Thursday, May 02, 2024

Haryana

ਚੋਣ ਜਾਬਤਾ ਦੀ ਪਾਲਣਾ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਰਹੇਗੀ ਵਿਸ਼ੇਸ਼ ਨਿਗਰਾਨੀ : ਅਨੁਰਾਗ ਅਗਰਵਾਲ

April 19, 2024 11:17 AM
SehajTimes

ਸੋਸ਼ਲ ਮੀਡੀਆ ਰਾਹੀਂ ਚੋਣ ਜਾਬਤਾ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ

ਚੰਡੀਗੜ੍ਹ :  ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ ਨੂੰ ਸੂਬੇ ਵਿਚ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਹਰਿਆਣਾ ਦੇ ਸਾਰੇ ਜਿਲ੍ਹਿਆਂ ਤੇ ਮੁੱਖ ਚੋਣ ਦਫਤਰ ਦਾ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਗੰਭੀਰ ਹੈ। ਚੋਣ ਜਾਬਤਾ ਦੀ ਪਾਲਣਾ ਨੁੰ ਲੈ ਕੇ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਾਈਬਰ ਸੈਲ ਸਮੇਤ ਵੱਖ-ਵੱਖ ਟੀਮਾਂ ਵੱਲੋਂ ਸੋਸ਼ਲ ਮੀਡੀਆ 'ਤੇ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਇਸ਼ਤਿਹਾਰਾਂ ਦਾ ਖਰਚਾ ਵੀ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਚੋਣ ਜਾਬਤਾ ਦੌਰਾਨ ਕੋਈ ਵੀ ਉਮੀਦਵਾਰ ਤੇ ਪਾਰਟੀ ਸਿੱਧੇ ਜਾਂ ਅਸਿੱਧੇ ਰੂਪ ਨਾਲ ਗਮਰਾਹ ਚੋਣ ਸਮੱਗਰੀ ਦੇ ਪ੍ਰਸਾਰਣ ਨਹੀਂ ਕਰ ਸਕਦੇ। ਚੋਣ ਜਾਬਤਾ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਨਿਯਮ ਅਨੁਸਾਰ ਕਾਰਵਾਹੀ ਅਮਲ ਵਿਚ ਲਿਆਈ ਜਾਵੇਗੀ। ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਚੋਣ ਸਪੰਨ ਹੋਣ ਤਕ ਚੋਣ ਜਾਬਤਾ ਲਾਗੂ ਰਹੇਗੀ। ਕਿਸੇ ਵੀ ਵਿਅਕਤੀ ਨੂੰ ਚੋਣ ਜਾਬਤਾ ਦੇ ਉਲੰਘਣ ਕਰਨ ਦੀ ਇਜਾਜਤ ਨਹੀਂ ਹੈ। ਚੋਣ ਜਾਬਤਾ ਦੀ ਪਾਲਣਾ ਨੂੰ ਲੈ ਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇੰਨ੍ਹਾਂ ਟੀਮਾਂ ਵੱਲੋਂ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਟੀਮਾਂ ਦੀ ਯੂਟਿਯੂਬ, ਇੰਸਟਾਗ੍ਰਾਮ, ਫੇਸਬੁੱਕ ਤੇ ਵਾਟਸਐਪ ਗਰੁੱਪ ਆਦਿ ਸੋਸ਼ਲ ਮੀਡੀਆ 'ਤੇ ਵੀ ਪੈਨੀ ਨਜਰ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਦੌਰਾਨ ਅਖਬਾਰ, ਟੈਲੀਵਿਜਨ ਤੇ ਰੇਡਿਓ ਦੀ ਤਰ੍ਹਾ ਸੋਸ਼ਲ ਮੀਡੀਆ 'ਤੇ ਵੀ ਚੋਣ ਦੌਰਾਨ ਪ੍ਰਚਾਰ ਕੀਤਾ ਜਾਂਦਾ ਹੈ , ਜਿਸ 'ਤੇ ਰਕਮ ਖਰਚ ਹੁੰਦੀ ਹੈ। ਇਹ ਖਰਚ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਜਿਲ੍ਹਾ ਵਿਚ ਗਠਨ ਟੀਮ ਇਸ ਵਾਰ ਚੋਣ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਨਜਰ ਰੱਖਣਗੇ ਅਤੇ ਕਿਸੇ ਵੀ ਤਰ੍ਹਾ ਦਾ ਇਸ਼ਤਿਹਾਰ ਮਿਲਣ 'ਤੇ ਉਸ ਦੀ ਰਿਪੋਰਟ ਖਰਚ ਦੇ ਬਿਊਰੇ ਸਮੇਤ ਖਰਚ ਨਿਗਰਾਨੀ ਟੀਮ ਨੂੰ ਦੇਣਗੇ। ਰਿਪੋਰਟ ਦੇ ਆਧਾਰ 'ਤੇ ਸਬੰਧਿਤ ਉਮੀਦਵਾਰ ਜਾਂ ਪਾਰਟੀ ਖਾਤੇ ਵਿਚ ਉਸ ਇਸ਼ਤਿਹਾਰ ਦਾ ਖਰਚਾ ਜੋੜ ਦਿੱਤਾ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਚੋਣ ਦੌਰਾਨ ਸੋਸ਼ਲ ਮੀਡੀਆ ਦੀ ਨਿਗਰਾਨੀ ਵੀ ਬਹੁਤ ਜਰੂਰੀ ਹੈ। ਸੋਸ਼ਲ ਮੀਡੀਆ 'ਤੇ ਵੀ ਕਈ ਵਾਰ ਚੋਣ ਦੌਰਾਨ ਯੂ-ਟਿਯੂਬ ਵੀਡੀਓ ਪਲੇਟਫਾਰਮ ਆਦਿ 'ਤੇ ਉਮੀਦਵਾਰ ਤੇ ਪਾਰਟੀ ਚੋਣ ਦਾ ਪ੍ਰਚਾਰ ਕਰਦੇ ਹਨ। ਨਿਗਰਾਨੀ ਟੀਮ ਨੁੰ ਜੇਕਰ ਅਜਿਹੇ ਵੀਡੀਓ ਮਿਲਦੇ ਹਨ ਜੋ ਆਪਣੀ ਖਬਰਾਂ ਨਾਲ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਦਾ ਇਕਤਰਫਾ ਜਿੱਤ ਦਾ ਦਾਵਾ ਜਾਂ ਸਮਰਥਨ ਕਰਦੇ ਹੋਣ ਜਾਂ ਜਾਤੀ, ਧਰਮ ਵਿਸ਼ੇਸ਼ ਦੇ ਪੱਖ ਵਿਚ ਜਾਂ ਕੋਈ ਗੁਮਰਾਹ ਸਮੱਗਰੀ ਦਰਸ਼ਾਉਂਦੇ ਹੋਣ, ਚੋਣ ਜਾਬਤਾ ਦਾ ਉਲੰਘਣ ਕਰਦੇ ਹੋਣ ਤਾਂ ਉਸ ਸਥਿਤੀ ਵਿਚ ਸਬੰਧਿਤ ਯੂ-ਟਿਯੂਬ ਚੈਨਲ ਚਲਾਉਣ ਵਾਲੇ ਦੇ ਖਿਲਾਫ ਆਈਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਜਾਬਤਾ ਇਕ ਸਮਾਨ ਰੂਪ ਨਾਲ ਸਾਰਿਆਂ 'ਤੇ ਲਾਗੂ ਹੁੰਦੀ ਹੈ, ਜਿਸ ਵਿਚ ਅਖਬਾਰਾਂ, ਟੈਲੀਵਿਜਨ, ਰੇਡਿਓ ਅਤੇ ਸੋਸ਼ਲ ਮੀਡੀਆ ਵੀ ਸ਼ਾਮਿਲ ਹਨ। ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਮੀਡੀਆ ਦੇ ਸਾਰੇ ਸਰੋਤਾਂ ਵਿਚ ਚੋਣ ਵਿਚ ਇਕ ਸਮਾਨਤਾ ਹੋਣੀ ਚਾਹੀਦੀ ਹੈ। ਮੀਡੀਆ ਵਿਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਹੋਣ ਵਾਲੀ ਖਬਰ ਕਿਸੇ ਇਕ ਪੱਖ ਵਿਚ ਨਾ ਹੋ ਕੇ ਸਿਰਫ ਖਬਰ ਹੀ ਹੋਣੀ ਚਾਹੀਦੀ ਹੈ। ਕਿਸੇ ਇਕ ਪੱਖ ਵਿਚ ਖਬਰ ਛਾਪਣ ਜਾਂ ਚਲਾਉਣ ਤੋਂ ਪਰਹੇਜ ਕੀਤਾ ਜਾਵੇ, ਜੋ ਕਿਸੇ ਧਰਮ, ਜਾਤੀ ਜਾਂ ਕੰਮਿਊਨਿਟੀ ਦੇ ਪੱਖ ਅਤੇ ਵਿਰੋਧ ਵਿਚ ਹੋਣ। ਉਨ੍ਹਾਂ ਲੇ ਦਸਿਆ ਕਿ ਅਖਬਾਰ ਜਾਂ ਚੈਨਲ 'ਤੇ ਕੋਈ ਵੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਤੋਂ ਪਹਿਲਾਂ ਐਮਸੀਐਮਸੀ ਕਮੇਟੀ ਰਾਹੀਂ ਮੰਜੂਰੀ ਲੈਣੀ ਜਰੂਰੀ ਹੈ ਉਸੀ ਤਰ੍ਹਾ ਨਾਲ ਸੋਸ਼ਲ ਮੀਡੀਆ 'ਤੇ ਦਿੱਤੇ ਜਾਣ ਵਾਲੇ ਇਸ਼ਤਿਹਾਰ ਜਾਂ ਹੋਰ ਪ੍ਰਸਾਰ ਸਮੱਗਰੀ ਪਾਉਣ ਲਈ ਵੀ ਪ੍ਰਸਾਸ਼ਨ ਦੀ ਮੰਜੂਰੀ ਜਰੂਰੀ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਰੂਪ ਵਿਚ ਇਸ਼ਤਿਹਾਰ ਦਾ ਖਰਚ ਸਬੰਧਿਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜਾਂਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਵਿਅਕਤੀ ਨੁੰ ਸੋਸ਼ਲ ਮੀਡੀਆ ਰਾਹੀਂ ਗੁਮਰਾਹ ਪ੍ਰਚਾਰ-ਪ੍ਰਸਾਰ ਕਰਨ ਤੇ ਚੋਣ ਜਾਬਤਾ ਦਾ ਉਲੰਘਣ ਕਰਨ ਦੀ ਇਜਾਜਤ ਨਹੀਂ ਹੈ।

ਮੀਡੀਆ ਦੀ ਚੋਣ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਸਪੰਨ ਕਰਵਾਉਣ ਵਿਚ ਅਹਿਮ ਭੂਮਿਕਾ

ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਚੋਣ ਨੂੰ ਨਰਪੱਖ ਅਤੇ ਸ਼ਾਂਤੀਪੂਰਣ ਢੰਗ ਨਾਲ ਕਰਵਾਉਣ ਵਿਚ ਮੀਡੀਆ ਦੀ ਅਹਿਮ ਭੂਮਿਕਾ ਹੁੰਦੀ ਹੈ। ਮੀਡੀਆ ਦੀ ਜਿਮੇਵਾਰੀ ਸਿਰਫ ਖਬਰ ਦੇਣਾ ਹੀ ਨਹੀਂ ਹੈ ਸਗੋ ਸਮਾਜ ਵਿਚ ਸਹੀ ਮਾਹੌਲ ਨੂੰ ਬਣਾਏ ਰੱਖਣ ਵਿਚ ਆਪਣੀ ਭੁਮਿਕਾ ਅਦਾ ਕਰਨਾ ਵੀ ਹੈ। ਸਮਾਜ ਵਿਚ ਮੀਡੀਆ ਦੀ ਹਮੇਸ਼ਾ ਸਕਾਰਾਤਮਕ ਭੂਮਿਤਾ ਰਹੀ ਹੈ। ਲੋਕਸਭਾ ਚੋਣ ਨੁੰ ਪਾਰਦਰਸ਼ੀ ਢੰਗ ਨਾਲ ਸਪੰਨ ਕਰਨ ਵਿਚ ਵੀ ਅਖਬਾਰਾਂ, ਨਿਯੂਜ਼ ਚੈਨਲ ਸਮੇਤ ਹੋਰ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਨੂੰ ਅਪੀਲ ਹੈ ਕਿ ਊਹ ਅਜਿਹੀ ਕੋਈ ਗੁਮਰਾਹ ਪ੍ਰਚਾਰ ਸਮੱਗਰੀ ਨਾ ਚਲਾਉਣ, ਜਿਸ ਨਾਲ ਚੋਣ ਜਾਬਤਾ ਦਾ ਉਲੰਘਣ ਹੋਵੇ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾ ਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਪ੍ਰਸਾਸ਼ਨਿਕ ਮੰਜੂਰੀ ਜਰੂਰ ਲੈਣ। ਇਸ਼ਤਿਹਾਰ ਦਾ ਖਰਚ ਉਮੀਦਵਾਰ ਜੇ ਚੋਣਾਵੀਂ ਖਰਚ ਵਿਚ ਜੋੜਿਆ ਜਾਵੇਗਾ।

Have something to say? Post your comment

 

More in Haryana

ਚੋਣ ਡਿਊਟੀ ਦੌਰਾਨ ਕਰਮਚਾਰੀਆਂ ਦੀ ਮੌਤ 'ਤੇ ਮਿਲੇਗੀ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ : ਅਨੁਰਾਗ ਅਗਰਵਾਲ

ਨਾਗਰਿਕਾਂ ਦੇ ਨਾਲ-ਨਾਲ ਪਸ਼ੂਆਂ ਨੁੰ ਵੀ ਹੀਟਵੇਵ ਤੋਂ ਬਚਾਉਣਾ ਜਰੂਰੀ

ਮਨੀ ਲਾਂਡਰਿੰਗ ਮਾਮਲਾ : ਹਰਿਆਣਾ ਦੇ ਕਾਂਗਰਸੀ ਵਿਧਾਇਕ ਧਰਮ ਸਿੰਘ ਦਾ ਪੁੱਤਰ ਹਰਿਦੁਆਰ ਤੋਂ ਫੜਿਆ

ਸੀ-ਵਿਜਿਲ ਬਣ ਰਿਹਾ ਚੋਣ ਕਮਿਸ਼ਨ ਦੀ ਤੀਜੀ ਅੱਖ

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਹਰਿਆਣਾ ਸਿਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਦਾ ਕੀਤਾ ਐਲਾਨ

ਘਰ ਤੋਂ ਵੋਟਿੰਗ ਲਈ ਬਜੁਰਗ ਅਤੇ ਦਿਵਆਂਗ ਵੋਟਰਾਂ ਨੂੰ ਭਰਨਾ ਹੋਵੇਗਾ 12-ਡੀ ਫਾਰਮ

ਹਰਿਆਣਾ ਵਿਚ ਚੋਣ ਨਾਮਜਦਗੀ ਪ੍ਰਕ੍ਰਿਆ ਹੋ ਚੁੱਕੀ ਹੈ ਸ਼ੁਰੂ : ਅਨੁਰਾਗ ਅਗਰਵਾਲ

ਗੁੜਗਾਂਓ ਲੋਕਸਭਾ ਖੇਤਰ ਵਿਚ ਸੂਬੇ ਵਿਚ ਸੱਭ ਤੋਂ ਵੱਧ 25 ਲੱਖ ਤੋਂ ਵੱਧ ਹਨ ਵੋਟਰ