Wednesday, May 01, 2024

Haryana

ਹਰਿਆਣਾ ਵਿਧਾਨਸਭਾ ਦੀ 13 ਸਮਿਤੀਆਂ ਕੀਤੀਆਂ ਗਠਨ

April 01, 2024 07:00 PM
SehajTimes

ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਸਾਲ 2024-25 ਦੇ ਲਈ 13 ਸਮਿਤੀਆਂ ਗਠਨ ਕੀਤੀਆਂ ਹਨ। ਹਰਿਆਣਾ ਵਿਧਾਨਸਭਾ ਸਕੱਤਰੇਤ ਵੱਲੋਂ ਜਾਰੀ ਇਸ ਸਬੰਧ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨਿਯਮ ਸਮਿਤੀ ਦੇ ਸ੍ਰੀ ਗਿਆਨਚੰਦ ਗੁਪਤਾ ਪਦੇਨ ਚੇਅਰਪਰਸਨ, ਸ੍ਰੀ ਵਿਧਾਇਕ ਭੁਪੇਂਦਰ ਸਿੰਘ ਹੁਡਾ, ਸ੍ਰੀ ਦੁਸ਼ਯੰਤ ਚੌਟਾਲਾ, ਸ੍ਰੀਮਤੀ ਕਿਰਣ ਚੌਧਰੀ, ਸ੍ਰੀਮਤੀ ਗੀਤਾ ਭੁਕੱਲ, ਸ੍ਰੀ ਅਭੈ ਸਿੰਘ ਚੌਟਾਲਾ, ਸ੍ਰੀ ਘਨਸ਼ਾਮ ਦਾਸ ਅਰੋੜਾ ਅਤੇ ਸ੍ਰੀ ਸੁਧੀਰ ਕੁਮਾਰ ਸਿੰਗਲਾ ਮੈਂਬਰ ਹੋਣਗੇ।

ਆਵਾਸ ਸਮਿਤੀ

ਆਵਾਸ ਸਮਿਤੀ ਦੇ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ ਪਦੇਨ ਚੇਅਰਮੈਨ, ਜਦੋਂ ਕਿ ਹਰਵਿੰਦਰ ਕਲਿਆਣ, ਸ੍ਰੀ ਆਫਤਾਬ ਅਹਿਮਦ, ਸ੍ਰੀ ਰਾਮਕੁਮਾਰ ਗੌਤਮ ਤੇ ਸ੍ਰੀ ਰਣਧੀਰ ਸਿੰਘ ਗੋਲਨ ਕਮੇਟੀ ਦੇ ਮੈਂਬਰ ਹੋਣਗੇ।

ਲੋਕ ਲੇਖਾ ਸਮਿਤੀ

ਲੋਕ ਲੇਖਾ ਸਮਿਤੀ ਦੇ ਵਿਧਾਇਕ ਸ੍ਰੀ ਵਰੁਣ ਚੌਧਰੀ ਚੇਅਰਪਰਸਨ, ਜਦੋਂ ਕਿ ਸ੍ਰੀ ਰਾਮਕੁਮਾਰ ਕਸ਼ਯਪ, ਸ੍ਰੀ ਨਰੇਂਦਰ ਗੁਪਤਾ, ਸ੍ਰੀ ਭਵਯ ਬਿਸ਼ਨੋਈ, ਸ੍ਰੀ ਅਮਿਤ ਸਿਹਾਗ, ਸ੍ਰੀ ਸੁਰੇਂਦਰ ਪੰਵਾਰ, ਸ੍ਰੀ ਜੋਗੀਰਾਮ ਸਿਹਾਗ, ਸ੍ਰੀ ਰਾਮਨਿਵਾਸ ਤੇ ਸ੍ਰੀ ਰਣਧੀਰ ਸਿੰਘ ਗੋਲਨ ਇਸ ਦੇ ਮੈਂਬਰ ਹੋਣਗੇ।

ਏਸਟੀਮੇਟਸ ਸਮਿਤੀ

ਏਸਟੀਮੇਟਸ ਸਮਿਤੀ ਦੇ ਚੇਅਰਮੈਨ ਸ੍ਰੀਮਤੀ ਕਮਲੇਸ਼ ਢਾਂਡਾ, ਜਦੋਂ ਕਿ ਸ੍ਰੀ ਇਸ਼ਵਰ ਸਿੰਘ, ਸ੍ਰੀ ਰਾਓ ਦਾਨ ਸਿੰਘ, ਸ੍ਰੀ ਜੈਯਵੀਰ ਸਿੰਘ, ਸ੍ਰੀ ਗੌਪਾਲ ਕਾਂਡਾ, ਸ੍ਰੀ ਪ੍ਰਮੋਦ ਕੁਮਾਰ ਵਿਜ, ਸ੍ਰੀ ਰਾਜੇਸ਼ ਨਾਗਰ, ਸੇਵਾ ਸਿੰਘ ਤੇ ਸ੍ਰੀ ਬਲਰਾਜ ਕੁੰਡੂ ਮੈਂਬਰ ਹੋਣਗੇ।

ਲੋਕ ਸਮੱਗਰੀਆਂ ਸਬੰਧੀ ਸਮਿਤੀ

ਸ੍ਰੀ ਅਨਿਲ ਵਿਜ ਨੁੰ ਇੰਟਰਪ੍ਰਾਈਸਿਸ ਸਮਿਤੀ ਦਾ ਚੇਅਰਪਰਸਨ ਬਣਾਇਆ ਗਿਆ ਹੈ। ਇਸੀ ਤਰ੍ਹਾ ਸ੍ਰੀ ਦੂੜਾ ਰਾਮ , ਸ੍ਰੀ ਭਾਰਤ ਭੂਸ਼ਣ ਬਤਰਾ, ਸ੍ਰੀ ਪ੍ਰਦੀਪ ਚੌਧਰੀ, ਸ੍ਰੀ ਡਾ ਕ੍ਰਿਸ਼ਣ ਲਾਲ ਮਿੱਢਾ, ਸ੍ਰੀ ਸੁਧੀਰ ਕੁਮਾਰ ਸਿੰਗਲਾ, ਸ੍ਰੀ ਸੀਤਾ ਰਾਮ ਯਾਦਵ, ਸ੍ਰੀ ਚਿਰੰਜੀਵ ਰਾਓ ਤੇ ਸ੍ਰੀ ਕੁਲਦੀਪ ਵੱਤਸ ਮੈਂਬਰ ਹੋਣਗੇ।

ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਗਠਨ ਕਮੇਟੀ

ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਗਠਨ ਕਮੇਟੀ ਦੇ ਚੇਅਰਪਰਸਨ ਸ੍ਰੀ ਸਤਯਪ੍ਰਕਾਸ਼ ਜਰਾਵਤਾ ਹੋਣਗੇ। ਇਸ ਕਮੇਟੀ ਵਿਚ ਸ੍ਰੀ ਅਨੁਪ ਧਾਨਕ, ਸ੍ਰੀ ਲਛਮਣ ਨਾਪਾ, ਸ੍ਰੀ ਰਾਜੇਸ਼ ਨਾਗਰ, ਸ੍ਰੀਮਤੀ ਰੇਣੂ ਬਾਲਾ, ਸ੍ਰੀ ਸ਼ੀਸ਼ਪਾਲ ਸਿੰਘ, ਸ੍ਰੀ ਚਿਰੰਜੀਵ ਰਾਓ, ਸ੍ਰੀ ਰਾਮ ਕਰਣ ਤੇ ਸ੍ਰੀ ਧਰਮਪਾਲ ਗੋਂਦਰ ਮੈਂਬਰ ਹੋਣਗੇ।

ਸਰਕਾਰੀ ਭਰੋਸਿਆਂ ਦੇ ਬਾਰੇ ਗਠਨ ਕਮੇਟੀ

ਸਰਕਾਰੀ ਭਰੋਸਿਆਂ ਦੇ ਬਾਰੇ ਗਠਨ ਕਮੇਟੀ ਦੇ ਚੇਅਰਮੈਨ ਸ੍ਰੀ ਆਫਤਾਬ ਅਹਿਮਦ ਹੋਣਗੇ। ਇਸ ਕਮੇਟੀ ਵਿਚ ਸ੍ਰੀ ਰਾਜੇਂਦਰ ਸਿੰਘ ਜੂਨ, ਸ੍ਰੀ ਦੂੜਾਰਾਮ, ਸ੍ਰੀ ਸੀਤਾਰਾਮ ਯਾਦਵ, ਸ੍ਰੀ ਦੇਵੇਂਦਰ ਸਿੰਘ ਬਬਲੀ, ਸ੍ਰੀ ਅਮਰਜੀਤ ਢਾਂਡਾ, ਸ੍ਰੀ ਬਲਬੀਰ ਸਿੰਘ, ਸ੍ਰੀ ਸੁਭਾਸ਼ ਗਾਂਗੋਲੀ ਤੇ ਧਰਮਪਾਲ ਗੋਂਦਰ ਮੈਂਬਰ ਹੋਣਗੇ।

ਸੁਬੋਰਡੀਨੇਟ ਵਿਧਾਨ ਸਮਿਤੀ

ਸੁਬੋਰਡੀਨੇਟ ਵਿਧਾਨ ਸਮਿਤੀ ਦੇ ਚੇਅਰਮੈਨ ਸ੍ਰੀ ਲਛਮਣ ਸਿੰਘ ਯਾਦਵ ਹੋਣਗੇ, ਜਦੋਂ ਕਿ ਕਮੇਟੀ ਵਿਚ ਸ੍ਰੀ ਜਗਬੀਰ ਸਿੰਘ ਮਲਿਕ, ਸ੍ਰੀ ਅਭੈ ਸਿੰਘ ਚੌਟਾਲਾ, ਸ੍ਰੀ ਜੈਯਵੀਰ ਸਿੰਘ, ਸ੍ਰੀ ਘਣਸ਼ਾਮ ਸਰਾਫ, ਸ੍ਰੀ ਸੰਦੀਪ ਸਿੰਘ , ਸ੍ਰੀ ਅਮਿਤ ਸਿਹਾਗ, ਸ੍ਰੀ ਇੰਦੂਰਾਜ ਅਤੇ ਹਰਿਆਣਾ ਦੇ ਐਫਵੋਕੇਟ ਜਨਰਲ ਮੈਂਬਰ ਹੋਣਗੇ।

ਪਟੀਸ਼ਨ ਕਮੇਟੀ

ਪਟੀਸ਼ਨ ਕਮੇਟੀ ਦੇ ਚੇਅਰਮੈਨ ਸ੍ਰੀ ਘਣਸ਼ਾਮ ਦਾਸ ਅਰੋੜਾ ਹੋਣਗੇ ਜਦੋਂ ਕਿ ਸ੍ਰੀ ਜਗਬੀਰ ਸਿੰਘ ਮਲਿਕ, ਸ੍ਰੀਮਤੀ ਗੀਤਾ ਭੁਕੱਲ, ਸ੍ਰੀਮਤੀ ਸ਼ਕੁੰਤਲਾ ਖਟਕ, ਸ੍ਰੀ ਲੀਲਾ ਰਾਮ, ਸ੍ਰੀ ਓਮ ਪ੍ਰਕਾਸ਼ ਯਾਦਵ, ਸ੍ਰੀ ਲਛਮਣ ਸਿੰਘ ਯਾਦਵ, ਸ੍ਰੀ ਰਾਮਨਿਵਾਸ ਅਤੇ ਸ੍ਰੀ ਸੋਮਬੀਰ ਸਾਂਗਵਾਨ ਸਮਿਤੀ ਦੇ ਮੈਂਬਰ ਹੋਣਗੇ।

ਸਥਾਨਕ ਨਿਗਮਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਸਬੰਧੀ ਸਮਿਤੀ

ਸਥਾਨਕ ਨਿਗਮਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਸਬੰਧੀ ਸਮਿਤੀ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਯਾਦਵ ਹੋਣਗੇ, ਜਦੋਂ ਕਿ ਸ੍ਰੀ ਘਣਸ਼ਾਮ ਸਰਾਫ, ਸ੍ਰੀ ਜਗਦੀਸ਼ ਨਾਇਰ, ਸ੍ਰੀ ਬਿਸ਼ਨ ਲਾਲ ਸੈਨੀ, ਸ੍ਰੀ ਰਾਮ ਕੁਮਾਰ ਗੌਤਮ, ਸ੍ਰੀ ਨੀਰਜ ਸ਼ਰਮਾ, ਸ੍ਰੀ ਸੁਰੇਂਦਰ ਪੰਵਾਰ, ਸ੍ਰੀ ਰਾਮ ਕਰਣ ਤੇ ਸ੍ਰੀ ਰਾਕੇਸ਼ ਦੌਲਤਾਬਾਦ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

ਜਨ ਸਿਹਤ, ਸਿੰਚਾਈ, ਬਿਜਲੀ ਅਤੇ ਲੋਕ ਨਿਰਮਾਣ ਭਵਨ ਤੇ ਸੜਕਾਂ

ਜਨ ਸਿਹਤ, ਸਿੰਚਾਈ, ਬਿਜਲੀ ਅਤੇ ਲੋਕ ਨਿਰਮਾਣ ਭਵਨ ਤੇ ਸੜਕਾਂ ਦੇ ਚੇਅਰਮੈਨ ਸ੍ਰੀ ਦੀਪਕ ਮੰਗਲਾ ਨੁੰ ਬਣਾਇਆ ਗਿਆ ਹੈ, ਜਦੋਂ ਕਿ ਸ੍ਰੀ ਮੋਹਮਦ ਇਲਿਆਸ, ਸ੍ਰੀ ਵਿਨੋਦ ਭਿਆਣਾ, ਸ੍ਰੀ ਲੀਲਾ ਰਾਮ, ਸ੍ਰੀ ਧਰਮ ਸਿੰਘ ਛੋਕਰ, ਡਾ ਕ੍ਰਿਸ਼ਣ ਲਾਲ ਮਿੱਢਾ, ਸ੍ਰੀ ਪ੍ਰਵੀਣ ਡਾਗਰ, ਸ੍ਰੀ ਮਾਮਨ ਖਾਨ ਤੇ ਸ੍ਰੀ ਸ਼ਮਸ਼ੇਰ ਸਿੰਘ ਗੋਗੀ ਕਮੇਟੀ ਦੇ ਮੈਂਬਰ ਹੋਣਗੇ।

ਸਿਖਿਆ, ਤਕਨੀਕੀ ਸਿਖਿਆ, ਕਾਰੋਬਾਰੀ ਸਿਖਿਆ, ਮੈਡੀਕਲ ਸਿਖਿਆ ਅਤੇ ਸਿਹਤ ਸੇਵਾਵਾਂ ਕਮੇਟੀ

ਸਿਖਿਆ, ਤਕਨੀਕੀ ਸਿਖਿਆ, ਕਾਰੋਬਾਰੀ ਸਿਖਿਆ, ਮੈਡੀਕਲ ਸਿਖਿਆ ਅਤੇ ਸਿਹਤ ਸੇਵਾਵਾਂ ਕਮੇਟੀ ਦੇ ਚੇਅਰਮੈਨ ਸ੍ਰੀ ਦੇਵੇਂਦਰ ਸਿੰਘ ਬਬਲੀ ਹੋਣਗੇ, ਜਦੋਂ ਕਿ ਸ੍ਰੀ ਜਗਦੀਸ਼ ਨਾਇਰ, ਸ੍ਰੀਮਤੀ ਨੈਣਾ ਸਿੰਘ ਚੌਟਾਲਾ, ਸ੍ਰੀਮਤੀ ਨਿਰਮਲ ਰਾਣੀ, ਸ੍ਰੀ ਲਛਮਣ ਨਾਪਾ, ਸ੍ਰੀਮਤੀ ਰੇਣੂ ਬਾਲਾ, ਸ੍ਰੀਮਤੀ ਸ਼ੈਲੀ, ਸ੍ਰੀ ਸ਼ੀਸ਼ਪਾਲ ਸਿੰਘ ਤੇ ਸ੍ਰੀ ਨੈਣਪਾਲ ਰਾਵਤ ਕਮੇਟੀ ਦੇ ਮੈਂਬਰ ਹੋਣਗੇ।

ਵਿਸ਼ੇਸ਼ ਅਧਿਕਾਰ ਕਮੇਟੀ

ਸ੍ਰੀ ਸੰਦੀਪ ਸਿੰਘ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦੋਂ ਕਿ ਸ੍ਰੀ ਬਿਸ਼ਨ ਲਾਲ ਸੈਨੀ, ਸ੍ਰੀ ਹਰਵਿੰਦਰ ਕਲਿਆਣ, ਸ੍ਰੀ ਵਿਨੋਦ ਭਿਆਣਾ, ਸ੍ਰੀ ਦੀਪਕ ਮੰਗਲਾ, ਸ੍ਰੀ ਸਤਪ੍ਰਕਾਸ਼ ਜਰਾਵਤਾ, ਸ੍ਰੀ ਵਰੁਣ ਚੌਧਰੀ, ਸ੍ਰੀ ਅਮਰਜੀਤ ਢਾਂਡਾ, ਸ੍ਰੀ ਕੁਲਦੀਪ ਵੱਤਸ ਤੇ ਸ੍ਰੀ ਸੋਮਬੀਰ ਸਾਂਗਵਾਨ ਨੁੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

Have something to say? Post your comment

 

More in Haryana

ਨਾਗਰਿਕਾਂ ਦੇ ਨਾਲ-ਨਾਲ ਪਸ਼ੂਆਂ ਨੁੰ ਵੀ ਹੀਟਵੇਵ ਤੋਂ ਬਚਾਉਣਾ ਜਰੂਰੀ

ਮਨੀ ਲਾਂਡਰਿੰਗ ਮਾਮਲਾ : ਹਰਿਆਣਾ ਦੇ ਕਾਂਗਰਸੀ ਵਿਧਾਇਕ ਧਰਮ ਸਿੰਘ ਦਾ ਪੁੱਤਰ ਹਰਿਦੁਆਰ ਤੋਂ ਫੜਿਆ

ਸੀ-ਵਿਜਿਲ ਬਣ ਰਿਹਾ ਚੋਣ ਕਮਿਸ਼ਨ ਦੀ ਤੀਜੀ ਅੱਖ

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਹਰਿਆਣਾ ਸਿਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਦਾ ਕੀਤਾ ਐਲਾਨ

ਘਰ ਤੋਂ ਵੋਟਿੰਗ ਲਈ ਬਜੁਰਗ ਅਤੇ ਦਿਵਆਂਗ ਵੋਟਰਾਂ ਨੂੰ ਭਰਨਾ ਹੋਵੇਗਾ 12-ਡੀ ਫਾਰਮ

ਹਰਿਆਣਾ ਵਿਚ ਚੋਣ ਨਾਮਜਦਗੀ ਪ੍ਰਕ੍ਰਿਆ ਹੋ ਚੁੱਕੀ ਹੈ ਸ਼ੁਰੂ : ਅਨੁਰਾਗ ਅਗਰਵਾਲ

ਗੁੜਗਾਂਓ ਲੋਕਸਭਾ ਖੇਤਰ ਵਿਚ ਸੂਬੇ ਵਿਚ ਸੱਭ ਤੋਂ ਵੱਧ 25 ਲੱਖ ਤੋਂ ਵੱਧ ਹਨ ਵੋਟਰ

ਚੋਣ ਸੂਚੀ ਵਿਚ ਆਪਣੇ ਨਾਮ ਦੀ ਪੁਸ਼ਟੀ ਕਰ ਲੈਣ ਵੋਟਰ : ਮੁੱਖ ਚੋਣ ਅਧਿਕਾਰੀ