Friday, May 17, 2024

Haryana

ਚੋਣ ਡਿਊਟੀ ਦੌਰਾਨ ਕਰਮਚਾਰੀਆਂ ਦੀ ਮੌਤ 'ਤੇ ਮਿਲੇਗੀ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ : ਅਨੁਰਾਗ ਅਗਰਵਾਲ

May 02, 2024 04:02 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਡਿਊਟੀ ਦੌਰਾਨ ਪੋਲਿੰਗ/ਸੁਰੱਖਿਆ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਡਿਊਟੀ ਦੌਰਾਨ ਹਿੰਸਕ ਘਟਨਵਾਾਂ, ਬੰਬ ਬਲਾਸਟ ਜਾਂ ਅੱਤਵਾਦੀ ਘਟਨਾਵਾਂ ਜਾਂ ਗੋਲੀਬਾਰੀ ਆਦਿ ਦੇ ਕਾਰਨ ਮੌਤ ਹੋ ਜਾਣ 'ਤੇ ਪਰਿਵਾਰ ਵਾਲਿਆਂ ਨੁੰ 30 ਲੱਖ ਰੁਪਏ ਦਿੱਤੇ ਜਾਣਗੇ। ਇਸੀ ਤਰ੍ਹਾ, ਡਿਊਟੀ 'ਤੇ ਕਿਸੇ ਹੋਰ ਕਾਰਣਾਂ ਤੋਂ ਮੌਤ ਹੋ ਜਾਣ 'ਤੇ 15 ਲੱਖ ਰੁਪਏ , ਅਸਮਾਜਿਕ ਤੱਤਾਂ ਦੇ ਹਮਲੇ ਦੇ ਕਾਰਨ ਕਰਮਚਾਰੀ ਦੇ ਸਥਾਈ ਦਿਵਆਂਗਤਾ ਹੋਣ 'ਤੇ ਪਰਿਵਾਰ ਵਾਲਿਆਂ ਨੂੰ 15 ਲੱਖ ਰੁਪਏ ਅਤੇ ਸ਼ਰੀਰ ਦੇ ਕਿਸੇ ਅੰਗ ਜਾਂ ਅੱਖਾਂ ਦੀ ਨਜਰ ਜਾਣ ਦੀ ਸਥਿਤੀ ਵਿਚ 7.5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪਰਿਵਾਰ ਵਾਲਿਆਂ ਨੂੰ ਪ੍ਰਦਾਨ ਕੀਤੀ ਜਾਵੇਗੀ। ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਚੋਣ ਡਿਊਟੀ ਦੌਰਾਨ ਦਿੱਤੀ ਜਾਣ ਵਾਲੀ ਇਹ ਐਕਸਗ੍ਰੇਸ਼ਿਆ ਰਕਮ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਸੂਬਾ ਸਰਕਾਰ ਜਾਂ ਹੋਰ ਰੁਜਗਾਰਦਾਤਾ ਵੱਲੋਂ ਦਿੱਤੀ ਜਾਣ ਵਾਲੀ ਐਕਸਗ੍ਰੇਸ਼ਿਆ ਰਕਮ ਤੋਂ ਵੱਧ ਹੋਵੇਗੀ।

ਉਨ੍ਹਾਂ ਨੇ ਦਸਿਆ ਕਿ ਐਕਸਗ੍ਰੇਸ਼ਿਆ ਰਕਮ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਜਿਮੇਵਾਰੀ ਜਿਲ੍ਹਾ ਚੋਣ ਅਧਿਕਾਰੀ ਅਤੇ ਪੁਲਿਸ ਸੁਪਰਡੈਂਟ ਦੀ ਹੋਵੇੀ ਅਤੇ ਕਰਮਚਾਰੀ ਦੀ ਮੌਤ, ਦਿਵਆਂਗਤਾ ਆਦਿ ਹੋਣ ਦੀ ਘਟਨਾ ਦੀ ਮਿੱਤੀ ਤੋਂ 10 ਦਿਨ ਦੇ ਅੰਦਰ-ਅੰਦਰ ਸ਼ੁਰੂ ਕਰਨੀ ਹੋਵੇਗੀ। ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ 1 ਮਹੀਨੇ ਦੇ ਅੰਦਰ ਸਬੰਧਿਤ ਮਾਮਲੇ ਦਾ ਨਿਪਟਾਨ ਯਕੀਨੀ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਪੋਲਿੰਗ ਕਰਮਚਾਰੀਆਂ ਲਈ ਟ੍ਰੇਨਿੰਗ ਕੇਂਦਰ, ਡਿਸਪੈਂਚ ਅਤੇ ਰਿਸੀਵਿੰਗ ਕੇਂਦਰਾਂ 'ਤੇ ਸਿਹਤ ਦੇਖਭਾਲ, ਫਸਟ-ਏਡ ਆਦਿ ਦੀ ਸਹੂਲਤ ਯਕੀਨੀ ਕੀਤੀ ਜਾਵੇਗੀ ਅਤੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਯੁਕਤ ਇਕ ਐਂਬੂਂਲੇਂਸ ਦੀ ਵੀ ਵਿਵਸਥਾ ਹੋਵੇਗੀ। ਨਾਲ ਹੀ ਸਾਰੇ ਜਿਲ੍ਹਾ ਚੋਣ ਅਧਿਕਾਰੀ ਚੋਣ ਡਿਊਟੀ ਵਿਚ ਲੱਗੇ ਕਰਮਚਾਰੀਆਂ ਦੇ ਵੈਲਫੇਅਰ ਤੇ ਹੋਰ ਸਹੂਲਤਾਂ ਦੇ ਲਈ ਕਿਸੇ ਸੀਨੀਅਰ ਅਧਿਕਾਰੀ ਨੁੰ ਨੋਡਲ ਅਧਿਕਾਰੀ ਵਜੋ ਨਾਮਜਦ ਕਰਣਗੇ ਅਤੇ ਇਸ ਦੀ ਜਾਣਕਾਰੀ ਮੁੱਖ ਦਫਤਰ ਨੁੰ ਹੋਣਗੇ।

ਉਨ੍ਹਾਂ ਨੇ ਦਸਿਆ ਕਿ ਚੋਣ ਡਿਊਟੀ ਦੀ ਸਮੇਂ ਸੀਮਾ ਚੋਣਾਂ ਦੇ ਐਲਾਨਾਂ ਦੀ ਮਿੱਤੀ ਤੋਂ ਲੈ ਕੇ ਨਤੀਜੇ ਦੀ ਮਿੱਤੀ ਤਕ (ਦੋਵਾਂ ਦਿਨਾਂ ਨੁੰ ਸ਼ਾਮਿਲ ਕਰਦੇ ਹੋਏ) ਮੰਨੀ ਜਾਵੇਗੀ।

ਸ੍ਰੀ ਅਗਰਵਾਲ ਨੇ ਦਸਿਆ ਕਿ ਚੋਣ ਦੌਰਾਨ ਕਠੋਰ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ, ਜੋ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਚੋਣ ਮਸ਼ੀਨਰੀ ਵੱਲੋਂ ਪੂਰੀ ਕੀਤੀ ਜਾਂਦੀ ਹੈ। ਇਹ ਕਰਮਚਾਰੀ ਚੋਣ ਦੇ ਸੁਤੰਤਰ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਕਰਨ ਦੀ ਪ੍ਰਤੀਬੱਧਤਾ ਦੇ ਨਾਲ ਆਪਣਾ ਜੀਵਨ ਨੁੰ ਜੋਖਿਮ ਵਿਚ ਪਾਉਣ ਵਰਗੇ ਚਨੌਤੀਪੂਰਣ ਕੰਮ ਕਰਦੇ ਹਨ। ਉਨ੍ਹਾਂ ਦੇ ਵੱਲੋਂ ਕੀਤੇ ਗਏ ਯੋਗਦਾਨ ਨੂੰ ਦੇਖਦੇ ਹੋਏ ਹੀ ਕਮਿਸ਼ਨ ਨੇ ਮੌਤ ਦੇ ਮਾਮਲੇ ਵਿਚ ਮਰੇ ਹੋਏ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਐਗਸਗ੍ਰੇਸ਼ਿਆ ਰਕਮ ਵਜੋ ਮੁਆਵਜਾ ਜਾਂ ਗੰਭੀਰ ਸੱਟ ਦੇ ਨਤੀਜੇਵਜੋ ਸਥਾਈ ਵਿਕਲਾਂਗਤਾ ਦੇ ਮਾਮਲੇ ਵਿਚ ਕਮਰਚਾਰੀਆਂ ਲਈ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਾਵਧਾਨ ਕੀਤਾ ਹੈ।

Have something to say? Post your comment

 

More in Haryana

ਵਾਤਾਵਰਣ ਅਤੇ ਭੂਮੀ ਸੁਰੱਖਿਆ ਲਈ ਪੌਧਾਰੋਪਣ ਜਰੂਰੀ

ਹਰਿਆਣਾ ਵਿਚ ਜਬਤ ਕੀਤੀ ਗਈ 11.50 ਕਰੋੜ ਰੁਪਏ ਦੀ ਨਗਦੀ

ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ

ਸੂਬੇ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ : ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ : ਅਨੁਰਾਗ ਅਗਰਵਾਲ

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਰਾਜਪਾਲ ਨੇ ਲੋਕਸਭਾ ਚੋਣ ਦੇ ਮੌਕੇ 'ਤੇ ਹੈਦਰਾਬਾਦ ਵਿਚ ਪਰਿਵਾਰ ਦੇ ਨਾਲ ਕੀਤੀ ਵੋਟਿੰਗ

ਹਰਿਆਣਾ ਦੇ ਰਾਜਪਾਲ ਨੇ ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਵਿਚ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ