Tuesday, June 17, 2025

Haryana

HAU ਵਿਗਿਆਨਕਾਂ ਵੱਲੋਂ ਵਿਕਸਿਤ ਝੋਨਾ ਥ੍ਰੈਸ਼ਰ (ਮਸ਼ੀਨ) ਦਾ ਮਿਲਿਆ ਪੈਟੇਂਟ

May 31, 2024 06:51 PM
SehajTimes

ਚੰਡੀਗੜ੍ਹ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਿਗਿਆਨਕਾਂ ਨੇ ਇਕ ਹੋਰ ਉਪਲਬਧੀ ਨੁੰ ਯੂਨੀਵਰਸਿਟੀ ਦੇ ਨਾਂਅ ਕੀਤਾ ਹੈ। ਯੂਨੀਵਰਸਿਟੀ ਦੇ ਵਿਗਿਆਨਕਾਂ ਵੱਲੋਂ ਵਿਕਸਿਤ ਕੀਤੀ ਗਈ ਡ੍ਰਾਇਰ, ਡੀ ਹਸਕਰ ਅਤੇ ਪੋਲਿਸ਼ਰ ਦੇ ਨਾਲ ਏਕੀਕ੍ਰਿਤ ਝੋਨਾ ਥ੍ਰੈਸ਼ਰ ਮਸ਼ੀਨ ਨੂੰ ਭਾਰਤ ਸਰਕਾਰ ਦੇ ਪੈਟੇਂਟ ਦਫਤਰ ਵੱਲੋਂ ਪੈਟੇਂਟ ਮਿਲ ਗਿਆ ਹੈ। ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੂਨੀਵਰਸਿਟੀ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਵਿਗਿਆਨਕਾਂ ਵੱਲੋਂ ਵਿਕਸਿਤ ਇਹ ਮਸ਼ੀਨ ਕਿਸਾਨਾਂ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋਵੇਗੀ। ਮਸ਼ੀਨ ਦੀ ਖੋਜ ਕਾਲਜ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਕੀਤਾ ਗਿਆ। ਇਸ ਮਸ਼ੀਨ ਨੁੰ ਭਾਰਤ ਸਰਕਾਰ ਵੱਲੋਂ ਇਸ ਦਾ ਪ੍ਰਮਾਣ ਪੱਤਰ ਮਿਲ ਗਿਆ ਹੈ ਜਿਸ ਦੀ ਪੈਟੈਂਟ ਗਿਣਤੀ 536920 ਹੈ।

ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀ ਨੂੰ ਲਗਾਤਾਰ ਮਿਲ ਰਹੀ ਉਪਲਬਧੀਆਂ ਲਈ ਇੱਥੇ ਦੇ ਵਿਗਿਆਨਕ ਵਧਾਈਯੋਗ ਹਨ। ਇਸ ਤਰ੍ਹਾ ਦੀ ਤਕਨੀਕਾਂ ਦੇ ਵਿਕਾਸ ਵਿਚ ਸਕਾਰਾਤਮਕ ਯਤਨਾਂ ਨੂੰ ਯੂਨੀਵਰਸਿਟੀ ਹਮੇਸ਼ਾ ਪ੍ਰੋਤਸਾਹਿਤ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਚਾਵਲ ਲੋਕਾਂ ਦੇ ਮੁੱਖ ਖੁਰਾਕ ਪਦਾਰਥ ਵਿਚ ਸ਼ਾਮਿਲ ਹੈ। ਹੁਣ ਕਿਸਾਨ ਖੇਤ ਵਿਚ ਹੀ ਮਸ਼ੀਨ ਦੀ ਵਰਤੋ ਕਰ ਕੇ ਝੋਨੇ ਦੇ ਦਾਨਿਆਂ ਨੂੰ ਫਸਲ ਤੋਂ ਵੱਖ ਕਰ ਸਕਣਗੇ, ਸੁਖਾ ਸਕਣਗੇ, ਭੂਮੀ ਕੱਢ ਸਕਣਗੇ (ਭੂਰੇ ਚਾਵਲ ਲਈ) ਅਤੇ ਪੋਲਿਸ਼ ਕਰ ਸਕਣਗੇ। ਪਹਿਲਾਂ ਕਿਸਾਨਾਂ ਨੁੰ ਝੋਨੇ ਤੋਂ ਚਾਵਲ ਕੱਢਣ ਲਈ ਮਿਲ ਵਿ ਜਾਣਾ ਪੈਂਦਾ ਸੀ। ਹੁਣ ਕਿਸਾਨ ਆਪਣੇ ਘਰ ਦੇ ਖਾਨੇ ਦੇ ਲਈ ਵੀ ਬ੍ਰਾਉਨ ਰਾਇਸ ਕੱਢ ਸਕਣਗੇ।ਝੋਨਾ ਥ੍ਰੈਸ਼ਰ ਦੀ ਮੁੱਖ ਵਿਸ਼ੇਸ਼ਤਾਵਾਂ 'ਤੇ ਉਨ੍ਹਾਂ ਨੇ ਦਸਿਆ ਕਿ ਇਹ ਮਸ਼ੀਨ 50 ਐਚਪੀ ਟਰੈਕਟਰ ਦੇ ਲਈ ਅਨੁਕੂਲ ਹੈ। ਡਰਾਪਰ ਵਿਚ 18 ਸਿਰੇਮਿਕ ਇੰਫ੍ਰਾਰੇਡ ਹੀਟਰ (ਹਰੇਕ 650 ਵਾਟ) ਸ਼ਾਮਿਲ ਹਨ। ਇਸ ਮਸ਼ੀਨ ਦੀ ਚਾਵਲ ਉਤਪਾਦਨ ਸਮਰੱਥਾ 150 ਕਿਲ/ਘੰਟੇ ਤਕ ਪਹੁੰਚ ਜਾਂਦੀ ਹੈ।

Have something to say? Post your comment

 

More in Haryana

ਹਰਿਆਣਾ ਵਿੱਚ ਪੰਚਾਇਤਾਂ ਨੂੰ ਮਿਲੇਗਾ ਹੁਣ ਸਟਾਮਪ ਡਿਯੂਟੀ ਦਾ ਸਿੱਧਾ ਲਾਭ : ਕ੍ਰਿਸ਼ਣ ਲਾਲ ਪੰਵਾਰ

ਰਿਵਾੜੀ ਨੂੰ ਵਿਕਾਸ ਦਾ ਵੱਡਾ ਤੋਹਫ਼ਾ ਮਿਲਿਆ, ਮੁੱਖ ਮੰਤਰੀ ਨੇ ਐਲਾਨਾਂ ਦਾ ਖੋਲ੍ਹਿਆ ਪਿਟਾਰਾ

ਹਰਿਆਣਾ ਨੇ ਮਾਵਾਂ ਦੀ ਮਰਣ ਦਰ ਵਿੱਚ ਵਰਣਯੋਗ ਕਮੀ ਹਾਸਲ ਕੀਤੀ ਹੈ : ਆਰਤੀ ਸਿੰਘ ਰਾਓ

ਵੋਟਰ ਹੀ ਲੋਕਤੰਤਰ ਦਾ ਮੂਲ : ਮੁੱਖ ਚੋਣ ਕਮਿਸ਼ਨਰ

ਊਰਜਾ ਮੰਤਰੀ ਅਨਿਲ ਵਿਜ ਨੇ 15 ਦਿਨ ਵਿੱਚ ਖਰਾਬ ਟ੍ਰਾਂਸਫਾਰਮਰ ਨਹੀਂ ਬਦਲਣ ਵਾਲੇ ਅੰਬਾਲਾ ਇੰਡਸਟਰਿਅਲ ਏਰਿਆ ਸਬ-ਡਿਵੀਜ਼ਨਲ ਦੇ ਜੇਟੀ ਨੂੰ ਕੀਤਾ ਸਸਪੈਂਡ

ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਹੋਵੇਗਾ ਇਤਿਹਾਸਕ, 11 ਲੱਖ ਯੋਗ ਸਾਧਕ ਇੱਕ ਸਾਥ ਕਰਣਗੇ ਯੋਗ ਦਾ ਅਭਿਆਸ

ਮਈ ਮਹੀਨੇ ਤੱਕ ਅਨੁਸੂਚਿਤ ਜਾਤੀ ਦੇ 311 ਲਾਭਾਰਥਿਆਂ ਨੂੰ 221.74 ਲੱਖ ਰੁਪਏ ਦੀ ਵਿਤੀ ਸਹਾਇਤਾ ਕੀਤੀ ਪ੍ਰਦਾਨ

ਲੋਕਾਂ ਤੋਂ ਭੀਸ਼ਨ ਗਰਮੀ ਦੇ ਵਿੱਚ ਸੁਰੱਖਿਅਤ ਰਹਿਣ ਦੀ ਕੀਤੀ ਅਪੀਲ

ਮਨੁੱਖਤਾ ਲਈ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣ : ਮਹੀਪਾਲ ਢਾਂਡਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਨੂੰ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ