Tuesday, March 24, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Haryana

ਹਰਿਆਣਾ ਵਿਚ ਸਪੰਨ ਹੋਏ ਲੋਕਸਭਾ ਆਮ ਚੋਣ, ਜਨਰਲ ਓਬਜਰਵਾਂ ਨੇ ਕੀਤੀ ਇਲੈਕਸ਼ਨ ਪੇਪਰਾਂ ਦੀ ਸਕਰੂਟਨੀ

May 28, 2024 03:17 PM
SehajTimes

ਚੰਡੀਗੜ੍ਹ : ਹਰਿਆਣਾ ਵਿਚ ਸਪੰਨ ਹੋਏ ਲੋਕਸਭਾ ਆਮ ਚੋਣ 2024 ਨੂੰ ਲੈ ਕੇ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਓਬਜਰਵਰਸ ਨੇ ਐਤਵਾਰ ਨੁੰ ਲੋਕਸਭਾ ਖੇਤਰਾਂ ਦੇ ਸਾਰੇ ਵਿਧਾਨਸਭਾ ਖੇਤਰਾਂ ਦੇ ਵੱਖ-ਵੱਖ ਇਲੈਕਸ਼ਨ ਪੇਪਰਾਂ ਦੀ ਸਕਰੂਟਨੀ ਕੀਤੀ। ਜਨਰਲ ਓਬਜਰਵਰਾਂ ਨੇ ਇਕ-ਇਕ ਕਰ ਕੇ ਸਾਰੇ ਵਿਧਾਨਸਭਾ ਖੇਤਰਾਂ ਦੇ ਏਆਰਓ ਨੁੰ ਬੁਲਾ ਕੇ 17-ਏ ਪ੍ਰਿਸਾਈਡਿੰਗ ਅਧਿਕਾਰੀ ਦੀ ਡਾਇਰੀ, ਵਿਜਿਟ ਸੀਟ ਸਮੇਤ ਵੱਖ-ਵੱਖ ਕਾਗਜਾਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਜਨਰਲ ਓਬਜਰਵਰ ਆਰ ਗਜਲਕਛਮੀ (ਆਈਏਐਸ) ਨੇ ਜਿਲ੍ਹਾ ਫੌਜੀ ਬੋਰਡ ਦੇ ਮੀਟਿੰਗ ਹਾਲ ਵਿਚ ਭਿਵਾਨੀ-ਮਹੇਂਦਰਗੜ੍ਹ ਲੋਕਸਭਾ ਖੇਤਰ ਦੇ ਸਾਰੇ 9 ਵਿਧਾਨਸਭਾ ਖੇਤਰਾਂ ਦੇ ਵੱਖ-ਵੱਖ ਚੋਣ ਪੇਪਰ ਦੀ ਸਕਰੂਟਨੀ ਕੀਤੀ। ਇਸ ਮੌਕੇ 'ਤੇ ਭਿਵਾਨੀ-ਮਹੇਂਦਰਗੜ੍ਹ ਸੰਸਦੀ ਖੇਤਰ ਦੀ ਰਿਟਰਨਿੰਗ ਆਫਿਸਰ ਅਤੇ ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ (ਆਈਏਐਸ) ਵੀ ਮੌਜੂਦ ਰਹੀ। ਇਸ ਤਰ੍ਹਾ ਨਾਲ ਹਿਸਾਰ ਦੇ ਜਨਰਲ ਓਬਜਰਵਰ ਗੋਪਾਲ ਚੰਦਰ, ਜਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਦਹਿਆ ਅਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਪੰਚਾਇਤ ਭਵਨ ਵਿਚ ਚੋਣ ਸਬੰਧੀ ਸਾਰੇ ਦਸਤਾਵੇਜਾਂ ਦੀ ਸਕਰੂਟਨੀ ਕੀਤੀ ਗਈ। ਇਸ ਦੌਰਾਨ ਸਾਰੇ ਬੂਥਾਂ ਦੀ ਰਿਪੋਰਟ ਦਾ ਰੇਂਡਮਲੀ ਨਿਰੀਖਣ ਕੀਤਾ ਗਿਆ, ਜਿਸ ਵਿਚ ਜਾਂਚ ਬਾਅਦ ਸਹੀ ਪਾਇਆ ਗਿਆ।

ਇਸੀ ਤਰ੍ਹਾ ਨਾਲ ਰੋਹਤਕ ਸੰਸਦੀ ਚੋਣ ਖੇਤਰ ਦੇ ਜਨਰਲ ਓਬਜਰਵਰ ਡਾ. ਐਨ ਪ੍ਰਭਾਕਰ ਰੇਡੀ, ਰਿਟਰਨਿੰਗ ਅਧਿਕਾਰੀ ਅਜੈ ਕੁਮਾਰ, ਝੱਜਰ ਦੇ ਜਿਲ੍ਹਾ ਚੋਣ ਅਧਿਕਾਰੀ ਕੈਪਟਨ ਸ਼ਕਤੀ ਸਿੰਘ ਅਤੇ ਸੰਸਦੀ ਚੋਣ ਖੇਤਰ ਦੇ ਸਾਰੇ 9 ਸਹਾਇਕ ਰਿਟਰਨਿੰਗ ਅਧਿਕਾਰੀਆਂ, ਚੋਣ ਉਮੀਦਵਾਰਾਂ/ਨੁਮਾਇੰਦਿਆਂ ਦੀ ਮੌਜੂਦਗੀ ਵਿਚ ਸਥਾਨਕ ਮਹਾਰਾਨੀ ਕਿਸ਼ੋਰੀ ਜਾਟ ਕੰਨਿਆ ਕਾਲਜ ਦੇ ਬਹੁਉਦੇਸ਼ੀ ਹਾਲ ਵਿਚ ਸਕਰੂਟਨੀ ਪ੍ਰਕ੍ਰਿਆ ਸਪੰਨ ਹੋਈ। ਰਿਟਰਨਿੰਗ ਅਧਿਕਾਰੀ ਸੰਜੈ ਕੁਮਾਰ ਨੇ ਕਿਹਾ ਕਿ ਰੋਹਤਕ ਸੰਸਦੀ ਚੋਣ ਖੇਤਰ-07 ਦੀ ਸਾਰੀ 9 ਵਿਧਾਨਸਭਾਵਾਂ ਦੇ ਬੂਥਾਂ ਨਾਲ ਸਬੰਧਿਤ ਪ੍ਰਿਸਾਈਡਿੰਗ ਅਧਿਕਾਰੀ ਡਾਇਰੀ, ਫਾਰਮ-17ਏ (ਵੋਟਰ ਰਜਿਸਟਰ) ਅਤੇ ਹੋਰ ਸਬੰਧਿਤ ਦਸਤਾਵੇਜਾਂ ਦੀ ਸਕਰੂਟਨੀ ਪ੍ਰਕ੍ਰਿਆ ਪੂਰੀ ਕੀਤੀ ਗਈ। ਉੱਥੇ ਕਰਨਾਲ ਲੋਕਸਭਾ ਚੋਣ ਦੇ ਬਾਅਦ ਜਮ੍ਹਾ ਕੀਤੇ ਗਏ ਮਹਤੱਵਪੂਰਨ ਦਸਤਾਵੇਜਾਂ ਦੀ ਸਕਰੂਟਨੀ ਸਥਾਨਕ ਐਮਡੀ ਮਾਡਲ ਸਕੂਲ ਵਿਚ ਕੀਤੀ ਗਈ। ਸਕਰੂਟਨੀ ਦੌਰਾਨ ਜਨਰਲ ਓਬਜਰਵਰ ਈ ਰਵਿੰਦਰਨ ਅਤੇ ਜਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਉੱਤਮ ਸਿੰਘ ਵੀ ਮੌਜੂਦ ਰਹੇ। ਇਸ ਮੌਕੇ 'ਤੇ ਲੋਕਸਭਾ ਤੇ ਜਿਮਨੀ ਚੋਣ ਵਿਧਾਨਸਭਾ ਕਰਨਾਲ ਦੇ ਉਮੀਦਵਾਰ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਰਹੇ।

ਇਸ ਤਰ੍ਹਾ ਨਾਲ ਅੰਬਾਲਾ ਦੇ ਜਿਲ੍ਹਾ ਚੋਣ ਅਧਿਕਾਰੀ ਅਤੇ ਡੀਸੀ ਡਾ. ਸ਼ਾਲੀਨ ਨੇ ਦਸਿਆ ਕਿ ਅੰਬਾਲਾ ਲੋਕਸਭਾ ਚੋਣ 85 ਮਈ ਨੁੰ ਖਤਮ ਹੋ ਗਿਆ। ਸਾਰੇ ਈਵੀਐਮ ਨੂੰ ਸਟ੍ਰਾਂਗ ਰੂਮ ਵਿਚ ਰੱਖਵਾ ਦਿੱਤਾ ਗਿਆ ਹੈ। ਹੁਣ ਨਤੀਜੇ 4 ਜੂਨ ਨੂੰ ਗਿਣਤੀ ਦੇ ਬਾਅਦ ਐਲਾਨ ਕੀਤੇ ਜਾਣਗੇ। ਇਸ ਵਿਚ ਐਤਵਾਰ ਨੂੰ ਭਾਰਤੀ ਚੋਣ ਕਮਿਸ਼ਨ ਦੇ ਜਨਰਲ ਓਬਜਰਵਰ ਨੇ ਅੰਬਾਲਾ ਲੋਕਸਭਾ ਦੀ ਚੋਣਾਵੀ ਸਮੀਖਿਆ ਕੀਤੀ ਅਤੇ ਪੂਰੀ ਚੋਣਾਵੀ ਪ੍ਰਕ੍ਰਿਆ ਨੂੰ ਭਾਰਤੀ ਚੋਣ ਕਮਿਸ਼ਨ ਦੇ ਮਾਪਦੰਡਾਂ 'ਤੇ ਸਹੀ ਪਾਇਆ। ਉੱਥੇ ਜਨਰਲ ਓਬਜਰਵਰ ਦੇਵ ਕ੍ਰਿਸ਼ਣਾ ਤਿਵਾਰੀ ਨੇ ਸਿਰਸਾ ਦੇ ਮਿਨੀ ਸਕੱਤਰੇਤ ਦੇ ਓਡੀਟੋਰਿਅਮ ਵਿਚ ਸਿਰਸਾ ਲੋਕਸਭਾ ਖੇਤਰ ਦੇ ਰਿਟਰਨਿੰਗ ਅਧਿਕਾਰੀ ਤੇ ਸਾਰੇ ਵਿਧਾਨਸਭਾ ਖੇਤਰਾਂ ਦੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਮੀਟਿੰਗ ਲੈ ਕੇ ਚੋਣ ਪ੍ਰਕ੍ਰਿਆ ਦੀ ਸਮੀਖਿਆ ਕੀਤੀ। ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਤੇ ਉਨ੍ਹਾਂ ਦੇ ਨੁਮਾਇੰਦੇ ਵੀ ਮੌਜੂਦ ਰਹੇ। ਜਨਰਲ ਓਬਜਰਵਰ ਨੇ ਸਾਰੇ ਵਿਧਾਨਸਭਾ ਖੇਤਰਾਂ ਦੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਤੋਂ ਪੋਲਿੰਗ ਬੂਥਾਂ 'ਤੇ ਆਈ ਸ਼ਿਕਾਇਤਾਂ , ਈਵੀਐਮ ਵਿਚ ਖਰਾਬੀ ਦੇ ਬਾਅਦ ਬਦਲੀ ਕੀਤੇ ਗਏ ਬੂਥਾਂ ਦੇ ਬਾਰੇ ਵਿਚ ਪੋਲਿੰਗ ਏਜੰਟਾਂ ਦੀ ਮੋਜੂਦਗੀ ਦੇ ਬਾਰੇ ਵਿਚ, ਚੋਣ ਪ੍ਰਕ੍ਰਿਆ ਦੌਰਾਨ ਕਿਸੇ ਵੀ ਤਰ੍ਹਾ ਦੀ ਸ਼ਿਕਾਇਤ ਆਦਿ ਵਿਸ਼ਾ 'ਤੇ ਵਿਸਤਾਰ ਨਾਲ ਜਾਣਕਾਰੀ ਲਈ। ਇਸੀ ਤਰ੍ਹਾ ਨਾਲ ਲੋਕਸਭਾ ਚੋਣ ਦੇ ਤਹਿਤ ਨਿਯੁਕਤ ਕੀਤੇ ਗਏ ਫਰੀਦਾਬਾਦ ਲੋਕਸਭਾ ਖੇਤਰ ਦੇ ਜਨਰਲ ਓਬਜਰਵਰ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਜਿਲ੍ਹਾ ਚੋਣ ਅਧਿਕਾਰੀ ਵਿਕਰਮ ਸਿੰਘ ਨੇ ਸਕਰੂਟਨੀ ਕਰਵਾਈ। ਸਾਰੇ ਵਿਧਾਨਸਭਾਵਾਂ ਦੀ ਸਕਰੂਟਨੀ ਦਾ ਕੰਮ ਸੁਚਾਰੂ ਰੂਪ ਨਾਲ ਸਪੰਨ ਹੋਇਆ। ਜਿਸ ਵਿਚ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਕਿਸੇ ਵੀ ਤਰ੍ਹਾ ਦੀ ਸ਼ਿਕਾਇਤ ਅਤੇ ਇਤਰਾਜ ਦਰਜ ਨਹੀਂ ਕਰਵਾਏ ਗਏ। ਜਨਰਲ ਓਬਜਰਵਰ ਅਭੈ ਕੁਮਾਰ ਸੈਕਟਰ-14 ਸਥਿਤ ਡੀਏਵੀ ਸਕੂਲ ਦੇ ਓਡੀਟੋਰਿਅਮ ਵਿਚ ਸਥਾਪਿਤ ਗਿਣਤੀ ਕੇਂਦਰ ਵਿਚ ਸਕਰੂਟਨੀ ਦਾ ਕੰਮ ਸਪੰਨ ਹੋਇਆ।

Have something to say? Post your comment

 

More in Haryana

ਪਲਵਲ ਵਿੱਚ ਲਪ੍ਰਵਾਹੀ 'ਤੇ ਸਖਤ ਐਕਸ਼ਨ, ਮੰਤਰੀ ਰਣਬੀਰ ਗੰਗਵਾ ਨੇ ਐਚਡੀਓ, ਜੇਈ ਨੂੰ ਕੀਤਾ ਸਸਪੈਂਡ, ਐਕਸਇਨ ਨੂੰ ਕਾਰਨ ਦੱਸੋ ਨੋਟਿਸ

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਰਿਹਾਇਸ਼ੀ, ਵਪਾਰਕ, ਸੰਸਥਾਗਤ ਸੰਪਤੀਆਂ ਅਤੇ ਬਹ-ਮੰਜਿਲਾ ਅਪਾਰਟਮੈਂਟ ਦੀ ਈ-ਨੀਾਮੀ ਕਰੇਗਾ

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਰਾਜ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ

ਰੰਗਾਂ ਦਾ ਤਿਉਹਾਰ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਨਾਲ ਮਨਾਉਣ : ਰਾਜਪਾਲ ਪ੍ਰੋਫੈਸਰ ਘੋਸ਼

ਮੁੱਖ ਮੰਤਰੀ ਨੇ ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਦੇ ਲਈ 68 ਕਰੋੜ 34 ਲੱਖ ਰੁਪਏ ਦੀ ਗ੍ਰਾਂਟ ਰਕਮ ਕੀਤੀ ਜਾਰੀ

ਕਲਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਸੰਗਮ ਬਣ ਕੇ ਉਭਰ ਰਿਹਾ ਸ਼ਿਲਪ ਮਹੋਤਸਵ

ਗਰੁੱਪ-ਸੀ ਅਸਾਮੀਆਂ ਲਈ ਸੀਈਟੀ ਫੇਜ਼-99 ਤਹਿਤ ਆਨਲਾਇਨ ਬਿਨੈ ਪ੍ਰਕ੍ਰਿਆ ਅੱਜ ਤੋਂ ਸ਼ੁਰੂ

ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਕੌਮਾਂਤਰੀ ਸ਼ਿਲਪ ਮੇਲੇ ਦੀ ਅਹਿਮ ਭੁਮਿਕਾ : ਡਾ. ਅਰਵਿੰਦ ਕੁਮਾਰ ਸ਼ਰਮਾ

ਸਾਲਾਨਾ ਸਮਾਰੋਹ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸੰਸਕਾਰਾਂ ਦਾ ਹੁੰਦਾ ਹੈ ਸ਼ੀਸ਼ਾ : ਰਾਜ ਮੰਤਰੀ ਗੌਰਵ ਗੌਤਮ

ਸੋਨੀਪਤ ਦੀ ਯੁਵਾ ਕਲਾਕਾਰ ਨੀਤੂ ਸਕੈਚ ਅਤੇ ਪੇਂਟਿੰਗ ਦੀ ਕਲਾ ਕਰ ਰਹੀ ਪ੍ਰਦਰਸ਼ਿਤ