Friday, May 17, 2024

Haryana

ਘਰ ਤੋਂ ਵੋਟਿੰਗ ਲਈ ਬਜੁਰਗ ਅਤੇ ਦਿਵਆਂਗ ਵੋਟਰਾਂ ਨੂੰ ਭਰਨਾ ਹੋਵੇਗਾ 12-ਡੀ ਫਾਰਮ

April 29, 2024 06:55 PM
SehajTimes

ਚੰਡੀਗੜ੍ਹ : ਲੋਕਸਭਾ ਆਮ ਚੋਣ ਦੇ ਚਲਦੇ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਚੋਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਕੋਈ ਵੀ ਯੋਗ ਵਿਅਕਤੀ ਚੋਣ ਕਰਨ ਤੋਂ ਵਾਂਝਾ ਨਾ ਰਹੇ, ਜਿਸ ਦੇ ਲਈ ਵੋਟਰਾਂ ਨੁੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦੇ ਹੋਏ ਚੋਣ ਪ੍ਰਕ੍ਰਿਆ ਵਿਚ ਸਹਿਭਾਗੀ ਬਨਾਉਣ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ।

ਭਾਰਤ ਚੋਣ ਕਮਿਸ਼ਨ ਵੱਲੋਂ 40 ਫੀਸਦੀ ਜਾਂ ਉਸ ਤੋਂ ਵੱਧ ਫੀਸਦੀ ਰੱਖਣ ਵਾਲੇ ਦਿਵਆਂਗ ਵਿਅਕਤੀ ਤੇ 85 ਸਾਲ ਤੋਂ ਵੱਧ ਉਮਰ ਦੇ ਬਜੁਰਗ ਨੂੰ ਘਰ ਤੋਂ ਵੋਟਿੰਗ ਕਰਨ ਦੀ ਵੈਕਲਪਿਕ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ 4 ਫੀਸਦੀ ਦਿਵਆਂਗ ਵਿਅਕਤੀ ਤੇ 85 ਸਾਲ ਤੋਂ ਵੱਧ ਉਮਰ ਦੇ ਬਜੁਰਗ ਨੂੰ ਘਰ ਤੋਂ ਵੋਟਿੰਗ ਕਰਨ ਲਈ ਫਾਰਮ -12 ਭਰ ਕੇ, ਆਪਣੀ ਸਹਿਮਤੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਹੋਣ ਦੇ ਪੰਜ ਦਿਨਾਂ ਦੇ ਅੰਦਰ ਰਿਟਰਨਿੰਗ ਅਧਿਕਾਰੀ ਨੁੰ ਬਿਨੈ ਕਰਨਾ ਹੋਵੇਗਾ। ਅਜਿਹੇ ਵਿਚ ਕੋਈ ਵੀ ਉਪਰੋਕਤ ਵਿਅਕਤੀ ਬਿਨ੍ਹਾਂ ਵੋਟਿੰਗ ਕਰੇ ਨਾ ਰਹੇ ਇਸ ਦੇ ਲਈ ਸਾਰੇ ਬੀਐਲਓ ਨੂੰ ਘਰ ਘਰ ਜਾ ਕੇ ਫਾਰਮ-12ਡੀਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਰਮ ਭਰਨ ਦੇ ਬਾਅਦ ਬੀਐਲਓ ਵੋਟਰਾਂ ਦੇ ਘਰ ਤੋਂ ਫਾਰਮ-12ਡੀ ਪ੍ਰਾਪਤ ਵੀ ਕਰੇਗਾ।

ਜੇਕਰ ਕੋਈ ਵਿਅਕਤੀ ਬੂਥ 'ਤੇ ਜਾ ਕੇ ਚੋਣ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਫਾਰਮ 12-ਡਹ ਭਰ ਕੇ ਦੇਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਦਸਿਆ ਕਿ ਦਿਅਵਾਂਗ ਵੋਟਰਾਂ ਨੂੰ ਦਿਵਆਂਗਤਾ ਪ੍ਰਮਾਣ ਪੱਤਰ ਦੀ ਇਕ ਫੋਟੋਕਾਪੀ ਜਮ੍ਹਾ ਕਰਵਾਉਣੀ ਹੋਵੇਗੀ। ਉਮੀਦਵਾਰਾਂ ਨੂੰ ਅਜਿਹੇ ਵੋਟਿੰਗ ਕਰਨ ਵਾਲਿਆਂ ਦੀ ਇਕ ਸੂਚੀ ਵੀ ਪ੍ਰਦਾਨ ਕੀਤੀ ਜਾਵੇਗੀ, ਜੇਕਰ ਉਹ ਪ੍ਰਕ੍ਰਿਆ 'ਤੇ ਨਜਰ ਰੱਖਣ ਲਈ ਆਪਣੇ ਪ੍ਰਤੀਨਿਧੀਆਂ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ। ਚੋਣ ਅਧਿਕਾਰੀਆਂ ਦੀ ਟੀਮ ਵੋਟਰ ਦਾ ਵੋਟ ਲੈਣ ਦੇ ਲਈ ਉਸ ਦੇ ਪਤੇ 'ਤੇ ਪਹੁੰਚੇਗੀ। ਵੋਟਰਾਂ ਨੂੰ ਉਨ੍ਹਾਂ ਦੇ ਦੌਰੇ ਦੇ ਬਾਰੇ ਵਿਚ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਜਾਵੇਗਾ।

Have something to say? Post your comment

 

More in Haryana

ਵਾਤਾਵਰਣ ਅਤੇ ਭੂਮੀ ਸੁਰੱਖਿਆ ਲਈ ਪੌਧਾਰੋਪਣ ਜਰੂਰੀ

ਹਰਿਆਣਾ ਵਿਚ ਜਬਤ ਕੀਤੀ ਗਈ 11.50 ਕਰੋੜ ਰੁਪਏ ਦੀ ਨਗਦੀ

ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ

ਸੂਬੇ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ : ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ : ਅਨੁਰਾਗ ਅਗਰਵਾਲ

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਰਾਜਪਾਲ ਨੇ ਲੋਕਸਭਾ ਚੋਣ ਦੇ ਮੌਕੇ 'ਤੇ ਹੈਦਰਾਬਾਦ ਵਿਚ ਪਰਿਵਾਰ ਦੇ ਨਾਲ ਕੀਤੀ ਵੋਟਿੰਗ

ਹਰਿਆਣਾ ਦੇ ਰਾਜਪਾਲ ਨੇ ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਵਿਚ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ