Saturday, May 04, 2024

Haryana

ਨਿਰਪੱਖ ਤੇ ਪਾਰਦਰਸ਼ੀ ਚੋਣਾ ਕਰਵਾਉਣਾ ਹੀ ਚੋਣ ਕਮਿਸ਼ਨ ਦੀ ਪਹਿਲ : ਅਨੁਰਾਗ ਅਗਰਵਾਲ

April 21, 2024 07:07 PM
SehajTimes

ਚੰਡੀਗੜ੍ਹ  : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਜੋ ਚੋਣਾਂ ਦੌਰਾਨ ਕੇਂਦਰ ਹਥਿਆਰਬੰਦ ਪੁਲਿਸ ਫੋਰਸਾਂ ਦੀ ਤੈਨਾਤੀ ’ਤੇ ਗਠਿਤ ਰਾਜ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦੀ ਪਹਿਲ ਹੈ। ਇਸ ਦੇ ਮੱਦੇਨਜ਼ਰ ਰਾਜ ਵਿਚ ਡਰਮੁਕਤ ਤੇ ਸ਼ਾਂਤੀਪੂਰਨ ਢੰਗ ਨਾਲ ਵੋਟਰ ਯਕੀਨੀ ਕਰਨ ਲਈ ਹਰਿਆਣਾ ਪੁਲਿਸ ਦੇ ਨਾਲ-ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਕੰਪਨੀਆਂ ਨੂੰ ਵੀ ਚੌਕਸੀ ਨਾਲ ਤੈਨਾਤ ਕੀਤਾ ਜਾ ਰਿਹਾ ਹੈ। ਹੁਣ ਤਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ 15 ਕੰਪਨੀਆਂ ਪੁੱਜ ਚੁੱਕੀਆਂ ਹਨ।
ਸ੍ਰੀ ਅਗਰਵਾਲ ਚੋਣ ਪ੍ਰਬੰਧਾਂ ਨੂੰ ਲੈਕੇ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ 2024 ਸਿਰਫ ਚੋਣ ਨਹੀਂ, ਸਗੋਂ ਇਹ ਚੋਣ ਦਾ ਤਿਉਹਾਰ ਦੇਸ਼ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਖ਼ੁਸ਼ੀ, ਸ਼ਾਂਤੀ, ਭਾਈਚਾਰੇ ਨਾਲ ਮਨਾਉਣਾ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਦਫਤਰਾਂ ਦੀ ਤਾਂ ਜ਼ਿੰਮੇਵਾਰੀ ਹੈ ਹੀ, ਸਗੋਂ ਹਰੇਕ ਨਾਗਰਿਕ ਦਾ ਮੌਲਿਕ ਅਧਿਕਾਰ ਵੀ ਹੈ।
ਮੀਟਿੰਗ ਵਿਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਅੰਬਾਲਾ, ਹਿਸਾਰ, ਸਿਰਸਾ, ਰੋਹਤਕ, ਲੋਕ ਸਭਾ ਖੇਤਰ ਲਈ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਦੋ-ਦੋ ਕੰਪਨੀਆਂ ਤੈਨਾਤ ਕੀਤੀ ਜਾਵੇਗੀ। ਇਸ ਤਰ੍ਹਾਂ, ਸੋਨੀਪਤ ਲੋਕ ਸਭਾ ਖੇਤਰ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਦੋ ਕੰਪਨੀਆਂ ਅਤੇ ਕੁਰੂਕਸ਼ੇਤਰ, ਕਰਨਾਲ, ਭਿਵਾਨੀ-ਮਹੇਂਦਰਗੜ੍ਹ, ਗੁਰੂਗ੍ਰਾਮ ਤੇ ਫਰੀਦਾਬਾਦ ਲੋਕ ਸਭਾ ਖੇਤਰਾਂ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਇਕ-ਇਕ ਕੰਪਨੀ ਤੈਨਾਤ ਕੀਤੀ ਜਾਵੇਗੀ।
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਕੰਪਨੀਆਂ ਦਾ ਠਹਿਰਾਓ ਜਿਲਾ ਮੁੱਖ ਦਫਤਰਾਂ ’ਤੇ ਰਹੇਗਾ।

Have something to say? Post your comment

 

More in Haryana

ਚੋਣ ਪ੍ਰਕ੍ਰਿਆ ਵਿਚ ਸਕੂਲੀ ਬੱਚਿਆਂ ਦਾ ਵੀ ਹੋਵੇਗਾ ਯੋਗਦਾਨ, ਹਰਿਆਣਾ ਵਿਚ ਸ਼ੁਰੂ ਹੋਈ ਨਵੀਂ ਪਹਿਲ

ਚੋਣ ਦਾ ਪਰਵ-ਦੇਸ਼ ਦਾ ਗਰਵ, ਹਰਿਆਣਾ ਵਿਚ 25 ਮਈ ਨੁੰ ਹੋਣਗੇ ਚੋਣ : ਅਨੁਰਾਗ ਅਗਰਵਾਲ

ਕਮਿਸ਼ਨ ਨੇ ਖੇਤੀਬਾੜੀ ਪ੍ਰਬੰਧਕ 'ਤੇ ਲਗਾਇਆ 10 ਹਜਾਰ ਰੁਪਏ ਦਾ ਜੁਰਮਾਨਾ

ਚੋਣ ਡਿਊਟੀ ਦੌਰਾਨ ਕਰਮਚਾਰੀਆਂ ਦੀ ਮੌਤ 'ਤੇ ਮਿਲੇਗੀ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ : ਅਨੁਰਾਗ ਅਗਰਵਾਲ

ਨਾਗਰਿਕਾਂ ਦੇ ਨਾਲ-ਨਾਲ ਪਸ਼ੂਆਂ ਨੁੰ ਵੀ ਹੀਟਵੇਵ ਤੋਂ ਬਚਾਉਣਾ ਜਰੂਰੀ

ਮਨੀ ਲਾਂਡਰਿੰਗ ਮਾਮਲਾ : ਹਰਿਆਣਾ ਦੇ ਕਾਂਗਰਸੀ ਵਿਧਾਇਕ ਧਰਮ ਸਿੰਘ ਦਾ ਪੁੱਤਰ ਹਰਿਦੁਆਰ ਤੋਂ ਫੜਿਆ

ਸੀ-ਵਿਜਿਲ ਬਣ ਰਿਹਾ ਚੋਣ ਕਮਿਸ਼ਨ ਦੀ ਤੀਜੀ ਅੱਖ

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਹਰਿਆਣਾ ਸਿਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਦਾ ਕੀਤਾ ਐਲਾਨ