Sunday, June 22, 2025

Sports

ਡੀ.ਸੀ. ਬਰਨਾਲਾ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

May 04, 2024 01:45 PM
SehajTimes

ਬਰਨਾਲਾ : ਸਕੂਲ ਗੇਮਜ਼ ਫੈਡਰਸ਼ਨ ਆਫ ਇੰਡੀਆ ਵੱਲੋਂ ਕਰਵਾਈਆਂ ਗਈਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਨੈਟਬਾਲ ਅੰਡਰ 19 ਸਾਲ (ਲੜਕੇ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਉਹਨਾਂ ਨੇ ਜੇਤੂ ਖਿਡਾਰੀਆਂ ਅਤੇ ਟੀਮ ਇੰਚਾਰਜ ਡੀ.ਪੀ.ਈ. ਗੁਰਜੀਤ ਸਿੰਘ ਤੇ ਕੋਚ ਲੈਕਚਰਾਰ ਮਨਜੀਤ ਸਿੰਘ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਸਖਤ ਮਿਹਨਤ ਕਰਦੇ ਹੋਏ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਜਿਲ੍ਹਾ ਬਰਨਾਲਾ ਤੇ ਆਪਣੇ ਮਾਤਾ–ਪਿਤਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਿਵਾੜੀ (ਹਰਿਆਣਾ) ਵਿਖੇ ਹੋਈਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਨੈਟਬਾਲ (ਲੜਕੇ) ਅੰਡਰ 19 ਸਾਲ ਮੁਕਾਬਲੇ ਵਿੱਚ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਹੰਡਿਆਇਆ ਦੇ ਤਿੰਨ ਖਿਡਾਰੀਆਂ ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਦੇ ਇੱਕ ਖਿਡਾਰੀ ਅਰਸ਼ਦੀਪ ਸਿੰਘ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜਾਬ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ ਹੈ। ਮੌਕੇ ਤੇ ਮੌਜੂਦ ਏ.ਡੀ.ਸੀ. ਜਨਰਲ ਅਨੁਪ੍ਰਿਤਾ ਜੌਹਲ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਇੰਦੂ ਸਿਮਕ ਨੇ ਵੀ ਜੇਤੂ ਖਿਡਾਰੀਆਂ ਤੇ ਟੀਮ ਇੰਚਾਰਜ ਤੇ ਟੀਮ ਕੋਚ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਟੀਮ ਇੰਚਾਰਜ ਗੁਰਜੀਤ ਸਿੰਘ, ਟੀਮ ਕੋਚ ਲੈਕਚਰਾਰ ਮਨਜੀਤ ਸਿੰਘ ਅਤੇ ਜੇਤੂ ਖਿਡਾਰੀ ਮੌਜੂਦ ਸਨ।

Have something to say? Post your comment

 

More in Sports

ਅੰਡਰ-19 ਮਹਿਲਾ ਕ੍ਰਿਕਟ ਹੁਸ਼ਿਆਰਪੁਰ ਨੇ ਰੋਪੜ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ

ਜਲੰਧਰ ਤੋਂ ਲੰਡਨ: ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਆਲਮੀ ਮੈਚਾਂ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਦਿਖਾਈ ਹਰੀ ਝੰਡੀ

ਕੈਪਟਨ ਸੁਰਭੀ ਦੇ ਪ੍ਰਦਰਸ਼ਨ ਕਾਰਨ ਅੰਡਰ-19 ਕ੍ਰਿਕਟ ਟੀਮ ਨੇ ਹੁਸ਼ਿਆਰਪੁਰ ਵਿੱਚ ਕਪੂਰਥਲਾ ਟੀਮ ਨੂੰ 8 ਵਿਕਟਾਂ ਨਾਲ ਹਰਾਇਆ : ਡਾ. ਰਮਨ ਘਈ

ਐਸ ਡੀ ਐਮ ਖਰੜ ਨੇ ਨਵੇਂ ਬਣੇ ਖੇਡ ਮੈਦਾਨਾਂ ਅਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ

ਨੀਰਜ ਚੋਪੜਾ ਨੇ 90 ਮੀਟਰ ਤੋਂ ਦੂਰ ਜੈਵਲਿਨ ਸੁੱਟ ਬਣਾਇਆ ਨਵਾਂ ਰਿਕਾਰਡ

ਕੁਰਾਲੀ ਦੀ ਧੀ ਨਵਪ੍ਰੀਤ ਕੌਰ ਨੇ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ’ਚ ਕਾਂਸੀ ਦਾ ਤਮਗਾ ਜਿੱਤਿਆ

ਹਾਕੀ, ਕ੍ਰਿਕਟ ਅਤੇ ਕਬੱਡੀ ਵਾਂਗ ਭੰਗੜਾ ਲੀਗ ਦੀ ਹੋਵੇਗੀ ਸ਼ੁਰੂਆਤ : ਪੰਮੀ ਬਾਈ 

ਸਪੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਦਾ ਦਾਖਲਾ

ਮੋਹਾਲੀ ਦੇ ਖਿਡਾਰੀ ਰੀਜਨ ਭਾਰਤੀ ਦੀ ਸਪੋਰਟਸ ਕੋਟੇ ਅਧੀਨ ਇੰਡੀਅਨ ਫੋਰਸ ਵਿੱਚ ਬਤੌਰ ਗੋਲਕੀਪਰ ਹੋਈ ਚੋਣ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹਰੇਕ ਪਿੰਡ 'ਚ ਖੇਡ ਮੈਦਾਨ ਬਣਾਉਣ ਦਾ ਐਲਾਨ