Monday, May 20, 2024

Malwa

ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਘਰ-ਘਰ ਜਾ ਕੇ ਦਾਖਲਾ ਮੁਹਿੰਮ ਨੂੰ ਦੇ ਰਹੇ ਹਨ ਹੁਲਾਰਾ

April 24, 2021 02:24 PM
SehajTimes

ਪਟਿਆਲਾ : ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਆਪਣੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਖੁਦ ਘਰ-ਘਰ ਜਾ ਕੇ ਮਾਪਿਆਂ ਨਾਲ ਰਾਬਤਾ ਬਣਾ ਰਹੇ ਹਨ। ਜਿਸ ਨਾਲ ਅਧਿਆਪਕਾਂ 'ਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੰਜੀ. ਅਮਰਜੀਤ ਸਿੰਘ ਨੇ ਆਪਣੀਆਂ ਸਰਗਰਮੀਆਂ ਸਬੰਧੀ ਕਿਹਾ ਕਿ ਉਹ ਆਪਣੇ ਬੀ.ਪੀ.ਈ.ਓਜ਼., ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਮਿਲਕੇ, ਹਮੇਸ਼ਾ ਹੀ ਇੱਕ ਟੀਮ ਵਾਂਗ ਕੰਮ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਹਨ, ਜਿਸ ਦੇ ਬਹੁਤ ਬਿਹਤਰੀਨ ਨਤੀਜੇ ਸਾਹਮਣੇ ਆ ਰਹੇ ਹਨ।
  ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਤਹਿਤ ਰਵਾਇਤੀ ਤੇ ਆਧੁਨਿਕ ਸਾਧਨਾਂ ਰਾਹੀਂ ਚਲਾਈ ਜਾ ਰਹੀ ਹੈ। ਜਿਸ ਤਹਿਤ ਜਾਗੋ, ਰੈਲੀਆਂ ਤੇ ਜੋੜ ਮੇਲਿਆਂ 'ਚ ਜਾ ਕੇ ਸਰਕਾਰੀ ਸਕੂਲਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ, ਫਲੈਕਸਾਂ, ਪੋਸਟਰਾਂ ਤੇ ਪੈੱਫਲਿਟਾਂ ਰਾਹੀਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ, ਸਰਗਰਮੀਆਂ ਤੇ ਸਹੂਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
  ਉਕਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਸਰਕਾਰੀ ਸਕੂਲਾਂ 'ਚੋਂ ਪਿਛਲੇ ਸੈਸ਼ਨ ਦੌਰਾਨ ਪੰਜਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਦੀ ਗਿਣਤੀ ਜਿੰਨੇ ਨਵੇਂ ਵਿਦਿਆਰਥੀਆਂ ਦਾਖਲ ਕਰਨਾ ਸੀ, ਜਿਸ ਨੂੰ ਉਹ ਪੂਰਾ ਕਰ ਚੁੱਕੇ ਹਨ। ਉਨ੍ਹਾਂ ਦਾ ਅਗਲਾ ਟੀਚਾ ਪਿਛਲੇ ਸੈਸ਼ਨ ਜਿਨ੍ਹਾਂ ਦਾਖਲਾ ਵਧਾਉਣਾ ਹੈ, ਜਿਸ ਨੂੰ ਉਹ ਆਪਣੀ ਟੀਮ ਸਦਕਾ ਜਲਦ ਹੀ ਪੂਰਾ ਕਰਨ ਲੈਣਗੇ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਦੇ ਜਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਵਿਭਾਗ ਦੀ ਹਰ ਸਰਗਰਮੀ 'ਚ ਖੁਦ ਸ਼ਮੂਲੀਅਤ ਕਰਦੇ ਹਨ। ਜਿਸ ਕਾਰਨ ਜਿਲ੍ਹਾ ਪਟਿਆਲਾ ਪ੍ਰਾਇਮਰੀ ਸਿੱਖਿਆ ਦੇ ਖੇਤਰ 'ਚ ਰਾਜ ਦਾ ਮੋਹਰੀ ਜਿਲ੍ਹਾ ਬਣਿਆ ਹੋਇਆ ਹੈ।

 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੰਡੀਆਂ 'ਚ ਆਈ ਕਣਕ ਦਾ ਮੀਂਹ ਤੋਂ ਬਚਾਅ ਲਈ ਤਰਪਾਲਾਂ ਦੇ ਪੁਖ਼ਤਾ ਪ੍ਰਬੰਧ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਬਲਜਿੰਦਰ ਸਿੰਘ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਐਸ.ਏ.ਐਸ ਨਗਰ ਵੱਜੋ ਸੰਭਾਲਿਆ ਆਹੁਦਾ

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੁੱਖ ਮੰਤਰੀ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਅਤੇ ਦਿਵਿਆਂਗ ਉਮੀਦਵਾਰਾਂ ਦੀ ਪੂਰੀ ਫੀਸ ਮੁਆਫ ਕਰਨ ਦਾ ਐਲਾਨ

Have something to say? Post your comment

 

More in Malwa

ਜੇਕਰ ਦੇਸ਼ ਨਿਰਪੱਖ ਹੈ ਤਾਂ ਸਾਰਿਆਂ ਲਈ ਬਰਾਬਰ ਹੱਕ ਕਿਉਂ ਨਹੀਂ: ਸਿਮਰਨਜੀਤ ਸਿੰਘ ਮਾਨ

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ

ਐਡਵੋਕੇਟ ਬਲਰਾਜ ਚਹਿਲ ਅਕਾਲੀ ਦਲ ਨੂੰ ਛੱਡਕੇ ਆਪ ਚ ਸ਼ਾਮਲ 

ਸੁਨਾਮ ਚ, ਭਾਜਪਾਈਆਂ ਨੇ ਅਰਵਿੰਦ ਖੰਨਾ ਲਈ ਵੋਟਾਂ ਮੰਗੀਆਂ

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ