Sunday, December 07, 2025

Malwa

ਲੋਕ ਸਭਾ ਚੋਣਾਂ ਦੀ ਹੁਣ ਤੋਂ ਹੀ ਕੀਤੀ ਜਾਵੇ ਤਿਆਰੀ : DC IshaSingle

March 07, 2024 11:49 AM
SehajTimes

ਫਤਹਿਗੜ੍ਹ ਸਾਹਿਬ : ਲੋਕ ਸਭਾ ਚੋਣਾਂ ਦਾ ਕਿਸੇ ਸਮੇਂ ਵੀ ਐਲਾਨ ਹੋਣਾ ਸੰਭਵ ਹੈ ਇਸ ਲਈ ਅਗਾਮੀ ਲੋਕ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾੳਣ ਲਈ ਹੁਣ ਤੋਂ ਹੀ ਪੂਰੀ ਤਰ੍ਹਾਂ ਤਿਆਰੀ ਕੀਤੀ ਜਾਵੇ ਇਹ ਹਦਾਇਤਾਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਸਿੰਗਲ ਨੇ ਬਚੱਤ ਭਵਨ ਫਤਹਿਗੜ੍ਹ ਸਾਹਿਬ ਵਿਖੇ ੳਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇ ਕੀਤੇ ਜਾਣ ਵਾਲੇ ਖਰਚੇ ਦਾ ਹਿਸਾਬ ਰੱਖਣ ਲਈ ਗਠਿਤ ਕੀਤੀਆਂ ਗਈਆਂ ਵੱਖ-ਵੱਖ ਟੀਮਾਂ ਨੂੰ ਟ੍ਰੇਨਿੰਗ ਦੇਣ ਮੌਕੇ ਦਿੱਤੀਆ। ਉਹਨਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਲਈ ਜੋ ਖਰਚਾ ਨਿਰਧਾਰਿਤ ਕੀਤਾ ਜਾਵੇਗਾ ਉਸ ਤੋਂ ਵੱਧ ਕੋਈ ਵੀ ਉਮੀਦਵਾਰ ਜੇਕਰ ਖਰਚਾ ਕਰਦਾ ਹੈ ਤਾਂ ਉਹ ਅਯੋਗ ਕਰਾਰ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਜਿਹਨਾਂ ਵਿੱਚ ਫਲਾਇੰਗ ਸਿਕਊਰਟੀ, ਸਟੈਟਿਕ ਸਰਵੇ ਲੈਸ ਟੀਮ, ਬੀ.ਡੀ.ਓ ਸਰਵੇ ਲੈਸ ਟੀਮ, ਬੀ.ਡੀ.ਓ ਵੀਊਇੰਗ ਟੀਮ, ਐਕਸਾਈਜ਼ ਟੀਮ ਅਤੇ ਅਕਾਊਟਿੰਗ ਟੀਮ ਨੂੰ ਉਹਨਾਂ ਦੇ ਕੰਮ ਸਬੰਧੀ ਸੰਖੇਪ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਉਹਨਾਂ ਸਾਰੀਆਂ ਟੀਮਾਂ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਤਿਆਰ ਕੀਤਾ ਗਿਆ ਕੀਤਾਬਚਾਂ ਚੰਗੀ ਤਰ੍ਹਾਂ ਪੜ੍ਹ ਲੈਣ ਤਾਂ ਜੋ ਉਹਨਾਂ ਨੂੰ ਚੋਣਾਂ ਦੌਰਾਨ ਕੰਮ ਕਰਨ ਵਿੱਚ ਅਧੂਰੀ ਜਾਣਕਾਰੀ ਕਾਰਨ ਕੋਈ ਦਿੱਕਤ ਪੇਸ਼ ਨਾ ਆਵੇ। ਉਹਨਾਂ ਇਹ ਵੀ ਕਿਹਾ ਕਿ ਉਹ ਚੋਣ ਕਮਿਸ਼ਨ ਵੱਲੋਂ ਸਮੇਂ ਸਮੇਂ ਤੇ ਹੋਣ ਵਾਲੀਆਂ ਹਦਾਇਤਾਂ ਨੂੰ ਪੜ੍ਹਦੇ ਰਹਿਣ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਸ੍ਰੀਮਤੀ ਈਸ਼ਾ ਸਿੰਗਲ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਾਰੇ ਉਮੀਦਵਾਰਾਂ ਨੂੰ ਇੱਕ ਬਰਾਬਰ ਦੇਖਿਆ ਜਾਵੇ ਤਾਂ ਜੋ ਪੂਰੇ ਪ੍ਰਾਰਦਰਸ਼ੀ ਢੰਗ ਨਾਲ ਵੋਟਾਂ ਕਰਵਾਇਆ ਜਾਣ। ਉਹਨਾਂ ਕਿਹਾ ਕਿ ਵਧੇਰੇ ਖਰਚਾ ਕਰਨ ਵਾਲੇ ਉਮੀਦਵਾਰਾਂ ਨੂੰ ਸਮੇਂ ਸਮੇਂ ਤੇ ਅਗਾਹ ਕੀਤਾ ਜਾਵੇ ਤਾਂ ਜੋ ਚੋਣ ਕਮਿਸ਼ਨ ਦੀ ਹਦਾਇਤਾਂ ਤੋਂ ਬਾਹਰ ਜਾ ਕੇ ਖਰਚਾ ਨਾਂ ਕੇ ਜਿਸ ਨਾਲ ਉਮੀਦਵਾਰ ਨੂੰ ਅਯੋਗ ਕਰਾਰ ਦੇਣ ਦਾ ਖਤਰਾ ਪੈਦਾ ਹੋ ਜਾਵੇ।ਉਹਨਾਂ ਇਹ ਵੀ ਕਿਹਾ ਕਿ ਸਾਰੇ  ਉਮੀਦਵਾਰਾਂ ਵੱਲੋਂ ਖਰਚਾ ਰਜਿਸਟਰ ਲਗਵਾਏ ਜਾਣ ਅਤੇ ਸਮੇਂ ਸਮੇਂ ਤੇ ਉਹਨਾਂ ਨਾਲ ਖਰਚੇ ਦਾ ਮਿਲਾਨ ਵੀ ਕੀਤਾ ਜਾਵੇ। ਇਸ ਮੌਕੇ ਸਹਾਇਕ ਰਟੀਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਅਮਲੋਹ ਸ੍ਰੀ ਗੁਰਵਿੰਦਰ ਸਿੰਘ ਜੌਹਲ ਨੇ ਵੀ ਗਠਿਤ ਟੀਮਾਂ ਨੂੰ ਚੋਣ ਖਰਚੇ ਤੇ ਰੱਖਣ ਲਈ ਵਿਸਥਾਰ ਵਿੱਚ ਸਮਝਾਇਆ।

Have something to say? Post your comment