Sunday, April 28, 2024
BREAKING NEWS
ਟੀਵੀ ਲੜੀਵਾਰ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਦਾ ਸੋਢੀ ਹੋਇਆ ਲਾਪਤਾਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀਹੀਟਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਜਾਵੇ : ਅਨੁਰਾਗ ਅਗਰਵਾਲSRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆ

Malwa

ਲੋਕ ਸਭਾ ਚੋਣਾਂ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦਾ ਅਹਿਦ

March 27, 2024 05:53 PM
SehajTimes
ਪਟਿਆਲਾ : ਲੋਕ ਸਭਾ ਚੋਣਾਂ-2024 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ ਲਈ ਪੰਜਾਬ ਤੇ ਹਰਿਆਣਾ ਦੇ ਗਵਾਂਢੀ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਪਟਿਆਲਾ ਵਿਖੇ ਅੰਤਰ ਰਾਜੀ ਤਾਲਮੇਲ ਬੈਠਕ ਕਰਕੇ ਰਣਨੀਤੀ ਬਣਾਈ। ਮੀਟਿੰਗ ਮੌਕੇ ਚੋਣਾਂ ਦੌਰਾਨ ਨਜ਼ਾਇਜ ਸ਼ਰਾਬ, ਨਸ਼ਾ ਤੇ ਨਕਦੀ ਆਦਿ ਦੀ ਤਸਕਰੀ ਨੂੰ ਰੋਕਣ ਲਈ ਅੰਤਰ-ਰਾਜੀ ਨਾਕੇ ਲਗਾਉਂਣ ਸਬੰਧੀ ਚਰਚਾ ਕੀਤੀ ਗਈ। ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਇਸ ਬੈਠਕ ਵਿੱਚ ਡਵੀਜ਼ਨਲ ਕਮਿਸ਼ਨਰ ਪਟਿਆਲਾ ਡੀ.ਐਸ ਮਾਂਗਟ, ਡਵੀਜ਼ਨਲ ਕਮਿਸ਼ਨਰ ਅੰਬਾਲਾ ਤੇ ਕਰਨਾਲ ਰੇਨੂ ਫੂਲੀਆ, ਡਵੀਜ਼ਨਲ ਕਮਿਸ਼ਨਰ ਹਿਸਾਰ ਗੀਤਾ ਭਾਰਤੀ ਸਮੇਤ ਡਿਪਟੀ ਕਮਿਸ਼ਨਰ ਅੰਬਾਲਾ ਡਾ. ਸ਼ਾਲੀਨ, ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਸ਼ੰਤਾਨੂੰ ਸ਼ਰਮਾ, ਡਿਪਟੀ ਕਮਿਸ਼ਨਰ ਜੀਂਦ ਮੁਹੰਮਦ ਇਮਰਾਨ ਰਾਜ਼ਾ, ਡਿਪਟੀ ਕਮਿਸ਼ਨਰ ਕੈਥਲ ਪ੍ਰਸ਼ਾਂਤ ਪਨਵਰ, ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਲ, ਵਧੀਕ ਡਿਪਟੀ ਕਮਿਸ਼ਨਰ ਫਤਿਹਾਬਾਦ ਰਾਹੁਲ ਮੋਦੀ, ਡੀ.ਆਈ.ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ, ਐਸ.ਐਸ.ਪੀ. ਸੰਗਰੂਰ ਸਰਤਾਜ ਚਹਿਲ, ਐਸ.ਐਸ.ਪੀ. ਬਰਨਾਲਾ ਸੰਦੀਪ ਮਲਿਕ ਤੋਂ ਇਲਾਵਾ ਕੈਥਲ ਦੇ ਐਸ.ਪੀ. ਉਪਾਸਨਾ, ਏ.ਐਸ.ਪੀ ਅੰਬਾਲਾ ਸ੍ਰਿਸ਼ਟੀ ਵੀ ਸ਼ਾਮਲ ਹੋਏ।
 
 
ਬੈਠਕ ਮੌਕੇ ਦੋਵਾਂ ਰਾਜਾਂ 'ਚ ਸਾਂਝੇ ਨਾਕਿਆਂ ਤੋਂ ਇਲਾਵਾ ਫਲਾਇੰਗ ਸੁਕਾਇਡ ਟੀਮਾਂ ਅਤੇ ਪੈਟਰੋਲਿੰਗ ਪਾਰਟੀਆਂ ਨੂੰ ਆਪੋ-ਆਪਣੇ ਇਲਾਕਿਆਂ ਵਿੱਚ ਗਸ਼ਤ ਕਰਨ ਸਬੰਧੀ ਚਰਚਾ ਕਰਦਿਆਂ ਸ਼ਾਂਤੀਪੂਰਨ ਚੋਣਾਂ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਦੋਵੇਂ ਰਾਜਾਂ ਵੱਲੋਂ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਭਗੌੜੇ ਅਪਰਾਧੀਆਂ, ਬੇਲ ਜੰਪਰ ਤੇ ਪੈਰੋਲ ਜੰਪਰ ਦੀ ਸੂਚੀ ਵੀ ਸਾਂਝੀ ਕੀਤੀ ਗਈ ਤਾਂ ਜੋ ਇਨ੍ਹਾਂ ਖਿਲਾਫ ਠੋਸ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਰਾਜ ਵਿੱਚ 31 ਮਾਰਚ 2024 ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਣ ਕਾਰਨ ਤਸਕਰਾਂ ਵੱਲੋਂ ਸ਼ਰਾਬ ਨੂੰ ਕਿਸੇ ਗੁਦਾਮ ਆਦਿ ਵਿੱਚ ਤਸਕਰੀ ਲਈ ਸਟੋਰ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਬਾਰਡਰ ਏਰੀਆ ਵਿੱਚ ਚੌਕਸੀ ਰੱਖਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
 
 
ਪਟਿਆਲਾ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਪੰਜਾਬ ਤੇ ਹਰਿਆਣਾ ਰਾਜ ਦੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ ਬੂਥਾਂ ਦੀ ਸੂਚੀ ਤਿਆਰ ਕਰਕੇ ਆਪਸ ਵਿੱਚ ਸਾਂਝੀ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਰਣਨੀਤੀ ਤਹਿਤ ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ, ਬਸਤੀਆਂ ਆਦਿ ਵਿੱਚ ਨਜ਼ਾਇਜ ਸ਼ਰਾਬ ਸਬੰਧੀ ਚੈਕਿੰਗ ਕੀਤੀ ਜਾਵੇ। ਦੋਵੇਂ ਰਾਜਾਂ ਦਰਮਿਆਨ ਲੱਗਦੀਆਂ ਮੁੱਖ ਸੜਕਾਂ ਤੋਂ ਇਲਾਵਾ ਲਿੰਕ ਰੋਡ, ਕੱਚੇ ਪਹਿਆਂ 'ਤੇ ਵੀ ਗਸ਼ਤ ਕਰਨੀ ਯਕੀਨੀ ਬਣਾਈ ਜਾਵੇ। ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਪੰਜਾਬ ਤੇ ਹਰਿਆਣਾ ਰਾਜ ਦੀਆਂ ਟੀਮਾਂ ਬਣਾਕੇ ਸਾਂਝਾ ਸਰਚ ਅਪਰੇਸ਼ਨ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਵੱਡੇ ਪੱਧਰ 'ਤੇ ਕੋਈ ਵੀ ਰਿਕਵਰੀ ਕੀਤੀ ਜਾਂਦੀ ਹੈ ਤਾਂ ਉਸਦੀ ਸੂਚਨਾ ਆਪਸ ਵਿੱਚ ਸਾਂਝੀ ਕੀਤੀ ਜਾਵੇ ਅਤੇ ਇਸ ਸਬੰਧੀ ਅਗਲੇ ਤੇ ਪਿਛਲੇ ਸਾਰੇ ਲਿੰਕ ਦਾ ਪਤਾ ਲਗਾਇਆ ਜਾਵੇ।
 
 
ਸੰਗਰੂਰ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੇ ਸੁਝਾਅ ਦਿੱਤਾ ਕਿ ਵੱਡੇ ਟਰਾਂਸਪੋਰਟਰਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਜਾਵੇ ਕਿ ਕਿਸੇ ਨੂੰ ਵੀ ਅਣ-ਅਧਿਕਾਰਿਤ ਤੌਰ 'ਤੇ ਵੱਡੇ ਪੱਧਰ ਤੇ ਕੋਈ ਵੀ ਕੈਮੀਕਲ ਆਦਿ ਸਪਲਾਈ ਨਾ ਕੀਤੀ ਜਾਵੇ। ਆਬਕਾਰੀ ਅਤੇ ਕਰ ਵਿਭਾਗ ਅਫਸਰਾਂ ਨੇ ਜਾਣੂ ਕਰਵਾਇਆ ਕਿ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਦੇ ਮੁਲਾਜਮਾਂ ਵੱਲੋਂ ਵੀ ਨਾਕਾਬੰਦੀ ਕੀਤੀ ਗਈ ਹੈ। ਬੈਠਕ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਪਟਿਆਲਾ ਰਾਜੇਸ਼ ਕੁਮਾਰ ਐਰੀ, ਆਬਕਾਰੀ ਅਫਸਰ ਸੰਗਰੂਰ ਸ੍ਰੀ ਸਰੂਪਇੰਦਰ ਸੰਧੂ, ਡੀ.ਐਸ.ਪੀ. ਅੰਬਾਲਾ ਅਨਿਲ ਕੁਮਾਰ, ਡੀ.ਐਸ.ਪੀ. ਫਤਿਹਾਬਾਦ ਸ਼ਮਸ਼ੇਰ ਸਿੰਘ, ਡੀ.ਐਸ.ਪੀ. ਉਚਾਨਾ ਨਵੀਨ ਸਿੰਧੂ, ਡੀ.ਐਸ.ਪੀ ਗੁਹਲਾ ਕੁਲਦੀਪ ਬੈਨੀਵਾਲ ਅਤੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। 

Have something to say? Post your comment

 

More in Malwa

ਜੇਕਰ ਅਰਵਿੰਦ ਕੇਜਰੀਵਾਲ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੁੰਦੀ ਤਾਂ ਅਸਤੀਫ਼ੇ ਦੇ ਦਿੰਦੇ : ਪ੍ਰਨੀਤ ਕੌਰ

ਪਟਿਆਲਾ ’ਚ ਰਾਜਨੀਤਿਕ ਰੈਲੀਆਂ ਲਈ ਹਦਾਇਤਾਂ ਜਾਰੀ

ਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤ

SRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆ

ਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਗਾਜੇਵਾਸ ਪਲਿਸ ਚੌਂਕੀ ਦਾ ਚਾਰਜ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ

ਲਖਬੀਰ ਸਿੰਘ ਲੌਟ ਸ਼ੋ੍ਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਨਗਰ ਕੀਰਤਨ ਭਲਕੇ

ਮੰਡੀਆਂ ਵਿੱਚੋਂ 64301 ਮੀਟਰਕ ਟਨ ਕਣਕ ਦੀ ਕਰਵਾਈ ਗਈ ਲਿਫਟਿੰਗ