Thursday, September 18, 2025

Haryana

ਪਲਵਲ ਜਿਲ੍ਹੇ ਦੇ 118 ਸਾਲ ਦੇ ਧਰਮਵੀਰ ਹੈ ਸੂਬੇ ਵਿਚ ਸੱਭ ਤੋਂ ਬਜੁਰਗ ਵੋਟਰ

April 20, 2024 10:57 AM
SehajTimes

ਜਿਲ੍ਹਾ ਚੋਣ ਆਈਕਨ ਬਨਣ ਨੋਜੁਆਨ : ਅਨੁਰਾਗ ਅਗਰਵਾਲ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 18ਵੀਂ ਲੋਕਸਭਾ 2024 ਦੇ ਆਮ ਚੋਣ ਅੱਜ ਤੋਂ ਸ਼ੁਰੂ ਹੋਣ ਦੇ ਨਾਲ ਹੀ ਚੋਣ ਦਾ ਪਰਵ, ਦੇਸ਼ ਦਾ ਗਰਵ ਮਹਾ ਉਤਸਵ ਸ਼ੁਰੂ ਹੋ ਗਿਆ ਹੈ। ਹਰਿਆਣਾ ਵਿਚ 25 ਮਈ ਨੁੰ ਛੇਵੇਂ ਪੜਾਅ ਦੇ ਚੋਣ ਹੋਣੇ ਹਨ। ਬਜੁਰਗ ਅਤੇ ਨੌਜੁਆਨ ਵੋਟਰਾਂ ਤੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਉਪਲਬਧੀ ਹਾਸਲ ਕਰਨ ਵਾਲਿਆਂ ਨੂੰ ਜਿਲ੍ਹਾ ਚੋਣ ਆਈਕਨ ਬਣਾਇਆ ਗਿਆ ਹੈ, ਜਿਨ੍ਹਾਂ ਦਾ ਉਦੇਸ਼ ਪਿਛਲੇ ਲੋਕਸਭਾ ਚੋਣ ਵਿਚ ਹੋਏ ਚੋਣ ਫੀਸਦੀ ਨੂੰ ਵਧਾਉਣਾ ਹੈ। ਉਨ੍ਹਾਂ ਨੇ ਦਸਿਆ ਕਿ ਪਲਵਲ ਜਿਲ੍ਹੇ ਦੇ ਧਰਮਵੀਰ ਹਰਿਆਣਾ ਵਿਚ 118 ਸਾਲ ਉਮਰ ਦੇ ਸੱਭ ਤੋਂ ਬਜੁਰਗ ਵੋਟਰ ਹਨ। ਇਸੀ ਤਰ੍ਹਾ ਨਾਲ ਸਿਰਸਾ ਜਿਲ੍ਹੇ ਦੀ ਬਲਬੀਰ ਕੌਰ 117 ਸਾਲ, ਸੋਨੀਪਤ ਜਿਲ੍ਹੇ ਦੀ ਭਗਵਾਨੀ 116 ਸਾਲ, ਪਾਦੀਪਤ ਜਿਲ੍ਹੇ ਦੇ ਲੱਖੀਸ਼ੇਕ 115 ਸਾਲ, ਰੋਹਤਕ ਜਿਲ੍ਹੇ ਦੀ ਚੰਦਰੋ ਕੌਰ 112 ਸਾਲ, ਫਤਿਹਾਬਾਦ ਜਿਲ੍ਹੇ ਦੀ ਰਾਣੀ 112 ਸਾਲ, ਕੁਰੂਕਸ਼ੇਤਰ ਜਿਲ੍ਹੇ ਦੀ ਅੰਤੀ ਦੇਵੀ, ਸਰਜੀਤ ਕੌਰ ਤੇ ਚੋਬੀ ਦੇਵੀ 111-111 ਸਾਲ ਦੀ ਹੈ। ਇਸੀ ਤਰ੍ਹਾ ਨਾਲ ਰਿਵਾੜੀ ਜਿਲ੍ਹੇ ਦੀ ਨਾਰਾਇਣੀ 110 ਸਾਲ, ਕੈਥਲ ਜਿਲ੍ਹੇ ਦੀ ਫੁੱਲਾ 109 ਸਾਲ, ਫਰੀਦਾਬਾਦ ਜਿਲ੍ਹੇ ਦੀ ਚੰਦੇਰੀ ਦੇਵੀ 109 ਸਾਲ, ਜੀਂਦ ਜਿਲ੍ਹੇ ਦੀ ਰਾਮਦੇਵੀ 108 ਸਾਲ, ਨੂੰਹ ਜਿਲ੍ਹੇ ਦੇ ਹਰੀ 108 ਸਾਲ, ਝੱਜਰ ਜਿਲ੍ਹੇ ਦੀ ਮੇਵਾ ਦੇਵੀ 106 ਸਾਲ, ਕਰਨਾਲ ਦੇ ਗੁਲਜਾਰ ਸਿੰਘ 107 ਸਾਲ, ਹਿਸਾਰ ਜਿਲ੍ਹੇ ਦੇ ਸ਼ਦਕੀਨ ਤੇ ਸ੍ਰੀਰਾਮ ਅਤੇ ਚਰਖੀ ਦਾਦਰੀ ਜਿਲ੍ਹੇ ਦੀ ਗਿਨੀ ਦੇਵੀ 106-106 ਸਾਲ ਦੀ ਵੋਟਰ ਹਨ।

ਉਨ੍ਹਾਂ ਨੇ ਦਸਿਆ ਕਿ ਭਿਵਾਨੀ ਜਿਲ੍ਹੇ ਦੀ ਹਰਦੇਈ 103 ਸਾਲ ਅਤੇ ਯਮੁਨਾਨਗਰ ਦੀ ਫੂਲਵਤੀ 100 ਸਾਲ ਦੀ ਵੋਟਰ ਹੈ। ਸ੍ਰੀ ਅਗਰਵਾਲ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉੁਹ ਅਜਿਹੇ ਬਜੁਰਗ ਵੋਟਰਾਂ ਦੇ ਇੰਟਰਵਿਊ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਨ ਤਾਂ ਜੋ ਨੌਜੁਆਨ ਵੋਟਰ ਉਨ੍ਹਾਂ ਦੋ ਪ੍ਰੇਰਿਤ ਹੋ ਸਕਣ। ਸ੍ਰੀ ਅਗਰਵਾਲ ਨੇ ਦਸਿਆ ਕਿ ਏਸ਼ਿਆਈ ਗੇਮਸ 2023 ਵਿਚ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਜੇਤੂ ਪਲਕ ਨੁੰ ਝੱਜਰ ਜਿਲ੍ਹੇ ਲਈ, 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਆਦਰਸ਼ ਸਿੰਘ ਨੂੰ ਫਰੀਦਾਬਾਦ ਜਿਲ੍ਹੇ ਲਈ, 19ਵੇਂ ਸੀਨੀਅਰ ਪੈਰਾ ਪਾਵਰ ਲਿਫਟਿੰਗ ਚੈਂਪਿਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਦੇਵੀ ਤੇ ਭੋਪਾਲ ਵਿਚ ਹੋਈ ਨੈਸ਼ਨਲ ਸਕੂਲ ਗੇਮਸ ਵਿਚ ਸੂਬੇ ਦੀ ਟੀਮ ਦੀ ਖਿਡਾਰੀ ਯਾਸ਼ਿਕਾ ਨੁੰ ਪਾਣੀਪਤ ਜਿਲ੍ਹੇ ਲਈ ਅਤੇ 19ਵੇਂ ਏਸ਼ਿਆਈ ਗ੍ਰੇਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਸਰਬਜੀਤ ਸਿੰਘ ਨੂੰ ਅੰਬਾਲਾ ਜਿਲ੍ਹੇ ਲਈ ਆਈਕਨ ਬਣਾਇਆ ਗਿਆ ਹੈ। ਇਸੀ ਤਰ੍ਹਾ ਵਿਸ਼ਵ ਚੈਪੀਅਨ ਵਿਚ ਗੋਲਡ ਮੈਡਲ ਜੇਤੂ ਮਹਿਲਾ ਪਹਿਲਵਾਨ ਸੋਨਮ ਮਲਿਕ ਨੂੰ ਸੋਨੀਪਤ ਜਿਲ੍ਹੇ ਦੇ ਲਈ, ਓਲੰਪਿਕ ਹਾਕੀ ਖਿਡਾਰੀ ਸੁਰਿੰਦਰ ਕੌਰ ਨੁੰ ਕੁਰੂਕਸ਼ੇਤਰ ਜਿਲ੍ਹੇ ਦੇ ਲਈ ਅਤੇ ਕੌਮੀ ਯੁਵਾ ਮਹਾਉਤਸਵ ਵਿਚ ਗਾਇਕੀ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਮੁਸਕਾਨ ਫਤਿਹਾਬਾਦ ਲਈ ਜਿਲ੍ਹਾ ਚੋਣ ਆਈਕਾਨ ਬਣਾਏ ਗਏ ਹਨ।

ਸ੍ਰੀ ਅਨੁਰਾਗ ਅਗਰਵਾਲ ਨੇ ਹੋਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੂੰ ਵੀ ਆਪਣੇ-ਆਪਣੇ ਜਿਲ੍ਹਿਆਂ ਵਿਚ ਚੋਣ ਆਈਕਨ ਬਨਾਉਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਲਈ ਚੋਣ ਦਾ ਪਰਵ-ਦੇਸ਼ ਦਾ ਗਰਵ ਨੂੰ ਸਿਖਰ ਵਾਕ ਬਣਾਇਆ ਹੈ ਤਾਂ ਜੋ ਨਾਗਰਿਕ ਵੱਧ-ਚੜ੍ਹ ਕੇ ਚੋਣ ਵਿਚ ਹਿੱਸਾ ਲੈਣ। ਉਨ੍ਹਾਂ ਨੇ ਪੂਰੇ ਸੂਬੇ ਦੇ ਨੌਜੁਆਨ ਜਿਨ੍ਹਾਂ ਦੀ ਉਮਰ 18-19 ਸਾਲ ਹੈ, ਜੋ ਪਹਿਲੀ ਵਾਰ ਚੋਣ ਕਰਣਗੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜੁਆਨ ਜਦੋਂ ਚੋਣ ਪ੍ਰਕ੍ਰਿਆ ਦੇ ਨਾਲ ਜੁੜਣਗੇ ਤਾਂਹੀ ਉਹ ਲੋਕਤੰਤਰ ਦੀ ਸ਼ਕਤੀ ਅਤੇ ਆਪਣੇ ਵੋਟ ਦਾ ਮਹਤੱਵ ਜਾਣ ਪਾਉਣਗੇ। ਇਸ ਲਈ ਨੌਜੁਆਨ ਇਸ ਮੌਕੇ ਤਂ ਚੁਕਣ ਨਹੀਂ ਕਿਉਂਕਿ ਕਿ 5 ਸਾਲਾਂ ਵਿਚ ਇਕ ਵਾਰ ਲੋਕਤੰਤਰ ਦਾ ਇਹ ਪਰਵ ਆਉਂਦਾ ਹੈ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ