Wednesday, September 17, 2025

Goods

ਮੋਹਾਲੀ ਪੁਲਿਸ ਵੱਲੋਂ 3 ਅੰਤਰਰਾਜੀ ਚੋਰ ਗਿਰੋਹ ਬੇਨਕਾਬ, 35 ਲੱਖ ਰੁਪਏ ਦੀ ਕੀਮਤ ਦਾ ਮਾਲ ਬਰਾਮਦ, 6 ਗ੍ਰਿਫਤਾਰ

ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਅੱਜ ਦੱਸਿਆ ਕਿ ਸ. ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ  ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਸ੍ਰੀ ਤਲਵਿੰਦਰ ਸਿੰਘ ਗਿੱਲ ਕਪਤਾਨ ਪੁਲਿਸ ਅਪਰੇਸਨਸ਼ ਦੀ ਅਗਵਾਈ ਵਿੱਚ ਸ੍ਰੀ ਬਿਰਕਮਜੀਤ ਸਿੰਘ ਬਰਾੜ , ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਡੇਰਾਬਸੀ ਦੀ ਟੀਮਾਂ ਵੱਲੋਂ 3 ਅੰਤਰਰਾਜੀ ਚੋਰਾਂ ਦੇ ਗਿਰੋਹਾਂ ਦਾ ਸੁਰਾਗ ਲਗਾ ਕੇ ਇਹਨਾ ਦੇ 6 ਮੈਂਬਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ ਹੋਈਆਂ 02 ਬਲੈਰੋ ਗੱਡੀਆਂ, 7 ਸਪਲਿਟ ਏ.ਸੀ, ਸੋਨੇ ਦੇ 03 ਹਾਰ, 4 ਅੰਗੂਠੀਆਂ, 1 ਜੋੜਾ ਕੰਨਾਂ ਦੀਆਂ ਵਾਲੀਆਂ, 545 ਗ੍ਰਾਂਮ ਚਾਂਦੀ ਦੇ ਗਹਿਣੇ, 41 ਪੀਸ ਰੇਮੰਡ ਕੱਪੜੇ ਅਤੇ 72 ਲੇਡੀਜ਼ ਸੂਟ ਅਤੇ ਵਾਰਦਾਤਾਂ ਲਈ ਵਰਤੇ ਜਾਂਦੇ ਵਸੀਲਿਆਂ ਜਿਨ੍ਹਾਂ ਵਿੱਚ 04 ਰਾੜਾ, ਪੇਚਕਸ ਆਦਿ ਬ੍ਰਾਮਦ ਕਰਕੇ ਐਸ.ਏ.ਐਸ ਨਗਰ ਵਿੱਚ ਹੋਈਆਂ 05 ਚੋਰੀਆਂ ਦੀ ਵਾਰਦਾਤਾਂ ਅਤੇ ਦੂਜੇ ਜ਼ਿਲ੍ਹਿਆਂ ਦੀ ਦੀਆਂ 03 ਵਾਰਦਾਤਾਂ ਨੂੰ ਸਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਜੰਮੂ ਤੋਂ ਪੰਜਾਬ ਆ ਰਹੀ ਮਾਲਗੱਡੀ ਕਠੁਆ ਨੇੜੇ ਲਖਨਪੁਰ ‘ਚ ਪਟੜੀ ਤੋਂ ਉਤਰੀ

ਕਠੁਆ ਨੇੜੇ ਲਖਨਪੁਰ ਤੋਂ ਇੱਕ ਰੇਲ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਤੋਂ ਪੰਜਾਬ ਦੇ ਪਠਾਨਕੋਟ ਵੱਲ ਆ ਰਹੀ ਇੱਕ ਮਾਲ ਗੱਡੀ ਵੀਰਵਾਰ ਸਵੇਰੇ ਮਾਧੋਪੁਰ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਇਸ ਹਾਦਸੇ ਵਿੱਚ ਰੇਲ ਗੱਡੀ ਦਾ ਇੰਜਣ ਅਤੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ।

ਸੂਦ ਸਭਾ ਵੱਲੋਂ ਸਪੈਸ਼ਲ ਬੱਚਿਆਂ ਲਈ ਦਿੱਤਾ ਗਿਆ ਸਮਾਨ

ਸੂਦ ਸਭਾ (ਰਜਿ.) ਹੁਸ਼ਿਆਰਪੁਰ ਵੱਲੋਂ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ

ਜੀਰਕਪੁਰ ਵਿਖੇ ਚੋਰਾਂ ਵੱਲੋਂ ਵੱਖ ਵੱਖ ਥਾਵਾਂ ਤੋਂ ਲੱਖਾਂ ਰੁਪਏ ਦਾ ਸਮਾਨ ਤੇ ਨਗਦੀ ਚੋਰੀ

ਅਣਪਛਾਤੇ ਚੋਰ ਬਲਟਾਣਾ ਖੇਤਰ ਵਿੱਚ ਦੋ ਵੱਖ ਵੱਖ ਥਾਵਾਂ ਤੋਂ ਹਜਾਰਾਂ ਰੁਪਏ ਦੀ ਨਗਦੀ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ