Wednesday, September 17, 2025

Haryana

ਗੁਰੂਗ੍ਰਾਮ ਦੀ ਸੋਸਾਇਟੀ ਵਿਚ ਬਣਾਏ ਗਏ ਹਨ 52 ਬੂਥ

March 31, 2024 07:48 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 25 ਮਈ ਨੂੰ ਹਰਿਆਣਾ ਵਿਚ ਹੋਣ ਵਾਲੇ ਲੋਕਸਭਾ ਆਮ ਚੋਣ ਨੁੰ ਲੈ ਕੇ ਤਿਆਰੀ ਪੂਰੀ ਕੀਤੀ ਜਾ ਰਹੀ ਹੈ। 75 ਫੀਸਦੀ ਤੋਂ ਵੱਧ ਚੋਣ ਫੀਸਦੀ ਵਧਾਉਣ ਦਾ ਟੀਚਾ ਵਿਭਾਗ ਨੇ ਨਿਰਧਾਰਿਤ ਕੀਤਾ ਹੈ। ਇਸ ਲੜੀ ਵਿਚ ਗਲੋਬਲ ਸਿਟੀ ਗੁਰੂਗ੍ਰਾਮ ਵਿਚ 31 ਬਹੁਮੰਜਿਲਾ ਸੋਸਾਇਟੀ ਵਿਚ ਪਹਿਲੀ ਵਾਰ 52 ਪੋਲਿੰਗ ਬੂਥ ਬਣਾਏ ਗਏ ਹਨ। ਸ੍ਰੀ ਅਗਰਵਾਲ ਅੱਜ ਚੋਣ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਆਮਤੌਰ 'ਤੇ ਇਹ ਧਾਰਣਾਂ ਰਹਿੰਦੀ ਹੈ ਕਿ ਗਲੋਬਲ ਸਿਟੀ ਗੁਰੂਗ੍ਰਾਮ ਵਰਗੇ ਸ਼ਹਿਰਾਂ ਦੀ ਬਹੁਮੰਜਿਲਾ ਸੋਸਾਇਟੀ ਵਿਚ ਸਾਧਨ ਸਪੰਨ ਤੇ ਧਨ ਵਾਲੇ ਵਿਅਕਤੀ ਰਹਿੰਦੇ ਹਨ, ਜੋ ਚੋਣ

ਦੇ ਪ੍ਰਤੀ ਵੱਧ ਦਿਲਚਸਪੀ ਨਹੀਂ ਲੈਂਦੇ ਹਨ, ਇਸ ਲਈ ਅਸੀਂ ਪਹਿਲੀ ਵਾਰ ਰੇਂਜਿਟੇਂਡ ਵੈਲਫੇਅਰ ਸੋਸਾਇਟੀ ਨਾਲ ਗਲਬਾਤ ਕਰ ਸੋਸਾਇਟੀ ਵਿਚ ਚੋਣ ਬੂਥ ਬਨਾਉਣ ਦੀ ਪਹਿਲ ਕੀਤੀ ਹੈ। ਤਾਂ ਜੋ ਉਹ ਸੋਸਾਇਟੀ ਦੇ ਅੰਦਰ ਹੀ ਚੋਣ ਕਰ ਸਕਣ। ਇਸ ਦੇ ਲਈ ਸ੍ਰੀ ਅਗਰਵਾਲ ਨੇ ਆਰਡਬਲਿਯੂਏ ਸੋਸਾਇਟੀ ਦੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ ਹੈ ਕਿ ਉਨ੍ਹਾਂ ਨੇ ਚੋਣ ਦਾ ਪਰਵ-ਦੇਸ਼ ਦਾ ਗਰਵ ਲੋਕਤੰਤਰ ਮਹਾਉਤਸਵ ਵਿਚ ਭਾਗੀਦਾਰੀ ਦਿਖਾਈ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 76 ਬਾਦਸ਼ਾਹਪੁਰ ਵਿਧਾਨਸਭਾ ਖੇਤਰ ਦੇ ਤਹਿਤ 22 ਸੋਸਾਇਟੀ ਵਿਚ ਸੱਭ ਤੋਂ ਵੱਧ 35 ਚੋਣ ਬੂਥ ਬਣਾਏ ਗਏ ਹਨ, ਜਦੋਂ ਕਿ 77 ਗੁਰੂਗ੍ਰਾਮ ਵਿਧਾਨਸਭਾ ਵਿਚ 8 ਸੋਸਾਇਟੀ ਵਿਚ 16 ਬੂਥ ਅਤੇ 78 ਸੋਹਨਾ ਵਿਧਾਨਸਭਾ ਖੇਤਰ ਦੀ ਇਕ ਸੋਸਾਇਟੀ ਵਿਚ ਇਕ ਬੂਥ ਬਣਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਲਈ 1950 ਹੈਲਪਲਾਇਨ ਨੰਬਰ ਜਾਰੀ ਕੀਤਾ ਹੈ ਅਤੇ ਚੋਣ ਨਾਲ ਜੁੜੀ ਜਾਂ ਚੋਣ ਜਾਬਤਾ ਦੇ ਉਲੰਘਣ ਦੇ ਬਾਰੇ ਵੀ ਇਸ 'ਤੇ ਵਿਭਾਗ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਤੇ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚੋਣ ਜਾਬਤਾ ਦਾ ਪਾਲਣ ਕਰਨ ਅਤੇ ਬਿਨ੍ਹਾ ਕਿਸੇ ਭੇਦਭਾਵ ਦੇ

ਲੋਕਾਂ ਨੂੰ ਵੀ ਵੋਟ ਦੇ ਮਹਤੱਵ ਦੇ ਬਾਰੇ ਵਿਚ ਜਾਗਰੁਕ ਕਰਨ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ