Sunday, November 02, 2025

Entertainment

ਤਾਮਿਲ ਫ਼ਿਲਮ ‘ਕੈਪਟਨ ਮਿਲਰ’ ਓ.ਟੀ.ਟੀ. ’ਤੇ ਵੇਖੀ ਜਾ ਸਕੇਗੀ

February 02, 2024 10:25 PM
SehajTimes

ਨਵੀਂ ਦਿੱਲੀ : ਸਾਊਥ ਦੀਆਂ ਫ਼ਿਲਮਾਂ ਦੇ ਦਿੱਗਜ਼ ਅਦਾਕਾਰ ਧਨੁਸ਼ ਸਟਾਰਰ ਦੀ ਤਾਮਿਲ ਪੀਰਿਅਡ ਐਕਸ਼ਨ ਤੇ ਐਡਵੈਂਚਰ ਡਰਾਮਾ ਭਰਪੂਰ ਫ਼ਿਲਮ ‘ਕੈਪਟਨ ਮਿਲਰ’ ਦੇ ਐਕਸਕਲੂਸਿਵ ਗਲੋਬਲ ਪ੍ਰੀਮੀਅਰ ਦਾ ਐਲਾਨ ਹੋ ਚੁੱਕਿਆ ਹੈ। ਇਹ ਫ਼ਿਲਮ ਤਿਕੜੀ ਦਾ ਪਹਿਲਾ ਹਿੱਸਾ ਹੈ। ਇਸ ਦਾ ਨਿਰਦੇਸ਼ਨ ਅਰੂਣ ਮਾਤੇਸ਼ਵਰਨ ਨੇ ਕੀਤਾ ਹੈ ਅਤੇ ਜਿਸ ਨੂੰ ਉਨ੍ਹਾਂ ਨੇ ਅਰੂਣਰਾਜ ਕਾਮਰਾਜ ਅਤੇ ਮਦਨ ਕਾਰਕੀ ਦੇ ਨਾਲ ਮਿਲ ਕੇ ਲਿਖਿਆ ਹੈ। ਨਾਲ ਹੀ ਇਸ ਨੂੰ ਸਤਿਆ ਜੋਤੀ ਫ਼ਿਲਮਜ਼ ਵੱਲੋਂ ਬਣਾਇਆ ਗਿਆ ਹੈ। ‘ਕੈਪਟਨ ਮਿਲਰ’ ਵਿੱਚ ਮੁੱਖ ਰੋਲ ਨਿਭਾਅ ਰਹੇ ਧਨਕੁਸ਼ ਸਟਾਰਰ ਦੇ ਨਾਲ ਸ਼ਿਵ ਰਾਜਕੁਮਾਰ, ਨਾਸਰ, ਸੁਦੀਪ ਕਿਸ਼ਨ, ਪ੍ਰਿਅੰਕਾ ਮੋਹਨ ਅਤੇ ਡੈਬਿਊ ਕਰਨ ਵਾਲੇ ਸਤੀਸ਼ ਵੀ ਅਹਿਮ ਭੂਮਿਕਾ ਵਿੱਚ ਹਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਸੰਘਰਸ਼ ਨੂੰ ਦਰਸਾਉਂਦੀ ਇਸ ਤਾਮਿਲ ਵਿੱਚ ਦਿਖਾਈ ਜਾਣ ਵਾਲੀ ਇਸ ਫ਼ਿਲਮ ਨੂੰ ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ 9 ਫ਼ਰਵਰੀ ਤੋਂ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਡਬ ਕੀਤੀ ਜਾਵੇਗੀ।

Have something to say? Post your comment

 

More in Entertainment

ਮਨੀਸ਼ ਮਲਹੋਤਰਾ ਦੀ ‘ਗੁਸਤਾਖ ਇਸ਼ਕ’ ਦਾ ਨਵਾਂ ਗੀਤ ‘ਸ਼ਹਿਰ ਤੇਰੇ’ ਦਿਲ ਨੂੰ ਛੂਹ ਗਿਆ

ਸਟਾਰ ਆਫ਼ ਟ੍ਰਾਈਸਿਟੀ ਗਰੁੱਪ ਨੇ ਮਨਾਇਆ ਪ੍ਰੀ-ਕਰਵਾ ਈਵੈਂਟ

‘ਸ਼ੇਰਾ’ ਵਿੱਚ ਸੋਨਲ ਚੌਹਾਨ ਦਾ ਦੋ ਪੰਨਿਆਂ ਦਾ ਪੰਜਾਬੀ ਮੋਨੋਲਾਗ

ਯਾਮੀ ਗੌਤਮ ਧਰ ਅਤੇ ਇਮਰਾਨ ਹਾਸ਼ਮੀ ਦੀ ‘ਹਕ’ ਦਾ ਟੀਜ਼ਰ ਰਿਲੀਜ਼, ਫ਼ਿਲਮ ਆਵੇਗੀ ਇਸ ਤਾਰੀਖ਼ ਨੂੰ

ਅੱਵਲ ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਫ਼ਿਲਮ ਕਾਲ ਕੋਠੜੀ ਪੋਸਟਰ ਰਿਲੀਜ਼

ਨਿੱਕਾ ਜ਼ੈਲਦਾਰ 4’ ਵਿੱਚ ਸਿੱਖ ਔਰਤ ਵੱਲੋਂ  ਸਿਗਰਟਨੋਸ਼ੀ ਸਿੱਖ ਸੱਭਿਆਚਾਰ ਤੇ ਪਰੰਪਰਾ ਵਿਰੁੱਧ ਸਾਜ਼ਿਸ਼ : ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ