Tuesday, March 24, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Chandigarh

ਮੋਹਾਲੀ ਪੁਲਿਸ ਵੱਲੋਂ ਅਗਵਾ ਹੋਏ ਪੱਤਰਕਾਰ ਨੂੰ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਛੁਡਵਾ ਕੇ 01 ਦੋਸ਼ੀ  ਗ੍ਰਿਫ਼ਤਾਰ

November 06, 2025 07:55 PM
SehajTimes
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਨਵੰਬਰ (ਪੰਜਾਬੀ ਸਹਿਜ ਟਾਈਮਜ਼) : ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ, ਹਰਮਨਦੀਪ ਸਿੰਘ ਹਾਂਸ, ਆਈ ਪੀ ਐਸ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੌਰਵ ਯਾਦਵ ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਅਤੇ ਸ੍ਰੀ ਨਾਨਕ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਰੋਪੜ ਰੋਜ, ਰੋਪੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਵੱਲੋਂ ਮਿਤੀ 04-11-2025 ਨੂੰ ਸਮਾਂ ਕਰੀਬ ਸ਼ਾਮ 07:00 ਦੌਰਾਨ 03 ਨਾ-ਮਾਲੂਮ ਦੋਸ਼ੀ, ਜੋ ਕਿ ਨਿਹੰਗ ਬਾਣੇ ਵਿੱਚ ਸਨ, ਵੱਲੋਂ ਗੁਰਪਿਆਰ ਸਿੰਘ, ਪੱਤਰਕਾਰ, ਹਮਦਰਦ ਚੈਨਲ ਨੂੰ ਉਸਦੇ ਦਫਤਰ ਨਵਾਂ ਗਾਉਂ ਤੋਂ ਅਗਵਾ ਕਰਨ ਦੀ ਘਟਨਾ ਵਾਪਰਨ ਦੇ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਬਰਾਮਦ ਕਰ 01 ਦੋਸ਼ੀ ਨੂੰ  ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੇ ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਇਨ੍ਹਾਂ। ਅੱਗੇ ਦੱਸਿਆ ਕਿ ਅਗਵਾ ਦੀ ਜਾਣਕਾਰੀ ਮਿਲਦੇ ਹੀ ਤੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੁਲਿਸ ਟੀਮਾਂ ਦਾ ਗਠਨ ਕਰਕੇ ਮੁਕੱਦਮਾ ਨੂੰ ਟ੍ਰੇਸ ਕਰਦੇ ਹੋਏ, ਦੋਸ਼ੀਆਂ ਦੇ ਕਬਜ਼ੇ ਵਿੱਚੋਂ ਅਗਵਾ ਕੀਤੇ ਗੁਰਪਿਆਰ ਸਿੰਘ ਨੂੰ ਸੁਰੱਖਿਅਤ ਸਹੀ ਸਲਾਮਤ ਛੁਡਵਾਕੇ, 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਐਸ ਐਸ ਪੀ ਨੇ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 04-11-2025 ਨੂੰ ਮਨਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਵਾਸੀ ਮਕਰੌੜ ਸਾਹਿਬ, ਥਾਣਾ ਮੂਨਕ, ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ਦੇ ਅਧਾਰ 'ਤੇ 03 ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 122 ਮਿਤੀ 04-11-2025 ਅ/ਧ 140(3) ਭਾਰਤੀ ਨਿਆਇ ਸੰਘਤਾ ਤਹਿਤ ਥਾਣਾ ਨਵਾਂ ਗਾਉਂ ਦਰਜ ਹੋਇਆ ਕਿ ਉਸਦਾ ਭਰਾ ਗੁਰਪਿਆਰ ਸਿੰਘ, ਹਮਦਰਦ ਮੀਡੀਆ ਟੀ.ਵੀ. ਨਿਊਜ਼ ਚੈਨਲ, ਕੋਠੀ ਨੰ: 34ਡੀ, ਸ਼ਿਵਾਲਿਕ ਵਿਹਾਰ ਵਿਖੇ ਬਤੌਰ ਨਿਊਜ਼ ਐਂਕਰ ਤੇ ਪ੍ਰੋਡਿਊਸਰ ਵਜੋਂ ਕੰਮ ਕਰਦਾ ਹੈ। ਅਰਸਾ ਕਰੀਬ 02 ਸਾਲ ਪਹਿਲਾਂ ਉਨ੍ਹਾਂ ਨੇ 28 ਕਨਾਲ 5 ਮਰਲੇ ਜ਼ਮੀਨ ਰਵੀ ਸਰੂਪ ਦੇ ਕਹਿਣ 'ਤੇ ਪਿੰਡ ਧਮਧਾਨ ਸਾਹਿਬ ਤੋਂ ਖਰੀਦ ਕੀਤੀ ਸੀ। ਜਿਸਦਾ ਅਸੀਂ 12 ਲੱਖ ਰੁਪਿਆ ਬਕਾਇਆ ਦੇਣਾ ਸੀ, ਜੋ ਰਵੀ ਸਰੂਪ ਦੇ ਕਹਿਣ ਤੇ ਉਕਤ ਰਾਸ਼ੀ ਦੇਵਰਾਜ, ਮਦਨ ਸਿੰਘ ਅਤੇ ਭੋਲਾ ਸਿੰਘ ਡੀਲਰਾਂ ਨੂੰ ਅਦਾ ਕਰ ਦਿੱਤੇ ਸੀ, ਪਰ ਉਕਤ ਡੀਲਰ ਇਹ ਰਾਸ਼ੀ ਰਵੀ ਸਰੂਪ ਨੂੰ ਦੇਣ ਤੋਂ ਮੁਕਰ ਗਏ ਸਨ। ਜਿਸ ਸਬੰਧੀ ਅਸੀਂ ਇੱਕ ਦਰਖਾਸਤ ਥਾਣਾ ਮੂਨਕ ਵਿਖੇ ਦਰਜ ਕਰਵਾ ਦਿੱਤੀ ਸੀ। ਫਿਰ ਵੀ ਸਾਨੂੰ ਪੈਸੇ ਮਿਲਣ ਦੀ ਉਮੀਦ ਨਾ ਹੋਣ ਕਰਕੇ, ਮੇਰੀ ਮਾਤਾ ਜਸਵੀਰ ਕੌਰ ਦੇ ਕਹਿਣ ਤੇ ਅਸੀਂ ਹਰਦੀਪ ਸਿੰਘ ਅਕਾਲੀ, ਜੱਸਾ ਸਿੰਘ ਅਤੇ ਇੱਕ ਹੋਰ ਨਾ-ਮਾਲੂਮ ਵਿਅਕਤੀ ਦੀ ਮਦਦ ਲਈ ਸੀ। ਜਿਨਾਂ ਨੇ ਸਾਡੇ ਪਿੰਡ ਆ ਕੇ ਉਕਤ ਡੀਲਰਾਂ ਨਾਲ ਰਾਜੀਨਾਮਾ ਕਰਵਾ ਦਿੱਤਾ ਸੀ। ਉਕਤ ਨਿਹੰਗ ਸਾਡੇ ਤੋਂ ਉਕਤ ਰਾਜੀਨਾਮੇ ਦੇ ਇਵਜ਼ ਵਜੋਂ ਪੈਸਿਆਂ ਦੀ ਮੰਗ ਕਰਨ ਲੱਗ ਪਏ। ਮਿਤੀ 04-11-2025 ਨੂੰ ਉਹ ਆਪਣੇ ਭਰਾ ਕੋਲ ਆਏ ਸੀ ਤਾਂ ਸਮਾਂ ਕਰੀਬ ਸ਼ਾਮ 05:10 ਦਾ ਹੋਵੇਗਾ ਕਿ ਉਸਦੇ ਭਰਾ ਗੁਰਪਿਆਰ ਸਿੰਘ ਨੂੰ ਉਸਦੇ ਦਫਤਰ ਤੋਂ ਬਾਹਰ ਬੁਲਾਕੇ 03 ਨਾ-ਮਾਲੂਮ ਵਿਅਕਤੀ, ਜੋ ਕਿ ਨਿਹੰਗ ਬਾਣੇ ਵਿੱਚ ਸਨ, ਉਸ ਨੂੰ ਜਬਰਦਸਤੀ ਕਾਰ ਮਾਰਕਾ ਰਿਟਜ਼ ਵਿੱਚ ਅਗਵਾ ਕਰਕੇ ਲੈ ਗਏ।

ਸੰਗੀਨ ਅਪਰਾਧ ਹੋਣ ਕਰਕੇ ਉਕਤ ਮੁਕੱਦਮਾ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਅਗਵਾ ਕੀਤੇ ਗੁਰਪਿਆਰ ਸਿੰਘ ਨੂੰ ਰਿਹਾਅ ਕਰਾਉਣ ਲਈ ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸ੍ਰੀ ਦਿਲਪ੍ਰੀਤ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ, ਮੋਹਾਲੀ, ਸ੍ਰੀ ਸਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ੍ਰੀ ਪ੍ਰਿਥਵੀ ਸਿੰਘ ਚਾਹਲ ਪੀ.ਪੀ.ਐਸ.,ਉੱਪ ਕਪਤਾਨ ਪੁਲਿਸ ਸਿਟੀ-1 ਮੋਹਾਲੀ ਅਤੇ ਸ੍ਰੀ ਰਾਜਨ ਪਰਮਿੰਦਰ ਪੀ.ਪੀ.ਐਸ. ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਨਵਾਂ ਗਾਉਂ ਦੀਆਂ ਟੀਮਾਂ ਬਣਾਈਆਂ ਗਈਆਂ ਸ, ਜੋ ਇਨ੍ਹਾਂ ਟੀਮਾਂ ਨੇ ਏ ਜੀ ਟੀ ਐਫ਼, ਫ਼ਰੀਦਕੋਟ, ਬਠਿੰਡਾ ਅਤੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ, ਟੈਕਨੀਕਲ ਅਤੇ ਮਾਨਵੀ ਸਰੋਤਾਂ ਦੀ ਮਦਦ ਨਾਲ ਤਲਾਸ਼ ਕਰਕੇ, ਅਗਵਾ ਕੀਤੇ ਗੁਰਪਿਆਰ ਸਿੰਘ ਨੂੰ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਦੋਸ਼ੀਆਂ ਪਾਸੋਂ ਛੁਡਵਾਕੇ 01 ਦੇਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਸਰੇ ਦੋਸ਼ੀਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਨਾਮ ਪਤਾ ਦੋਸ਼ੀਆਂ:-
1. ਬਲਕਰਨ ਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰੇਖੇ ਕਲਾਂ, ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਜਿਸਦੀ ਉਮਰ ਕਰੀਬ 45 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਕੋਟਕਪੂਰਾ ਤੋਂ ਗ੍ਰਿਫਤਾਰ ਕੀਤਾ ਗਿਆ।
2. ਹਰਦੀਪ ਸਿੰਘ (ਗ੍ਰਿਫਤਾਰੀ ਬਾਕੀ ਹੈ)
3. ਜਸਕਰਨ ਸਿੰਘ (ਗ੍ਰਿਫਤਾਰੀ ਬਾਕੀ ਹੈ)
ਗ੍ਰਿਫਤਾਰ ਦੋਸ਼ੀ ਦੀ ਪੱਛਗਿੱਛ ਦਾ ਵੇਰਵਾ:-
ਦੋਸ਼ੀ ਦੀ ਪੁੱਛਗਿੱਛ 'ਤੇ ਖੁਲਾਸਾ ਹੋਇਆ ਕਿ ਦੋਸ਼ੀਆਂ ਨੇ ਗੁਰਪਿਆਰ ਸਿੰਘ ਦਾ ਜੋ ਪ੍ਰਾਪਰਟੀ ਡੀਲਰਾਂ ਨਾਲ਼ ਪ੍ਰਾਪਰਟੀ ਸਬੰਧੀ ਪੈਸਿਆਂ ਦਾ ਝਗੜਾ ਸੀ, ਉਸਦੇ ਬਦਲੇ ਦੋਸ਼ੀ ਉਸਦਾ ਰਾਜੀਨਾਮਾ ਕਰਵਾਉਣ ਦੇ ਪੈਸੇ ਮੰਗਦੇ ਸਨ, ਪਰ ਦੋਸ਼ੀਆਂ ਵੱਲੋਂ ਕਰਵਾਏ ਰਾਜੀਨਾਮੇ ਦੇ ਚੈੱਕ ਕਲੀਅਰ ਨਾ ਹੋਣ ਕਰਕੇ ਗੁਰਪਿਆਰ ਅਤੇ ਉਸਦੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਸੀ। ਜਿਸ ਕਰਕੇ ਉਨ੍ਹਾਂ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ।
 

Have something to say? Post your comment

 

More in Chandigarh

ਗੈਂਗਸਟਰਾਂ ‘ਤੇ ਵਾਰ ਦਾ 62ਵਾਂ ਦਿਨ: ਪੰਜਾਬ ਪੁਲਿਸ ਵੱਲੋਂ 447 ਥਾਵਾਂ ‘ਤੇ ਛਾਪੇਮਾਰੀ; 186 ਗ੍ਰਿਫ਼ਤਾਰ

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨੇ ਨਹੀਂ ਮੰਨੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਘਰੇਲੂ ਕਲੇਸ਼ ਕਾਰਨ ਵਿਆਹੁਤਾ ਨੇ ਕੀਤੀ ਖੁਦਕੁਸ਼ੀ 

ਗੈਂਗਸਟਰਾਂ ‘ਤੇ ਵਾਰ ਦਾ 61ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 212 ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼

ਮਹਿਲਾਵਾਂ ਦੀ ਸਿਹਤ ਤੇ ਸਨਮਾਨ ਲਈ ਮਾਨ ਸਰਕਾਰ ਦਾ ਮਜ਼ਬੂਤ ਕਦਮ—127.95 ਕਰੋੜ ਰੁਪਏ ਸਿੱਧੇ ਖਾਤਿਆਂ ਵਿੱਚ ਜਾਰੀ: ਡਾ. ਬਲਜੀਤ ਕੌਰ

ਦੂਜਾ ਮੌਕਾ: ਭਗਵੰਤ ਮਾਨ ਸਰਕਾਰ ਵੱਲੋਂ ਮੁੜ ਵਸੇਬਾ ਅਤੇ ਰੋਜ਼ਗਾਰ ਵਿੱਚ ਸਹਾਇਤਾ ਦੇਣ ਨਾਲ ਨਸ਼ਾ ਵਿਰੋਧੀ ਮੁਹਿੰਮ ਦੇ ਮਹੱਤਵਪੂਰਨ ਨਤੀਜੇ ਆਏ ਸਾਹਮਣੇ

ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ

ਪ੍ਰਮੁੱਖ ਜ਼ਿਲ੍ਹਿਆਂ ਤੋਂ ਓ.ਟੀ.ਐਸ. ਸਕੀਮ ਤਹਿਤ 111.16 ਕਰੋੜ ਰੁਪਏ ਦੀ ਪ੍ਰਾਪਤੀ ਨਾਲ ਭਗਵੰਤ ਮਾਨ ਸਰਕਾਰ ਵਿੱਚ ਕਾਰੋਬਾਰੀਆਂ ਦਾ ਭਰੋਸਾ ਹੋਇਆ ਪ੍ਰਤੱਖ

ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*