ਪੈਸੇ ਚੋਰੀ ਦੇ ਝੂਠੇ ਇਲਜ਼ਾਮ ਲੱਗਣ ਅਤੇ ਹੋਈ ਕੁੱਟਮਾਰ ਦੀ ਨਮੋਸ਼ੀ ਵਜੋਂ ਟਰੱਕ ਡਰਾਈਵਰ ਅਤੇ ਕੰਡਕਟਰ ਵਲੋੰ ਕੀਤੀ ਖੁਦਕਸ਼ੀ ਮਾਮਲੇ ਵਿਚ ਪਿੰਡ ਨਿਆਲ ਦੇ ਪੀੜਤ ਪਰਿਵਾਰਾਂ ਨੂੰ ਇੰਨਸਾਫ ਦਿਵਾਉਣ ਅਤੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਾਉਣ ਲਈ ਪਿੰਡ ਵਾਸੀਆਂ ਵਲੋੰ ਬਣਾਈ ਐਕਸ਼ਨ ਕਮੇਟੀ ,ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਵਲੋੰ ਲਗਾਏ ਧਰਨੇ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਇੰਗਲੈਂਡ ਤੋਂ ਭਾਰਤ ਵਾਪਸੀ ਸਮੇਂ ਵਿਸ਼ੇਸ਼ ਤੋਰ ਤੇ ਧਰਨੇ ਵਾਲੇ ਸਥਾਨ ਤੇ ਪਹੁੰਚੇ ਅਤੇ ਇਸ ਘਟਨਾ ਦੀ ਨਿੰਦਿਆ ਕੀਤੀ, ਉਨਾਂ ਨਾਲ ਆਦਿ ਧਰਮ ਮਿਸ਼ਨ ਦੇ ਜਗਸੀਰ ਸਿੰਘ ਜੱਗੀ ਪਾਤੜਾਂ ਅਤੇ ਸੁਖਵੀਰ ਦੁਗਾਲ ਵੀ ਹਾਜਰ ਸਨ।