Saturday, October 04, 2025

Haryana

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਧਰਾਧਿਕ ਰਿਕਾਰਡ ਕਰਨ ਪਬਲਿਕ : ਚੋਣ ਅਧਿਕਾਰੀ

May 17, 2024 06:16 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕਸਭਾ 2024 ਦੇ ਆਮ ਚੋਣ ਲੜ੍ਹ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਉਮੀਦਵਾਰ ਦੀ ਅਪਰਾਧਿਕ ਪਿਛੋਕੜ ਦੇ ਬਾਰੇ ਵਿਚ ਤਿੰਨ ਵਾਰ ਪ੍ਰਿੰਟ ਇਲੈਕਟ੍ਰੋਨਿਕਸ ਮੀਡੀਆ ਵਿਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਵਾਉਣਾ ਜਰੂਰੀ ਹੈ। ਇਸ ਤੋਂ ਇਲਾਵਾ ਸਬੰਧਿਤ ਰਾਜਨੀਤਿਕ ਪਾਰਟੀ ਨੁੰ ਵੀ ਆਪਣੇ ਉਮੀਦਵਾਰ ਦੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਥੋਰਾਇਜਡ ਵੈਬਸਾਇਟ 'ਤੇ ਪਾਉਣੀ ਹੋਵੇਗੀ। ਜੇਕਰ ਰਾਜਨੀਤਿਕ ਪਾਰਟੀਆਂ ਅਜਿਹਾ ਨਹੀਂ ਕਰਦੀ ਹੈ ਅਤੇ ਕੋਈ ਸ਼ਿਕਾਇਤ ਚੋਣ ਕਮਿਸ਼ਨ ਨੂੰ ਪ੍ਰਾਪਤ ਹੁੰਦੀ ਹੈ ਤਾਂ ਉਮੀਦਵਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 6 ਮਈ ਨੂੰ ਨਾਮਜਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ।

ਹੀਟ ਵੇਵ ਨਾਲ ਵੋਟਰਾਂ ਦਾ ਹੋਵੇਗਾ ਬਚਾਅ, ਕਮਿਸ਼ਨ ਨੇ ਕੀਤੇ ਵੱਧ ਪ੍ਰਬੰਧ

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹਰਿਆਣਾ ਵਿਚ 25 ਮਈ ਨੂੰ ਚੋਣ ਦੇ ਦਿਨ ਚੋਣ ਕੇਂਦਰਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹੀਟ ਵੇਵ ਤੋਂ ਬਚਾਅ ਤਹਿਤ ਅਤੇ ਛਾਂ ਲਈ ਟੇਂਟ, ਪੱਖੇ, ਪੀਣ ਦਾ ਠੰਢਾ ਪਾਣੀ ਸਮੇਤ ਮੁੱਢਲੀ ਸਹੂਲਤਾਂ ਯਕੀਨੀ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਵੋਟਰਾਂ ਨੂੰ ਕਿਯੂ ਮੈਨੇਜਮੈਂਟ ਐਪ ਨਾਲ ਵੀ ਬੀਐਲਓ ਜਾਣਕਾਰੀ ਦਵੇਗਾ ਕਿ ਚੋਣ ਦੇ ਲਈ ਕਿੰਨ੍ਹੇ ਲੋਕ ਲਾਇਨ ਵਿਚ ਹਨ, ਤਾਂ ਜੋ ਇਕ ਸਮੇਂ ਵਿਚ ਬਹੁਤ ਵੱਧ ਭੀੜ ਚੋਣ ਕੇਂਦਰਾਂ 'ਤੇ ਨਾ ਹੋਵੇ ਅਤੇ ਵੋਟਰ ਨੁੰ ਆਪਣਾ ਵੋਟ ਪਾਉਣ ਦੇ ਲਈ ਲੰਬਾ ਇੰਤਜਾਰ ਨਾ ਕਰਨਾ ਪਵੇ।

ਉਨ੍ਹਾਂ ਨੇ ਦਸਿਆ ਕਿ ਸੂਬੇ ਦੇ 2 ਕਰੋੜ 76 ਹਜਾਰ 441 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 25 ਮਈ ਨੁੰ ਲੋਕਤੰਤਰ ਦਾ ਤਿਉਹਾਰ ਮਨਾਉਣ ਅਤੇ ਵੋਟ ਜਰੂਰ ਕਰਨ।

ਚੋਣ ਕੇਂਦਰ ਦੇ ਅੰਦਰ ਨਹੀਂ ਲੈ ਜਾ ਸਕਦਾ ਹੈ ਕੋਈ ਮੋਬਾਇਲ ਤੇ ਇਲੈਕਟ੍ਰੋਨਿਕਸ ਸਮੱਗਰੀ

ਉਨ੍ਹਾਂ ਨੇ ਕਿਹਾ ਕਿ ਚੋਣ ਕੇਂਦਰ ਦੇ ਅੰਦਰ ਵੋਟਰ ਮੋਬਾਇਲ, ਇਲੈਕਟ੍ਰੋਨਿਕ ਗੈਜੇਟ, ਇਲੈਕਟ੍ਰੋਨਿਕ ਵਾਚ, ਸਪਾਈ ਕੈਮਰਾ ਆਦਿ ਲੈ ਕੇ ਨਾ ਜਾਣ, ਇਸ ਤੋਂ ਚੋਣ ਦੀ ਗੁਪਤਤਾ ਭੰਗ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿਰਫ ਪੀਠਾਸੀਨ ਅਧਿਕਾਰੀ ਨੂੰ ਹੀ ਮੋਬਾਇਲ ਰੱਖਣ ਦੀ ਮੰਜੂਰੀ ਹੋਵੇਗੀ। ਵੋਟਰ ਸਿਰਫ ਪਹਿਚਾਣ ਵਾਲੇ ਦਸਤਾਵੇਜ ਹੀ ਆਪਣੇ ਨਾਲ ਲੈ ਕੇ ਆਉਣ।

ਸੀ-ਵਿਜਿਲ 'ਤੇ ਵੋਟਰਾਂ ਨੇ 7512 ਸ਼ਿਕਾਇਤਾਂ ਕਮਿਸ਼ਨ ਨੁੰ ਭੇਜੀਆਂ ਹਨ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਕਮਿਸ਼ਨ ਚੋਣ ਜਾਬਤਾ ਦੇ ਉਲੰਘਣ ਦੀ ਸ਼ਿਕਾਇਤ ਦੀ ਜਾਣਕਾਰੀ ਦੇਣ ਲਈ ਸੀ-ਵਿਜਿਲ ਐਪ ਤਿਆਰ ਕੀਤੀ ਗਈ ਹੈ। ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਵੋਟਰ ਆਈਟੀ -ਸੈਵੀ ਹੈ ਅਤੇ ਉਪਰੋਕਤ ਐਪ 'ਤੇ ਜਿੰਦਦਾਂ ਹੀ ਚੋਣ ਜਾਬਤਾ ਉਲੰਘਣ ਦੀ ਜਾਣਕਾਰੀ ਦੀ ਜਾਣਕਾਰੀ ਉਨ੍ਹਾਂ ਦੀ ਜਾਣਕਾਰੀ ਵਿਚ ਆਉਂਦੀ ਹੈ ਤਾਂ ਤੁਰੰਤ ਕਮਿਸ਼ਨ ਨੁੰ ਭੇਜ ਰਹੇ ਹੈ। ਹਰਿਆਣਾ ਵਿਚ ਹੁਣ ਤਕ ਸੀ-ਵਿਜਿਲ 'ਤੇ ਵੋਟਰਾਂ ਨੇ ਸੀ-ਵਿਜਿਲ 'ਤੇ 7512 ਸ਼ਿਕਾਇਤਾਂ ਭੇਜੀ ਹੈ ਜਿਸ ਵਿੱਚੋਂ 6655 ਸ਼ਿਕਾਇਤਾਂ ਨੂੰ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਹੀ ਠਹਿਰਾਇਆ ਗਿਆ ਹੈ।

ਫਰੀਦਾਬਾਦ ਵਿਚ ਸੱਭ ਤੋਂ ਵੱਧ 2297 ਮਿਲੀ ਹਨ ਚੋਣ ਜਾਬਤਾ ਦੇ ਉਲੰਘਣ ਦੀ ਸ਼ਿਕਾਇਤਾਂ

ਉਨ੍ਹਾਂ ਨੇ ਦਸਿਆ ਕਿ ਫਰੀਦਾਬਾਦ ਵਿਚ ਸੱਭ ਤੋਂ ਵੱਧ 2297 ਚੋਣ ਜਾਬਤਾ ਦੇ ਉਲੰਘਣ ਦੀ ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਬਾਅਦ ਰੋਹਤਕ ਵਿਚ 1016 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸੀ ਤਰ੍ਹਾ ਨਾਲ ਅੰਬਾਲਾ ਜਿਲ੍ਹੇ ਤੋਂ 768, ਭਿਵਾਨੀ ਤੋਂ 131, ਫਤਿਹਾਬਾਦ ਤੋਂ 157, ਗੁੜਗਾਂਓ ਤੋਂ 619, ਹਿਸਾਰ ਤੋਂ 406, ਝੱਜਰ ਤੋਂ 265, ਜੀਂਦ ਤੋਂ 76, ਕੈਥਲ ਤੋਂ 156, ਕਰਨਾਲ ਤੋਂ 38, ਕੁਰੂਕਸ਼ੇਤਰ ਤੋਂ 154, ਮਹੇਂਦਰਗੜ੍ਹ ਤੋਂ 25, ਮੇਵਾਤ ਤੋਂ 53, ਪਲਵਲ ਤੋਂ 130, ਪੰਚਕੂਲਾ ਤੋਂ 136, ਪਾਣੀਪਤ ਤੋਂ 19, ਰਿਵਾੜੀ 50, ਸਿਰਸਾ ਤੋਂ 697, ਸੋਨੀਪਤ ਤੋਂ 194, ਯਮੁਨਾਨਗਰ ਜਿਲ੍ਹੇ ਤੋਂ 15 ਸ਼ਿਕਾਇਤਾਂ ਕਮਿਸ਼ਨ ਨੁੰ ਭੇਜੀ ਗਈ ਹੈ।

Have something to say? Post your comment

 

More in Haryana

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ