Friday, September 19, 2025

Haryana

ਅਗਰੋਹਾ ਧਾਮ ਅਤੇ ਰਾਖੀਗੜ੍ਹੀ ਲਈ ਦਿੱਲੀ ਅਤੇ ਚੰਡੀਗੜ੍ਹ ਤੋਂ ਚੱਲਣਗੀਆਂ ਵਿਸ਼ੇਸ਼ ਬੱਸਾਂ

March 05, 2024 11:59 AM
SehajTimes

ਚੰਡੀਗੜ੍ਹ :  ਹਰਿਆਣਾ ਦੇ ਇਤਿਹਾਸਕ ਪੁਰਾਤੱਤਵ ਸਥਾਨ ਰਾਖੀਗੜ੍ਹ ਅਤੇ ਅਗਰੋਹਾ ਧਾਮ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਬੱਸ ਦੀ ਸਹੂਲਤ ਉਪਲਬਧ ਰਹੇਗੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਦੇ ਹਰਿਆਣਾ ਭਵਨ ਵਿਚ ਪ੍ਰਬੰਧਿਤ ਐਮਓਯੂ ਹਸਤਾਖਰ ਪ੍ਰੋਗ੍ਰਾਮ ਦੌਰਾਨ ਚੰਡੀਗੜ੍ਹ ਅਤੇ ਦਿੱਲੀ ਤੋਂ ਬੱਸਾਂ ਚਲਾਏ ਜਾਣ ਦੀ ਸ਼ੁਰੂਆਤ ਕੀਤੀ। ਕੋਈ ਵੀ ਵਿਅਕਤੀ ਯਕੀਨੀ ਫੀਸ ਅਦਾ ਕਰ ਵਿਸ਼ੇਸ਼ ਬੱਸ ਤੋਂ ਇੰਨ੍ਹਾਂ ਇਤਿਹਾਸਕ ਸਥਾਨਾਂ 'ਤੇ ਜਾ ਸਕਦਾ ਹੈ। ਬੱਸ ਚੰਡੀਗੜ੍ਹ ਦੇ ਸੈਕਟਰ-17 ਬੱਸ ਅੱਡੇ ਤੇ ਦਿੱਲੀ ਦੇ ਇੰਟਰ ਸਟੇਟ ਬੱਸ ਅੱਡੇ ਕਸ਼ਮੀਰੀ ਗੇਟ ਤੋਂ ਰਵਾਨਾ ਹੋਣਗੀਆਂ। ਇਹ ਬੱਸਾਂ ਪੂਰੇ ਦਿਨ ਦੇ ਟੂਰ ਦੇ ਤਹਿਤ ਪਹਿਲਾਂ ਰਾਖੀਗੜ੍ਹੀ ਤੋਂ ਪੁਰਾਤੱਤਵ ਨਾਲ ਸਬੰਧਿਤ ਅਜਾਇਬਘਰ ਸਥਾਨ 'ਤੇ ਪਹੁੰਚਣਗੀਆਂ ਅਤੇ ਇਸ ਦੇ ਬਾਅਦ ਅਗਰੋਹਾ ਧਾਮ ਜਾਣਗੀਆਂ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ 9896981775 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਇੱਥੇ ਇਹ ਦੱਸ ਦੇਣ ਕਿ ਭਾਰਤ ਦੀ ਸੱਭ ਤੋਂ ਪੁਰਾਣੀ ਸਭਿਅਤਾਵਾਂ ਵਿੱਚੋਂ ਇਕ ਸਿੰਧੂ ਘਾਟੀ ਦੀ ਸਭਿਆਤਾ ਦੇ ਪ੍ਰਮਾਣ ਰਾਖੀਗੜ੍ਹੀ ਦੀ ਖੁਦਾਈ ਦੇ ਦੌਰਾਨ ਮਿਲੇ ਹਨ। ਭਾਰਤੀ ਪੁਰਾਤੱਤਵ ਨਾਲ ਜੁੜਿਆ ਇਹ ਇਕ ਅਹਿਮ ਸਥਾਨ ਹੈ। ਅਗਰੋਹਾ ਧਾਮ ਵੀ ਇਕ ਇਤਿਹਾਸਕ ਸਥਾਨ ਹੈ ਅਤੇ ਉੱਥੇ ਵੀ ਇਕ ਸ਼ਾਨਦਾਰ ਅਜਾਇਬਘਰ ਵਿਕਸਿਤ ਕੀਤਾ ਜਾਵੇਗਾ, ਜੋ ਹਰਿਆਣਾ ਦੇ ਇਤਿਹਾਸਕ ਅਤੇ ਸਭਿਆਚਾਰਕ ਖਜਾਨੇ ਨੂੰ ਸੰਰਖਤ ਅਤੇ ਪੇਸ਼ ਕਰਨ ਦਾ ਕੇਂਦਰ ਹੋਵੇਗਾ। ਰਾਖੀਗੜ੍ਹੀ ਅਤੇ ਅਗਰੋਹਾ ਧਾਮ ਦਾ ਦੌਰਾ ਇਕ ਵਿਦਿਅਕ ਤਜਰਬਾ ਦੇ ਸਮਾਨ ਹੋਵੇਗਾ ਅਤੇ ਇਕ ਸਭਿਆਚਾਰ ਅਤੇ ਇਤਿਹਾਸਕ ਡੇਸਟੀਨੇਸ਼ਨ ਵਜੋ ਅਗਰੋਹਾ ਦੇ ਮਹਤੱਵ ਨੁੰ ਪ੍ਰੋਤਸਾਹਨ ਦਵੇਗਾ।

Have something to say? Post your comment

 

More in Haryana

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ