Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Haryana

ਮੁੱਖ ਮੰਤਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਵਿਚ ਕੂੜਾ ਇਕੱਠਾ ਕਰਨ ਲਈ 50 ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਦਿਖਾਈ ਹਰੀ ਝੰਡੀ

June 27, 2024 01:58 PM
SehajTimes

ਮੁੱਖ ਮੰਤਰੀ ਨੇ ਕਪੜਾ ਥੈਲਾ ਵੈਂਡਿੰਗ ਮਸ਼ੀਨ ਅਤੇ ਸੇਨੀਟਰੀ ਪੈਡ ਵੈਂਡਿੰਗ ਮਸ਼ੀਨ ਦੀ ਵੀ ਕੀਤੀ ਸ਼ੁਰੂਆਤ

ਇਹ ਮਸ਼ੀਨਾਂ ਜਲਦੀ ਹੀ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਕੀਤੀਆਂ ਜਾਣਗੀਆਂ ਸਥਾਪਿਤ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਵਿਚ ਸਫਾਈ ਵਿਵਸਥਾ ਨੂੰ ਹੋਰ ਦਰੁਸਤ ਕਰਦੇ ਹੋਏ ਵੀਰਵਾਰ ਨੂੰ 50 ਨਵੇਂ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇੰਨ੍ਹਾਂ ਨੁੰ ਮਿਲਾ ਕੇ ਵਾਹਨਾਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ।

ਵਰਨਣਯੋਗ ਹੈ ਕਿ ਨਗਰ ਨਿਗਮ ਗੁਰੂਗ੍ਰਾਮ ਖੇਤਰ ਵਿਚ ਡੋੋਰ-ਟੂ-ਡੋਰ ਕੁੜਾਂ ਚੁੱਕਣ ਸਮੇਤ ਸਫਾਈ ਵਿਵਸਥਾ ਨੂੰ ਬਿਹਤਰ ਕਰਨ ਲਈ ਯੁੱਧ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇਕ ਪਾਸੇ ਜਿੱਥੇ ਵਾਹਨਾਂ ਤੇ ਮਸ਼ੀਨਰੀ ਦੀ ਗਿਣਤੀ ਰੋਜਾਨਾ ਵਧਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਨਿਗਮ ਖੇਤਰ ਦੇ ਸਾਰੇ ਵਾਰਡਾਂ ਵਿਚ ਸਫਾਈ ਵਿਵਸਥਾ ਦੀ ਬਿਹਤਰ ਨਿਗਰਾਨੀ ਲਈ 19 ਐਚਸੀਐਸ ਅਧਿਕਾਰੀਆਂ ਨੂੰ ਜਿਮੇਵਾਰੀ ਸੌਂਪੀ ਹੋਈ ਹੈ। ਗੁਰੂਗ੍ਰਾਮ ਵਿਚ ਸਰਕਾਰ ਵੱਲੋਂ ਲਾਗੂ ਠੋਸ ਕੂੜਾ ਵਾਤਾਵਰਣ ਜਰੂਰਤ ਪ੍ਰੋਗ੍ਰਾਮ (ਸਵੀਪ) ਤਹਿਤ ਜਾਰੀ ਵਿਸ਼ੇਸ਼ ਸਵੱਛਤਾ ਮੁਹਿੰਮ ਦੌਰਾਨ ਵੱਖ-ਵੱਖ ਸਥਾਨਾਂ 'ਤੇ ਬਣੇ ਗਾਰਬੇਜ ਵਨਰੇਬਲ ਪੁਆਇੰਟ ਸਾਫ ਕੀਤੇ ਗਏ ਹਨ ਅਤੇ ਰੋਜਾਨਾਂ ਸਫਾਈ ਵਿਵਸਥਾ ਬਿਹਤਰ ਹੋ ਰਹੀ ਹੈ। ਇਸ ਦੇ ਨਾਲ ਹੀ ਸੈਕੇਂਡਰੀ ਕੂੜਾ ਕਲੈਕਸ਼ਨ ਪੁਆਇੰਟਾਂ ਤੋਂ ਵੀ ਕੂੜਾਂ ਉਠਾਨ ਤੇਜੀ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਖਾਂਡਸਾ ਤੇ ਵਾਟਿਕਾ ਚੌਕ ਸਥਿਤ ਸੈਕੇਂਡਰੀ ਕਲੈਕਸ਼ਨ ਪੁਆਇੰਟਾਂ ਨੂੰ ਜੀਰੋ ਗਾਰਬੇਜ ਕਰਦੇ ਹੋਏ ਹੁਣ ਨਿਯਮਤ ਕੂੜਾ ਉਠਾਨ ਯਕੀਨੀ ਕੀਤਾ ਜਾ ਰਿਹਾ ਹੈ।

ਇਲੈਕਟ੍ਰਿਕ ਡੋਰ-ਟੂ-ਡੋਰ ਵਾਹਨਾਂ ਨਾਲ ਵਾਤਾਵਰਣ ਸਰੰਖਣ ਦਾ ਰੱਖਿਆ ਜਾ ਰਿਹਾ ਧਿਆਨ

ਨਗਰ ਨਿਗਮ ਗੁਰੂਗ੍ਰਾਮ ਵੱਲੋਂ ਡੋਰ-ਟੂ-ਡੋਰ ਕੂੜਾ ਕਲੈਕਸ਼ਨ ਵਿਵਸਥਾ ਵਿਚ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਤਾਂ ਜੋ ਵਾਤਾਵਰਣ ਪ੍ਰਦੂਸ਼ਿਤ ਨਾ ਹੋਵੇ। ਵੀਰਵਾਰ ਨੂੰ ਮੁੱਖ ਮੰਤਰੀ ਵੱਲੋਂ ਸ਼ੁਰੂ ਕਰਵਾਏ ਗਏ ਸਾਰੇ ਵਾਹਨ ਇਲੈਕਟ੍ਰਿਕ ਹਨ। ਇਸ ਨਾਲ ਇਕ ਪਾਸੇ ਜਿੱਥੇ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੇ ਕੰਮ ਵਿਚ ਤੇਜੀ ਆਵੇਗੀ, ਉੱਥੇ ਦੂਜੇ ਪਾਸੇ ਵਾਤਾਵਰਣ ਸਰੰਖਣ ਵੀ ਹੋਵੇਗਾ।

ਕਪੜਾ ਥੈਲਾ ਵੈਡਿੰਗ ਮਸ਼ੀਨ ਦੀ ਵੀ ਕੀਤੀ ਸ਼ੁਰੂਆਤ

ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਿੰਗਲ ਯੂਜ ਪਲਾਸਟਿਕ ਤੇ ਪੋਲੀਥੀਨ ਕੈਰੀਬੈਗ ਮੁਕਤ ਗੁਰੂਗ੍ਰਾਮ ਮੁਹਿੰਮ ਦੇ ਤਹਿਤ ਕਪੜਾ ਥੈਲਾ ਵੈਂਡਿੰਗ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ। ਇਹ ਮਸ਼ੀਨਾਂ ਆਉਣ ਵਾਲੇ ਸਮੇਂ ਵਿਚ ਗੁਰੂਗ੍ਰਾਮ ਦੇ ਵੱਖ-ਵੱਖ ਪਬਲਿਕ ਸਥਾਨਾਂ 'ਤੇ ਲਗਾਈਆਂ ਜਾਣਗੀਆਂ। ਮਸ਼ੀਨ ਵਿਚ 10 ਰੁਪਏ ਦਾ ਸਿੱਕਾ ਪਾ ਕੇ ਜਾਂ ਯੂਪੀਆਈ ਰਾਹੀਂ ਵੀ ਕਪੜੇ ਦਾ ਥੈਲਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਨਾਗਰਿਕਾਂ ਵਿਚ ਸਿੰਗਲ ਯੂਜ ਪਲਾਸਟਿਕ ਤੇ ਪੋਲੀਥੀਨ ਕੈਰੀਬੈਗ ਮੁਕਤ ਗੁਰੂਗ੍ਰਾਮ ਬਨਾਉਣ ਲਈ ਪ੍ਰੇਰਣਾ ਮਿਲੇਗੀ। ਮੁੱਖ ਮੰਤਰੀ ਨੇ ਸੈਨੀਟਰੀ ਪੈਡ ਵੈਂਡਿੰਗ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ। ਮਸ਼ੀਨ ਤੋਂ ਨਵੇਂ ਪੈਡ ਪ੍ਰਾਪਤ ਕਰਨ ਦੇ ਨਾਲ ਹੀ ਵਰਤੋ ਕੀਤੇ ਗਏ ਪੈਡ ਨੂੰ ਡਿਸਪੋਜ ਆਫ ਵੀ ਕੀਤਾ ਜਾ ਸਕੇਗਾ।

ਇਸ ਮੌਕੇ 'ਤੇ ਗੁਰੂਗ੍ਰਾਮ ਡਿਵੀਜਨ ਦੇ ਕਮਿਸ਼ਨਰ ਆਰਸੀ ਬਿਢਾਨ, ਪੁਲਿਸ ਕਮਿਸ਼ਨਰ ਵਿਕਾਸ ਅਰੋੜਾ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਨਿਗਮ ਕਮਿਸ਼ਨਰ ਡਾ. ਨਰਹਰੀ ਸਿੰਘ ਬਾਂਗੜ, ਵਧੀਕ ਨਿਗਮ ਕਮਿਸ਼ਨਰ ਡਾ. ਬਲਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ (ਸਵੱਛ ਭਾਰਤ ਮਿਸ਼ਨ) ਡਾ. ਨਰੇਸ਼ ਕੁਮਾਰ ਸਮੇਤ ਕਈ ਮਾਣਯੋਗ ਵਿਅਕਤੀ ਅਤੇ ਅਧਿਕਾਰੀ ਮੌਜੂਦ ਸਨ।

Have something to say? Post your comment

 

More in Haryana

ਰਣਵੀਰ ਸਿੰਘ ਡਿਪਟੀ ਕਾਨੂੰਨੀ ਸਲਾਹਕਾਰ ਦੇ ਅਹੁਦੇ 'ਤੇ ਤੈਨਾਤ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕੈਬੀਨੇਟ ਮੀਟਿੰਗ- ਹਰਿਆਣਾ ਵਿਧਾਨਸਭਾ ਸੈਸ਼ਨ 22 ਅਗਸਤ ਤੋਂ ਹੋਵੇਗਾ ਸ਼ੁਰੂ

ਭਾਰਤ ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਚੋਣ 2025 'ਤੇ ਜਾਰੀ ਕੀਤੀ ਕੀਤੀ ਜਾਣਕਾਰੀ ਭਰਪੂਰ ਪੁਸਤਕਾ

ਹਰਿਆਣਾ ਸਰਕਾਰ ਨੇ ਅਵੈਧ ਹਥਿਆਰ ਨਿਰਮਾਣ 'ਤੇ ਸਖਤੀ ਨਾਲ ਕਾਰਵਾਈ ਕਰਨ ਲਈ ਐਸਓਪੀ ਜਾਰੀ ਕੀਤੀ : ਡਾ. ਸੁਮਿਤਾ ਮਿਸ਼ਰਾ

ਹਰਿਆਣਾ ਸਰਕਾਰ 1 ਅਗਸਤ ਤੋਂ ਰਾਜਵਿਆਪੀ ਬੇਸਹਾਰਾ ਪਸ਼ੂ-ਮੁਕਤ ਮੁਹਿੰਮ ਕਰੇਗੀ ਸ਼ੁਰੂ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸਤ 2 ਅਗਸਤ ਨੂੰ ਜਾਰੀ ਹੋਵੇਗੀ : ਸ਼ਿਆਮ ਸਿੰਘ ਰਾਣਾ

1 ਲੱਖ ਵਾਂਝੇ ਪਰਿਵਾਰਾਂ ਨੂੰ ਪਹਿਲੇ ਫੇਜ਼ ਵਿੱਚ ਦਿੱਤੇ ਜਾਣਗੇ 100-100 ਗਜ ਦੇ ਪਲਾਟ : ਨਾਇਬ ਸਿੰਘ ਸੈਣੀ

ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਸੂਬਾਵਾਸੀਆਂ ਨੂੰ ਹਰਿਆਣਾ ਦੇ ਹਰੇਕ ਪਿੰਡ ਵਿੱਚ ਬੱਸ ਸਹੂਲਤ ਮਹੁਇਆ ਕਰਵਾਉਣ ਦੀ ਸੌਗਾਤ ਦਿੱਤੀ

ਪੁਲਿਸ ਦੀ ਭਰਤੀ ਕੱਢ ਰਹੇ ਹਨ ਸਾਰੇ ਨੌਜੁਆਨ ਮਿਹਨਤ ਕਰਨ : ਨਾਇਬ ਸਿੰਘ ਸੈਣੀ

ਛੱਤ 'ਤੇ ਸੋਲਰ ਪੈਨਲ ਲਗਾਉਣ ਵਾਲੇ ਪਰਿਵਾਰਾਂ ਦਾ ਬਿਜਲੀ ਬਿੱਲ ਆਵੇਗਾ ਜੀਰੋ : ਸ੍ਰੀ ਨਾਇਬ ਸਿੰਘ ਸੈਣੀ