Wednesday, May 01, 2024

Haryana

ਹਰਿਆਣਾ ਵਾਸੀਆਂ ਨੁੰ ਮੁੱਖ ਮੰਤਰੀ ਨੇ ਦਿੱਤੀ ਲਗਭਗ 4223 ਕਰੋੜ ਰੁਪਏ ਦੀ ਪਰਿਯੋਜਨਾਵਾਂ ਦੀ ਮਨੋਹਰ ਸੌਗਾਤ

March 08, 2024 01:44 PM
SehajTimes

ਲਗਭਗ 600 ਕਰੋੜ ਰੁਪਏ ਦੇ ਬਜਟ ਦੇ ਨਾਲ ਹਰਿਆਣਾ ਅੰਤੋਂਦੇਯ ਪਰਿਵਾਰ ਟ੍ਰਾਂਸਪੋਰਟ ਯੋਜਨਾ (ਹੈਪੀ) ਦੀ ਵੀ ਹੋਈ ਸ਼ੁਰੂਆਤ

ਚੰਡੀਗੜ੍ਹ : ਪਿਛਲੇ ਲਗਭਗ ਸਾਢੇ 9 ਸਾਲਾਂ ਤੋਂ ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੰਤਰ 'ਤੇ ਚਲਦੇ ਹੋਏ ਪੂਰੇ ਸੂਬੇ ਦਾ ਇਕ ਸਮਾਨ ਵਿਕਾਸ ਯਕੀਨੀ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇਕ ਵਾਰ ਫਿਰ ਹਰਿਆਣਾਵਾਸੀਆਂ ਨੂੰ ਲਗਭਗ 4200 ਕਰੋੜ ਰੁਪਏ ਦੀ ਪਰਿਯੋਜਨਾਵਾਂ ਦੀ ਮਨੋਹਰ ਸੌਗਾਤ ਦਿੱਤੀ ਹੈ। ਇੰਨ੍ਹਾਂ ਵਿਚ ਸਾਰੇ 22 ਜਿਲ੍ਹਿਆਂ ਵਿਚ ਕਰੀਬ 3623 ਕਰੋੜ ਰੁਪਏ ਤੋਂ ਵੱਧ ਦੀ 679 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਅਤੇ ਲਗਭਗ 600 ਕਰੋੜ ਰੁਪਏ ਦੇ ਬਜਟ ਦੇ ਨਾਲ ਹਰਿਆਣਾ ਅੰਤੋਂਦੇਯ ਪਰਿਵਾਰ ਟ੍ਰਾਂਸਪੋਰਟ ਯੋਜਨਾ (ਹੈਪੀ) ਦੀ ਸ਼ੁਰੂਆਤ ਵੀ ਸ਼ਾਮਿਲ ਹੈ। ਅੱਜ ਦੀ ਵਿਕਾਸ ਪਰਿਯੋਜਨਾਵਾਂ ਵਿਚ ਲਗਭਗ 938 ਕਰੋਡ ਰੁਪਏ ਦੀ 392 ਪਰਿਯੋਜਲਾਵਾਂ ਦਾ ਉਦਘਾਟਨ ਅਤੇ 2684 ਕਰੋੜ ਰੁਪਏ ਦੀ 287 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਜਿਲ੍ਹਾ ਪੰਚਕੂਲਾ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੁੱਖ ਰੂਪ ਨਾਲ 20 ਵੱਡੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ। ਨਾਲ ਹੀ ਹੋਰ ਸਾਰੇ ਜਿਲ੍ਹਿਆਂ ਵਿਚ ਪ੍ਰਬੰਧਿਤ ਜਿਲ੍ਹਾ ਪੱਧਰੀ ਸਮਾਰੋਹਾਂ ਵਿਚ ਮੰਤਰੀ, ਸਾਸਦਾਂ ਤੇ ਵਿਧਾਇਕ ਨੇ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ।

20 ਵੱਡੀ ਪਰਿਯੋਜਨਾਵਾਂ ਵਿਚ 214 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਾਬਾਦ ਵਿਚ ਦਿੱਲੀ -ਆਗਰਾ ਦਿੱਲੀ ਵੜੋਦਰਾ ਐਕਸਪ੍ਰੈਸ-ਵੇ ਵਲੱਭਗੜ੍ਹ ਮੋਹਨਾ ਰੋਡ 'ਤੇ 4 ਲੇਨ ਏਲੀਵੇਟਿਡ ਸੜਕ ਦੀ ਨੀਂਹ ਪੱਥਰ, ਕਰਨਾਲ ਵਿਚ 127 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਖਾਲਸਾ ਚੌਕ ਤੋਂ ਹਰਿਆਣਾ ਨਰਸਿੰਗ ਹੋਮ ਤਕ ਦੇ ਫਲਾਈਓਵਰ ਦਾ ਨੀਂਹ ਪੱਥਰ, 114 ਕਰੋੜ ਰੁਪਏ ਦੀ ਲਾਗਤ ਨਾਲ ਮਹੇਂਦਰਗੜ੍ਹ ਵਿਚ ਅਟੇਲੀ ਮੰਡੀ ਵਿਚ 61 ਪਿੰਡਾਂ ਦੇ ਲਈ ਨਹਿਰ ਅਧਾਰਿਤ ਜਲਸਪਲਾਈ ਯੋਜਨਾ ਦਾ ਉਦਘਾਟਨ, 112 ਕਰੋੜ ਰੁਪਏ ਦੀ ਲਾਗਤ ਨਾਲ ਚਰਖੀ ਦਾਦਰੀ ਦੇ ਨਿਮਰ ਬਾਢੇਸਰਾ ਵਿਚ 35 ਪਿੰਡਾਂ ਲਈ ਜਲ ਸਪਲਾਈ ਯੋਜਨਾ ਦਾ ਉਦਘਾਟਨ, 100 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਫਤਿਹਾਬਾਦ ਜਲ , ਪੰਚਕੂਲਾ ਵਿਚ 87 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟ੍ਰਾਂਸਪੋਰਟ ਭਵਨ ਦਾ ਨੀਂਹ ਪੱਥਰ, 87 ਕਰੋੜ ਰੁਪਏ ਦੀ ਲਾਗਤ ਨਾਲ ਬਿਲਾਸਪੁਰ ਤੋਂ ਖੋਜਕੀਪੁਰ ਨੂੰ ਜੋੜਨ ਦੇ ਲਈ ਯਮੁਨਾ ਨਦੀ 'ਤੇ ਐਚਐਲ ਬ੍ਰਿਜ ਦਾ ਨਿਰਮਾਣ, 65 ਕਰੋੜ ਰੁਪਏ ਦੀ ਲਾਗਤ ਨਾਲ ਰੋਹਤਕ ਵਿਚ ਸੁਖਪੁਰਾ ਚੌਕ 'ਤੇ ਫਲਾਈਓਵਰ ਦਾ ਨੀਂਹ ਪੱਥਰ, 61 ਕਰੋੜ ਰੁਪਏ ਦੀ ਲਾਗਤ ਨਾਲ ਓਲਡ ਹਾਊਸਿੰਗ ਬੋਰਡ ਕਲੋਨੀ, ਨੁੰਹ ਵਿਚ ਨਵੇਂ 126 ਘਰਾਂ ਦੇ ਨਿਰਮਾਣ ਦਾ ਨੀਂਹ ਪੱਥਰ, 60 ਕਰੋੜ ਰੁਪਏ ਦੀ ਲਾਗਤ ਨਾਲ ਝੱਜਰ 87 ਕੋਸਲੀ ਸੜਕ ਦਾ ਮਜਬੂਤੀਕਰਣ,59 ਕਰੋੜ ਰੁਪਏ ਦੀ ਲਾਗਤ ਨਾਲ ਡਾ. ਬੀਆਰ ਅੰਬੇਦਕਰ ਨੈਸ਼ਨਲ ਲਾ ਯੂਨੀਵਰਸਿਟੀ, ਸੋਨੀਪਤ ਵਿਚ ਨਵੇਂ ਓਡੀਟੋਰਿਅਮ ਭਵਨ ਦਾ ਨੀਂਹ ਪੱਥਰ, 55 ਕਰੋੜ ਰੁਪਏ ਦੀ ਲਾਗਤ ਨਾਲ ਹਿਸਾਰ ਦੇ ਬਰਵਾਲਾ ਵਿਚ ਜਲਸਪਲਾਈ ਯੋਜਨਾ ਦਾ ਸੰਵਰਧਨ, 53 ਕਰੋੜ ਰੁਪਏ ਦੀ ਲਾਗਤ ਨਾਲ ਰਿਵਾੜੀ-ਬਾਵਲ ਸੜਕ ਦਾ ਸੁਧਾਰ, 51 ਕਰੋੜ ਰੁਪਏ ਦੀ ਲਾਗਤ ਨਾਲ ਮਹਿਮ-ਕਲਾਨੌਰ ਸੜਕ ਦੇ ਸੁਧਾਰ ਕੰਮ ਦਾ ਨੀਂਹ ਪੱਥਰ, 46 ਕਰੋੜ ਰੁਪਏ ਦੀ ਲਾਗਤ ਨਾਲ ਪੀਜੀਆਈਐਮਐਸ, ਰੋਹਤਕ ਵਿਚ ਗਰਲਸ ਹੋਸਟਲ ਦਾ ਨੀਂਹ ਪੱਥਰ, 39 ਕਰੋੜ ਰੁਪਏ ਦੀ ਲਾਗਤ ਨਾਲ ਜੀਂਦ ਵਿਚ ਕੰਮਿਉਨਿਟੀ ਸੋਲਰ ਗ੍ਰਿਡ ਪਾਵਰ ਸੂਖਮ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ, 36 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਸੂਚਨਾ ਆਯੋਗ ਹਰਿਆਣਾ ਦੇ ਭਵਨ ਦੇ ਉਦਘਾਟਨ, 36 ਕਰੋੜ ਰੁਪਏ ਦੀ ਲਾਗਤ ਨਾਲ ਪੀਜੀਆਈਐਮਐਸ ਰੋਹਤਕ ਵਿਚ ਬੁਆਏਜ ਹੋਸਟਲ, 32 ਕਰੋੜ ਰੁਪਏ ਦੀ ਲਾਗਤ ਨਾਲ ਕੈਥਲ ਦੇ ਲਾਡਨਾ ਚੱਕੂ ਵਿਚ ਸਰਕਾਰੀ ਕੰਨਿਆ ਕਾਲਜ ਦਾ ਨੀਂਹ ਪੱਥਰ ਅਤੇ ਹਿਸਾਰ ਦੇ ਪਿੰਡ ਡਾਟਾ ਵਿਚ ਸਰਕਾਰੀ ਕੰਨਿਆ ਕਾਲਜ ਦਾ ਨੀਂਹ ਪੱਥਰ ਸ਼ਾਮਿਲ ਹਨ। ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਸੂਚਨਾ ਕਮਿਸ਼ਨਰ ਵਿਜੈ ਵਰਧਨ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਵੱਡੀ ਗਿਣਤੀ ਵਿਚ ਨਾਗਰਿਕ ਮੌਜੂਦ ਸਨ।

Have something to say? Post your comment

 

More in Haryana

ਨਾਗਰਿਕਾਂ ਦੇ ਨਾਲ-ਨਾਲ ਪਸ਼ੂਆਂ ਨੁੰ ਵੀ ਹੀਟਵੇਵ ਤੋਂ ਬਚਾਉਣਾ ਜਰੂਰੀ

ਮਨੀ ਲਾਂਡਰਿੰਗ ਮਾਮਲਾ : ਹਰਿਆਣਾ ਦੇ ਕਾਂਗਰਸੀ ਵਿਧਾਇਕ ਧਰਮ ਸਿੰਘ ਦਾ ਪੁੱਤਰ ਹਰਿਦੁਆਰ ਤੋਂ ਫੜਿਆ

ਸੀ-ਵਿਜਿਲ ਬਣ ਰਿਹਾ ਚੋਣ ਕਮਿਸ਼ਨ ਦੀ ਤੀਜੀ ਅੱਖ

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ

ਹਰਿਆਣਾ ਸਿਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਦਾ ਕੀਤਾ ਐਲਾਨ

ਘਰ ਤੋਂ ਵੋਟਿੰਗ ਲਈ ਬਜੁਰਗ ਅਤੇ ਦਿਵਆਂਗ ਵੋਟਰਾਂ ਨੂੰ ਭਰਨਾ ਹੋਵੇਗਾ 12-ਡੀ ਫਾਰਮ

ਹਰਿਆਣਾ ਵਿਚ ਚੋਣ ਨਾਮਜਦਗੀ ਪ੍ਰਕ੍ਰਿਆ ਹੋ ਚੁੱਕੀ ਹੈ ਸ਼ੁਰੂ : ਅਨੁਰਾਗ ਅਗਰਵਾਲ

ਗੁੜਗਾਂਓ ਲੋਕਸਭਾ ਖੇਤਰ ਵਿਚ ਸੂਬੇ ਵਿਚ ਸੱਭ ਤੋਂ ਵੱਧ 25 ਲੱਖ ਤੋਂ ਵੱਧ ਹਨ ਵੋਟਰ

ਚੋਣ ਸੂਚੀ ਵਿਚ ਆਪਣੇ ਨਾਮ ਦੀ ਪੁਸ਼ਟੀ ਕਰ ਲੈਣ ਵੋਟਰ : ਮੁੱਖ ਚੋਣ ਅਧਿਕਾਰੀ