Sunday, May 19, 2024

Sadhewal

ਹਰਿਦੁਆਰ ਦੇ ਸੰਤ ਮਹਾਂਪੁਰਸ਼ ਸ੍ਰੀ ਸੰਜੂ ਧਰਮਾਣੀ ਜੀ ਸੱਧੇਵਾਲ ਸਕੂਲ ਦੇ ਵਿਦਿਆਰਥੀਆਂ ਨਾਲ਼ ਹੋਏ ਰੂ - ਬ - ਰੂ

ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸੈਂਟਰ ਬਾਸੋਵਾਲ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ - ਰੂਪਨਗਰ ( ਪੰਜਾਬ ) ਵਿਖੇ ਪਿੰਡ ਸੱਧੇਵਾਲ ਦੇ ਜੰਮਪਲ ਅਤੇ ਪਾਵਨ - ਪਵਿੱਤਰ ਤੀਰਥ ਅਸਥਾਨ ਸ੍ਰੀ ਹਰਿਦੁਆਰ ਜੀ ਦੇ ਸੰਤ - ਮਹਾਂਪੁਰਖ ਸ੍ਰੀ ਸੰਜੂ ਧਰਮਾਣੀ ਜੀ ਮਹਾਰਾਜ ਸਰਕਾਰੀ ਪ੍ਰਾਇਮਰੀ ਸਕੂਲ ਸੱਧੇਵਾਲ ਵਿਖੇ ਪਹੁੰਚੇ।

ਯਾਦਾਂ ਵਿੱਚ ਵਸਿਆ ਮੇਰੇ ਪਿੰਡ ਸੱਧੇਵਾਲ ਦਾ ਟੋਭਾ...

ਕੁਝ ਥਾਵਾਂ ਨਾਲ ਮਨੁੱਖ ਦਾ ਪਿਆਰ ਸਦੀਵੀ ਬਣਿਆ ਰਹਿੰਦਾ ਹੈ। ਖਾਸ ਤੌਰ 'ਤੇ ਬਚਪਨ ਦੀਆਂ ਯਾਦਾਂ ਅਤੇ ਥਾਵਾਂ ਨਾਲ। ਅਜਿਹੀ ਹੀ ਇੱਕ ਥਾਂ , ਇੱਕ ਯਾਦ ਜੋ ਮੇਰੇ ਚੇਤਿਆਂ 'ਚ ਅੱਜ ਵੀ ਵਸੀ ਹੈ , ਉਹ ਹੈ : ਮੇਰੇ ਪਿੰਡ ਸੱਧੇਵਾਲ ਦਾ ਟੋਭਾ। ਦੋਸਤੋ ! ਪਿੰਡ ਵਿੱਚ ਹੋਰ ਥਾਵਾਂ ਦੇ ਨਾਲ - ਨਾਲ ਪਿੰਡ ਦਾ ਟੋਭਾ ਵੀ ਸਾਡੇ ਬਚਪਨ ਦੇ ਸਮਿਆਂ 'ਚ ਕਦੇ ਭਾਈਚਾਰਕ ਸਾਂਝ , ਸ਼ਾਂਤੀ , ਸਕੂਨ , ਖੁੱਲ੍ਹ - ਦਿਲੀ ਤੇ ਬਚਪਨ ਦੀਆਂ ਯਾਦਾਂ , ਮੌਜ - ਮਸਤੀਆਂ ਤੇ ਅਣਭੋਲ ਅਠਖੇਲੀਆਂ ਦਾ ਅਨਮੋਲ ਪ੍ਰਤੀਕ ਰਿਹਾ ਹੈ। 

ਸੱਧੇਵਾਲ ਸਕੂਲ ਵਿੱਚ ਤੀਸਰੀ ਮਦਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ  , ਜਿਲ੍ਹਾ  ਰੂਪਨਗਰ ( ਪੰਜਾਬ ) ਵਿਖੇ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲ ਵਿੱਚ ਤੀਸਰੀ ਮਦਰ - ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੈਡਮ ਰਜਨੀ ਧਰਮਾਣੀ ਵਲੋਂ ਵੱਖ - ਵੱਖ ਤਰ੍ਹਾਂ ਦੀਆਂ ਗਤੀਵਿਧੀਆਂ , ਸਵਾਗਤ ਗਤੀਵਿਧੀ ਆਦਿ ਹਾਜ਼ਰ ਮਾਤਾਵਾਂ ਨੂੰ ਕਰਵਾਈਆਂ ਗਈਆਂ