ਮੁੰਬਈ ਵਿਚ ਤੇਜ਼ ਮੀਂਹ ਪੈਣ ਕਾਰਨ ਮੁੰਬਈ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਮੁੰਬਈ ਵਿਚ ਬਹੁਤ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੁੰਬਈ ਵਿਚ ਮਾਨਸੂਨ 10 ਜੂਨ ਤੱਕ ਪਹੁੰਚਦਾ ਹੁੰਦਾ ਹੈ ਪਰ ਇਸ ਵਾਰ ਮਾਨਸੂਨ ਇਕ ਦਿਨ ਪਹਿਲਾਂ ਹੀ ਆਪਣਾ ਰੂਪ ਵਿਖਾਉਣ ਲੱਗ ਪਿਆ ਹੈ। ਮੀਂਹ ਦੀ ਤੇਜ਼ ਰਫ਼ਤਾਰ ਅਤੇ ਇਲਾਕਿਆਂ ਵਿਚ ਭਰੇ ਹੋਏ ਪਾਣੀ ਨੂੰ ਵੇਖਦੇ ਹੋਏ ਰੇਲ ਸੇਵਾਵਾਂ ਨੂੰ ਕੁਲਾਰ ਅਤੇ ਸੀ.ਐਮ.ਐਮ.ਟੀ. ਸਟੇਸ਼ਨ ਵਿਚ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਰੇਲ ਦੀਆਂ ਪਟੜੀਆਂ ’ਤੇ ਪਾਣੀ ਭਰ ਗਿਆ ਹੈ। ਮੁੰਬਈ ਵਿੱਚ ਭਾਰੀ ਮੀਂਹ ਕਾਰਨ ਸਮੁੰਦਰ ਵਿਚ ਸਵੇਰੇ ਦੇ ਸਮੇਂ ਉਚੀਆਂ ਲਹਿਰਾਂ ਉਠਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ।