Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Haryana

ਚੋਣ ਜਾਬਤਾ ਦੌਰਾਨ ਮੀਡੀਆ PCI ਅਤੇ NBSA ਵੱਲੋਂ ਤੈਅ ਨਿਯਮਾਂ ਅਨੁਸਾਰ ਹੀ ਸਮਾਚਾਰ ਤੇ ਇਸ਼ਤਿਹਾਰ ਕਰਨ ਪ੍ਰਕਾਸ਼ਿਤ

March 28, 2024 05:36 PM
SehajTimes

ਮੀਡੀਆ ਨੂੰ ਸੰਪ੍ਰਦਾਇਕ, ਗੈਰ-ਕਾਨੂੰਨੀ, ਜਾਤੀ ਅਤੇ ਰਾਸ਼ਟਰ ਵਿਰੋਧੀ ਸਮਾਚਾਰਾਂ ਦੇ ਪ੍ਰਸਾਰਣ ਤੋਂ ਬਚਨਾ ਚਾਹੀਦਾ ਹੈ

ਵੋਟਰਾਂ ਦਾ ਭਰਸਾ ਵਧਾਉਣ ਲਈ ਇਸ ਵਾਰ ਵੀ ਹੋਵੇਗਾ ਵੀਵੀਪੈਟ ਦੀ ਵਰਤੋ

ਚੰਡੀਗੜ੍ਹ :  ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਵਿਚ ਮੀਡੀਆ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ। ਇਸ ਲਈ ਚੋਣ ਜਾਬਤਾ ਦੌਰਾਨ ਪ੍ਰਿੰਟ ਮੀਡੀਆ ਨੂੰ ਭਾਰਤੀ ਪ੍ਰੈਸ ਪਰਿਸ਼ਦ ਅਤੇ ਇਲੈਕਟ੍ਰੋਨਿਕ ਮੀਡੀਆ ਨੁੰ ਸਮਾਚਾਰ ਪ੍ਰਸਾਰਣ ਕਾਨਕ ਅਥਾਰਿਟੀ (ਐਨਬੀਐਸਏ) ਵੱਲੋਂ ਤੈਅ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਸਮਾਚਾਰ ਅਤੇ ਇਸ਼ਤਿਹਾਰ ਨੂੰ ਪ੍ਰਕਾਸ਼ਿਤ ਅਤੇ ਪ੍ਰਸਾਰਣ ਕਰਨਾ ਜਰੂਰੀ ਹੈ।

ਸ੍ਰੀ ਅਗਰਵਾਲ ਅੱਜ ਇੱਥੇ ਲੋਕਸਭਾ ਆਮ ਚੋਣ 2024 ਦੇ ਸਬੰਧ ਵਿਚ ਤਿਆਰੀਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਅਦ ਕਿਸੇ ਵੀ ਉਮੀਦਵਾਰ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ ਇਸ਼ਤਿਹਾਰ ਸਮੱਗਰੀ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਵਿਚ ਛਪਵਾਉਣ ਜਾਂ ਪ੍ਰਸਾਰਣ ਲਈ ਦਿੱਤੀ ਜਾਵੇਗੀ ਤਾਂ ਉਸ ਨੂੰ ਪ੍ਰਿੰਟ ਜਾ ਇਲੈਕਟ੍ਰੋਨਿਕ ਮੀਡੀਆ ਸੰਸਥਾਨ ਨੂੰ ਇਹ ਚੈਕ ਕਰਨਾ ਜਰੂਰੀ ਹੋਵੇਗਾ ਕਿ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਵੱਲੋਂ ਇਸ਼ਤਿਹਾਰ ਨੂੰ ਛਪਵਾਉਣ ਦਾ ਸਰਟੀਫਿਕੇਟ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਵੱਲੋਂ ਪ੍ਰਾਪਤ ਕੀਤਾ ਗਿਆ ਹੋਵੇ।

ਉਨ੍ਹਾਂ ਨੇ ਕਿਹਾ ਕਿ ਇਹ ਐਮਸੀਐਮਸੀ ਕਮੇਟੀ ਕੇਂਦਰੀ ਰਾਜ ਅਤੇ ਜਿਲ੍ਹਾ ਪੱਧਰ 'ਤੇ ਬਣੀ ਹੋਈ ਹੈ ਅਤੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀਆਂ ਲਈ ਇਹ ਬਿਲਕੁੱਲ ਵੀ ਜਰੂਰੀ ਨਹੀਂ ਹੈ ਕਿ ਉਹ ਸਿਰਫ ਹਰਿਆਣਾ ਦੀ ਐਮਸੀਐਮਸੀ ਕਮੇਟੀ ਤੋਂ ਹੀ ਸਰਟੀਫਿਕੇਟ ਪ੍ਰਾਪਤ ਕਰਨ। ਉਮੀਦਵਾਰ ਜਾਂ ਰਾਜਨੀਤਿਕ ਪਾਰਟੀਆਂ ਦਿੱਲੀ ਵਿਚ ਸਥਿਤ ਐਮਸੀਐਮਸੀ ਕਮੇਟੀ ਤੋਂ ਵੀ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ ਜੋ ਹਰਿਆਣਾ ਵਿਚ ਵੀ ਵੈਲਿਡ ਹੋਣਗੇ।

ਮੀਡੀਆ ਨੂੰ ਸੰਪ੍ਰਦਾਇਕ, ਗੈਰ-ਕਾਨੂੰਨੀ, ਜਾਤੀ ਅਤੇ ਰਾਸ਼ਟਰ ਵਿਰੋਧੀ ਸਮਾਚਾਰਾਂ ਦੇ ਪ੍ਰਸਾਰਣ ਤੋਂ ਬਚਣਾ ਚਾਹੀਦਾ ਹੈ

ਸ੍ਰੀ ਅਨੁਰਾਗ ਅਗਰਵਾਲ ਨੇ ਭਾਰਤੀ ਪ੍ਰੈਸ ਪਰਿਸ਼ਦ ਅਤੇ ਸਮਾਚਾਰ ਪ੍ਰਸਾਰਣ ਮਾਨਕ ਅਥਾਰਿਟੀ ਵੱਲੋਂ ਤੈਅ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਜਾਬਤਾ ਦੌਰਾਨ ਮੀਡੀਆ ਨੂੰ ਸੰਪ੍ਰਦਾਇਕ, ਗੈਰ-ਕਾਨੂੰਨੀ, ਜਾਤੀ ਅਤੇ ਰਾਸ਼ਟਰ ਵਿਰੋਧੀ ਸਮਾਚਾਰਾਂ ਦੇ ਪ੍ਰਸਾਰਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵੱਖ-ਵੱਖ ਤਰ੍ਹਾ ਦੀ ਪ੍ਰਚਾਰ ਸਮੱਗਰੀ ਛਪਵਾਈ ਜਾਂਦੀ ਹੈ, ਇਸ ਲਈ ਪ੍ਰਕਾਸ਼ਕ ਅਤੇ ਪ੍ਰਿੰਟਰ ਵੱਲੋਂ ਛਾਪੀ ਗਈ ਸਮੱਗਰੀ ਦਾ ਬਿਊਰਾ ਸਬੰਧਿਤ ਜਿਲ੍ਹਾ ਮੈਜੀਸਟ੍ਰੇਟ ਜਾਂ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਚ ਭੇਜਣਾ ਜਰੂਰੀ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਦੇ ਪੱਖ ਵਿਚ ਪ੍ਰਚਾਰ ਸਮੱਗਰੀ ਛਪਵਾਈ ਜਾਂ ਪ੍ਰਸਾਰਿਤ ਕੀਤੀ ਜਾਂਦੀ ਹੈ, ਤਾਂ ਉਸ ਸਥਿਤੀ ਵਿਚ ਮੀਡੀਆ ਸੰਸਥਾਨ ਨੁੰ ਇਹ ਚੈਕ ਕਰਨਾ ਹੁੋਵੇਗਾ ਕਿ ਉਸ ਵਿਅਕਤੀ ਨੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਤੋਂ ਸਹਿਮਤੀ ਲਈ ਹੈ ਜਾਂ ਨਹੀਂ। ਜੇਕਰ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਦੀ ਸਹਿਮਤੀ ਨਾਲ ਪ੍ਰਚਾਰ ਸਮੱਗਰੀ ਛਪਵਾਈ ਜਾਂ ਪ੍ਰਸਾਰਿਤ ਕੀਤੀ ਜਾ ਰਹੀ ਹੈ ਤਾਂ ਇਸ਼ਤਿਹਾਰ ਦਾ ਖਰਚ ਉਸ ਉਮੀਦਵਾਰ ਜਾਂ ਰਾਜਨੀਪਤਕ ਪਾਰਟੀ ਦੇ ਚੋਣ ਖਰਚ ਵਿਚ ਜੋੜਿਆ ਜਾਵੇਗਾ। ਜੇਕਰ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਦੀ ਸਹਿਮਤੀ ਦੇ ਬਿਨ੍ਹਾਂ ਅਜਿਹਾ ਕੋਈ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਸ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ।

ਵੋਟਰਾਂ ਦਾ ਭਰੋਸਾ ਵਧਾਉਣ ਲਈ ਇਸ ਵਾਰ ਵੀ ਹੋਵੇਗੀ ਵੀਵੀਪੈਟ ਦੀ ਵਰਤੋ

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਮੀਡੀਆ ਵੱਲੋਂ ਸੰਤੁਲਿਤ ਅਤੇ ਨਿਰਪੱਖ ਰਿਪੋਰਟਿੰਗ ਕੀਤੀ ਜਾਣੀ ਚਾਹਦੀ ਹੈ ਤਾਂ ਜੋ ਨਾਗਰਿਕਾਂ ਤਕ ਸਹੀ ਅਤੇ ਸੱਚੀ ਖਬਰ ਪਹੁੰਚੇ, ਜਿਸ ਨਾਲ ਉਹ ਕਿਸੇ ਤਰ੍ਹਾ ਦੇ ਬਹਿਕਾਵੇ ਵਿਚ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨਦਾ ਭਰੋਸਾ ਵਧਾਉਣ ਲਈ ਇਸ ਵਾਰ ਵੀ ਵੀਵੀਪੈਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਦੋਂ ਵੋਟਰ ਵੋਟ ਪਾਉਂਦਾ ਹੈ ਤਾਂ ਵੀਵੀਪੈਟ ਦੀ ਸਕ੍ਰੀਨ 'ਤੇ 7 ਸੈਕੇਂਡ ਲਈ ਆਪਣਾ ਵੋਟ ਦਿਖਾਈ ਦਿੰਦਾ ਹੈ। ਜਿਸ ਨਾਲ ਵੋਟਰ ਨੂੰ ਇਹ ਭਰੋਸਾ ਹੁੰਦਾ ਹੈ ਕਿ ਉਸ ਨੇ ਜਿਸ ਨੂੰ ਵੋਟ ਪਾਈ ਹੈ ਉਸ ਦਾ ਵੋਟ ਉਸ ਨੂੰ ਹੀ ਗਿਆ ਹੈ। ਇਸ ਦਾ ਪ੍ਰਚਾਰ ਵੀ ਮੀਡੀਆ ਵੱਧ ਤੋਂ ਵੱਧ ਕਰੇ।

Have something to say? Post your comment

 

More in Haryana

ਰਣਵੀਰ ਸਿੰਘ ਡਿਪਟੀ ਕਾਨੂੰਨੀ ਸਲਾਹਕਾਰ ਦੇ ਅਹੁਦੇ 'ਤੇ ਤੈਨਾਤ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕੈਬੀਨੇਟ ਮੀਟਿੰਗ- ਹਰਿਆਣਾ ਵਿਧਾਨਸਭਾ ਸੈਸ਼ਨ 22 ਅਗਸਤ ਤੋਂ ਹੋਵੇਗਾ ਸ਼ੁਰੂ

ਭਾਰਤ ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਚੋਣ 2025 'ਤੇ ਜਾਰੀ ਕੀਤੀ ਕੀਤੀ ਜਾਣਕਾਰੀ ਭਰਪੂਰ ਪੁਸਤਕਾ

ਹਰਿਆਣਾ ਸਰਕਾਰ ਨੇ ਅਵੈਧ ਹਥਿਆਰ ਨਿਰਮਾਣ 'ਤੇ ਸਖਤੀ ਨਾਲ ਕਾਰਵਾਈ ਕਰਨ ਲਈ ਐਸਓਪੀ ਜਾਰੀ ਕੀਤੀ : ਡਾ. ਸੁਮਿਤਾ ਮਿਸ਼ਰਾ

ਹਰਿਆਣਾ ਸਰਕਾਰ 1 ਅਗਸਤ ਤੋਂ ਰਾਜਵਿਆਪੀ ਬੇਸਹਾਰਾ ਪਸ਼ੂ-ਮੁਕਤ ਮੁਹਿੰਮ ਕਰੇਗੀ ਸ਼ੁਰੂ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸਤ 2 ਅਗਸਤ ਨੂੰ ਜਾਰੀ ਹੋਵੇਗੀ : ਸ਼ਿਆਮ ਸਿੰਘ ਰਾਣਾ

1 ਲੱਖ ਵਾਂਝੇ ਪਰਿਵਾਰਾਂ ਨੂੰ ਪਹਿਲੇ ਫੇਜ਼ ਵਿੱਚ ਦਿੱਤੇ ਜਾਣਗੇ 100-100 ਗਜ ਦੇ ਪਲਾਟ : ਨਾਇਬ ਸਿੰਘ ਸੈਣੀ

ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਸੂਬਾਵਾਸੀਆਂ ਨੂੰ ਹਰਿਆਣਾ ਦੇ ਹਰੇਕ ਪਿੰਡ ਵਿੱਚ ਬੱਸ ਸਹੂਲਤ ਮਹੁਇਆ ਕਰਵਾਉਣ ਦੀ ਸੌਗਾਤ ਦਿੱਤੀ

ਪੁਲਿਸ ਦੀ ਭਰਤੀ ਕੱਢ ਰਹੇ ਹਨ ਸਾਰੇ ਨੌਜੁਆਨ ਮਿਹਨਤ ਕਰਨ : ਨਾਇਬ ਸਿੰਘ ਸੈਣੀ

ਛੱਤ 'ਤੇ ਸੋਲਰ ਪੈਨਲ ਲਗਾਉਣ ਵਾਲੇ ਪਰਿਵਾਰਾਂ ਦਾ ਬਿਜਲੀ ਬਿੱਲ ਆਵੇਗਾ ਜੀਰੋ : ਸ੍ਰੀ ਨਾਇਬ ਸਿੰਘ ਸੈਣੀ