ਸ਼ਹਿਰ ਵਿੱਚ ਠੱਪ ਪਏ ਵਿਕਾਸ ਕਾਰਜਾਂ, ਸੀਵਰੇਜ ਅਤੇ ਪਾਣੀ ਦੀਆਂ ਗੰਭੀਰ ਸਮੱਸਿਆਵਾਂ ਤੋਂ ਅੱਕੇ ਖਰੜ ਵਾਸੀਆਂ ਦੀ ਆਵਾਜ਼ ਚੁੱਕਦਿਆਂ ਸਮਾਜ ਸੇਵੀ ਸੰਸਥਾ ‘ਲੋਕ ਆਵਾਜ਼ ਐਸੋਸੀਏਸ਼ਨ’ ਅਤੇ ‘ਕਰਤਾਰ ਸਿੰਘ ਸਰਾਭਾ ਕਲੱਬ’ ਵੱਲੋਂ ਖਰੜ ਵਿਖੇ ਇੱਕ ਵਿਸ਼ਾਲ ‘ਗੱਡੀ ਜਾਗੋ ਰੈਲੀ’ ਦਾ ਆਯੋਜਨ ਕੀਤਾ ਗਿਆ।