Sunday, January 11, 2026
BREAKING NEWS

Entertainment

Singer ਭੁਪਿੰਦਰ ਬੱਬਲ ਨੂੰ ‘ਅਰਜਨ ਵੈਲੀ’ ਗੀਤ ਲਈ ‘Best Playback Singer’ ਦਾ Award ਮਿਲਿਆ

January 29, 2024 03:14 PM
SehajTimes

ਗੁਜਰਾਤ : ਗਾਇਕ ਭੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਅਵਾਰਡ ਸਮਾਰੋਹ ਵਿੱਚ ਫਿਲਮ ‘ਐਨੀਮਲ’ ਦੇ ਗੀਤ ‘ਅਰਜਨ ਵੈਲੀ’ ਲਈ ਸਰਵੋਤਮ ਪਲੇਬੈਕ ਗਾਇਕ (ਪੁਰਸ਼) ਦਾ ਪੁਰਸਕਾਰ ਜਿੱਤਿਆ। ਇਸ ਸਾਲ ਦਾ ਸ਼ਾਨਦਾਰ ਪੁਰਸਕਾਰ ਸਮਾਰੋਹ ਗਾਂਧੀਨਗਰ, ਗੁਜਰਾਤ ਵਿੱਚ ਆਯੋਜਿਤ ਕੀਤਾ ਗਿਆ । ਬੱਬਲ ਵੱਲੋਂ ਗਾਇਆ ਅਤੇ ਲਿਖਿਆ ਗਿਆ ਇਹ ਗੀਤ ਮਨਨ ਭਾਰਦਵਾਜ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਤੋਂ ਇਲਾਵਾ ‘ਐਨੀਮਲ’ ਨੇ ‘ਬੈਸਟ ਮਿਊਜ਼ਿਕ ਐਲਬਮ’ ਦਾ ਅਵਾਰਡ ਵੀ ਜਿੱਤਿਆ । ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਐਕਸ਼ਨ ਥ੍ਰਿਲਰ ਫਿਲਮ ‘ਐਨੀਮਲ’ ਦਾ ਦਮਦਾਰ ਟ੍ਰੈਕ ਸੋਸ਼ਲ ਮੀਡੀਆ ‘ਤੇ ਸਨਸਨੀ ਬਣ ਗਿਆ ਹੈ ਅਤੇ ਇਸਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ।

ਫਿਲਮ ਨੂੰ 19 ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਸਰਵੋਤਮ ਫਿਲਮ, ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਅਦਾਕਾਰ ਸ਼ਾਮਲ ਹਨ। ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ‘ਐਨੀਮਲ’ 2023 ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਸੀ। ਹਾਲਾਂਕਿ, ਕੁਝ ਕਥਿਤ ਚਿੱਤਰਣ ਲਈ ਇਸ ਦੀ ਆਲੋਚਨਾ ਵੀ ਕੀਤੀ ਗਈ ਸੀ। ਦੱਸ ਦੇਈਏ ਕਿ ਫਿਲਮ ਵਿੱਚ ਰਣਬੀਰ ਕਪੂਰ, ਅਨਿਲ ਕਪੂਰ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ ਅਤੇ ਬੌਬੀ ਦਿਓਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ । ਇਸ ਫਿਲਮ ਨੇ ਬਾਕਸ ਆਫਿਸ ‘ਤੇ 800 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।

Have something to say? Post your comment

 

More in Entertainment

ਚੰਡੀਗੜ੍ਹ ਦੀ ਧੀ ਸੁਪਰਣਾ ਬਰਮਨ ਨੂੰ ਮਿਲਿਆ ਟ੍ਰਾਈਸਿਟੀ ਇੰਸਪੀਰੇਸ਼ਨ ਵੂਮੈਨ ਆਫ ਦਿ ਈਅਰ ਅਵਾਰਡ

ਚੰਡੀਗੜ੍ਹ 'ਚ ਪਹਿਲੀ ਵਾਰ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਪਹਿਲੀ ਵਾਰ ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਪਹਿਲੀ ਵਾਰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ

ਮਨੀਸ਼ ਮਲਹੋਤਰਾ ਦੀ ‘ਗੁਸਤਾਖ ਇਸ਼ਕ’ ਦਾ ਨਵਾਂ ਗੀਤ ‘ਸ਼ਹਿਰ ਤੇਰੇ’ ਦਿਲ ਨੂੰ ਛੂਹ ਗਿਆ

ਸਟਾਰ ਆਫ਼ ਟ੍ਰਾਈਸਿਟੀ ਗਰੁੱਪ ਨੇ ਮਨਾਇਆ ਪ੍ਰੀ-ਕਰਵਾ ਈਵੈਂਟ

‘ਸ਼ੇਰਾ’ ਵਿੱਚ ਸੋਨਲ ਚੌਹਾਨ ਦਾ ਦੋ ਪੰਨਿਆਂ ਦਾ ਪੰਜਾਬੀ ਮੋਨੋਲਾਗ

ਯਾਮੀ ਗੌਤਮ ਧਰ ਅਤੇ ਇਮਰਾਨ ਹਾਸ਼ਮੀ ਦੀ ‘ਹਕ’ ਦਾ ਟੀਜ਼ਰ ਰਿਲੀਜ਼, ਫ਼ਿਲਮ ਆਵੇਗੀ ਇਸ ਤਾਰੀਖ਼ ਨੂੰ

ਅੱਵਲ ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਫ਼ਿਲਮ ਕਾਲ ਕੋਠੜੀ ਪੋਸਟਰ ਰਿਲੀਜ਼

ਨਿੱਕਾ ਜ਼ੈਲਦਾਰ 4’ ਵਿੱਚ ਸਿੱਖ ਔਰਤ ਵੱਲੋਂ  ਸਿਗਰਟਨੋਸ਼ੀ ਸਿੱਖ ਸੱਭਿਆਚਾਰ ਤੇ ਪਰੰਪਰਾ ਵਿਰੁੱਧ ਸਾਜ਼ਿਸ਼ : ਪ੍ਰੋ. ਸਰਚਾਂਦ ਸਿੰਘ ਖਿਆਲਾ