ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਅੱਜ ਦੱਸਿਆ ਕਿ ਸ. ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਸ੍ਰੀ ਤਲਵਿੰਦਰ ਸਿੰਘ ਗਿੱਲ ਕਪਤਾਨ ਪੁਲਿਸ ਅਪਰੇਸਨਸ਼ ਦੀ ਅਗਵਾਈ ਵਿੱਚ ਸ੍ਰੀ ਬਿਰਕਮਜੀਤ ਸਿੰਘ ਬਰਾੜ , ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਡੇਰਾਬਸੀ ਦੀ ਟੀਮਾਂ ਵੱਲੋਂ 3 ਅੰਤਰਰਾਜੀ ਚੋਰਾਂ ਦੇ ਗਿਰੋਹਾਂ ਦਾ ਸੁਰਾਗ ਲਗਾ ਕੇ ਇਹਨਾ ਦੇ 6 ਮੈਂਬਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ ਹੋਈਆਂ 02 ਬਲੈਰੋ ਗੱਡੀਆਂ, 7 ਸਪਲਿਟ ਏ.ਸੀ, ਸੋਨੇ ਦੇ 03 ਹਾਰ, 4 ਅੰਗੂਠੀਆਂ, 1 ਜੋੜਾ ਕੰਨਾਂ ਦੀਆਂ ਵਾਲੀਆਂ, 545 ਗ੍ਰਾਂਮ ਚਾਂਦੀ ਦੇ ਗਹਿਣੇ, 41 ਪੀਸ ਰੇਮੰਡ ਕੱਪੜੇ ਅਤੇ 72 ਲੇਡੀਜ਼ ਸੂਟ ਅਤੇ ਵਾਰਦਾਤਾਂ ਲਈ ਵਰਤੇ ਜਾਂਦੇ ਵਸੀਲਿਆਂ ਜਿਨ੍ਹਾਂ ਵਿੱਚ 04 ਰਾੜਾ, ਪੇਚਕਸ ਆਦਿ ਬ੍ਰਾਮਦ ਕਰਕੇ ਐਸ.ਏ.ਐਸ ਨਗਰ ਵਿੱਚ ਹੋਈਆਂ 05 ਚੋਰੀਆਂ ਦੀ ਵਾਰਦਾਤਾਂ ਅਤੇ ਦੂਜੇ ਜ਼ਿਲ੍ਹਿਆਂ ਦੀ ਦੀਆਂ 03 ਵਾਰਦਾਤਾਂ ਨੂੰ ਸਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।