Friday, December 05, 2025

Malwa

ਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਗਾਜੇਵਾਸ ਪਲਿਸ ਚੌਂਕੀ ਦਾ ਚਾਰਜ ਸੰਭਾਲਿਆ

April 27, 2024 04:01 PM
Daljinder Singh Pappi
ਸਮਾਣਾ : ਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਬੀਤੇ ਦਿਨ ਪੁਲਿਸ ਚੌਂਕੀ ਗਾਜੇਵਾਸ ਦਾ ਬਤੌਰ ਮੁੱਖ ਅਫਸਰ ਚਾਰਜ ਸੰਭਾਲ ਲਿਆ ਹੈ ਉਹਨਾਂ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਬੁਰੇ ਕੰਮਾਂ ਤੋਂ ਬਾਜ ਆ ਜਾਣ ਨਹੀਂ ਤਾਂ ਉਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਡਰ ਅਤੇ ਬਿਨਾਂ ਕਿਸੇ ਸਿਫਾਰਸ ਤੋਂ  ਆਪਣੇ ਨਿੱਜੀ ਕੰਮ ਲਈ ਸਿੱਧੇ ਆ ਕੇ  ਉਹਨਾਂ ਨੂੰ ਮਿਲ ਸਕਦੇ ਹਨ।ਹਰ ਇੱਕ  ਵਿਅਕਤੀ ਦਾ ਕੰਮ ਪਹਿਲ ਤੇ ਆਧਾਰ ਤੇ  ਕੀਤਾ ਜਾਵੇਗਾ  ਅਤੇ ਹਰ ਇੱਕ ਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ। ਐਸ ਆਈ  ਸਾਹਿਬ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹੈ ਇਲਾਕੇ ਦੇ ਲੋਕ ਬਿਨਾਂ ਕਿਸੇ ਝਿਜਕ ਕਿਸੇ ਵੇਲੇ ਵੀ ਆਪਣੇ ਕੰਮ ਲਈ ਉਹਨਾਂ ਨਾਲ ਸਪੰਰਕ ਕਰ ਸਕਦੇ ਹਨ ਜਿਕਰਯੋਗ ਹੈ ਕਿ  ਐਸ ਆਈ ਸਾਹਿਬ ਸਿੰਘ ਸੰਧੂ ਇਸ ਤੋਂ ਪਹਿਲਾਂ ਬਤੌਰ ਮੁੱਖ ਅਫਸਰ ਪੁਲਿਸ ਚੌਂਕੀ ਮਵੀ ਕਲਾਂ ਤੋਂ ਇਲਾਵਾ ਵੱਖ ਵਖ ਪੁਲਿਸ ਥਾਣਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

Have something to say? Post your comment