Saturday, May 18, 2024

Malwa

ਜੰਗੇ ਅਜ਼ਾਦੀ ਲਈ ਮੁਸਲਮਾਨਾਂ ਦਾ ਅਹਿਮ ਯੋਗਦਾਨ: ਨਦੀਮ ਅਨਵਾਰ ਖਾਂ

January 27, 2024 05:46 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਗਣਤੰਤਰ ਦਿਵਸ ਮੌਕੇ ਤੇ ਕਮੇਟੀ ਦੇ ਮੁੱਖ ਦਫਤਰ ਮੁਸਲਿਮ ਮੁਸਾਫਿਰ ਖਾਨੇ ਤੇ ਝੰਡਾ ਲਹਿਰਾਉਣ ਦੀ ਰਸ਼ਮ ਅਦਾ ਕੀਤੀ ਗਈ ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਪ੍ਰਧਾਨ ਨਦੀਮ ਅਨਵਾਰ ਖਾਂ ਨੇਸੰਬੋਧਨ ਕਰਦੇ ਕਿਹਾ ਕਿ ਦੇਸ਼ ਦੀ ਜੰਗੇ ਅਜ਼ਾਦੀ ’ਚ ਸਭ ਧਰਮ ਦੇ ਲੋਕਾਂ ਦੇ ਨਾਲ-ਨਾਲ ਮੁਸਲਮਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।ਮੁਸਲਮਾਨਾ ਵੱਲੋਂ ਅੰਗਰੇਜ਼ਾ ਦੇ ਖਿਲਾਫ ਕਈ ਅੰਦੋਲਨ ਸ਼ੁਰੂ ਕੀਤੇ ਗਏ ਜਿਨਾ ਵਿੱਚ ਖਿਲਾਫਤ ਅੰਦੋਲਨ, ਖੁਦਾਈ ਖਿਦਮਤਗਾਰ ਅੰਦੋਲਨ, ਖਾਕਸਾਰ ਅੰਦੋਲਨ,ਅਹਰਾਰ ਅੰਦੋਲਨ,ਅਲੀਗੜ ਮੂਵਮੈਂਟ,ਵਹਾਬੀ ਮੂਵਮੈਂਟ,ਤਹਿਰੀਕੇ-ਰੇਸ਼ਮੀ ਰੁਮਾਲ ਮੂਵਮੈਂਟ ਹਨ ਅਤੇ 1857 ਦੀ ਜੰਗੇ ਆਜ਼ਾਦੀ ਜਿਸ ਵਿੱਚ 27000 ਦੇ ਕਰੀਬ ਦੇਵਬੰਦ ਦੇ  ਉਲੇਮਾ ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ ਗਿਆ,ਹਜ਼ਾਰਾ ਮੁਸਲਮਾਨ ਗ੍ਰਿਫਤਾਰ ਕੀਤੇ ਗਏ ਅਤੇ ਕਈਆਂ ਨੂੰ ਕਾਲਾ ਪਾਣੀ ਦੀ ਸ਼ਜਾ ਸੁਣਾਈ ਗਈ।“ਕੁਇਟ ਇੰਡੀਆ” “ਇਨਕਲਾਬ ਜ਼ਿੰਦਾਬਾਦ” “ਸਾਈਮਨ ਗੋ ਬੈਕ”ਅਤੇ“ਸਾਰੇ ਜਹਾਂ ਸੇ ਅੱਛਾ ਹਿੰਦੋਸਤਾ ਹਮਾਰਾ” ਦੇ ਨਾਅਰੇ ਮੁਸਲਮਾਨ ਸੁਤੰਤਰਤਾ ਸੈਨਾਨੀਆਂ ਵੱਲੋਂ ਦਿੱਤੇ ਗਏ ਸਨ ਅਤੇ ਤਿਰੰਗੇ ਨੂੰ ਪਹਿਲੀ ਵਾਰ ਇੱਕ ਮੁਸਲਿਮ ਮਹਿਲਾ ਵੱਲੋਂ ਡਿਜ਼ਾਈਨ ਕੀਤਾ ਗਿਆ।ਹਜ਼ਾਰਾਂ ਸੁਤੰਤਰਤਾ ਸੈਨਾਨੀਆ ਨੇ ਆਪਣਾ ਸਭ ਕੁਝ ਦੇਸ਼ ਲਈ ਕੁਰਬਾਨ ਕਰ ਦਿੱਤਾ,ਜਿਨ੍ਹਾ ਵਿੱਚੋਂ ਕੁਝ ਨਾਮ ਜਿਵੇਂ ਕਿ ਮੌਲਾਨਾ ਅਬੁਲ ਕਲਮ ਆਜ਼ਾਦ, ਮੌਲਾਨਾ ਹਸਰਤ ਮੋਹਾਨੀ,ਅਬਦੁਲ ਗੱਫਾਰ ਖਾਂ,ਅਸ਼ਫਾਕ ੳੁੱਲਾ ਖਾਂ, ਸੈਫੂਦੀ ਕਿਚਲੂ, ਆਸਫ ਅਲੀ,ਟੀਪੂ ਸੁਲਤਾਨ,ਮੋਲਵੀ ਅਹਿਮਦੁੱਲਾ ਸ਼ਾਹ,ਮੋਲਵੀ ਮਹਿਮੂਦ ਹਸਨ ਦਿਓਬੰਦੀ,ਬੇਗਮ ਹਜ਼ਰਤ ਮਹਲ,ਹਬੀਬ ਉਰ ਰਹਿਮਾਨ ਲੁਧਿਆਣ ਵੀ ਵਰਗੇ ਕੁਝ ਸੁਤੰਤਰਤਾ ਸੈਨਾਨੀ ਹਨ।ਇਸਲਾਮ ਮਜ਼ਹਬਵੀ ਸਾਨੂੰ ਆਪਣੇ ਮਾਦਰੇ ਵਤਨ ਲਈ ਪਿਆਰ,ਦੇਸ਼ ਵਾਸੀਆ ਨਾਲ ਮੁਹੱਬਤ ਅਤੇ ਆਪਣੀ ਸਰਜ਼ਮੀਨ ਨਾਲ ਵਫਾਦਾਰੀ ਲਈ ਕਹਿੰਦਾ ਹੈ।ਅੱਜ ਜਦ ਪੂਰੇ ਦੇਸ਼ ‘ਚ ਮੁਸਲਮਾਨਾਂਵਿਰੁੱਧਝੂਠਾ ਪ੍ਰਾਪੋਗੰਡਾ ਕੀਤਾ ਜਾ ਰਿਹਾ ਹੈ ਅਤੇ ਬਦਨਾਮ ਕਰਨ ਦੀ ਕੋਸ਼ਿਸ ਹੋ ਰਹੀ ਹੈ,ਆਪਣੇ ਸਿਆਸੀ ਮੁਫਾਦ ਦੇ ਲਈ ਕੁਝ ਤਾਕਤਾ ਹਿੰਦੂ,ਮੁਸਲਿਮ ਸਿੱਖਾਂ ਨੂੰ ਆਪਸ ‘ਚ ਲੜਾ ਰਹੀਆਂ ਹਨ ਅਤੇ ਮੁਸਲਮਾਨਾਂ ਦੇ ਸੁਨਹਿਰੀ ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ ਤਾਂ ਅੱਜ ਜ਼ਰੂਰਤ ਹੈ ਕਿ ਅਸਲ ਇਤਿਹਾਸ ਲੋਕਾਂ ਨੂੰ ਦੱਸੀਏ ਅਤੇ ਆਪਸੀ ਏਕਤਾ ਅਤੇ ਭਾਈਚਾਰੇ ਨੂੰ ਬਰਕਰਾਰ ਰੱਖੀਏ ਅਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦੁਆ ਕਰੀਏ।ਇਸ ਮੋਕੇ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ ਜਿਨਾਂ ਵਿੱਚ ਖੁਸ਼ੀ ਮੁਹੰਮਦ,ਮੁਹੰਮਦ ਸਕੀਲ,ਜ਼ਾਹਿਦ ਜੱਜੀ, ਮੁਹੰਮਦ ਸ਼ਮਸਾਦ ਝੋਕ,ਮੁਹੰਮਦ ਸ਼ਮਸਾਦ ਅਲੀ (ਪ੍ਰਧਾਨ ਬੀ.ਐੱਸ.ਪੀ),ਮੁਫਤੀ ਦਿਲਸਾਦ ਕਾਸਮੀ, ਮੁਹੰਮਦ ਫਿਰੋਜ਼, ਮੁਕਰੱਮ ਸੈਫੀ,ਸ਼ਾਹਿਦ, ਮੁਹੰਮਦ ਇਖਲਾਕ,ਮੁਸ਼ਤਾਕ, ਮੁਹੰਮਦ ਇਕਬਾਲ, ਐਡਵੋਕੇਟ ਗਜ਼ਨਫਰ ਸਿਰਾਜ, ਅਦਿ ਮੌਜੂਦ ਸਨ।

 

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਨਿਊਜ਼ੀਲੈਂਡ ਆ ਕੇ ਵੱਸਣ ਵਾਲਿਆਂ ਲਈ ਸੈਟਲਮੈਂਟ ਪ੍ਰੋਗਰਾਮ ਦੀ ਸ਼ੁਰੂਆਤ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਗੁਰਪ੍ਰੀਤ ਸਿੰਘ ਪ੍ਰਿੰਸ ਦੇ ਇੰਚਾਰਜ ਨਿਯੁਕਤ ਹੋਣ ਤੇ ਜਸਪਾਲ ਸਿੰਘ ਤੇ ਸਮੁੱਚੀ ਟੀਮ ਵੱਲੋ ਵਧਾਈਆਂ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਬਲਾਗਰ ਭਾਨਾ ਸਿੱਧੂ ਦੀ ਮੁੜ ਗ੍ਰਿਫ਼ਤਾਰ ਨੂੰ ਲੈ ਕੇ ਸਮਰਥਕਾਂ ਵਿਚ ਰੋਸ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪੈਨਸ਼ਨਰਾਂ ਨੇ ਕਾਲੀਆਂ ਝੰਡੀਆਂ ਲੈਕੇ ਅਮਨ ਅਰੋੜਾ ਦੀ ਕੋਠੀ ਅੱਗੇ ਦਿੱਤਾ ਧਰਨਾ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ :  ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, 2018 ’ਚ ਵਿਦੇਸ਼ ਗਿਆ ਸੀ ਸਿਮਰਨਪਾਲ ਸਿੰਘ ਸਿੱਧੂ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪੰਜਾਬ ਲਈ ਜਾਰੀ ਕੀਤੀ ਸੂਚੀ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ ‘ਚ SSF ਦੀ ਸ਼ੁਰੂਆਤ, 144 ਵਾਹਨ 'ਤੇ 5 ਹਜ਼ਾਰ ਮੁਲਾਜ਼ਮ ਤਾਇਨਾਤ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਲੋਕੋਮੋਟਿਵ ਵਰਕਸ ਨੇ 75ਵੇਂ ਗਣਤੰਤਰ ਦਿਵਸ ਨੂੰ ਸ਼ਾਨਦਾਰ ਜਸ਼ਨ ਮਨਾਇਆ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਮਨੀਪੁਰ ਆਸਾਮ ਰਾਈਫ਼ਲਜ਼ ਦੇ ਜਵਾਨ ਨੇ ਸਾਥੀਆਂ ’ਤੇ ਗੋਲੀਆਂ ਚਲਾਉਣ ਮਗਰੋਂ ਖ਼ੁਦਕੁਸ਼ੀ ਕੀਤੀ

ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਦਸੂਹਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਜਣੇ ਝੁਲਸੇ

 

  

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ