Saturday, December 20, 2025

Malwa

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ ਇੱਛਾ ਸ਼ਕਤੀ ਸਦਕਾ ਕਰੋੜਾਂ ਭਾਰਤੀਆਂ ਦਾ ਸੁਪਨਾ ਹੋਇਆ ਸਾਕਾਰ : ਥਾਪਰ

January 23, 2024 08:19 PM
ਅਸ਼ਵਨੀ ਸੋਢੀ
ਮਾਲੇਰਕੋਟਲਾ : ਭਗਵਾਨ ਸ੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਦੇ ਸਬੰਧ ਵਿੱਚ ਅਯੁੱਧਿਆ ਵਿਖੇ ਕੀਤੀ ਗਈ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਵਿਰਾਸਤੀ ਸ਼ਹਿਰ ਮਾਲੇਰਕੋਟਲਾ ਵਿਖੇ ਵੱਖ-ਵੱਖ ਥਾਵਾਂ ਤੇ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਲਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਸਮੂਹ ਦੇਸ਼ ਵਾਸੀਆਂ ਨੂੰ ਵਿਸ਼ਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੀ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿਦਿਆ ਕਿਹਾ ਕਿ ਇਹ ਸੁਨਹਿਰੀ ਦਿਨ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਇਆ ਹੈ। 500 ਸਾਲਾਂ ਦੇ ਲੰਬੇ ਸੰਘਰਸ਼ ਅਤੇ ਬਹੁਤ ਸਾਰੇ ਰਾਮ ਭਗਤਾਂ ਦੇ ਬਲਿਦਾਨਾਂ ਤੋਂ ਬਾਅਦ,ਇਸ ਵਿਸ਼ਾਲ  ਮਹਾਂਉਤਸਵ ਦੇ ਗਵਾਹ ਬਣ ਕੇ ਅਸੀਂ ਬਹੁਤ ਖੁਸ਼ ਅਤੇ ਅਨੰਦਿਤ ਹਾਂ।ਰਾਮ ਸਭ ਦੇ ਹਨ,ਰਾਮ ਕਣ ਕਣ ਵਿਚ ਹਨ।ਇਸ ਸ਼ੁਭ ਮੌਕੇ ਤੇ ਚਾਰੇ ਪਾਸੇ ਖੁਸ਼ੀ,ਉਤਸ਼ਾਹ ਅਤੇ ਉਮੰਗ ਹੈ,ਪੂਰੀ ਦੁਨੀਆ ਚ ਇਕ ਵੱਖਰੀ ਲਹਿਰ ਅਤੇ ਉਮੰਗ ਹੈ। ਇਸ ਮੌਕੇ ਭਾਜਪਾ  ਨੇਤਾਵਾਂ ਨੂੰ ਮੰਦਿਰਾਂ ਵਿੱਚ ਸਨਮਾਨਿਤ  ਕੀਤਾ ਗਿਆ।
ਉਨ੍ਹਾਂ ਇਸ ਮੌਕੇ ਤੇ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਲਈ ਪ੍ਰਾਥਨਾ ਕਰਨ ਦੇ ਨਾਲ ਨਾਲ ਵਿਸ਼ਵ ਭਰ ਵਿੱਚ ਵਸਦੇ ਸਮੂਹ ਸਨਾਤਨੀਆਂ ਦੇ ਭਲੇ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਕਾਰ ਸੇਵਕਾਂ ਦੇ ਬਲਿਦਾਨ,ਅਨੇਕ ਸੰਤਾਂ ਦੀ ਤਪੱਸਿਆ,ਕਰੋੜਾਂ ਸਨਾਤਨੀਆਂ ਦੀ ਉਡੀਕ ਅਤੇ ਦੇਸ਼ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜਬੂਤ ਇਛਾ ਸ਼ਕਤੀ ਦੇ ਪ੍ਰਣਾਮ ਸਵਰੂਪ ਅੱਜ ਅਯੁੱਧਿਆ ਪੁਰੀ ਵਿੱਚ ਭਗਵਾਨ ਸ਼੍ਰੀ ਰਾਮ ਆਪਣੇ ਬ੍ਰਹਮ ਅਤੇ ਵਿਸ਼ਾਲ ਮੰਦਰ ਵਿੱਚ ਸਥਾਪਤ ਹੋਏ ਹਨ। ਥਾਪਰ ਨੇ ਕਿਹਾ ਕਿ ਪਲ,ਜਿਸ ਸ਼ਮੇ ਅਤੇ ਦਿਨ ਦੀ ਲੰਬੇ ਸਮੇਂ ਤੋਂ ਉਡੀਕ ਸੀ। ਸਾਲਾਂ ਦੀ ਉਡੀਕ,ਸਾਲਾਂ ਤੋਂ ਇੰਤਜਾਰ ਸੀ ਉਹ ਖਤਮ ਹੋ ਗਿਆ ਹੈ।ਭਗਵਾਨ ਰਾਮ ਆਪਣੀ ਜਨਮ ਭੂਮੀ ਤੇ ਬਿਰਾਜਮਾਨ ਹੋ ਗਏ ਹਨ।ਅੱਜ ਅਜਿਹਾ ਦਿਨ ਹੈ ਜਿਸ ਦੀ ਹਰ ਰਾਮ ਭਗਤ ਨੂੰ ਉਡੀਕ ਸੀ।ਇਸ ਮੌਕੇ ਬਜਰੰਗ ਦਲ ਪੰਜਾਬ ਦੇ ਉਪ ਪ੍ਰਧਾਨ ਮੋਹਿਤ ਗਰਗ,ਭਾਜਪਾ ਦੇ ਸੀਨੀਅਰ ਆਗੂ ਦਵਿੰਦਰ ਸਿੰਗਲਾ ਬੋਬੀ, ਅੰਕੁ ਯਖ਼ਮੀ, ਅਭਿਨਵ ਕਾਂਸਲ, ਸਤੀਸ਼ ਗੋਇਲ, ਹਿਮਾਂਸ਼ੂ ਜੈਨ, ਹਰਬਗ ਸਿੰਘ ਬਾਘਾ, ਸੰਜੈ ਵੋਹਰਾ ਮਹੇਸ਼ ਕਾਂਸਲ,ਲਕਸ਼ ਸਿੰਗਲਾ, ਅਰਪਿਤ ਢੰਡ , ਹਰਿੰਦਰ ਬਾਂਸਲ ਆਦਿ ਹਾਜ਼ਰ ਸਨ।

Have something to say? Post your comment