Sunday, December 21, 2025

Chandigarh

ਮੋਹਾਲੀ ਦੇ ਸੀਪੀ67 ਮਾਲ ਸਾਹਮਣੇ ਗੋਲੀਆਂ ਚਲਾਉਣ ਵਾਲੇ ਬੱਕਰਾ ਗੈਂਗ ਦੇ ਪੰਜ ਮੈਂਬਰ ਅਸਲੇ ਸਣੇ ਕਾਬੂ

March 08, 2024 08:47 PM
SehajTimes
ਮੋਹਾਲੀ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ 04-03-2024 ਨੂੰ ਸੀ.ਪੀ.-67 ਮਾਲ ਸੈਕਟਰ-67 ਮੋਹਾਲੀ ਦੇ ਸਾਹਮਣੇ ਤਿੰਨ ਗੱਡੀਆ ਵਿੱਚ ਆਏ 8/9 ਨਾ-ਮਾਲੂਮ ਵਿਅਕਤੀਆ ਵੱਲੋ ਸ਼ਰੇਆਮ ਦਿਨ ਦਿਹਾੜੇ ਜੰਮੂ ਵਾਸੀ ਰਾਜੇਸ਼ ਡੋਗਰਾ ਉੱਰਫ ਮੋਹਨ ਝੀਰ ਦਾ 25 ਤੋ 30 ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ: 19 ਮਿਤੀ 04.03.2024 ਅ/ਧ 302,120ਬੀ ਭ:ਦ:, 25 ਅਸਲਾ ਐਕਟ, ਥਾਣਾ ਫੇਸ-11, ਐਸ.ਏ.ਐਸ ਨਗਰ ਵਿਖੇ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀਮਤੀ ਜੋਯਤੀ ਯਾਦਵ, ਆਈ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ਼੍ਰੀ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ਼ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸਟਾਫ ਦੀ ਨਿਗਰਾਨੀ ਵਿੱਚ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ। ਉਕਤ ਟੀਮਾ ਵੱਲੋ ਮੁਕੱਦਮਾ ਵਿੱਚ ਟੈਕਨੀਕਲ ਅਤੇ ਮਨੁੱਖੀ ਸੋਰਸਾ ਦੀ ਸਹਾਇਤਾ ਨਾਲ ਕਰੀਬ 3000 ਕਿੱਲੋਮੀਟਰ ਜੰਮੂ, ਦਿੱਲੀ, ਯੂ.ਪੀ, ਨੇਪਾਲ ਬਾਰਡਰ ਦਾ ਏਰੀਆ ਕਵਰ ਕਰਕੇ ਮੁਕੱਦਮਾ ਦੇ ਦੋਸ਼ੀਆ ਨੂੰ ਟਰੇਸ ਕਰਕੇ ਸ਼ਾਹਗੜ, ਜ਼ਿਲ਼੍ਹਾ ਪੀਲੀਭੀਤ (ਯੂ.ਪੀ) ਤੋ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਅਸਲਾ ਐਮੂਨੀਸ਼ਨ ਸਮੇਤ ਵਾਰਦਾਤ ਵਿੱਚ ਵਰਤੀਆ ਕਾਰਾਂ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। 
ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੇ ਤੋਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਵਾ ਧਿਰਾਂ ਦੀ ਸਾਲ 2006 ਤੋ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਜੋ ਇਹ ਗੈਂਗ ਜੰਮੂ-ਕਸ਼ਮੀਰ ਵਿੱਚ ਸੰਗੀਨ ਜੁਰਮ ਕਰਕੇ ਦਹਿਸ਼ਤ ਫੈਲਾ ਕੇ ਫਿਰੋਤੀਆ ਦੀ ਮੰਗ ਕਰਦੇ ਸੀ, ਜੋ ਆਪਸੀ ਰੰਜਿਸ਼ ਹੋਣ ਕਰਕੇ ਮ੍ਰਿਤਕ ਰਾਜੇਸ਼ ਡੋਗਰਾ ਨੇ ਆਪਣੀ ਦਹਿਸ਼ਤ ਫੈਲਾਉਣ ਲਈ ਬੱਕਰਾ ਗੈਂਗ ਜੰਮੂ ਦੇ ਮੁੱਖ ਮੈਂਬਰ ਦਾ ਕਤਲ ਕਰ ਦਿੱਤਾ ਸੀ। ਜਿਸ ਦਾ ਬਦਲਾ ਲੈਣ ਲਈ ਅਨਿੱਲ ਸਿੰਘ ਉੱਰਫ ਬਿੱਲਾ ਨੇ ਬੱਕਰਾ ਗੈਂਗ ਦੇ ਮੁੱਖੀ ਹੋਣ ਦੇ ਨਾਤੇ ਸਾਲ 2015 ਤੋ ਰਾਜੇਸ਼ ਡੋਗਰਾ ਨੂੰ ਮਾਰਨ ਲਈ ਪਲਾਨ ਤਿਆਰ ਕੀਤਾ ਸੀ ਅਤੇ ਲਗਾਤਾਰ ਪੰਜਾਬ, ਯੂ.ਪੀ ਅਤੇ ਉਤਰਾਖੰਡ ਦੇ ਨਾਮੀ ਗੈਂਗਸਟਰਾ ਨਾਲ ਸਪੰਰਕ ਕੀਤਾ ਜਾ ਰਿਹਾ ਸੀ ਅਤੇ ਹੁਣ ਤੱਕ ਦੀ ਪੁੱਛਗਿੱਛ ਤੋ ਇਨ੍ਹਾ ਵੱਲੋ ਰਾਜੇਸ਼ ਡੋਗਰਾ ਨੂੰ ਮਾਰਨ ਲਈ ਕਰੀਬ 01 ਕਰੌੜ ਰੁਪਏ ਤੋ ਉਪਰ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਜੋ ਇਸ ਗੈਂਗ ਨੇ ਜਾਅਲੀ ਐਡਰੈਸ ਤਿਆਰ ਕਰਕੇ ਗੱਡੀਆ ਅਤੇ ਅਸਲਾ/ਐਮੂਨੇਸ਼ਨ ਖ੍ਰੀਦ ਕੀਤਾ ਸੀ। ਜਿਨ੍ਹਾ ਨੇ ਵਾਰਦਾਤ ਕਰਨ ਤੋ ਬਾਅਦ, ਵਾਰਦਾਤ ਵਿੱਚ ਵਰਤੀਆ ਗੱਡੀਆ ਨੂੰ ਵੱਖ ਵੱਖ ਥਾਵਾ ਤੇ ਖੜੀਆ ਕਰਕੇ ਪੀਲੀਭੀਤ ਯੂ.ਪੀ ਏਰੀਆ ਵੱਲ ਫਰਾਰ ਹੋ ਗਏ ਸੀ। ਇਸ ਗੈਂਗ ਦੇ 05 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਕ ਹੈ। ਜਿਨ੍ਹਾ ਤੋ ਪੁੱਛਗਿੱਛ ਅਤੇ ਮੁਕੱਦਮਾ ਦੀ ਤਫਤੀਸ ਜਾਰੀ ਹੈ। ਇਸ ਗੈਂਗ ਦੇ ਮੁੱਖੀ ਦੇ ਖਿਲਾਫ 08 ਕਤਲ ਦੇ ਮੁਕੱਦਮੇ ਜੰਮੂ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ।
 

Have something to say? Post your comment

 

More in Chandigarh

ਵੱਡੇ ਤਲਾਸ਼ੀ ਅਭਿਆਨ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਨਸ਼ਿਆਂ ਦੇ 494 ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ

ਨਾਰਕੋ-ਅੱਤਵਾਦ ਮਾਡਿਊਲ ਨਾਲ ਜੁੜਿਆ ਫੌਜ ਦਾ ਭਗੌੜਾ ਅਤੇ ਉਸਦਾ ਸਾਥੀ ਹੈਂਡ ਗ੍ਰੇਨੇਡ, ਪਿਸਤੌਲ ਅਤੇ 907 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟਸ) ਐਕਟ, 2021 ਵਿੱਚ ਸੋਧ ਨੂੰ ਪ੍ਰਵਾਨਗੀ

ਪੰਜਾਬ ਸਰਕਾਰ ਬਿਹਤਰ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.

ਮਾਲ ਵਿਭਾਗ ਦਾ ਇਮਾਰਤੀ ਬੁਨਿਆਦੀ ਢਾਂਚਾ: ਸਾਲ 2025 ਦਾ ਲੇਖਾ ਜੋਖਾ

ਨੇਤਰਹੀਣ ਯੂਨੀਅਨਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ: ਮੰਤਰੀ ਡਾ. ਬਲਜੀਤ ਕੌਰ

ਟਰਾਂਸਪੋਰਟ ਖੇਤਰ ਵਿੱਚ ਵੱਡੀਆਂ ਕੰਪਨੀਆਂ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਮੁੱਖ ਮੰਤਰੀ ਦਾ ਵੱਡਾ ਕਦਮ, ‘ਰੋਜ਼ਗਾਰ ਕ੍ਰਾਂਤੀ ਯੋਜਨਾ’ ਅਧੀਨ ਬੇਰੋਜ਼ਗਾਰ ਨੌਜਵਾਨਾਂ ਨੂੰ 505 ਮਿੰਨੀ ਬੱਸ ਪਰਮਿਟ ਸੌਂਪੇ

‘ਯੁੱਧ ਨਸ਼ਿਆਂ ਵਿਰੁੱਧ’: 293ਵੇਂ ਦਿਨ, ਪੰਜਾਬ ਪੁਲਿਸ ਨੇ 61 ਨਸ਼ਾ ਤਸਕਰਾਂ ਨੂੰ 528 ਗ੍ਰਾਮ ਹੈਰੋਇਨ, 2.4 ਕਿਲੋਗ੍ਰਾਮ ਅਫੀਮ, 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ

ਖੇਤੀ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਸੌਰ ਊਰਜਾ ਨਾਲ ਰੁਸ਼ਨਾਏਗਾ ਪੰਜਾਬ

ਸਾਲ 2025 ਦਾ ਲੇਖਾ-ਜੋਖਾ - ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ