Monday, May 06, 2024

Haryana

ਗ੍ਰਾਮੀਣ ਸਫਾਈ ਕਰਮਚਾਰੀਆਂ ਨੂੰ ਪ੍ਰਦਾਨ ਕੀਤੀ ਗਈ ਬਿਹਤਰ ਸਹੂਲਤਾਂ : ਵਿਕਾਸ ਅਤੇ ਪੰਚਾਇਤ ਮੰਤਰੀ

February 26, 2024 06:21 PM
SehajTimes

ਸਫਾਈ ਕਰਮਚਾਰੀਆਂ ਦੇ ਅਹੁਦਿਆਂ ਦੀ ਗਿਣਤੀ 11,254 ਤੋਂ ਵੱਧ ਕੇ 18,580 ਹੋਈ
ਸਫਾਈ ਕਰਮਚਾਰੀਆਂ ਨੂੰ ਈਪੀਐਫ, ਵਰਦੀ ਭੱਤਾ, ਓਜਾਰ ਭੱਤਾ, ਬੀਮਾ ਸਹੂਲਤ

ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਹੁਣ ਗ੍ਰਾਮੀਣ ਸਫਾਈ ਕਰਮਚਾਰੀਆਂ ਦੀ ਕੁੱਲ ਅਹੁਦੇ ਗਿਣਤੀ 11,254 ਤੋਂ ਵੱਧ ਕੇ 18,580 ਕੀਤੀ ਗਈ ਹੈ। ਸ੍ਰੀ ਬਬਲੀ ਨੇ ਸਦਨ ਨੂੰ ਜਾਣੁੰ ਕਰਵਾਇਆ ਕਿ ਹੁਣ ਸਫਾਈ ਕਰਮਚਾਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦਾ ਮਾਨਭੱਤਾ ਵਧਾ ਕੇ 15 ਹਜ਼ਾਰ ਕੀਤਾ ਗਿਆ ਹੈ, ਹਾਲ ਹੀ ਵਿਚ ਮੁੱਖ ਮੰਤਰੀ ਜੀ ਨੇ ਇਸ ਦਾ ਐਲਾਨ ਵੀ ਕੀਤਾ ਸੀ। ਨਾਲ ਹੀ ਵਰਦੀ ਲਈ ਚਾਰ ਹਜ਼ਾਰ ਰੁਪਏ, ਵਰਦੀ ਧੁਲਾਈ ਲਈ ਇਕ ਹਜ਼ਾਰ ਰੁਪਏ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿਆਲੂ ਬੀਮਾ ਯੋਜਨਾ ਤਹਿਤ ਪੰਜ ਲੱਖ ਰੁਪਏ ਦੇ ਬੀਮਾ ਦੀ ਸਹੂਲਤ ਹੈ। ਈਪੀਐਫ ਦੀ ਸਹੂਲਤ ਦਿੱਤੀ ਗਈ ਹੈ ਅਤੇ ਔਜਾਰ ਭੱਤਾ 2000 ਰੁਪਏ ਕੀਤਾ ਗਿਆ ਹੈ। ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਹਾਲਿਆ ਫੈਸਲੇ ਅਨੁਸਾਰ, ਆਬਾਦੀ ਦੀ ਗਿਣਤੀ ਲਈ ਪੀਪੀਪੀ ਆਬਾਦੀ ਨੂੰ ਅਪਣਾਇਆ ਗਿਆ ਹੈ ਅਤੇ ਮਾਨਦੰਡ ਵੀ ਬਦਲ ਦਿੱਤੇ ਗਏ ਹਨ। ਇਸ ਦੇ ਅਨੁਸਾਰ ਇਕ ਹਜਾਰ ਦੀ ਆਬਾਦੀ ’ਤੇ ਇਕ ਗ੍ਰਾਮ ਸਫਾਈ ਕਰਮਚਾਰੀ, ਇਕ ਹਜਾਰ ਤੋਂ ਦੋ ਹਜਾਰ ਦੀ ਆਬਾਦੀ ’ਤੇ ਦੋ ਗ੍ਰਾਮੀਣ ਸਫਾਈ ਕਰਮਚਾਰੀ , ਦੋ ਹਜਾਰ ਤੋਂ ਤਿੰਨ ਹਜਾਰ ਦੀ ਆਬਾਦੀ ’ਤੇ ਤਿੰਨ , ਤਿੰਨ ਹਜਾਰ ਤੋਂ ਚਾਰ ਹਜਾਰ ਦੀ ਆਬਾਦੀ ’ਤੇ ਚਾਰ, ਚਾਰ ਹਜਾਰ ਤੋਂ ਪੰਜ ਹਜਾਰ ਦੀ ਆਬਾਦੀ ’ਤੇ ਪੰਜ, ਪੰਜ ਹਜਾਰ ਤੋਂ ਦੱਸ ਹਜਾਰ ਦੀ ਆਬਾਦੀ ’ਤੇ ਛੇ, ਦੱਸ ਹਜਾਰ ਤੋਂ ਵੀਹ ਹਜਾਰ ਦੀ ਆਬਾਦੀ ’ਤੇ ਅੱਠ, ਵੀਂਹ ਹਜਾਰ ਤੋਂ ਵੱਧ ਦੀ ਆਬਾਦੀ ’ਤੇ ਦੱਸ ਗ੍ਰਾਮੀਣ ਸਫਾਈ ਕਰਮਚਾਰੀ ਹਨ।

Have something to say? Post your comment

 

More in Haryana

ਚੋਣ ਰੈਲੀਆਂ ਵਿਚ ਸਕੂਲ ਤੇ ਕਾਲਜਾਂ ਦੇ ਮੈਦਾਨਾਂ ਦਾ ਨਹੀਂ ਕੀਤਾ ਜਾ ਸਕੇਗਾ ਇਸਤੇਮਾਲ : ਮੁੱਖ ਚੋਣ ਅਧਿਕਾਰੀ

ਚੋਣ ਪ੍ਰਕ੍ਰਿਆ ਵਿਚ ਸਕੂਲੀ ਬੱਚਿਆਂ ਦਾ ਵੀ ਹੋਵੇਗਾ ਯੋਗਦਾਨ, ਹਰਿਆਣਾ ਵਿਚ ਸ਼ੁਰੂ ਹੋਈ ਨਵੀਂ ਪਹਿਲ

ਚੋਣ ਦਾ ਪਰਵ-ਦੇਸ਼ ਦਾ ਗਰਵ, ਹਰਿਆਣਾ ਵਿਚ 25 ਮਈ ਨੁੰ ਹੋਣਗੇ ਚੋਣ : ਅਨੁਰਾਗ ਅਗਰਵਾਲ

ਕਮਿਸ਼ਨ ਨੇ ਖੇਤੀਬਾੜੀ ਪ੍ਰਬੰਧਕ 'ਤੇ ਲਗਾਇਆ 10 ਹਜਾਰ ਰੁਪਏ ਦਾ ਜੁਰਮਾਨਾ

ਚੋਣ ਡਿਊਟੀ ਦੌਰਾਨ ਕਰਮਚਾਰੀਆਂ ਦੀ ਮੌਤ 'ਤੇ ਮਿਲੇਗੀ ਐਕਸਗ੍ਰੇਸ਼ਿਆ ਦੇ ਤਹਿਤ ਵਿੱਤੀ ਸਹਾਇਤਾ : ਅਨੁਰਾਗ ਅਗਰਵਾਲ

ਨਾਗਰਿਕਾਂ ਦੇ ਨਾਲ-ਨਾਲ ਪਸ਼ੂਆਂ ਨੁੰ ਵੀ ਹੀਟਵੇਵ ਤੋਂ ਬਚਾਉਣਾ ਜਰੂਰੀ

ਮਨੀ ਲਾਂਡਰਿੰਗ ਮਾਮਲਾ : ਹਰਿਆਣਾ ਦੇ ਕਾਂਗਰਸੀ ਵਿਧਾਇਕ ਧਰਮ ਸਿੰਘ ਦਾ ਪੁੱਤਰ ਹਰਿਦੁਆਰ ਤੋਂ ਫੜਿਆ

ਸੀ-ਵਿਜਿਲ ਬਣ ਰਿਹਾ ਚੋਣ ਕਮਿਸ਼ਨ ਦੀ ਤੀਜੀ ਅੱਖ

ਸ਼ਹੀਦੀ ਸਮਾਰਕ ਦਾ ਨਿਰਮਾਣ ਕੰਮ 15 ਅਗਸਤ ਤਕ ਹੋ ਜਾਵੇਗਾ ਪੂਰਾ : ਰਸਤੋਗੀ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੁੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਦੇ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ