Saturday, October 04, 2025

Haryana

ਸਰਕਾਰੀ ਸਕੂਲਾਂ ਵਿਚ ਵਿਕਸਿਤ ਕੀਤਾ ਜਾ ਰਿਹਾ ਹੈ ਸੋਲਰ ਸਿਸਟਮ : ਦੇਵੇਂਦਰ ਸਿੰਘ ਬਬਲੀ

March 08, 2024 05:41 PM
SehajTimes

ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਰਾਜ ਦੇ ਸਕੂਲਾਂ ਵਿਚ ਸੋਲਰ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਕੂਲ ਵਿਚ ਕਾਫੀ ਬਿਜਲੀ ਸਪਲਾਈ ਹੋ ਸਕੇ ਅਤੇ ਵਿਦਿਆਰਥੀਆਂ ਦੀ ਪੜਾਈ ਵਿਚ ਰੁਕਾਵਟ ਨਾ ਹੋਵੇ। ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਬਬਲੀ ਨੇ ਟੋਹਾਨਾ ਦੇ ਪਿੰਡ ਰੁਪਾਵਾਲੀ, ਕਰੰਡੀ, ਮੂਸਾਖੇੜਾ, ਸ਼ੱਕਰਪੁਰਾ, ਲਹਿਰਾਥੋਹ, ਸਾਧਨਵਾਸ, ਕੁੱਦਨੀ, ਮਿਯੋਂਦ ਖੁਰਦ ਅਤੇ ਕਲਾ ਨਾਥੂਵਾਲ ਤੇ ਕਾਨਾ ਖੇੜਾ ਦੇ ਸਰਕਾਰੀ ਸਕੂਲਾਂ ਵਿਚ 31.50 ਲੱਖ ਰੁਪਏ ਦੀ ਲਾਗਤ ਦੇ ਸੋਲਰ ਪੈਨਲ ਦਾ ਉਦਘਾਟਨ ਕੀਤਾ ਤੇ 2.93 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਤੇ ਨੀਂਹ ਪੱਥਰ ਕੀਤੇ। ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਹੈ ਕਿ ਟੋਹਾਨਾ ਵਿਧਾਨਸਭਾ ਖੇਤਰ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰ ਕੇ ਉਨ੍ਹਾਂ ਵਿਚ ਸਹੂਲਤਾਂ ਦਾ ਇਜਾਫਾ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਇਕ ਚੰਗੇ ਮਾਹੌਲ ਅਤੇ ਸਹੂਲਤਾਂ ਦੇ ਨਾਲ ਪੜਨ ਦਾ ਮੌਕਾ ਮਿਲ ਸਕੇ। ਸਕੂਲਾਂ ਵਿਚ ਚਾਰਦੀਵਾਰੀ, ਪਖਾਨੇ , ਨਵੇਂ ਕਲਾਸ ਰੂਮਸ ਦਾ ਨਿਰਮਾਣ, ਪੇਯਜਲ ਦੀ ਸਹੂਲਤਾਂ , ਗਰਾਊਂਡ ਤੇ ਸ਼ੈਡ ਦਾ ਨਿਰਮਾਣ , ਸੋਲਰ ਪੈਨਲ ਵਰਗੀ ਸਹੂਲਤਾਂ ਨੁੰ ਵਧਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਜਾਂ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਲਈ ਯਤਨ ਕੀਤੇ ਗਏ ਹਨ। ਸੂਬੇ ਦੇ ਹਰੇਕ ਸਕੂਲ ਪਰਿਸਰ ਵਿਚ ਕਾਫੀ ਬੁਨਿਆਦੀ ਢਾਂਚਾ ਯਕੀਨੀ ਕਰਨਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਸਰਕਾਰ ਵੱਲੋਂ ਮੁਕਾਬਲਾ ਪ੍ਰੀਖਿਆ ਤੇ ਹੋਰ ਪ੍ਰੀਖਿਆ ਦੀ ਤਿਆਰ ਕਰਨ ਵਾਲੇ ਨੌਜੁਆਨਾਂ ਲਈ ਹਰਕੇ ਪਿੰਡ ਵਿਚ ਈ-ਲਾਇਬ੍ਰੇਰੀ ਬਣਾਈ ਜਾ ਰਹੀ ਹੈ। ਇਸ ਦੇ ਲਈ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਹਿਲੇ ਫੇਜ ਵਿਚ 1200 ਬਿਲਡਿੰਗ ਨੂੰ ਚੋਣ ਕੀਤਾ ਗਿਆ ਹੈ, ਜਿਨ੍ਹਾਂ ਦਾ ਨਵੀਨੀਕਰਣ ਤੇ ਸੁੰਦਰੀਕਰਣ ਕਰ ਕੇ ਈ-ਲਾਇਬ੍ਰੇਰੀ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਈ-ਲਾਇਬ੍ਰੇਰੀ ਬਨਣ ਨਾਲ ਯੁਵਾ ਸਾਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਪਿੰਡ ਤੋਂ ਦੂਰਾ ਜਾਣਾ ਪੈਂਦਾ ਸੀ, ਹੁਣ ਈ-ਲਾਇਬ੍ਰੇਰੀ ਬਨਣ ਨਾਲ ਸਾਰੀ ਸਹੂਲਤਾਂ ਪਿੰਡ ਵਿਚ ਹੀ ਮਿਲਣਗੀਆਂ।

Have something to say? Post your comment

 

More in Haryana

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ