Monday, May 20, 2024

Malwa

ਦਾਮਨ ਬਾਜਵਾ ਵੱਲੋਂ ਪੜ੍ਹਾਈ ਚ, ਮੋਹਰੀ ਵਿਦਿਆਰਥਣਾਂ ਸਨਮਾਨਿਤ

February 07, 2024 04:20 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਨਮੋਲ ਅਤੇ ਖੇੜੀ ਵਿਖੇ ਕੇਨਰਾ ਵਿੱਦਿਆ ਜਯੋਤੀ ਸਕੀਮ ਤਹਿਤ ਸਰਕਾਰੀ ਸਕੂਲ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਵਿੱਚ ਚੰਗੇ ਅੰਕ ਹਾਸਲ ਕਰਨ ਵਾਲੀਆਂ ਐਸ.ਸੀ/ਐਸ.ਟੀ ਲੜਕੀਆਂ ਨੂੰ ਵਿੱਤੀ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ।
 
 
ਇਸ ਮੌਕੇ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਅਜੋਕੇ ਸਮੇਂ ਅੰਦਰ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਮੁਕਾਬਲੇ ਵਿੱਚ ਘੱਟ ਨਹੀਂ,ਅੱਜ ਭਾਰਤ ਦੇ ਵੱਖ ਵੱਖ ਸੈਕਟਰਾਂ ਵਿੱਚ ਔਰਤਾਂ ਦੀ ਸਮੂਲੀਅਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਔਰਤਾਂ ਬਿਨਾਂ ਸਮਾਜ ਦਾ ਵਿਕਾਸ ਅਧੂਰਾ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਿੰਡ ਖੇੜੀ ਅਤੇ ਨਮੋਲ ਦੀਆਂ ਸਨਮਾਨਿਤ ਲੜਕੀਆਂ ਨੇ ਮਿਹਨਤ ਤੇ ਲਗਨ ਦੇ ਨਾਲ ਆਪਣੀ ਕਲਾਸ ਵਿੱਚੋਂ ਚੰਗੇ ਨੰਬਰ ਹਾਸਲ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
 
 
ਮੈਡਮ ਬਾਜਵਾ ਨੇ ਦੱਸਿਆ ਕਿ ਕੇਨਰਾ ਵਿੱਦਿਆ ਜਯੋਤੀ ਸਕੀਮ ਤਹਿਤ ਪੰਜਵੀਂ, ਛੇਵੀਂ ਅਤੇ ਸੱਤਵੀਂ ਕਲਾਸ ਦੀਆਂ ਐਸ.ਸੀ/ਐਸ.ਟੀ ਲੜਕੀਆਂ ਨੂੰ 2500 ਰੁਪਏ ਅਤੇ ਅੱਠਵੀਂ, ਨੌਵੀਂ ਅਤੇ ਦਸਵੀਂ ਕਲਾਸ ਦੀਆਂ ਐਸ.ਸੀ/ਐਸ.ਟੀ ਲੜਕੀਆਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ ਹੈ ਤਾਂ ਜੋ ਇਹ ਲੜਕੀਆਂ ਅੱਗੇ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਹੋਰ ਤਰੱਕੀ ਕਰ ਸਕਣ। ਉਨ੍ਹਾਂ ਕੇਨਰਾ ਬੈਂਕ ਬ੍ਰਾਂਚ ਸੁਨਾਮ ਦੇ ਮੈਨੇਜਰ ਹੇਮੰਤ ਕੁਮਾਰ ਬਾਂਸਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਕੀਮ ਨੂੰ ਇਹਨਾਂ ਲੜਕੀਆਂ ਤੱਕ ਪਹੁੰਚਾਉਣ ਵਿੱਚ ਮੱਦਦ ਕੀਤੀ।
 
 
ਇਸ ਮੌਕੇ ਹੇਮੰਤ ਕੁਮਾਰ ਬਾਂਸਲ ਮੈਨੇਜਰ ਕੇੰਨਰਾ ਬੈਂਕ ਸੁਨਾਮ, ਸਰਕਾਰੀ ਸਕੂਲ ਨਮੋਲ ਦੇ ਪ੍ਰਿੰਸੀਪਲ ਮੈਡਮ ਗੁਰਵੀਰ ਕੌਰ, ਮਾਸਟਰ ਮਨਜੀਤ ਸਿੰਘ, ਸੰਪੂਰਨ ਸਿੰਘ ਹੈਡ ਮਾਸਟਰ ਸਰਕਾਰੀ ਸਕੂਲ ਖੇੜੀ, ਸਰਪੰਚ ਦਰਸ਼ਨ ਸਿੰਘ ਨਮੋਲ, ਸੁੱਖੀ ਨਮੋਲ, ਗੁਰਦਾਸ ਸਿੰਘ ਨਮੋਲ, ਰਾਜਾ ਮੈਂਬਰ ਖੇੜੀ, ਸਰਬੀ ਖੇੜੀ, ਬਲਜੀਤ ਮੈਂਬਰ ਨਮੋਲ, ਮੁਖਤਿਆਰ ਸਿੰਘ ਨਮੋਲ ਆਦਿ ਹਾਜ਼ਰ ਸਨ।
 

Have something to say? Post your comment

 

More in Malwa

ਜੇਕਰ ਦੇਸ਼ ਨਿਰਪੱਖ ਹੈ ਤਾਂ ਸਾਰਿਆਂ ਲਈ ਬਰਾਬਰ ਹੱਕ ਕਿਉਂ ਨਹੀਂ: ਸਿਮਰਨਜੀਤ ਸਿੰਘ ਮਾਨ

ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ

ਐਡਵੋਕੇਟ ਬਲਰਾਜ ਚਹਿਲ ਅਕਾਲੀ ਦਲ ਨੂੰ ਛੱਡਕੇ ਆਪ ਚ ਸ਼ਾਮਲ 

ਸੁਨਾਮ ਚ, ਭਾਜਪਾਈਆਂ ਨੇ ਅਰਵਿੰਦ ਖੰਨਾ ਲਈ ਵੋਟਾਂ ਮੰਗੀਆਂ

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ