Wednesday, May 01, 2024

Haryana

ਹਰ ਵੋਟ ਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ : ਅਨੁਰਾਗ ਅਗਰਵਾਲ

April 15, 2024 01:04 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ 1 ਕਰੋੜ 99 ਲੱਖ 35 ਹਜਾਰ 770 ਰਜਿਸਟਰਡ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ, 25 ਮਈ, 2024 ਨੂੰ ਹੋਣ ਵਾਲੇ ਹਰਿਆਣਾ ਵਿਚ ਹੋਣ ਵਾਲੇ ਲੋਕ ਸਭਾ ਦੇ ਆਮ ਚੋਣਾਂ ਵਿਚ ਵੱਧ-ਚੜ੍ਹਕੇ ਵੋਟਿੰਗ ਕਰਨ ਕਿਉਂਕਿ ਲੋਕਤੰਤਰ ਵਿਚ ਹਰ ਵੋਟ ਕੀਮਤੀ ਹੁੰਦੀ ਹੈ ਅਤੇ ਇੱਥੇ ਤਕ ਕਿ ਕਦੀ-ਕਦੀ ਤਾਂ ਉਮੀਦਵਾਰ ਮਾਮੂਲੀ ਅੰਤਰ ਨਾਲ ਵੀ ਜਿੱਤ ਦਰਜ ਕਰਦਾ ਹੈ।

ਸ੍ਰੀ ਅਨੁਰਾਗ ਅਗਰਵਾਲ ਚੋਣ ਪ੍ਰਬੰਧਾਂ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੁੱਖ ਚੋਣ ਅਧਿਕਾਰੀ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਤੰਤਰ ਦਾ ਪਰਵ-ਦੇਸ਼ ਦਾ ਗਰਵ ਵਿਚ ਆਪਣਾ ਯੋਗਦਾਨ ਦੇਣ ਲਈ ਅੱਗੇ ਆਉਣ। ਸੂਬੇ ਵਿਚ ਟ੍ਰਾਂਸਜੇਂਡਰ ਵੋਟਰਾਂ ਦੀ ਗਿਣਤੀ 460 ਹੈ। ਹਰਿਆਣਾ ਵਿਚ ਅੰਬਾਲਾ ਲੋਕ ਸਭਾ ਦੇ ਤਹਿਤ 76, ਕੁਰੂਕਸ਼ੇਤਰ ਲੋਕਸਭਾ ਵਿਚ 23, ਸਿਰਸਾ ਲੋਕਸਭਾ ਵਿਚ 40, ਹਿਸਾਰ ਲੋਕਸਭਾ ਵਿਚ 11, ਕਰਨਾਲ ਲੋਕਸਭਾ ਵਿਚ 37, ਸੋਨੀਪਤ ਲੋਕਸਭਾ ਵਿਚ 44। ਰੋਹਤਕ ਲੋਕਸਭਾ ਵਿਚ 21, ਭਿਵਾਨੀ-ਮਹੇਂਦਰਗੜ੍ਹ ਲੋਕਸਭਾ ਵਿਚ 13, ਗੁੜਗਾਂਓ ਲੋਕਸਭਾ ਵਿਚ 78 ਅਤੇ ਫਰੀਦਾਬਾਦ ਲੋਕਸਭਾ ਵਿਚ 117 ਟ੍ਰਾਂਸਜੇਂਡਰ ਰਜਿਸਟਰਡ ਵੋਟਰ ਹਨ।

ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਗੁੜਗਾਂਓ ਲੋਕਸਭਾ ਖੇਤਰ ਵਿਚ ਸੱਭ ਤੋਂ ਵੱਧ 25 ਲੱਖ 38 ਹਜਾਰ 463 ਰਜਿਸਟਰਡ ਵੋਟਰ ਹਨ, ਜਦੋਂ ਕਿ ਫਰੀਦਾਬਾਦ ਲੋਕਸਭਾ ਖੇਤਰ ਵਿਚ 24 ਲੱਖ 4 ਹਜਾਰ 733 ਰਜਿਸਟਰਡ ਵੋਟਰ ਹਨ। ਇਸੀ ਤਰ੍ਹਾ ਅੰਬਾਲਾ ਲੋਕਸਭਾ ਖੇਤਰ ਵਿਚ 19 ਲੱਖ 82 ਹਜਾਰ 414 ਰਜਿਸਟਰਡ ਵੋਟਰ ਹਨ। ਕੁਰੂਕਸ਼ੇਤਰ ਲੋਕਸਭਾ ਖੇਤਰ ਵਿਚ 17 ਲੱਖ 85 ਹਜਾਰ 273 ਰਜਿਸਟਰਡ ਵੋਟਰ ਹਨ। ਸਿਰਸਾ ਲੋਕਸਭਾ ਖੇਤਰ ਵਿਚ 19 ਲੱਖ 28 ਹਜਾਰ 529 ਰਜਿਸਟਰਡ ਵੋਟਰ ਹਨ। ਹਿਸਾਰ ਲੋਕਸਭਾ ਖੇਤਰ ਵਿਚ 17 ਲੱਖ 81 ਹਜਾਰ 605 ਰਜਿਸਟਰਡ ਵੋਟਰ ਹਨ। ਕਰਨਾਲ ਵਿਚ ਲੋਕਸਭਾ ਖੇਤਰ ਵਿਚ 20 ਲੱਖ 92 ਹਜਾਰ 684 ਰਜਿਸਟਰਡ ਵੋਟਰ ਹਨ। ਸੋਨੀਪਤ ਲੋਕਸਭਾ ਖੇਤਰ ਵਿਚ 17 ਲੱਖ 57 ਹਜਾਰ 81 ਰਜਿਸਟਰਡ ਵੋਟਰ ਹਨ। ਰੋਹਤਕ ਲੋਕਸਭਾ ਖੇਤਰ ਵਿਚ 18 ਲੱਖ 80 ਹਜਾਰ 357 ਰਜਿਸਟਰਡ ਵੋਟਰ ਹਨ ਅਤੇ ਭਿਵਾਨੀ-ਮਹੇਂਦਰਗੜ੍ਹ ਲੋਕਸਭਾ ਖੇਤਰ ਵਿਚ 17 ਲੱਖ 83 ਹਜਾਰ 894 ਰਜਿਸਟਰਡ ਵੋਟਰ ਹਨ।

ਚੋਣ ਜਾਬਤਾ ਦੇ ਉਲੰਘਣ ਦੇ ਪ੍ਰਤੀ ਵੀ ਸੀ-ਵਿਜਿਲ ਐਪ ਹੋ ਰਹੀ ਹੈ ਕਾਰਗਰ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸੀ-ਵਿਜਿਲ ਐਪ ਬਣਾਈ ਗਈ ਹੈ। ਇਸ ਐਪ ਰਾਹੀਂ ਕਿਤੇ ਵੀ ਜੇਕਰ ਚੋਣ ਜਾਬਤਾ ਦਾ ਉਲੰਘਣ ਦੀ ਜਾਣਕਾਰੀ ਨਾਗਰਿਕਾਂ ਨੂੰ ਹੁੰਦੀ ਹੈ ਤਾਂ ਉਹ ਇਸ ਐਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ। ਇਸ ਸ਼ਿਕਾਇਤ ਦਾ ਨਿਪਟਾਨ 100 ਮਿੰਟ ਦੇ ਅੰਦਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਤਕ ਸੂਬੇ ਵਿਚ 1666 ਸ਼ਿਕਾਇਤਾਂ ਸੀ-ਵਿਜਿਲ ਐਪ 'ਤੇ ਵਿਭਾਗ ਨੁੰ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਵਧੀਕ ਰਿਟਰਨਿੰਗ ਅਧਿਕਾਰੀ ਜਾਂ ਰਿਟਰਨਿੰਗ ਅਧਿਕਾਰੀਆਂ ਵੱਲੋਂ 1383 ਸ਼ਿਕਾਇਤਾਂ ਨੂੰ ਸਹੀ ਪਾਇਆ ਗਿਆ ਅਤੇ ਉਨ੍ਹਾਂ ਦਾ ਨਿਪਟਾਨ ਨਿਯਮ ਅਨੁਸਾਰ ਕੀਤਾ ਗਿਆ ਹੈ।

ਇੰਨ੍ਹਾਂ ਵਿਚ ਅੰਬਾਲਾ ਜਿਲ੍ਹੇ ਵਿਚ 348, ਭਿਵਾਨੀ ਜਿਲ੍ਹੇ ਵਿਚ 53, ਫਰੀਦਾਬਾਦ ਵਿਚ 62, ਫਤਿਹਾਬਾਦ ਵਿਚ 64, ਗੁਰੂਗ੍ਰਾਮ ਵਿਚ 98, ਹਿਸਾਰ ਵਿਚ 103, ਝੱਜਰ ਵਿਚ 21, ਜੀਂਦ ਵਿਚ 34, ਕੈਥਲ ਵਿਚ 33, ਕਰਨਾਲ ਵਿਚ 16, ਕੁਰੂਕਸ਼ੇਤਰ ਵਿਚ 44, ਮਹੇਂਦਰਗੜ੍ਹ ਵਿਚ 3, ਨੁੰਹ ਵਿਚ 39, ਪਲਵਲ ਵਿਚ 38,, ਪੰਚਕੂਲਾ ਵਿਚ 96, ਪਾਣੀਪਤ ਵਿਚ 10, ਰਿਵਾੜੀ ਵਿਚ 6, ਰੋਹਤਕ ਵਿਚ 63, ਸਿਰਸਾ ਵਿਚ 367, ਸੋਨੀਪਤ ਵਿਚ 116 ਅਤੇ ਯਮੁਨਾਨਗਰ ਵਿਚ 52 ਸ਼ਿਕਾਇਤਾਂ ਨਾਗਰਿਕਾਂ ਨੇ ਦਰਜ ਕਰਵਾਈਆਂ ਹਨ।

Have something to say? Post your comment

 

More in Haryana

ਸੀ-ਵਿਜਿਲ ਬਣ ਰਿਹਾ ਚੋਣ ਕਮਿਸ਼ਨ ਦੀ ਤੀਜੀ ਅੱਖ

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਹਰਿਆਣਾ ਸਿਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਦਾ ਕੀਤਾ ਐਲਾਨ

ਘਰ ਤੋਂ ਵੋਟਿੰਗ ਲਈ ਬਜੁਰਗ ਅਤੇ ਦਿਵਆਂਗ ਵੋਟਰਾਂ ਨੂੰ ਭਰਨਾ ਹੋਵੇਗਾ 12-ਡੀ ਫਾਰਮ

ਹਰਿਆਣਾ ਵਿਚ ਚੋਣ ਨਾਮਜਦਗੀ ਪ੍ਰਕ੍ਰਿਆ ਹੋ ਚੁੱਕੀ ਹੈ ਸ਼ੁਰੂ : ਅਨੁਰਾਗ ਅਗਰਵਾਲ

ਗੁੜਗਾਂਓ ਲੋਕਸਭਾ ਖੇਤਰ ਵਿਚ ਸੂਬੇ ਵਿਚ ਸੱਭ ਤੋਂ ਵੱਧ 25 ਲੱਖ ਤੋਂ ਵੱਧ ਹਨ ਵੋਟਰ

ਚੋਣ ਸੂਚੀ ਵਿਚ ਆਪਣੇ ਨਾਮ ਦੀ ਪੁਸ਼ਟੀ ਕਰ ਲੈਣ ਵੋਟਰ : ਮੁੱਖ ਚੋਣ ਅਧਿਕਾਰੀ

ਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪ

ਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀ