Monday, June 16, 2025

Haryana

ਸੀਵਰੇਜ ਲਾਇਨਾਂ ਅਤੇ ਬਰਸਾਤੀ ਪਾਣੀ ਦੀ ਨਾਲੀਆਂ ਦੀ ਸਫਾਈ ਲਈ ਅਧਿਕਾਰੀਆਂ ਨੂੰ ਨਿਰਦੇਸ਼

June 06, 2024 07:55 PM
SehajTimes

ਜਨਸਿਹਤ ਇੰਜੀਨੀਅਰਿੰਗ ਮੰਤਰੀ ਨੇ ਅਧਿਕਾਰੀਆਂ ਦੇ ਨਾਲ ਕੀਤੀ ਸਮੀਖਿਆ ਮੀਟਿੰਗ

ਨੁੰਹ ਜਿਲ੍ਹੇ ਦੇ ਲਈ ਪੇਯਜਲ ਸਪਲਾਈ ਪਰਿਯੋਜਨਾ 15 ਜੂਨ ਤਕ ਚਾਲੂ ਹੋਣ ਦੀ ਸੰਭਾਵਨਾ ਹੈ

ਚੰਡੀਗੜ੍ਹ : ਹਰਿਆਣਾ ਦੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾ ਰਾਜ ਵਿਚ ਸਾਰੇ ਸੀਵਰ ਲਾਇਨਾਂ ਅਤੇ ਬਰਸਾਤੀ ਪਾਣੀ ਦੀ ਨਾਲੀਆਂ ਦੀ ਸਫਾਈ ਕਰ ਦਿੱਤੀ ਜਾਵੇ ਤਾਂ ਜੋ ਸੀਵਰ ਰੁਕਾਵਟ ਅਤੇ ਪਾਣੀ ਦੀ ਸਮਸਿਆ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ, ਬਰਸਾਤ ਦੇ ਮੌਸਮ ਵਿਚ ਤਾਜੇ ਪਾਣੀ ਦੇ ਸਰੋਤਾਂ ਵਿਚ ਸੀਵੇਜ ਦੇ ਮਿਸ਼ਰਣ ਦੇ ਕਾਰਨ ਜਲ ਜਨਿਤ ਬੀਮਾਰੀ ਦੇ ਸੰਭਾਵਿਤ ਖਤਰੇ ਨੂੰ ਰੋਕਨ ਲਈ ਪੇਯਜਲ ਪਾਇਪਲਾਇਨਾਂ ਵਿਚ ਰਿਸਾਵ ਦੀ ਸਮਸਿਆ ਨੂੰ ਪ੍ਰਾਥਮਿਕਤਾ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।

ਸ੍ਰੀ ਬਨਵਾਰੀ ਲਾਲ ਨੇ ਅੱਜ ਇੱਥੇ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਗੈਸੀਯ ਕਲੋਰੀਨੀਕਰਣ ਪ੍ਰਣਾਲੀ ਦੀ ਵਰਤੋ ਕਰ ਸਵੱਛ ਪੇਯਜਲ ਦੀ ਸਪਲਾਈ ਕੀਤੀ ਜਾਵੇ।

ਸਾਰੇ ਜਲ ਸਟੋਰੇਜ ਟੈਂਕਾਂ ਦੀ ਸਫਾਈ ਦੇ ਲਈ ਇਕ ਪ੍ਰੋਗ੍ਰਾਮ ਤਿਆਰ ਕਰਨ

ਸਟੋਰੇਜ ਟੈਂਕਾਂ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਨਹਿਰ ਦੇ ਚਲਣ ਦੇ ਸਮੇਂ ਦੌਰਾਨ ਸਾਰੇ ਨਹਿਰ ਅਧਾਰਿਤ ਜਲ ਕੰਮਾਂ ਵਿਚ ਸਟੋਰੇਜ ਟੈਂਕ ਭਰ ਜਾਣ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਟੰਕੀਆਂ ਦੀ ਨਿਯਮਤ ਸਫਾਈ ਕੀਤੀ ਜਾਵੇ। ਤਾਂ ਜੋ ਗੰਦਗੀ ਜਮ੍ਹਾ ਹੋਣ ਦੇ ਕਾਰਨ ਪਾਣੀ ਦੀ ਟੰਕੀਆਂ ਦੀ ਸਮਰੱਥਾ ਘੱਟ ਨਾ ਹੋਵੇ। ਨਿਯਮਤ ਅੰਤਰਾਲ 'ਤੇ ਸਾਰੇ ਜਲ ਭੰਡਾਰਣ ਟੈਂਕਾਂ ਦੀ ਸਫਾਈ ਦੇ ਲਈ ਇਕ ਪ੍ਰੋਗ੍ਰਾਮ ਤਿਆਰ ਕਰਨ ਦਾ ਨਿਰਦੇਸ਼ ਦਿੱਤਾ।

ਸੀਵਰੇਜ ਦੀ ਸਫਾਈ ਦੇ ਲਈ ਹਨ 165 ਮਸ਼ੀਨਾਂ

ਉਨ੍ਹਾਂ ਨੂੰ ਦਸਿਆ ਗਿਆ ਕਿ ਮੌਜੂਦ ਵਿਚ ਸੀਵਰੇਜ ਦੀ ਸਫਾਈ ਦੇ ਲਈ ਵਿਭਾਗ ਦੇ ਕੋਲ 165 ਮਸ਼ੀਨਾਂ ਉਪਲਬਧ ਹਨ। ਇੰਨ੍ਹਾਂ ਵਿਚ 10,000 ਲੀਟਰ ਸਮਰੱਥਾ ਦੀ 6 ਸੁਪਰ ਸੱਕਰ ਮਸ਼ੀਨਾਂ, 10,000 ਲੀਟਰ ਸਮਰੱਥਾ ਦੀ 41 ਉੱਚ ਦਬਾਅ ਜੇਟਿੰਗ-ਕਮ-ਸਕਸ਼ਨ ਪ੍ਰਕਾਰ ਦੀ ਹਾਈਡ੍ਰੋਲਿਕ ਰੂਪ ਨਾਲ ਸੰਚਾਲਿਤ ਸੀਵਰ ਸਫਾਈ ਮਸ਼ੀਨਾਂ 4 ਰੋਬੋਟਿਕ ਗੈਬ ਮਸ਼ੀਨਾਂ, 96 ਬਾਲਟੀ ਪ੍ਰਕਾਰ ਦੀ ਮਸ਼ੀਨਾਂ ਅਤੇ 18 ਹਾਈਡ੍ਰੋਲਿਕ ਗ੍ਰੈਬ ਮਸ਼ੀਨਾਂ ਸ਼ਾਮਿਲ ਹਨ।

ਪੇਯਜਲ ਸਪਲਾਈ ਪਰਿਯੋਜਨਾ ਦੀ 15 ਜੂਨਤਕ ਚਾਲੂ ਹੋਣ ਦੀ ਹੈ ਸੰਭਾਵਨਾ

ਮੀਟਿੰਗ ਵਿਚ ਦਸਿਆ ਗਿਆ ਕਿ ਜਿਲ੍ਹਾ ਨੁੰਹ ਦੇ ਲੋਕਾਂ ਨੂੰ ਕਾਫੀ ਅਤੇ ਸਵੱਛ ਪੇਯਜਲ ਸਹੂਲਤ ਉਪਲਬਧ ਕਰਾਉਣ ਦੀ ਮਹਤੱਵਪੂਰਨ ਪੇਯਜਲ ਪਰਿਯੋਜਨਾ 15 ਜੂਨ, 2024 ਤਕ ਚਾਲੂ ਹੋਣ ਦੀ ਸੰਭਾਵਨਾ ਹੈ। ਜਿਲ੍ਹੇ ਦੇ ਨਗੀਨਾ ਬਲਾਕ ਦੇ 52 ਪਿੰਡਾਂ ਵਿਚ ਪੇਯਜਲ ਸੰਕਟ ਹੈ।

ਆਖੀਰੀ ਛੋਰ ਦੇ ਪਿੰਡਾਂ ਤਕ ਪੇਯਜਲ ਸਪਲਾਈ ਯਕੀਨੀ ਕਰਨ ਦੇ ਲਈ ਕੀਤੇ ਹਨ ਯਤਨ

ਡਾ. ਬਨਵਾਰੀ ਲਾਲ ਨੇ ਕਿਹਾ ਕਿ ਇਹ ਯਕੀਨੀ ਕਰਨ ਲਈ ਲਗਾਤਾਰ ਯਤਨ ਕੀਤੇ ਗਏ ਹਨ ਕਿ ਰਾਜ ਦੇ ਕਿਸੇ ਵੀ ਹਿੱਸੇ ਵਿਚ ਪੀਣ ਦੇ ਪਾਣੀ ਦੀ ਕਮੀ ਨਾ ਹੋਵੇ ਅਤੇ ਆਖੀਰੀ ਛੋਰ ਦੇ ਪਿੰਡਾਂ ਤਕ ਪਾਣੀ ਪਹੁੰਚੇ। ਜਿਲ੍ਹਾ ਨੁੰਹ ਦੇ ਨਗੀਨਾ ਬਲਾਕ ਦੇ 52 ਪਿੰਡਾਂ ਦੇ ਲੋਕਾਂ ਦੀ ਪੇਯਜਲ ਜਰੂਰਤਾਂ ਨੁੰ ਪੂਰਾ ਕਰਨ ਲਈ ਰੈਨੀਵੇਲ ਅਤੇ ਟਿਯੂਬਵੈਲ ਅਧਾਰਿਤ ਪੇਯਜਲ ਪਰਿਯੋਜਨਾ ਮੰਜੂਰ ਅਤੇ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਰਿਯੋਜਨਾ ਦੀ ਜਾਂਚ ਚੱਲ ਰਹੀ ਹੈ ਅਤੇ ਆਉਣ ਵਾਲੇ ਦੱਸ ਦਿਨਾਂ ਵਿਚ ਪਿੰਡਾਂ ਨੂੰ ਪਾਣੀ ਦੀ ਨਿਯਮਤ ਸਪਲਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀ ਨੂੰ ਜਰੂਰਤ ਅਨੁਸਾਰ ਪਿੰਡਾਂ ਵਿਚ ਟੈਂਕਰਾਂ ਰਾਹੀਂ ਪੇਯਜਲ ਦੀ ਨਿਯਮਤ ਸਪਲਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੂੰ ਦਸਿਆ ਗਿਆ ਕਿ ਪਿਛਲੇ ਮਹੀਨੇ ਜਿਲ੍ਹਾ ਨੁੰਹ ਦੇ ਵੱਖ-ਵੱਖ ਖੇਤਰਾਂ ਵਿਚ 1200 ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਗਈ ਹੈ।

Have something to say? Post your comment

 

More in Haryana

ਵੋਟਰ ਹੀ ਲੋਕਤੰਤਰ ਦਾ ਮੂਲ : ਮੁੱਖ ਚੋਣ ਕਮਿਸ਼ਨਰ

ਊਰਜਾ ਮੰਤਰੀ ਅਨਿਲ ਵਿਜ ਨੇ 15 ਦਿਨ ਵਿੱਚ ਖਰਾਬ ਟ੍ਰਾਂਸਫਾਰਮਰ ਨਹੀਂ ਬਦਲਣ ਵਾਲੇ ਅੰਬਾਲਾ ਇੰਡਸਟਰਿਅਲ ਏਰਿਆ ਸਬ-ਡਿਵੀਜ਼ਨਲ ਦੇ ਜੇਟੀ ਨੂੰ ਕੀਤਾ ਸਸਪੈਂਡ

ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਹੋਵੇਗਾ ਇਤਿਹਾਸਕ, 11 ਲੱਖ ਯੋਗ ਸਾਧਕ ਇੱਕ ਸਾਥ ਕਰਣਗੇ ਯੋਗ ਦਾ ਅਭਿਆਸ

ਮਈ ਮਹੀਨੇ ਤੱਕ ਅਨੁਸੂਚਿਤ ਜਾਤੀ ਦੇ 311 ਲਾਭਾਰਥਿਆਂ ਨੂੰ 221.74 ਲੱਖ ਰੁਪਏ ਦੀ ਵਿਤੀ ਸਹਾਇਤਾ ਕੀਤੀ ਪ੍ਰਦਾਨ

ਲੋਕਾਂ ਤੋਂ ਭੀਸ਼ਨ ਗਰਮੀ ਦੇ ਵਿੱਚ ਸੁਰੱਖਿਅਤ ਰਹਿਣ ਦੀ ਕੀਤੀ ਅਪੀਲ

ਮਨੁੱਖਤਾ ਲਈ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣ : ਮਹੀਪਾਲ ਢਾਂਡਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਨੂੰ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ

ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਪ੍ਰਦਰਸ਼ਨੀ ਵਿੱਚ ਦਿਖੀ ਵਿਕਸਿਤ ਰਾਸ਼ਟਰ ਦੇ ਵੱਧ ਵੱਧੀ ਭਾਰਤ ਦੀ ਤਸਵੀਰ : ਡਾ. ਅਰਵਿੰਦ ਸ਼ਰਮਾ

ਰਾਜਪਾਲ ਨੇ ਅੱਠ ਸਾਲਾਂ ਦੇ ਪਰਵਤਰੋਹੀ ਆਰਿਅਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ

ਹਰਿਆਣਾ ਵਿੱਚ ਡ੍ਰੋਨ ਤਕਨਾਲੋਜੀ ਨਾਲ ਖੇਤੀਬਾੜੀ ਅਤੇ ਆਪਦਾ ਪ੍ਰਬੰਧਨ ਨੂੰ ਮਿਲੇਗੀ ਨਵੀ ਦਿਸ਼ਾ