Tuesday, May 21, 2024

Doaba

MLA ਸ਼ੀਤਲ ਅੰਗੁਰਾਲ ਨੂੰ ਅਦਾਲਤ ਨੇ 2017 ਦੇ ਕੇਸ ‘ਚ ਕੀਤਾ ਬਰੀ

February 07, 2024 05:11 PM
SehajTimes

ਜਲੰਧਰ : ਜਲੰਧਰ ‘ਚ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਦੇ ਮਾਮਲੇ ‘ਚ ਨਾਮਜ਼ਦ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ ਅਤੇ ਪ੍ਰਦੀਪ ਖੁੱਲਰ ਸਮੇਤ 12 ਲੋਕਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। 
ਮਾਮਲੇ ‘ਚ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ, ਭਾਜਪਾ ਆਗੂ ਪ੍ਰਦੀਪ ਖੁੱਲਰ ਵਾਸੀ ਸ਼ਾਸਤਰੀ ਨਗਰ, ਤਰਸੇਮ ਸਿੰਘ ਵਾਸੀ ਸਤਨਾਮ ਨਗਰ ਬਸਤੀ ਦਾਨਿਸ਼ਮੰਡਾ, ਮਿੰਟੂ ਵਾਸੀ ਮੁਹੱਲਾ ਚੰਡੀਗੜ੍ਹ, ਮਹਿੰਦਰ ਭਗਤ ਵਾਸੀ ਭਾਰਗਵ ਕੈਂਪ, ਰਮਨ ਗਿੱਲ ਵਾਸੀ ਸ਼ਿਵ। ਨਗਰ ਦਾਨਿਸ਼ਮੰਡਾ, ਆਸ਼ੂ ਘਈ ਵਾਸੀ ਸ਼ਾਸਤਰੀ.ਨਗਰ ਮਖਦਮਪੁਰਾ, ਅਨਿਲ ਸੋਨਕਰ ਵਾਸੀ ਭੂਰ ਮੰਡੀ, ਵਿਨੋਦ ਭਗਤ ਵਾਸੀ ਬਸਤੀ ਗੁੱਜਣ, ਸੋਨੂੰ ਦਿਨਕਰ ਵਾਸੀ ਅਰਜੁਨ ਨਗਰ, ਸੰਜੇ ਕਾਲੜਾ ਵਾਸੀ ਜਲੰਧਰ ਛਾਉਣੀ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਦੱਸ ਦਈਏ ਕਿ ਜਦੋਂ ਸ਼ੀਤਲ ਅੰਗੁਰਾਲ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ, ਉਦੋਂ ਉਹ ਬੀ.ਜੇ.ਪੀ. ਵਿੱਚ ਸਨ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਬਾਰਾਂਦਰੀ ਨੇ 9 ਮਈ 2017 ਨੂੰ ਦਰਜ ਕੀਤਾ ਗਿਆ ਸੀ। ਦਰਜ ਕੀਤੇ ਗਏ ਕੇਸ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਆਪਣੇ 15-20 ਸਾਥੀਆਂ ਸਮੇਤ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਰਖਾਸਤ ਦੇਣ ਲਈ ਪਬਲਿਕ ਗੇਟ ‘ਤੇ ਪਹੁੰਚੇ ਸਨ
ਪੁਲਿਸ ਨੇ ਉਦੋਂ ਦੋਸ਼ ਲਾਇਆ ਸੀ ਕਿ ਸਿਰਫ਼ ਸੱਤ-ਅੱਠ ਲੋਕਾਂ ਨੂੰ ਹੀ ਸ਼ਿਕਾਇਤ ਦਰਜ ਕਰਵਾਉਣ ਲਈ ਅੰਦਰ ਜਾਣ ਦਿੱਤਾ ਗਿਆ ਸੀ। ਇਸ ਸਬੰਧੀ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

Have something to say? Post your comment

 

More in Doaba

ਗਰੀਨ ਚੋਣਾਂ ਦੇ ਚੱਲਦਿਆਂ ਆਸਰਾ ਫਾਊਂਡੇਸ਼ਨ ਨੇ ਲਗਾਏ ਫ਼ਲਦਾਰ ਤੇ ਛਾਂਦਾਰ ਬੂਟੇ

ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ

ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ: ਜੈਇੰਦਰ ਕੌਰ

ਐਂਬੂਲੈਂਸ ਤੇ ਪੰਜਾਬ ਦੇ ਸਾਬਕਾ MLA ਦੀ ਗੱਡੀ ਦੀ ਹੋਈ ਭਿਆਨਕ ਟੱਕਰ

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ : ਰਾਜਵਿੰਦਰ ਸਿੰਘ ਧਰਮਕੋਟ

ਮਾਰਕਫੈੱਡ ਦੇ ਐਮ.ਡੀ. ਵੱਲੋਂ ਖੰਨਾ ਦੀ ਅਨਾਜ ਮੰਡੀ 'ਚ ਕਣਕ ਦੇ ਖਰੀਦ ਕਾਰਜਾਂ ਦਾ ਨਿਰੀਖਣ

ਦਿਲਰੋਜ਼ ਨੂੰ ਮਿਲਿਆ ਇਨਸਾਫ ਕਾਤਲ ਨੂੰ ਸੁਣਾਈ ਫਾਂਸੀ

ਪਹਿਲਵਾਨ ਜੁਝਾਰ ਸਿੰਘ ਟਾਈਗਰ ਨੇ ਅੰਤਰਰਾਸਟਰੀ ਮੁਕਾਬਲਿਆਂ ਵਿੱਚ ਜਿੱਤੇ 2 ਗੋਡਲ ਅਤੇ 1 ਸਿਲਵਰ

ਸਿੱਧੂ ਦੇ ਗੀਤ ‘ਤੇ ਬੱਚੇ ਦਾ ਸਫਲ ਆਪ੍ਰੇਸ਼ਨ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਏ ਬਿਮਾਰ