Friday, May 17, 2024

Haryana

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

April 30, 2024 05:19 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ 2024 ਦੀ ਨਾਮਜਦਗੀ ਪ੍ਰਕ੍ਰਿਆ ਸ਼ੁਰੂ ਹੋਣ ਦੇ ਨਾਲ ਹੀ ਚੋਣ ਲੜ੍ਹ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਨੁੰ ਚੋਣ ਪ੍ਰਚਾਰ ਦੇ ਸਮੇਂ ਰੋਡ ਸ਼ੌਅ, ਚੋਦ ਰੈਲੀਆਂ ਦੇ ਲਈ ਜਨਸਾਧਾਰਣ ਨੂੰ ਅਸਹੂਲਤ ਨਾ ਹੋਵੇ ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਿਰਫ ਚੋਣ ਪ੍ਰਚਾਰ ਦੇ ਲਈ ਦੁਪਹਿਆ ਵਾਹਨਾਂ ਦੀ ਵਰਤੋ ਆਵਾਜਾਈ ਨਿਯਮਾਂ ਅਨੁਸਾਰ ਹੀ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਵਾਹਨ ਨੂੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਮੰਜੂਰੀ ਨਹੀਂ ਹੋਵੇਗੀ। ਸਾਰੇ ਵੱਡੇ ਵਾਹਨਾਂ ਦੇ ਕਾਫਿਲੇ ਵਿਚ ਜੇਮਰ ਕੋਈ ਕੇਂਦਰੀ ਮੰਤਰੀ, ਰਾਜ ਦਾ ਮੰਤਰੀ ਜਾਂ ਹੋਰ ਵਿਸ਼ੇਸ਼ ਵਿਅਕਤੀ ਸ਼ਾਮਿਲ ਹਨ ਤਾਂ ਕਾਫਲਿਆਂ ਨੂੰ 10 ਵਾਹਨਾਂ ਵਿਚ ਤੋੜਿਆ ਜਾਵੇਗਾ ਅਤੇ ਦੂਜੇ ਕਾਫਿਲੇ ਵਿਚ ਘੱਟ ਤੋਂ ਘੱਟ 100 ਮੀਟਰ ਦਾ ਫਾਸਲਾ ਹੋਵੇਗਾ। ਸ੍ਰੀ ਅਗਰਵਾਲ ਨੇ ਕਿਹਾ ਕਿ ਇਕ ਬਾਇਕ 'ਤੇ ਇਕ ਤੋਂ ਡੇਢ ਫੁੱਟ ਦੇ ਝੰਡੇ ਨੂੰ ਨਾਲ ਲੈ ਕੇ ਚੱਲਣ ਦੀ ਮੰਜੂਰੀ ਹੋਵੇਗੀ। ਰੋਡ ਸ਼ੌਅ ਦੇ ਸਮੇਂ ਜਨਸਾਧਾਰਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਅਤੇ ਅੱਧੀ ਸੜਕ 'ਤੇ ਆਵਾਜਾਈ ਦੀ ਮੰਜੂਰੀ ਹੋਵੇਗੀ। ਰੋਡ ਸ਼ੌਅ ਵਿਚ ਪਸ਼ੁਆਂ ਤੇ ਸਕੂਲ ਵਰਦੀ ਵਿਚ ਬੱਚਿਆਂ ਨੂੰ ਸ਼ਾਮਿਲ ਕਰਨ 'ਤੇ ਪੂਰੀ ਤਰ੍ਹਾ ਨਾਲ ਪਾਬੰਦੀ ਹੋਵੇਗਾ। ਰੋਡ ਸ਼ੌਅ ਦੌਰਾਨ ਪਟਾਖੇ ਚਲਾਉਣ ਤੇ ਹਥਿਆਰ ਲੈ ਕੇ ਚਲਾਉਣ 'ਤੇ ਪਾਬੰਦੀ ਰਹੇਗੀ।

ਰਾਤ 10 ਤੋਂ ਸਵੇਰੇ 6 ਵਜੇ ਤਕ ਲਾਉਡਸਪੀਕਰ ਦੀ ਵਰਤੋ 'ਤੇ ਰਹੇਗੀ ਪਾਬੰਦੀ

ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਚਾਰ ਦੌਰਾਨ ਪਬਲਿਕ ਸੂਚੀਆਂ 'ਤੇ ਜਾਂ ਵਾਹਨਾਂ 'ਤੇ ਲਗਾਏ ਗਏ ਲਾਊਡਸਪੀਕਰਾਂ ਦੀ ਵਰਤੋ 'ਤੇ ਰਾਤ 10 ਤੋਂ ਸਵੇਰੇ 6 ਵਜੇ ਤਕ ਪਾਬੰਦੀ ਰਹੇਗੀ। ਜਿਲ੍ਹਾਂ ਚੋਣ ਅਧਿਕਾਰੀ ਹਰ ਤਰ੍ਹਾ ਦੇ ਚੋਣ ਪ੍ਰਚਾਰ 'ਤੇ ਨਿਗਰਾਨੀ ਰੱਖਣਗੇ ਅਤੇ ਕਮਿਸ਼ਨ ਨੁੰ ਰਿਟਰਨਿੰਗ ਅਧਿਕਾਰੀ ਰਾਹੀਂ ਸੂਚਿਤ ਕਰਣਗੇ।

ਚੋਣ ਫੀਸਦੀ ਵਧਾਉਣ ਲਈ ਬਣਾਏ ਗਏ ਹਨ ਚੋਣ ਆਈਕਨ

ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਹਰਿਆਣਾ ਦਾ ਵੋਟਰ ਰਾਜਨੀਤਿਕ ਰੂਪ ਨਾਲ ਜਾਗਰੁਕ ਹਨ, ਫਿਰ ਵੀ ਕਮਿਸ਼ਨ ਨੇ ਵੀ ਗੈਰ ਰਾਜਨੀਤਿਕ ਸਖਸ਼ੀਆਂ ਨੁੰ ਚੋਣ ਦਾ ਆਈਕਨ ਬਣਾਇਆ ਗਿਆ ਹੈ। ਸੰਯੋਗ ਨਾਲ ਫਿਲਮ ਐਕਟਰ ਰਾਜਕੁਮਾਰ ਰਾਓ ਜੋ ਕਿ ਨੈਸ਼ਨਲ ਆਈਕਲ ਹੈ, ਉਹ ਮੂਲ ਰੂਪ ਨਲ ਹਰਿਆਣਾ ਤੋਂ ਹਨ ਅਤੇ ਓਲੰਪਿਅਨ ਸੂਬੇਦਾਰ ਮੇਜਰ ਨੀਰਜ ਚੋਪੜਾ ਵੀ ਹਰਿਆਣਾ ਦੇ ਰਹਿਣ ਵਾਲੇ ਹਨ। ਇਸ ਤਰ੍ਹਾ ਫਿਲਮ ਅਭਿਨੇਤਾ ਆਯੂਸ਼ਮਾਨ ਖੁਰਾਨਾ ਦਾ ਸਬੰਧ ਵੀ ਹਰਿਆਣਾ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲ੍ਹਾ ਚੋਣ ਅਧਿਕਾਰੀ ਆਪਣੇ-ਆਪਣੇ ਜਿਲ੍ਹਿਆਂ ਦਾ ਚੋਣ ਆਈਕਨ ਬਨਾਉਣ। ਉਨ੍ਹਾਂ ਦਾ ਚੋਣ ਕੇਂਦਰਾਂ 'ਤੇ ਕੱਟ ਆਊਟ ਤੇ ਸੈਲਫੀ ਪੁਆਇੰਟ ਵੀ ਬਨਾਉਣ। ਇਸ ਤੋਂ ਇਲਾਵਾ, ਪਹਿਲੀ ਵਾਰ ਚੋਣ ਕਰ ਰਹੇ ਨੌਜੁਆਨਾਂ ਨੂੰ ਚੋਣ ਦਾ ਪਰਵ-ਦੇਸ਼ ਦਾ ਗਰਵ ਦੇ ਬਾਰੇ ਵਿਚ ਜਾਣਕਾਰੀ ਦੇਣ। ਸਵੀਪ ਪ੍ਰੋਗ੍ਰਾਮਾਂ ਤਹਿਤ ਪੇਂਟਿੰਗ, ਸਲੋਗਨ, ਪ੍ਰਸ਼ਨੋਤਰੀ ਆਦਿ ਦੀ ਮੁਕਾਬਲੇ ਪ੍ਰਬੰਧਿਤ ਕਰਾਏ ਅਤੇ ਪ੍ਰਤੀਭਾਗੀਆਂ ਨੂੰ ਸਨਮਾਨਿਤ ਕਰਨ।

ਸ੍ਰੀ ਅਗਰਵਾਲ ਨੇ ਦਸਿਆ ਕਿ ਚੋਣਾਂ ਵਿਚ ਚੋਣ ਫੀਸਦੀ ਵਧਾਉਣ ਲਈ ਵੱਖ-ਵੱਖ ਜਿਲ੍ਹਿਆਂ ਵਿਚ ਚੋਣ ਆਈਕਨ ਬਣਾਏ ਗਏ ਹਨ ਜੋ ਨਾਗਰਿਕਾਂ ਨੂੰ ਚੋਣ ਕਰਨ ਲਈ ਪ੍ਰੇਰਿਤ ਕਰਣਗੇ। ਇੰਨ੍ਹਾਂ ਵਿਚ ਏਸ਼ਿਆਈ ਗੇਮਸ 2023 ਵਿਚ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਜੇਤੂ ਪਲਕ ਨੁੰ ਝੱਜਰ ਜਿਲ੍ਹੇ ਦੇ ਲਈ, 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਆਦਰਸ਼ ਸਿੰਘ ਨੁੰ ਫਰੀਦਾਬਾਦ ਜਿਲ੍ਹੇ ਲਈ, 19ਵੇਂ ਸੀਨੀਅਰ ਪੈਰਾ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਦੇਵੀ ਤੇ ਭੋਪਾਲ ਵਿਚ ਹੋਈ ਨੈਸ਼ਨਲ ਸਕੂਲ ਗੇਮਸ ਵਿਚ ਰਾਜ ਦੀ ਟੀਮ ਦੀ ਖਿਡਾਰੀ ਯਾਸ਼ਿਕਾ ਨੂੰ ਪਾਣੀਪਤ ਜਿਲ੍ਹੇ ਲਈ ਅਤੇ 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਸਰਬਜੀਤ ਸਿੰਘ ਨੂੰ ਅੰਬਾਲਾ ਜਿਲ੍ਹੇ ਦੇ ਲਈ ਆਈਕਨ ਬਣਾਇਆ ਗਿਆ ਹੈ। ਇਸੀ ਤਰ੍ਹਾ ਵਿਸ਼ਵ ਚੈਪੀਅਨ ਵਿਚ ਗੋਲਡ ਮੈਡਲ ਜੇਤੂ ਮਹਿਲਾ ਪਹਿਲਵਾਨ ਸੋਨਮ ਮਲਿਕਾ ਨੁੰ ਸੋਨੀਪਤ ਜਿਲ੍ਹੇ ਦੇ ਲਈ, ਓਲੰਪਿਕ ਹਾਕੀ ਖਿਡਾਰੀ ਸੁਰਿੰਦਰ ਕੌਰ ਨੁੰ ਕੁਰੂਕਸ਼ੇਤਰ ਜਿਲ੍ਹੇ ਲਈ ਅਤੇ ਨੈਸ਼ਨਨ ਯੁਵਾ ਮਹੋਤਸਵ ਵਿਚ ਗਾਇਕੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮੁਸਕਾਨ ਫਤਿਹਾਬਾਦ ਦੇ ਲਈ ਜਿਲ੍ਹਾ ਚੋਣ ਆਈਕਨ ਬਣਾਇਆ ਗਿਆ ਹੈ।

Have something to say? Post your comment

 

More in Haryana

ACB ਦੀ ਟੀਮ ਨੇ ਜੇਈ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਕੀਤਾ ਗਿਰਫਤਾਰ

ਹਰਿਆਣਾ ਵਿਚ ਸਰਵਿਸ ਵੋਟਰ ਦੀ ਗਿਣਤੀ 1 ਲੱਖ 11 ਹਜਾਰ ਤੋਂ ਹੈ ਵੱਧ : ਅਨੁਰਾਗ ਅਗਰਵਾਲ

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਧਰਾਧਿਕ ਰਿਕਾਰਡ ਕਰਨ ਪਬਲਿਕ : ਚੋਣ ਅਧਿਕਾਰੀ

ਵਾਤਾਵਰਣ ਅਤੇ ਭੂਮੀ ਸੁਰੱਖਿਆ ਲਈ ਪੌਧਾਰੋਪਣ ਜਰੂਰੀ

ਹਰਿਆਣਾ ਵਿਚ ਜਬਤ ਕੀਤੀ ਗਈ 11.50 ਕਰੋੜ ਰੁਪਏ ਦੀ ਨਗਦੀ

ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ

ਸੂਬੇ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ : ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ : ਅਨੁਰਾਗ ਅਗਰਵਾਲ

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ