Wednesday, September 17, 2025

Haryana

ਪੰਚਕੂਲਾ ਵਿਚ ਸਥਾਪਿਤ ਹੋਵੇਗਾ ਫੱਲ ਅਤੇ ਸਬਜੀਆਂ ਦਾ ਐਕਸੀਲੈਂਸ ਕੇਂਦਰ :ਕੰਵਰ ਪਾਲ

July 04, 2024 07:35 PM
SehajTimes

ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਦਸਿਆ ਕਿ ਪੰਚਕੂਲਾ ਵਿਚ ਇੰਗਲੈਂਡ (ਯੂਕੇ) ਦੇ ਸਹਿਯੋਗ ਨਾਲ ਫੱਲ ਤੇ ਸਬਜੀਆਂ ਦੇ ਨਿਧਨ ਲਈ 115 ਕਰੋੜ ਰੁਪਏ ਦੀ ਲਾਗਤ ਨਾਲ ਇਕ ਐਕਸੀਲੈਂਸ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਬੰਧ ਵਿਚ ਇਕ ਐਮਓਯੂ ਸਾਇਨ ਕੀਤਾ ਗਿਆ ਹੈ। ਇਹ ਕੇਂਦਰ ਸਾਲ 2026 ਤਕ ਬਣ ਕੇ ਤਿਆਰ ਹੋ ਜਾਵੇਗੀ।ਸ੍ਰੀ ਕੰਵਰ ਪਾਲ ਨੇ ਦਸਿਆ ਕਿ ਵਿਸ਼ਵ ਪੱਧਰ 'ਤੇ ਫੱਲ ਤੇ ਸਬਜੀਆਂ ਦੇ ਉਤਪਾਦਨ ਵਿਚ ਭਾਰਤ ਦੂਜੇ ਸਥਾਨ 'ਤੇ ਹੈ, ਪਰ ਇਸ ਉਤਪਾਦਨ ਸਮਰੱਥਾ ਦਾ 20 ਤੋਂ 30 ਫੀਸਦੀ ਨਸ਼ਟ ਹੋ ਜਾਂਦਾ ਹੈ। ਇਸ ਐਕਸੀਲੈਂਸ ਕੇਂਦਰ ਨਾਲ ਸੂਬੇ ਦੇ ਕਿਸਾਨਾਂ ਦੀ ਫੱਲ ਤੇ ਸਬਜੀਆਂ ਦਾ ਸਹੀ ਰੱਖਰਖਾਵ ਹੋ ਸਕੇਗਾ।

ਉਨ੍ਹਾਂ ਨੇ ਦਸਿਆ ਕਿ ਇਹ ਐਕਸੀਲੈਂਸ ਕੇਂਦਰ ਅੱਤਆਧੁਨਿਕ ਤਕਨੀਕਾਂ ਨੂੰ ਅਪਨਾ ਕੇ ਵਿਦੇਸ਼ ਤੇ ਹੋਰ ਕੌਮੀ ਪੱਧਰ ਦੇ ਸੰਸਥਾਨਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਜਾਵੇਗਾ। ਤੁੜਾਈ ਬਾਅਦ ਫੱਲ ਤੇ ਸਬਜੀਆਂ ਨੂੰ ਸਟੋਰ ਤੇ ਟ੍ਰਾਂਸਪੋਰਟ ਵਿਚ ਸਹੀ ਤਾਪਮਾਨ ਤੇ ਨਮੀ 'ਤੇ ਰੱਖਿਆ ਜਾ ਸਕੇਗਾ। ਇਸ ਨਾਲ ਫੱਲ ਤੇ ਸਬਜੀਆਂ ਨੂੰ ਤਾਜਾ ਰੱਖਣ ਦੀ ਸਮੇਂ ਵਧਾਈ ਜਾ ਸਕੇਗੀ। ਖੇਤੀਬਾੜੀ ਮੰਤਰੀ ਨੇ ਦਸਿਆ ਕਿ ਐਕਸੀਲੈਂਸ ਕੇਂਦਰ ਦੇ ਨਿਰਮਾਣ ਨਾਲ ਪੂਰੇ ਭਾਰਤ ਵਿਚ ਕੋਲਡਚੇਨ ਨੂੰ ਮਜਬੂਤ ਕਰਨ ਤੇ ਨਾਲ ਹੀ ਕੋਲਡਚੇਨ ਵਿਚ ਵਰਤੋ ਹੋਣ ਵਾਲੀ ਉਰਜਾ ਨੂੰ ਘੱਟ ਤੋਂ ਘੱਟ ਕਰਨ ਵਿਚ ਸਹਿਯੋਗ ਮਿਲ ਸਕੇਗਾ। ਇਹੀ ਨਹੀਂ ਇਸ ਐਕਸੀਲੈਂਸ ਕੇਂਦਰ ਵਿਚ ਫੱਲ ਤੇ ਸਬਜੀਆਂ ਵਿਚ ਤੁੜਾਈ ਬਾਅਦ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਘੱਟ ਕੀਤਾ ਜਾਵੇ, ਇਸ ਬਾਰੇ ਵਿਚ ਵੱਖ-ਵੱਖ ਪ੍ਰਯੋਗ ਕੀਤੇ ਜਾਣਗੇ ਤੇ ਕਿਸਾਨਾਂ ਨੂੰ ਇਸ ਬਾਰੇ ਵਿਚ ਜਾਗਰੁਕ ਵੀ ਕੀਤਾ ਜਾਵੇਗਾ ਤਾਂ ਜੋ ਤੁੜਾਈ ਬਾਅਦ ਫੱਲਾਂ ਤੇ ਸਬਜੀਆਂ ਦੀ ਹਾਨੀ ਘੱਟ ਤੋਂ ਘੱਟ ਕੀਤੀ ਜਾ ਸਕੇ ਤਾਂ ਜੋ ਸਰਵੋਚ ਗੁਣਵੱਤਾ ਦੇ ਫੱਲ ਤੇ ਸਬਜੀ ਸਾਰਿਆਂ ਨੂੰ ਉਪਲਬਧ ਕਰਵਾਈ ਜਾ ਸਕੇ। ਉੱਧਰ, ਹਰਿਆਣਾ ਅਤੇ ਇੰਗਲੈਂਡ ਦੇ ਵਿਚ ਉਪਰੋਕਤ ਐਕਸੀਲੈਂਸ ਕੇਂਦਰ ਦੇ ਨਿਰਮਾਣ ਨੂੰ ਲੈ ਕੇ ਇਕ ਐਮਓਯੂ ਸਾਇਨ ਕੀਤਾ ਗਿਆ। ਇਸ ਐਮਓਯੂ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ ਅਤੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਚੰਡੀਗੜ੍ਹ ਦੀ ਕੈਰੋਲਿਨ ਰੋਵੇਟ ਦੀ ਮੌਜੂਦ ਵਿਚ ਸਾਇਨ ਕੀਤੇ ਗਏ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ