Wednesday, September 17, 2025

Haryana

ਹਰਿਆਣਾ ਦੇ ਵੋਟਰਾਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀਆਂ ਮੋਬਾਇਲ ਐਪ

April 21, 2024 07:49 PM
SehajTimes

ਚੰਡੀਗੜ੍ਹ  : ਹਰਿਆਣਾ ਦੇ ਵੋਟਰਾਂ ਦੀ ਸਹੂਲਤ ਲਈ 18ਵੀਂਆਂ ਲੋਕਸਭਾ ਆਮ ਚੋਣ ਦੌਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਅਨੇਕ ਆਨਲਾਇਨ ਮੋਬਾਇਲ ਐਪ ਸ਼ੁਰੂ ਕੀਤੇ ਹੋਏ ਹਨ, ਜੋ ਵੋਟਰਾਂ ਦੇ ਨਾਲ-ਨਾਲ ਉਮੀਦਵਾਰਾਂ ਲਈ ਵੀ ਕਾਫੀ ਲਾਹੇਮੰਦ ਹਨ। ਇਨ੍ਹਾਂ ਐਪ ਦੀ ਵਰਤੋਂ ਕਰਕੇ ਵੋਟਰ ਤੇ ਉਮੀਦਵਾਰ ਆਸਾਨੀ ਨਾਲ ਘਰ ਬੈਠੇ ਹੀ ਚੋਣ ਨਾਲ ਸਬੰਧਤ ਨਵੀਂਆਂ ਜਾਣਕਾਰੀਆਂ ਲੈ ਸਕਦਾ ਹੈ ਅਤੇ ਆਪਣੇ ਸਮੱਸਿਆਵਾਂ ਦਾ ਹਲ ਲੈ ਸਕਦਾ ਹੈ।
ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 18 ਸਾਲ ਦਾ ਕੋਈ ਵੀ ਨੌਜੁਆਨ ਆਪਣੀ ਵੋਟ ਬਣਾਉਣਾ ਚਾਹੁੰਦਾ ਹਾਂ ਤਾਂ ਉਹ ਵੋਟਰਸ.ਈਸੀਆਈ.ਇਨ ’ਤੇ ਆਨਲਾਇਨ ਬਿਨੈ ਕਰ ਸਕਦਾ ਹੈ। ਇਸ ਤਰ੍ਹਾਂ, ਭਾਰਤ ਚੋਣ ਕਮਿਸ਼ਨ ਨੇ ਸੀ-ਵਿਜਿਲ ਦੇ ਨਾਂ ਨਾਲ ਮੋਬਾਇਲ ਐਪ ਸ਼ੁਰੂ ਕੀਤਾ ਹੈ। ਇਸ ਮੋਬਾਇਲ ਐਪ ਨੂੰ ਡਾਊਨਲੋਡ ਕਰਕੇ ਕੋਈ ਵੀ ਚੋਣ ਜਾਬਤਾ ਦੀ ਕਿਧਰੇ ਉਲੰਘਨਾ ਹੋ ਰਹੀ ਹੈ ਤਾਂ ਉਸ ਦੀ ਫੋਟੋ ਜਾਂ ਵੀਡਿਓ ਬਣਾ ਕੇ ਆਪਣੀ ਸ਼ਿਕਾਇਤ ਭੇਜ ਸਕਦਾ ਹੈ, ਜਿਸ ਦਾ ਹਲ ਚੋਣ ਦਫਤਰ ਵੱਲੋਂ 100 ਮਿੰਟ ਦੇ ਅੰਦਰ ਕੀਤਾ ਜਾਵੇਗਾ।
ਭਾਰਤ ਚੋਣ ਕਮਿਸ਼ਨ ਨੇ ਕੈਂਡੀਡੇਟ ਨਮੋਨਿਏਸ਼ਨ ਐਪ ਦੇ ਨਾਂਅ ਆਨਲਾਇਨ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਵੀ ਇਕ ਐਪ ਬਣਾਇਆ ਹੈ। ਕੋਈ ਵੀ ਉਮੀਦਵਾਰ ਇਸ ਐਪ ਦੀ ਵਰਤੋਂ ਕਰਕੇ ਆਪਣਾ ਬਿਨੈ ਨੂੰ ਇਕ ਐਪ ’ਤੇ ਆਨਲਾਇਨ ਦਰਜ ਕਰਵਾਇਆ ਜਾ ਸਕਦਾ ਹੈ। ਇਸ ਵਿਚ ਆਨਲਾਇਨ ਭੁਗਤਾਨ ਰਾਹੀਂ ਆਪਣੀ ਜਮਾਨਤ ਰਕਮ ਜਮ੍ਹਾਂ ਕਰਵਾਉਣ ਦਾ ਬਦਲ ਦਿੱਤਾ ਗਿਆ ਹੈ। ਇਕ ਵਾਰ ਬਿਨੈ ਦਰਜ ਹੋਣ ਤੋਂ ਬਾਅਦ ਉਮੀਦਵਾਰ ਕੈਂਡੀਡੇਟ ਸਹੂਲਤ ਐਪ ਦੀ ਵਰਤੋਂ ਕਰਕੇ ਆਪਣੇ ਬਿਨੈ ਦੀ ਅਗਲੇਰੀ ਕਾਰਵਾਈ ’ਤੇ ਨਜ਼ਰ ਰੱਖ ਸਕਦਾ ਹੈ। ਰਿਟਰਨਿੰਗ ਅਧਿਕਾਰੀਆਂ ਲਈ ਕਮਿਸ਼ਨ ਨੇ ਅਨਕੋਰ ਨਾਂ ਨਾਲ ਇਕ ਸਾਫਟਵੇਅਰ ਤਿਆਰ ਕੀਤਾ ਹੈ। ਇਸ ਵਿਚ ਉਮੀਦਵਾਰਾਂ ਦਾ ਲੋਂੜੀਦੀ ਡਾਟਾ ਫੀਡ ਰਹਿੰਦਾ ਹੈ। ਉਮੀਦਵਾਰਾਂ ਦੀ ਜਾਇਦਾਦ ਦਾ ਵੇਰਵਾ ਵੇਖਣ ਲਈ ਭਾਰਤ ਚੋਣ ਕਮਿਸ਼ਨ ਨੇ ਹਲਫੀਆ ਬਿਆਨ ਪੋਟਰਲ ਬਣਾਇਆ ਹੈ। ਇਸ ਐਪ ’ਤੇ ਕਿਸੇ ਉਮੀਦਵਾਰ ਦੀ ਚਲ-ਅਚਲ ਸੰਪਤੀ, ਹਲਫੀਆ ਬਿਆਨ ਨੂੰ ਆਨਲਾਇਨ ਵੇਖਿਆ ਜਾ ਸਕਦਾ ਹੈ।
ਭਾਰਤ ਚੋਣ ਕਮਿਸ਼ਨ ਨੇ ਬੂਥ ਐਪ ਰਾਹੀਂ ਵੋਟਰਾਂ ਦੀ ਡਿਜ਼ੀਟਲ ਪਛਾਣ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ। ਵੋਟਰ ਵੋਟਰ ਹੈਲਪਲਾਇਨ ਐਪ ਨੂੰ ਆਪਣੀ ਈਪੀਆਈਸੀ ਕਾਰਡ ਨਾਲ ਜੋੜ ਕੇ ਆਪਣੀ ਵੋਟਰ ਪਰਚੀ ਨੂੰ ਡਾਊਨਲੋਡ ਕਰ ਸਕਦਾ ਹੈ। ਵੋਟਰ ਟਰਨਆਊਟ ਐਪ ਵਿਚ ਕੁਲ ਆਬਾਦੀ ਦੇ ਅਨੁਪਾਤ ਵਿਚ ਬਣੇ ਵੋਟਰਾਂ ਦੀ ਗਿਣਤੀ ਨੂੰ ਵੇਖਿਆ ਜਾ ਸਕਦਾ ਹੈ।
ਦਿਵਯਾਂਗਜਨਾਂ ਦੀ ਸਹੂਲਤ ਲਈ ਕਮਿਸ਼ਨ ਨੇ ਪੀਡਬਲਯੂਡੀ ਐਪ ਸ਼ੁਰੂ ਕੀਤਾ ਹੈ। ਇਸ ਐਪ ਦੀ ਵਰਤੋਂ ਕਰਕੇ ਦਿਵਯਾਂਗਜਨ ਆਪਣੇ ਨਾਂਅ, ਵੋਟਰ ਪਛਾਣ ਪੱਤਰ ਆਦਿ ਦੀ ਜਾਂਚ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਵੈਬਸਾਇਟ ’ਤੇ ਇੰਨ੍ਹਾਂ ਸਾਰੀਆਂ ਐਪਾਂ ਅਤੇ ਉਨ੍ਹਾਂ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਹੈ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ