Monday, April 06, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਵਿਅਕਤੀ ਆਪਣੀ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਤੁਰੰਤ ਸਮਝ ਸਕਣਗੇ ਅੰਗਰੇਜ਼ੀ ਖ਼ਬਰਾਂ

May 13, 2024 12:12 PM
SehajTimes
ਪਟਿਆਲਾ : ਸੁਣਨ-ਬੋਲਣ ਤੋਂ ਅਸਮਰੱਥ ਵਿਅਕਤੀ ਜੇਕਰ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਖ਼ਬਰਾਂ ਨੂੰ ਸਮਝਣਾ ਚਾਹੁਣ ਤਾਂ ਉਹ ਇੱਕ ਸਾਫ਼ਟਵੇਅਰ ਰਾਹੀਂ ਕਲਿੱਕ ਕਰਕੇ ਤੁਰੰਤ ਇਸ ਨੂੰ ਆਪਣੀ ਇਸ਼ਾਰਿਆਂ ਦੀ ਭਾਸ਼ਾ 'ਇੰਡੀਅਨ ਸਾਈਨ ਲੈਂਗੂਏਜ' ਵਿੱਚ ਬਦਲ ਕੇ ਸਮਝ ਸਕਣਗੇ।  ਇਸੇ ਤਰ੍ਹਾਂ ਇੱਕ ਹੋਰ ਵੱਖਰੇ ਸਾਫ਼ਟਵੇਅਰ ਰਾਹੀਂ ਜਨਤਕ ਥਾਵਾਂ ਉੱਤੇ ਹੁੰਦੀਆਂ ਘੋਸ਼ਣਾਵਾਂ ਨੂੰ ਵੀ ਤੁਰੰਤ ਅਜਿਹੀ ਵੀਡੀਓ ਵਿੱਚ ਬਦਲਿਆ ਜਾ ਸਕੇਗਾ ਜਿਸ ਵੀਡੀਓ ਤੋਂ ਅਜਿਹੇ ਵਿਸ਼ੇਸ਼ ਲੋੜਾਂ ਵਾਲ਼ੇ ਵਿਦਿਆਰਥੀ ਆਪਣੀ ਗੱਲ ਸਮਝ ਸਕਣ। ਇਹ ਦੋਹੇਂ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਵਿਖੇ ਦੋ ਵਿਦਿਆਰਥੀਆਂ ਵੱਲੋਂ ਆਪਣੇ ਪੀ-ਐੱਚ. ਡੀ. ਖੋਜ ਕਾਰਜ ਦੌਰਾਨ ਬਣਾਏ ਗਏ ਹਨ।ਇਹ ਦੋਹੇ ਖੋਜਾਂ ਇਸ ਵਿਭਾਗ ਤੋਂ ਪ੍ਰੋ. ਵਿਸ਼ਾਲ ਗੋਇਲ, ਜੋ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਵਜੋਂ ਵੀ ਕਾਰਜਸ਼ੀਲ ਹਨ, ਦੀ ਅਗਵਾਈ ਤਹਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਸਮਾਜ ਦੀ ਭਲਾਈ ਲਈ ਅਤੇ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੀਮਾਵਾਂ ਅਤੇ ਸਮਰੱਥਾਵਾਂ ਨਾਲ ਜਿਉਂ ਰਹੇ ਵਿਸ਼ੇਸ਼ ਜੀਆਂ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਖੋਜਾਂ ਸੰਸਾਰ ਵਿੱਚ ਆਪਣੀ ਕਿਸਮ ਦੀਆਂ ਪਹਿਲੀਆਂ ਖੋਜਾਂ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਖੇਤਰ ਵਿੱਚ ਨਿੱਠ ਕੇ ਕਾਰਜ ਕਰ ਰਹੇ ਹਨ ਤਾਂ ਕਿ ਸਮਾਜ ਦੇ ਸਾਰੇ ਜੀਆਂ ਦੀ ਬੇਹਤਰੀ ਲਈ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲ਼ੇ ਸਮੇਂ ਵਿੱਚ ਇਸ ਕਿਸਮ ਦੀਆਂ ਹੋਰ ਖੋਜਾਂ ਵੀ ਸਾਹਮਣੇ ਲਿਆਂਦੀਆਂ ਜਾਣਗੀਆਂ।
ਖੋਜਾਰਥੀ ਅਨੂ ਬਾਲਾ ਨੇ ਆਪਣੀ ਖੋਜ ਦੇ ਹਵਾਲੇ ਨਾਲ ਦੱਸਿਆ ਕਿ ਦੱਸਿਆ ਕਿ ਉਨ੍ਹਾਂ ਸੁਣਨ ਅਤੇ ਬੋਲਣ ਤੋਂ ਅਸਮਰਥ ਵਿਅਕਤੀਆਂ ਦੀ ਭਲਾਈ ਲਈ ਇੱਕ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਹੈ ਜੋ ਇੱਕ ਕਲਿੱਕ ਕਰਨ ਉੱਤੇ ਅੰਗਰੇਜ਼ੀ ਖ਼ਬਰਾਂ ਨੂੰ ਭਾਰਤੀ ਸੰਕੇਤਕ ਭਾਸ਼ਾ ਵਿੱਚ ਬਦਲਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸੁਣਨ-ਬੋਲਣ ਤੋਂ ਅਸਮਰੱਥ ਵਿਅਕਤੀ ਇਸ ਸੰਕੇਤਕ ਭਾਸ਼ਾ ਨੂੰ ਸਮਝਣ ਦੇ ਯੋਗ ਹੁੰਦੇ ਹਨ। ਅਜਿਹਾ ਹੋਣ ਨਾਲ਼ ਹੁਣ ਉਹ ਵਿਅਕਤੀ ਨਿੱਤ-ਦਿਨ ਦੀਆਂ ਖ਼ਬਰਾਂ ਆਪਣੀ ਭਾਸ਼ਾ ਵਿੱਚ ਬਦਲ ਕੇ ਇਸ ਸਮਾਜ ਦੀ ਸਿੱਧੀ ਸਮਝ ਰੱਖ ਸਕਦੇ ਹਨ ਅਤੇ ਸਮਾਜ ਨਾਲ਼ ਸਿੱਧਾ ਰਾਬਤਾ ਕਾਇਮ ਕਰਨ ਦੇ ਸਮਰੱਥ ਹੋ ਸਕਦੇ ਹਨ। ਖੋਜਾਰਥੀ ਰਾਕੇਸ਼ ਕੁਮਾਰ ਨੇ ਆਪਣੀ ਖੋਜ ਬਾਰੇ ਦੱਸਿਆ ਕਿ ਉਸ ਨੇ ਇੱਕ ਅਜਿਹਾ ਸਾਫ਼ਟਵੇਅਰ ਪ੍ਰੋਗਰਾਮ ਤਿਆਰ ਕੀਤਾ ਹੈ ਜਿਸ ਨਾਲ਼ ਜਨਤਕ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨ, ਬੱਸ ਅੱਡਾ, ਹਵਾਈ ਅੱਡਾ ਆਦਿ ਉੱਤੇ ਹੋਣ ਵਾਲੀਆਂ ਜ਼ਰੂਰੀ ਘੋਸ਼ਣਾਵਾਂ ਨੂੰ ਤੁਰੰਤ ਭਾਰਤੀ ਸੰਕੇਤਕ ਭਾਸ਼ਾ ਨਾਲ਼ ਸੰਬੰਧਤ ਵੀਡੀਓ ਵਿੱਚ ਬਦਲਿਆ ਜਾ ਸਕਦਾ ਹੈ। ਜੇਕਰ ਇਨ੍ਹਾਂ ਜਨਤਕ ਥਾਵਾਂ ਉੱਤੇ ਵੱਡੀਆਂ ਸਕਰੀਨਾਂ ਲਗਾ ਕੇ ਇਸ ਸਾਫ਼ਟਵੇਅਰ ਦੀ ਮਦਦ ਲਈ ਜਾਵੇਗੀ ਤਾਂ ਇੱਥੇ ਹੁੰਦੀਆਂ ਨਿੱਤ-ਦਿਨ ਦੀਆਂ ਜ਼ਰੂਰੀ ਘੋਸ਼ਣਾਵਾਂ ਨੂੰ ਤੁਰੰਤ ਇਸ ਭਾਸ਼ਾ ਵਿੱਚ ਅਨੁਵਾਦ ਕੇ ਸੁਣਨ-ਬੋਲਣ ਤੋਂ ਅਸਮਰਥ ਵਿਅਕਤੀਆਂ ਲਈ ਲਾਹੇਵੰਦ ਬਣਾਇਆ ਜਾ ਸਕਦਾ ਹੈ। ਵਾਈਸ ਚਾਂਸਲਰ ਪ੍ਰੋ ਕੇ. ਕੇ. ਯਾਦਵ, ਆਈ. ਏ. ਐੱਸ. ਵੱਲੋਂ ਇਸ ਸਬੰਧੀ ਵਧਾਈ ਦਿੰਦੇ ਹੋਏ ਦੋਹਾਂ ਖੋਜਾਰਥੀਆਂ ਅਤੇ ਨਿਗਰਾਨ ਪ੍ਰੋ. ਵਿਸ਼ਾਲ ਗੋਇਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਲਈ ਸਿੱਧੇ ਤੌਰ ਉਤੇ ਲਾਭਦਾਇਕ ਹੋਣ ਵਾਲੀਆਂ ਅਜਿਹੀਆਂ ਖੋਜਾਂ ਨੂੰ ਹੋਰ ਵਧੇਰੇ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ।
 

Have something to say? Post your comment

 

More in Malwa

ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਨੁੱਖੀ ਅਧਿਕਾਰ ਲੀਡਰਸ਼ਿਪ ਕੰਕਲੇਵ 2026 ਦਾ ਆਯੋਜਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੈਤੋ ਨੂੰ 28.68 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ

ਕਿਸਾਨ ਆਗੂ ਭਜਨ ਸਿੰਘ ਢੱਡਰੀਆਂ ਨੂੰ ਸ਼ਰਧਾਂਜਲੀਆਂ ਭੇਟ

ਵਿਨਰਜੀਤ ਗੋਲਡੀ "ਨੌਜਵਾਨ ਪ੍ਰਤੀਕ ਸਨਮਾਨ" ਨਾਲ ਸਨਮਾਨਿਤ

ਠੇਕਾ ਮੁਲਾਜ਼ਮ ਦਿੜ੍ਹਬਾ ਹਲਕੇ 'ਚ ਕਰਨਗੇ ਝੰਡਾ ਮਾਰਚ

ਮੁੱਖ ਮੰਤਰੀ ਨੂੰ ਕਮਿਸ਼ਨ ਏਜੰਟਾਂ ਦੀ ਆਲੋਚਨਾ ਕਰਨ ਦੀ ਬਜਾਏ, ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ : ਡਾ. ਸੀਮਾਂਤ ਗਰਗ

ਪਾਤੜਾਂ ਟੈਕਸੀ ਚਾਲਕ ਵੱਲੋਂ ਖੁਦਕੁਸ਼ੀ ਕਾਂਡ

ਬਲਜੀਤ ਸਿੰਘ ਬੋਪੁਰ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਭਾਜਪਾ ਦਾ ਪੱਲਾ ਫੜਿਆ

ਰਾਜਨ ਸਿੰਗਲਾ ਰੋਟਰੀ ਕਲੱਬ ਦੇ ਪ੍ਰਧਾਨ ਬਣੇ 

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸ ਕਾਰਜ ਜਾਰੀ; ਮੋਗਾ ਵਿੱਚ ਬਹੁ-ਕਰੋੜੀ ਪ੍ਰਾਜੈਕਟਾਂ ਦਾ ਉਦਘਾਟਨ