Tuesday, April 30, 2024
BREAKING NEWS
ਵਧ ਰਹੀ ਗਰਮੀ ਕਾਰਣ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਦੇ ਪੀਣ ਲਈ ਪਾਣੀ ਰੱਖੋ : ਜੰਡ ਖਾਲੜਾਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ

Malwa

ਪੰਜਾਬੀ ਯੂਨੀਵਰਸਿਟੀ ਵੱਲੋਂ ਮਈ 2024 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

April 15, 2024 06:45 PM
SehajTimes
ਸ਼ਡਿਊਲ ਬਣਾਉਣ ਸਮੇਂ ਲੋਕ ਸਭਾ ਚੋਣਾਂ ਦਾ ਰੱਖਿਆ ਗਿਆ ਹੈ ਵਿਸ਼ੇਸ਼ ਧਿਆਨ

ਪਟਿਆਲਾ : 
ਪੰਜਾਬੀ ਯੂਨੀਵਰਸਿਟੀ ਦੇ ਮਈ 2024 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਸ਼ਾਖਾ ਦੇ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅਕਾਦਮਿਕ ਕੈਲੰਡਰ ਅਨੁਸਾਰ 4 ਮਈ 2024 ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਸੰਬੰਧਤ ਕਾਲਜਾਂ ਅਤੇ ਪ੍ਰਾਈਵੇਟ ਵਿਦਿਆਰਥੀਆਂ ਦੀਆਂ ਥਿਊਰੀ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਡਿਊਲ ਬਣਾਉਂਦੇ ਸਮੇਂ ਲੋਕ ਸਭਾ ਚੋਣਾਂ ਦੇ ਸ਼ਡਿਊਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਚੋਣਾਂ ਦੇ ਸ਼ਡਿਊਲ ਦੇ ਮੱਦੇਨਜ਼ਰ ਕੁੱਝ ਆਰਜ਼ੀ ਪ੍ਰੀਖਿਆ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੈਕਟੀਕਲ ਪ੍ਰੀਖਿਆਵਾਂ 22 ਅਪ੍ਰੈਲ 2024 ਤੋਂ ਸ਼ੁਰੂ ਹੋ ਰਹੀਆਂ ਹਨ। ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੇ ਐਡਮਿਟ ਕਾਰਡ ਸੰਬੰਧਤ ਕਾਲਜਾਂ ਤੋਂ ਹੀ ਪ੍ਰਾਪਤ ਕਰ ਸਕਦੇ ਹਨ। ਜਲਦ ਹੀ ਕਾਲਜਾਂ ਨੂੰ ਈ-ਮੇਲ ਰਾਹੀਂ ਇਹ ਐਡਮਿਟ ਕਾਰਡ ਭੇਜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੋ ਵਿਦਿਆਰਥੀ ਡਿਸਟੈਂਸ ਅਤੇ ਪ੍ਰਾਈਵੇਟ ਮੋਡ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ ਉਹ ਆਪਣਾ ਐਡਮਿਟ ਕਾਰਡ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਆਪਣੀ ਵਿਸਤ੍ਰਿਤ ਡੇਟ ਸ਼ੀਟ ਜਲਦ ਹੀ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਪ੍ਰੀਖਿਆ ਸ਼ਾਖਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਣਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਦੇ ਹਿਤਾਂ ਨੂੰ ਤਰਜੀਹ ਦਿੰਦੀ ਹੈ।

Have something to say? Post your comment

 

More in Malwa

ਲੋਕ ਸਭਾ ਚੋਣਾਂ ਲਈ ਮਾਸਟਰ ਟਰੇਨਰਾਂ ਤੇ ਸੈਕਟਰ ਅਫ਼ਸਰਾਂ ਦੀ ਹੋਈ ਟ੍ਰੇਨਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ ਕਰਵਾਇਆ ਪ੍ਰੋ. ਐੱਮ. ਐੱਲ. ਰੈਨਾ ਨਾਲ ਰੂ-ਬ-ਰੂ

ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ਵੋਟਰ ਜਾਗਰੂਕਤਾ ਰੈਲੀ 

ਪੰਜਾਬੀ ਯੂਨੀਵਰਸਿਟੀ ਦਾ 63ਵਾਂ ਸਥਾਪਨਾ ਦਿਵਸ 30 ਅਪ੍ਰੈਲ ਨੂੰ

ਅਫਸਰਾਂ ਅਤੇ ਅਸੈਂਬਲੀ ਪੱਧਰ ਮਾਸਟਰ ਟਰੇਨਰਾਂ ਨੂੰ EVM ਅਤੇ VV PET ਬਾਰੇ ਇੱਕ ਰੋਜਾ ਟਰੇਨਿੰਗ ਦਾ ਆਯੋਜਨ

ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਨੂੰ ਚੋਣ ਜਾਬਤੇ ਤੋਂ ਕਰਵਾਇਆ ਜਾਣੂ

ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਜੀ ਪੀ ਸ਼੍ਰੀਵਾਸਤਵ ਨੇ ਸਰਹਿੰਦ ਮੰਡੀ ਦਾ ਕੀਤਾ ਦੌਰਾ

ਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲ

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਦੀ ਚੈਕਿੰਗ