Sunday, May 05, 2024

Malwa

ਨੈਨੋ ਖਾਦਾਂ ਖੇਤੀਬਾੜੀ ਵਿੱਚ ਇੱਕ ਕ੍ਰਾਂਤੀਕਾਰੀ ਕਦਮ : ਡਾ ਸੰਦੀਪ ਕੁਮਾਰ

February 19, 2024 04:11 PM
SehajTimes
ਫਤਿਹਗੜ੍ਹ ਸਾਹਿਬ : ਇਫਕੋ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਵਿਖੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ, ਖੇੜਾ ਅਤੇ ਬੱਸੀ ਪਠਾਣਾ ਬਲਾਕ ਦੇ ਖਾਦ/ਦਵਾਈ ਦੇ ਡੀਲਰਾਂ ਦੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟਰੇਨਿੰਗ ਵਿੱਚ ਖੇੜਾ, ਸਰਹਿੰਦ ਤੇ ਬਸੀ ਪਠਾਣਾ ਬਲਾਕ ਦੇ ਲਗਭਗ 40 ਡੀਲਰਾਂ ਨੇ ਭਾਗ ਲਿਆ। ਇਸ ਟਰੇਨਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੰਦੀਪ ਕੁਮਾਰ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ ਡਾ: ਵਿਪਨ ਕੁਮਾਰ ਰਾਮਪਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
 
 
ਟ੍ਰੇਨਿੰਗ ਨੂੰ ਸੰਬੋਧਨ ਕਰਦਿਆਂ ਇਫਕੋ ਦੇ ਫੀਲਡ ਅਫਸਰ ਨੇ ਇਫਕੋ ਵਲੋਂ ਵਿਕਸਿਤ ਦੁਨੀਆਂ ਦੇ ਪਹਿਲੇ ਨੈਨੋ ਯੂਰੀਆ ਅਤੇ ਨੈਨੋ ਡੀ ਏ ਪੀ ਖਾਦ ਬਾਰੇ ਦੱਸਿਆ ਕਿ ਇਸਦੇ ਪ੍ਰਯੋਗ ਨਾਲ ਕਿਸਾਨ ਵਲੋਂ ਦਾਣੇਦਾਰ ਯੂਰੀਆ, ਡੀ ਏ ਪੀ ਦੀ ਖਪਤ ਨੂੰ ਅੱਧਾ ਕਰਦਿਆਂ, ਜਿਆਦਾ ਪੈਦਾਵਾਰ ਲਈ ਨੈਨੋ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਹੀ ਨੈਨੋ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਦੇ ਦੁਸ਼ਪ੍ਰਭਾਵ ਜਿਵੇਂ ਪਾਣੀ ਅਤੇ ਵਾਤਾਵਰਣ ਗੰਦਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਨੈਨੋ ਡੀ ਏ ਪੀ ਬਾਰੇ ਉਨ੍ਹਾਂ ਦੱਸਿਆ ਕਿ ਝੋਨੇ ਦੀ ਰੁਪਾਈ ਸਮੇਂ 5 ਐਮ ਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ਼ ਬਣਾ ਕੇ ਜੜ ਸੋਧ ਕਰ ਸਕਦੇ ਹਾਂ ਜਿਸ ਨਾਲ ਝਾੜ ਵਧ ਸਕਦਾ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇਫਕੋ ਤਰਲ ਕਨਸੋਰਸ਼ੀਆ ਦੀ 100 ਰੁਪਏ ਦੀ ਬੋਤਲ ਖੇਤੀ ਫਸਲਾਂ ਦਾ ਝਾੜ ਵਧਾ ਸਕਦੀ ਹੈ। 
 
 
 
ਸ਼੍ਰੀ ਅਰਵਿੰਦ ਸਿੰਘ ਟੈਰੇਟਰੀ ਮੈਨੇਜਰ ਇਫਕੋ ਐਮ ਸੀ ਨੇ ਲੋੜ ਅਨੁਸਾਰ ਖੇਤੀਬਾੜੀ ਦਵਾਇਆ ਦੀ ਵਰਤੋਂ ਤੇ ਜ਼ੋਰ ਦਿੱਤਾ ਨਾਲ ਹੀ ਉਨ੍ਹਾਂ ਕਿਹਾ ਕਿ ਇਫਕੋ ਵਲੋਂ ਖੇਤੀਬਾੜੀ ਦੀਆ ਸਾਰੀਆਂ ਦਵਾਇਆ ਬੜੇ ਹੀ ਜਾਈਜ ਰੇਟ ਤੇ ਕਿਸਾਨ ਕਿਸੇ ਵੀ ਖੇਤੀਬਾੜੀ ਸੋਸਿਏਟੀ ਤੋਂ ਖਰੀਦ ਸਕਦੇ ਹਨ।  ਡਾ. ਦਮਨ ਝਾਂਜੀ, ਖੇਤੀਬਾੜੀ ਵਿਕਾਸ ਅਫ਼ਸਰ ਨੇ ਨੈਨੋ ਖਾਦਾਂ ਦੀ ਵਰਤੋਂ ਤੇ ਜ਼ੋਰ ਦਿੱਤਾ, ਨਾਲ ਹੀ ਉਨ੍ਹਾਂ ਦੱਸਿਆ ਕਿ ਖਾਦ ਚਕਦੇ ਸਮੇਂ ਕਿਸਾਨ ਵੀਰ ਮਿਲ ਵੰਡ ਕੇ ਖਾਦ ਲੈਣ ਅਤੇ ਪੋਸ ਮਸ਼ੀਨ ਵਿਚੋਂ ਸਮੇਂ ਸਿਰ ਖਾਦ ਦੀ ਬਿਕਰੀ ਕੀਤੀ ਜਾਵੇ। ਉਨ੍ਹਾਂ ਤਰਲ ਕਨਸੋਰਸ਼ਿਆ ਵਰਤਣ ਲਈ ਕਿਹਾ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ ਡਾ ਵਿਪਿਨ ਰਾਮਪਾਲ ਨੇ ਖੇਤੀਬਾੜੀ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ ਅਤੇ ਸਮੇ ਨਾਲ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਲਈ ਕਿਹਾ। ਪ੍ਰੋਗਰਾਮ ਵਿੱਚ ਸਰਹਿੰਦ ,ਖੇੜਾ ਅਤੇ ਬੱਸੀ ਪਠਾਣਾ ਬਲਾਕ ਦੇ ਲਗਭਗ 35 ਡੀਲਰ ਸਹਿਬਾਨ ਸ਼ਾਮਿਲ ਰਹੇ ਜਿਨ੍ਹਾਂ ਇਫਕੋ ਵਲੋਂ ਇਹ ਟ੍ਰੇਨਿੰਗ ਕਰਵਾਉਣ ਲਈ ਧੰਨਵਾਦ ਕੀਤਾ ਗਿਆ।

Have something to say? Post your comment

 

More in Malwa

ਜ਼ਿਲ੍ਹਾ ਚੋਣ ਅਫਸਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ

ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ  

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ