Friday, May 10, 2024

Haryana

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (MCMC) ਕੀਤੀ ਗਈ ਗਠਨ

March 22, 2024 11:58 AM
SehajTimes

ਮੈਂਬਰ ਮੀਡੀਆ ਸਰਟੀਫਿਕੇਸ਼ਨ ਦੇ ਲਈ ਵੀ ਹੋਣਵੇਗੀ ਵੱਖ ਤੋਂ ਕਮੇਟੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ 2024 ਦੇ ਮੱਦੇਨਜਰ ਚੋਣ ਪ੍ਰਕ੍ਰਿਆ ਦੌਰਾਨ ਚੋਣ ਜਾਬਤਾ ਦਾ ਸਹੀ ਮਾਇਨੇ ਵਿਚ ਪਾਲਣਾ ਹੋਵੇ, ਇਸ ਦੇ ਲਈ ਰਾਜਨੀਤਿਕ ਪਾਰਟੀਆਂ ਤੇ ਚੋਣ ਲੜ੍ਹ ਰਹੇ ਉਮੀਦਵਾਰਾਂ ਦੇ ਰਾਜਨੀਤਿਕ ਇਸ਼ਤਿਹਾਰਾਂ, ਪੇਡ ਨਿਯੂਜ ਤੇ ਫੇਕ ਨਿਯੂਜ 'ਤੇ ਪੈਨੀ ਨਜਰ ਰੱਖਣ ਤੇ ਇੰਨ੍ਹਾਂ ਦੇ ਸਰਟੀਫਿਕੇਸ਼ਨ ਮੰਜੂਰੀ ਪ੍ਰਦਾਨ ਕਰਨ ਲਈ ਰਾਜ ਪੱਧਰ 'ਤੇ ਜਿਲ੍ਹਾ ਪੱਧਰ 'ਤੇ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (MCMC) ਗਠਨ ਕੀਤੀ ਗਈ ਹੈ। ਮੁੱਖ ਚੋਣ ਅਧਿਕਾਰੀ ਰਾਜ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਦੇ ਚੇਅਰਮੈਨ ਹੋਣਗੇ ਜਦੋਂ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਇਕ ਓਬਜਰਵਰ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ, ਪੀਆਈਬੀ/ਬੀਓਸੀ, ਚੰਡੀਗੜ੍ਹ ਦੀ ਸੰਯੁਕਤ ਨਿਦੇਸ਼ਕ ਸੁਸ੍ਰੀ ਸੰਗੀਤਾ ਜੋਸ਼ੀ, ਭਾਰਤੀ ਪ੍ਰੈਸ ਪਰਿਸ਼ਦ ਦੇ ਸ੍ਰੀ ਗੁਰਿੰਦਰ ਸਿੰਘ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀ ਵਿਵੇਕ ਕਾਲੀਆ ਅਤੇ ਸੰਯੁਕਤ ਚੋਣ ਅਧਿਕਾਰੀ, ਹਰਿਆਣਾ ਸ੍ਰੀ ਰਾਜਕੁਮਾਰ ਇਸ ਕਮੇਟੀ ਦੇ ਮੈਂਬਰ ਨਾਮਜਦ ਕੀਤੇ ਗਏ ਹਨ।

ਇਹ ਕਮੇਟੀ ਕਿਸੇ ਵੀ ਰਾਜਨੀਤਿਕ ਪਾਰਟੀ, ਉਮੀਦਵਾਰ ਜਾਂ ਕਿਸੇ ਹੋਰ ਵਿਅਕਤੀ ਨੁੰ ਇਸ਼ਤਿਹਾਰਾਂ ਦੇ ਸਬੰਧ ਵਿਚ ਸਰਟੀਫਿਕੇਸ਼ਨ ਪ੍ਰਦਾਨ ਕਰਨ ਜਾਂ ਨਾਮੰਜੂਰ ਕਰਨ ਦੇ ਸਬੰਧ ਵਿਚ ਕੀਤੀ ਗਈ ਅਪੀਲ 'ਤੇ ਫੈਸਲਾ ਲਵੇਗੀ। ਅਜਿਹੀ ਅਪੀਲਾਂ 'ਤੇ ਫੈਸਲਾ ਸਿਰਫ ਮੁੱਖ ਚੋਣ ਅਧਿਕਾਰੀ ਦੀ ਅਗਵਾਈ ਹੇਠ ਗਠਨ ਕਮੇਟੀ ਵੱਲੋਂ ਕੀਤਾ ਕੀਤਾ ਜਾਵੇਗਾ।,ਇਸ ਸਬੰਧ ਵਿਚ ਚੋਣ ਕਮਿਸ਼ਨ ਨੁੰ ਸੰਦਰਭ ਦੇਣ ਦੀ ਜਰੂਰੀ ਨਹੀਂ ਹੋਵੇਗੀ। ਇਸੀ ਤਰ੍ਹਾ ਪੇਡ ਨਿਯੂਜ਼ ਦੀ ਵਿਰੁੱਧ ਕੀਤੀ ਗਈ ਅਪੀਲ ਦੇ ਸਬੰਧ ਵਿਚ ਜਿਲ੍ਹਾ ਪੱਧਰ 'ਤੇ ਗਠਨ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (MCMC) ਖੁਦ ਫੈਸਲਾ ਲਵੇਗੀ ਅਤੇ ਉਮ੍ਰੀਂਦਵਾਰ ਨੂੰ ਨੋਟਿਸ ਜਾਰੀ ਕਰਨ ਲਈ ਸਬੰਧਿਤ ਰਿਟਰਨਿੰਗ ਅਧਿਕਾਰੀ ਨੁੰ ਨਿਰਦੇਸ਼ ਜਾਰੀ ਕਰੇਗੀ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਰਾਜ ਪੱਧਰ 'ਤੇ ਸਰਟੀਫਿਕੇਸ਼ਨ ਕਮੇਟੀ ਵੀ ਗਠਨ ਕੀਤੀ ਗਈ ਹੈ ਜਿਸ ਵਿਚ ਵਧੀਕ ਮੁੱਖ ਚੋਣ ਅਧਿਕਾਰੀ, ਹਰਿਆਣਾ ਸ੍ਰੀਮਤੀ ਹੇਮਾ ਸ਼ਰਮਾ ਨੂੰ ਚੇਅਰਮੈਨ, ਹਾਰਟਰੋਨ ਦੇ ਨਿਦੇਸ਼ਕ ਸ੍ਰੀ ਯੱਸ਼ ਗਰਗ, ਹਾਰਟਰੋਨਦੇ ਉੱਪ ਮਹਾਪ੍ਰਬੰਧਕ (ਪੀਐਂਡ ਏ) ਸ੍ਰੀ ਨਿਰਮਲ ਪ੍ਰਕਾਸ਼ ਅਤੇ ਪੀਆਈਬੀ, ਚੰਡੀਗੜ੍ਹ ਦੇ ਉੱਪ ਨਿਦੇਸ਼ਕ ਸ੍ਰੀ ਹਰਸ਼ਿਤ ਨਾਰੰਗ ਨੂੰ ਕਮੇਟੀ ਦਾ ਮੈਂਬਰ ਨਾਂਮਜਦ ਕੀਤਾ ਗਿਆ ਹੈ। ਇਹ ਕਮੇਟੀ ਸਾਰੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦਾ ਮੁੱਖ ਦਫਤਰ ਰਾਜ ਵਿਚ ਸਥਿਤ ਹੈ, ਸਾਰੇ ਸੰਗਠਨਾਂ, ਵਿਅਕਤੀਆਂ ਦੇ ਸਮੂਹ ਜਾਂ ਏਸੋਸਇਏਸ਼ਨ ਜੋ ਰਾਜ ਵਿਚ ਰਜਿਸਟਰਡ ਹੈ, ਨੂੰ ਪ੍ਰੀ-ਸਰਟੀਫਿਕੇਸ਼ਨ ਦੇ ਲਈ ਦਿੱਤੇ ਗਏ ਬਿਨਿਆਂ 'ਤੇ ਫੈਸਲਾ ਕਰੇਗੀ।

Have something to say? Post your comment

 

More in Haryana

ਪੁਲਿਸ ਦੇ ਜਵਾਨ ਜਿਮੇਵਾਰੀ ਪੱਥ 'ਤੇ ਜਾਣ ਦੀ ਵੀ ਨਹੀਂ ਕਰਦੇ ਪਰਵਾਹ : ਡੀਜੀਪੀ ਸ਼ਤਰੂਜੀਤ ਕਪੂਰ

ਵੋਟਰ ਜਾਗਰੁਕਤਾ ਵਾਕਥਨ ਵਿਚ ਸੈਕੜਿਆਂ ਖਿਡਾਰੀ, ਵਿਦਿਆਰਥੀ ਅਤੇ ਸੰਸਥਾਵਾਂ ਦੇ ਨੁਮਾਇੰਦੇ ਕਰਣਗੇ ਸ਼ਿਰਕਤ

ਹਰਿਆਣਾ ਦੀਆਂ ਜੇਲ੍ਹਾਂ ਵਿਚ ਬੰਦ ਕੇਦੀਆਂ ਵਿਚ ਸਿਖਿਆ ਦੀ ਅਲੱਖ ਜਗਾ ਰਿਹਾ ਹੈ ਇਗਨੂੰ

ਰਾਜਨੀਤਿਕ ਪਾਰਟੀ ਤੇ ਉਮੀਦਵਾਰ ਡੂਜ਼ ਐਂਡ ਡੋਂਟਸ ਦਾ ਸਖਤੀ ਨਾਲ ਕਰਨ ਪਾਲਣ : ਚੋਣ ਅਧਿਕਾਰੀ

ਚੋਣ ਦੇ ਦਿਨ ਨਿਗਰਾਨੀ ਕਮੇਟੀ ਦੀ ਮੰਜੂਰੀ ਦੇ ਬਿਨਾਂ ਪ੍ਰਿੰਟ ਮੀਡੀਆ ਵਿਚ ਨਹੀਂ ਕੀਤੇ ਜਾਣਗੇ ਰਾਜਨੀਤਿਕ ਇਸ਼ਤਿਹਾਰ ਪ੍ਰਕਾਸ਼ਿਤ : ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਜਬਤ ਕੀਤੀ ਗਈ 7.24 ਕਰੋੜ ਰੁਪਏ ਦੀ ਨਗਦੀ

ਏਂਟੀ ਕਰਪਸ਼ਨ ਬਿਊਰੋ ਨੇ ਕੰਪਿਊਟਰ ਆਪਰੇਟਰ ਨੂੰ ਰਿਸ਼ਵਤ ਲੈਂਦੇ ਕੀਤਾ ਗਿਰਫਤਾਰ

ਲੋਕਸਭਾ ਚੋਣ ਪ੍ਰਚਾਰ ਦੌਰਾਨ ਸਰਕਾਰੀ ਰੇਸਟ ਹਾਊਸਾਂ ਦਾ ਪਾਰਟੀਆਂ ਤੇ ਉਮੀਦਵਾਰ ਨਹੀਂ ਕਰ ਸਕਣਗੇ ਵਰਤੋ : ਚੋਣ ਅਧਿਕਾਰੀ

ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਹਰਿਆਣਾ ਵਿਚ ਸਿਖਲਾਈ ਪ੍ਰੋਗ੍ਰਾਮ ਸ਼ੁਰੂ

ਹਰਿਆਣਾ ਵਿਚ ਵਿਭਾਗ ਦੀ ਪ੍ਰੀਖਿਆਵਾਂ 19 ਜੂਨ ਤੋਂ