Wednesday, May 22, 2024

National

RBI ਦੀ Paytm ’ਤੇ ਵੱਡੀ ਕਾਰਵਾਈ ; Paytm payments Bank ’ਤੇ ਲੱਗ ਸਕਦੀ ਹੈ ਰੋਕ

February 02, 2024 10:04 PM
SehajTimes

ਨਵੀਂ ਦਿੱਲੀ : Paytm ਦੀ ਰੋਜ਼ਾਨਾ ਵਰਤੋਂ ਕਰਨ ਵਾਲਿਆਂ ਲਈ ਬੁਰੀ ਖ਼ਬਰ ਇਹ ਹੈ ਕਿ RBI ਵੱਲੋਂ Paytm (ਆਨ ਲਾਈਨ ਪੇਮੈਂਟ ਐਪ) ਦਾ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਰ.ਬੀ.ਆਈ. (ਰਿਜ਼ਰਵ ਬੈਂਕ ਆਫ਼ ਇੰੰਡੀਆ) ਨੇ Paytm payments Bank ਦੇ ਲੈਣ ਦੇਣ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਜਮ੍ਹਾਕਰਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਬਾਅਦ ਆਰ.ਬੀ.ਆਈ. ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਪੇਟੀਐਮ ਪੇਮੈਂਟ ਬੈਂਕ ਦੇ ਆਪਰੇਟਿੰਗ ਲਾਇਸੰਸ ਨੂੰ ਰੱਦ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਪ੍ਰਾਪਤ ਹੋਈ ਵਧੇਰੇ ਜਾਣਕਾਰੀ ਅਨੁਸਾਰ ਬਲੂਮਬਰਗ ਨੇ ਦਸਿਆ ਹੈ ਕਿ ਆਰ.ਬੀ.ਆਈ. 29 ਫ਼ਰਵਰੀ ਤੋਂ ਇਹ ਕਾਰਵਾਈ ਨੂੰ ਅਮਲ ਵਿੱਚ ਲਿਆ ਸਕਦਾ ਹੈ। ਜਾਣਕਾਰੀ ਅਨੁਸਾਰ ਪੇਟੀਐਮ ਪੇਮੈਂਟਸ ਬੈਂਕ ਦੇ ਹਜ਼ਾਰਾਂ ਗਾਹਕਾਂ ਨੇ ਆਪਣੇ ਕੇ.ਵਾਈ.ਸੀ. ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ ਸੀ। ਕੁੱਝ ਮਾਮਲਿਆਂ ਵਿੱਚ ਇਕ ਸਿੰਗਲ ਪਛਾਣ ਦਸਤਾਵੇਜ਼ ਦੀ ਵਰਤੋਂ ਹਜ਼ਾਰਾਂ ਗਾਹਕਾਂ ਨੂੰ ਰਜਿਸਟਰ ਕਰਨ ਲਈ ਕੀਤੀ ਗਈ ਸੀ ਅਤੇ ਲੱਖਾਂ ਰੁਪਏ ਦਾ ਲੈਣ ਦੇਣ ਮਨੀ ਲਾਂਡਰਿੰਗ ਦੀਆਂ ਚਿੰਤਾਵਾਂ ਨੂੰ ਵਧਾਉਂਦਾ ਹੈ।

Have something to say? Post your comment