Monday, May 06, 2024

Haryana

ਹਰਿਆਣਾ : ਬਜਟ ਸੈਸ਼ਨ ਦੌਰਾਨ ਦਿੱਤੀ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ

February 26, 2024 06:57 PM
SehajTimes

ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਦੇਸ਼ ਅਤੇ ਸੂਬੇ ਵਿਚ ਮੌਤ ਨੂੰ ਪ੍ਰਾਪਤ ਹੋਈ ਮਹਾਨ ਸ਼ਖਸੀਅਤਾਂ ਦੇ ਸਨਮਾਨ ਵਿਚ ਅੱਜ ਸਦਨ ਵਿਚ ਸੋਗ ਪ੍ਰਸਤਾਵ ਪੜੇ ਗਏ ਅਤੇ ਸੋਗ ਪਰਿਵਾਰਾਂ ਦੇ ਮੈਂਬਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਗਈ। ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੋਗ ਪ੍ਰਸਤਾਵ ਪੜ੍ਹੇ। ਜਿਨ੍ਹਾਂ ਦੇ ਸੋਗ ਪ੍ਰਸਤਾਵ ਪੜ੍ਹੇ ਗਏ ਉਨ੍ਹਾਂ ਵਿਚ ਲੋਕਸਭਾ ਦੇ ਸਾਬਕਾ ਸਪੀਕਰ ਸ੍ਰੀ ਮਨੋਹਰ ਜੋਸ਼ੀ, ਹਰਿਆਣਾ ਵਿਧਾਨਸਭਾ ਦੇ ਸਾਬਕਾ ਮੈਂਬਰ ਸ੍ਰੀ ਨਫੇ ਸਿੰਘ ਰਾਠੀ ਸ਼ਾਮਿਲ ਹੈ। ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਅਤੇ ਵਿਰੋਧੀ ਧਿਰ ਵੱਲੋਂ ਵਿਧਾਇਕ ਸ੍ਰੀ ਆਫਤਾਬ ਅਹਿਮਦ ਤੇ ਵਿਧਾਇਕ ਡਾ. ਰਘੂਬੀਰ ਸਿੰਘ ਕਾਦਿਆਨ ਨੇ ਵੀ ਸੋਗ ਪ੍ਰਸਤਾਵ ਪੜ੍ਹ ਕੇ ਆਪਣੀ ਵੱਲੋਂ ਮਰਹੂਮ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ। ਉਪਰੋਕਤ ਤੋਂ ਇਲਾਵਾ, ਸਦਨ ਵਿਚ ਵਿਧਾਇਕ ਸ੍ਰੀ ਨਰੇਂਦਰ ਗੁਪਤਾ ਦੀ ਚਾਚੀ ਸ੍ਰੀਮਤੀ ਵੇਦਵਤੀ ਦੇ ਦੁਖਦ ਨਿਧਨ ’ਤੇ ਵੀ ਸੋਗ ਪ੍ਰਗਟ ਕੀਤਾ।

Have something to say? Post your comment

 

More in Haryana

ਚੋਣ ਰੈਲੀਆਂ ਵਿਚ ਸਕੂਲ ਤੇ ਕਾਲਜਾਂ ਦੇ ਮੈਦਾਨਾਂ ਦਾ ਨਹੀਂ ਕੀਤਾ ਜਾ ਸਕੇਗਾ ਇਸਤੇਮਾਲ : ਮੁੱਖ ਚੋਣ ਅਧਿਕਾਰੀ

ਚੋਣ ਪ੍ਰਕ੍ਰਿਆ ਵਿਚ ਸਕੂਲੀ ਬੱਚਿਆਂ ਦਾ ਵੀ ਹੋਵੇਗਾ ਯੋਗਦਾਨ, ਹਰਿਆਣਾ ਵਿਚ ਸ਼ੁਰੂ ਹੋਈ ਨਵੀਂ ਪਹਿਲ

ਚੋਣ ਦਾ ਪਰਵ-ਦੇਸ਼ ਦਾ ਗਰਵ, ਹਰਿਆਣਾ ਵਿਚ 25 ਮਈ ਨੁੰ ਹੋਣਗੇ ਚੋਣ : ਅਨੁਰਾਗ ਅਗਰਵਾਲ

ਕਮਿਸ਼ਨ ਨੇ ਖੇਤੀਬਾੜੀ ਪ੍ਰਬੰਧਕ 'ਤੇ ਲਗਾਇਆ 10 ਹਜਾਰ ਰੁਪਏ ਦਾ ਜੁਰਮਾਨਾ

ਚੋਣ ਡਿਊਟੀ ਦੌਰਾਨ ਕਰਮਚਾਰੀਆਂ ਦੀ ਮੌਤ 'ਤੇ ਮਿਲੇਗੀ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ : ਅਨੁਰਾਗ ਅਗਰਵਾਲ

ਨਾਗਰਿਕਾਂ ਦੇ ਨਾਲ-ਨਾਲ ਪਸ਼ੂਆਂ ਨੁੰ ਵੀ ਹੀਟਵੇਵ ਤੋਂ ਬਚਾਉਣਾ ਜਰੂਰੀ

ਮਨੀ ਲਾਂਡਰਿੰਗ ਮਾਮਲਾ : ਹਰਿਆਣਾ ਦੇ ਕਾਂਗਰਸੀ ਵਿਧਾਇਕ ਧਰਮ ਸਿੰਘ ਦਾ ਪੁੱਤਰ ਹਰਿਦੁਆਰ ਤੋਂ ਫੜਿਆ

ਸੀ-ਵਿਜਿਲ ਬਣ ਰਿਹਾ ਚੋਣ ਕਮਿਸ਼ਨ ਦੀ ਤੀਜੀ ਅੱਖ

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ