ਐਸ ਪੰਦਰਵਾੜਾ ਤਹਿਤ ਡਾਇਰੀਆ ਅਤੇ ਮਲੇਰੀਆ ਡੇਂਗੂ ਸਬੰਧੀ ਲੋਕਾਂ ਨੂੰ ਸਿੱਖਿਆ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਗੰਢੂਆਂ ਸਿਹਤ ਕਰਮਚਾਰੀ ਨੇ ਦੱਸਿਆ ਕੇ ਬਰਸਾਤਾਂ ਦੇ ਮੌਸਮ ਕਾਰਨ ਮਲੇਰੀਆ ਡੇਂਗੂ ਫੈਲਾਉਣ ਵਾਲਾ ਮੱਛਰ ਪੈਦਾ ਹੋ ਰਿਹਾ ਹੈ ਉਸ ਤੋਂ ਬਚਾਅ ਲਈ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਫਾਈ ਰੱਖੀ ਜਾਵੇ ਹਰ ਹਫਤੇ ਕੂਲਰਾਂ ਦਾ ਪਾਣੀ ਸੁਕਾਕੇ ਦੁਬਾਰਾ ਪਾਇਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਲੱਗੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਮੱਛਰਦਾਨੀ ਜਾਂ ਗੁੱਡ ਨਾਈਟ, ਆਲ ਆਊਟ ਵਗੈਰਾ ਦਾ ਇਸਤੇਮਾਲ ਕੀਤਾ ਜਾਵੇ। ਓਆਰਐਸ ਪੰਦਰਵਾੜਾ ਤਹਿਤ  ਜੇਕਰ ਕਿਸੇ ਨੂੰ ਵੀ ਡਾਇਰੀਏ ਦੀ ਸਮੱਸਿਆ ਆਉਂਦੀ ਹੈ ਤਾਂ ਓ ਆਰ ਐਸ ਦਾ ਘੋਲ ਤਿਆਰ ਕਰਕੇ ਉਸ ਦਾ ਹੀ ਪਾਣੀ ਪੀਤਾ ਜਾਵੇ,  ਛੋਟੇ ਬੱਚਿਆਂ ਨੂੰ ਓਆਰਐਸ ਦੇ ਘੋਲ ਦੇ ਪੈਕਟ ਅਤੇ ਜਿੰਕ ਦੀ ਗੋਲੀਆਂ ਆਸ਼ਾ ਵਰਕਰਾਂ ਰਾਹੀਂ ਘਰੋਂ ਘਰੀਂ ਪਹੁੰਚਾ ਦਿੱਤੇ ਗਏ ਹਨ ਇਸ ਤੋਂ ਬਚਾਅ ਲਈ ਬਾਹਰ ਦਾ ਖਾਣਾ ਜੰਕ  ਫੂਡ ਵਗੈਰਾ ਨਾ ਖਾਧਾ ਜਾਵੇ। ਫਲ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਵਰਤੋਂ ਵਿੱਚ  ਲਿਆਂਦਾ ਜਾਵੇ, ਕੱਟਿਆ ਕੋਈ ਵੀ ਫਲ ਸਬਜੀ ਨਾ ਖਾਧੀ ਜਾਵੇ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਇਸ ਮੌਕੇ ਸਿਹਤ ਕਰਮਚਾਰੀ ਹਰਪ੍ਰੀਤ ਕੌਰ ਆਂਗਣਵਾੜੀ ਵਰਕਰ ਹੈਲਪਰ ਤੇ ਸਕੂਲ ਸਟਾਫ ਹਾਜ਼ਰ ਸੀ।

Have something to say? Post your comment

 

More in Health

ਬਲਾਕ ਪੰਜਗਰਾਈਆਂ ਵਿਖ਼ੇ ਟੀ. ਬੀ ਕੰਟਰੋਲ ਪ੍ਰੋਗਰਾਮ ਤਹਿਤ ਮੀਟਿੰਗ ਹੋਈ

ਫੋਰਟਿਸ ਹਸਪਤਾਲ ਅੰਮ੍ਰਿਤਸਰ ਵਲੋਂ ਬਿਨਾਂ ਡਾਇਲਿਸਿਸ 65 ਸਾਲਾ ਮਰੀਜ਼ ਦੀ ਜ਼ਿੰਦਗੀ ਬਚਾਈ

ਹੈਲਥ ਐਂਡ ਸੈਂਨੀਟੇਸ਼ਨ ਕਮੇਟੀ ਮਾਣਕੀ ਦੀ ਮੀਟਿੰਗ ਵਿੱਚ ਸਿਹਤ ਨਾਲ ਸੰਬੰਧਤ ਮੁੱਦੇ ਵਿਚਾਰੇ

ਸਿਵਲ ਸਰਜਨ ਵਲੋਂ ਜਿ਼ਲ੍ਹਾ ਵਾਸੀਆਂ ਨੂੰ ਅੰਗਦਾਨ ਵਾਸਤੇ ਅਹਿਦ ਲੈਣ ਦੀ ਅਪੀਲ

ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ 'ਚ ਮੁੱਖ ਮੰਤਰੀ ਮਰੀਜ ਸਹਾਇਤਾ ਕੇਂਦਰ ਤੇ ਈ-ਹਸਪਤਾਲ ਦੀ ਸ਼ੁਰੂਆਤ

ਪੰਜਾਬ ਵਿੱਚ ਮੁੱਢਲੀ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 236 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ: ਡਾ. ਬਲਬੀਰ ਸਿੰਘ

ਹਰ ਗਰਭਵਤੀ ਔਰਤ ਦੇ ਚਾਰ ਸਿਹਤ ਮੁਆਇਨੇ ਜ਼ਰੂਰੀ : ਡਾ. ਤਮੰਨਾ ਸਿੰਘਲ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਹੜ੍ਹ ਰਾਹਤ ਮੈਡੀਕਲ ਕੈਂਪ ਜਾਰੀ