Wednesday, September 17, 2025

Haryana

ਹਰਿਆਣਾ ਵਿਚ ਸਰਵਿਸ ਵੋਟਰ ਦੀ ਗਿਣਤੀ 1 ਲੱਖ 11 ਹਜਾਰ ਤੋਂ ਹੈ ਵੱਧ : ਅਨੁਰਾਗ ਅਗਰਵਾਲ

May 17, 2024 06:33 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਸੂਬੇ ਵਿਚ ਸਰਵਿਸ ਵੋਟਰ ਦੀ ਕੁੱਲ ਗਿਣਤੀ 1 ਲੱਖ 11 ਹਜਾਰ 58 ਹੈ। ਸਰਵਿਸ ਵੋਟਰ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਗਿਣਤੀ ਈਵੀਐਮ ਤੋਂ ਪਹਿਲਾਂ ਕੀਤੀ ਜਾਣੀ ਹੈ। ਇਸ ਲਈ ਗਿਣਤੀ ਕੇਂਦਰਾਂ 'ਤੇ ਅਧਿਕਾਰੀ ਸਕੈਨਰਸ ਦੀ ਪ੍ਰਾਪਤ ਗਿਣਤੀ ਵਿਚ ਉਪਲਬਧਤਾ ਪਹਿਲਾਂ ਤੋਂ ਹੀ ਯਕੀਨੀ ਕਰ ਲੈਣ ਅਤੇ ਇਸ ਕੰਮ ਦੇ ਲਈ ਵੱਖ ਤੋਂ ਇਕ ਏਆਰਓ ਦੀ ਨਿਯੁਕਤੀ ਕੀਤੀ ਜਾਵੇ। ਉਨ੍ਹਾਂ ਨੇ ਦਸਿਆ ਕਿ ਗਿਣਤੀ ਵਿਚ ਪੋਸਟਲ ਬੈਲੇਟ ਇਕ ਮਹਤੱਵਪੂਰਨ ਦਸਤਾਵੇਜ ਹੈ। ਇਸ ਦੇ ਤਹਿਤ ਸਰਵਿਸ ਵੋਟਰ ਗਿਣਤੀ ਡਿਊਟੀ 'ਤੇ ਤੈਨਾਤ ਵੋਟਰ ਤੇ ਹੋਰ ਕਰਮਚਾਰੀ ਅਤੇ ਗੈਰਹਾਜਰ ਵੋਟਰ ਦੀ ਗਿਣਤੀ ਕੀਤੀ ਜਾਂਦੀ ਹੈ। ਇਸ ਲਈ ਵੱਖ ਤੋਂ ਨੋਡਲ ਅਧਿਕਾਰੀ ਨਿਯੁਕਤ ਕਰਨ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਜਨਪ੍ਰਤੀਨਿਧੀ ਐਕਟ, 1950 ਦੀ ਧਾਰਾ 20(8) ਤਹਿਤ ਪਰਿਭਾਸ਼ਤ ਸਰਵਿਸ ਵੋਟਰ ਵਜੋ ਨਾਂਅ ਦਰਜ ਕਰਨ ਦੇ ਲਈ ਜੋ ਯੋਗ ਹਨ, ਉਨ੍ਹਾਂ ਵਿਚ ਭਾਰਤੀ ਸੇਨਾ, ਨੇਵਲ ਸੇਨਾ ਅਤੇ ਏਅਰਫੋਰਸ ਦੇ ਮੈਂਬਰ, ਕੇਂਦਰੀ ਨੀਮ ਫੌਜੀ ਫੋਰਸਾਂ ਵਿਚ ਨਾਮਜਦ ਜਨਰਲ ਰਿਜਰਵਇੰਜੀਨੀਅਰ ਫੋਰਸ, ਬਾਡਰ ਰੋਡ ਆਰਗਨਾਈਜੇਸ਼ਨ, ਸੀਮਾ ਸੁਰੱਖਿਆ ਫੋਰਸ, ਆਈਟੀਬੀਪੀ, ਆਸਾਮ ਰਾਈਫਲ, ਐਨਐਸਜੀ, ਸੀਆਰਪੀਐਫ, ਸੀਆਈਐਸਐਫ ਅਤੇ ਐਸਐਸਬੀ ਦੇ ਕਰਮਚਾਰੀ ਸ਼ਾਮਿਲ ਹਨ। ਇਸ ਤੋਂ ਇਵਾਲਾ, ਰਾਜ ਆਰਮਡ ਫੋਰਸ, ਪੁਲਿਸ ਫੋਰਸ ਦੇ ਜਿਨ੍ਹਾਂ ਕਰਮਚਾਰੀਆਂ ਆਪਣੇ ਸੂਬੇ ਤੋਂ ਬਾਹਰ ਹਨ ਅਤੇ ਕੇਂਦਰ ਸਰਕਾਰ ਦੇ ਕਰਮਚਾਰੀ ਜੋ ਇੰਡੀਅਨ ਮਿਸ਼ਨ 'ਤੇ ਦੇਸ਼ ਤੋਂ ਬਾਹਰ ਹਨ।

ਸੂਬੇ ਵਿਚ ਹਨ ਅਸਥਾਈ ਚੋਣ ਕੇਂਦਰਾਂ ਸਮੇਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ 20 ਹਜਾਰ 31

ਸ੍ਰੀ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 10 ਹਜਾਰ 523 ਸਥਾਨਾਂ 'ਤੇ ਅਸਥਾਈ ਚੋਣ ਕੇਂਦਰਾਂ ਸਮੇਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ 20 ਹਜਾਰ 31 ਹੈ। ਚੋਣ ਕੇਂਦਰਾਂ 'ਤੇ ਦਿਵਆਂਗ ਤੇ ਬਜੁਰਗ ਵੋਟਰਾਂ ਲਈ ਵੇਟਿੰਗ ਖੇਤਰ ਵਿਚ ਕੁਰਸੀ ਤੇ ਛਾਂ ਦੀ ਵਿਵਸਥਾ ਕਰਨ। ਇਸ ਤੋਂ ਇਲਾਵਾ, ਏਂਬੂਲੈਂਸ ਪਾਰਕਿੰਗ ਲੋਕੇਸ਼ਨ ਦੀ ਵੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਅਤੇ ਕਿਸ ਖੇਤਰ ਦੇ ਕਿੰਨ੍ਹਾ ਪਿੰਡਾਂ ਨੁੰ ਇਹ ਏਂਬੂਲੈਂਸ ਕਰਵ ਕਰੇਗੀ ਇਸਦੀ ਰਿਪੋਰਟ ਭੇਜਣ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ