Monday, March 23, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Chandigarh

ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਈ ਤਕਨਾਲੋਜੀ ਦੀ ਅਹਿਮ ਭੂਮਿਕਾ: ਮੁੱਖ ਸਕੱਤਰ

April 16, 2021 09:30 PM
SehajTimes

ਚੰਡੀਗੜ੍ਹ : ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਹੈ ਕਿ ਦੇਸ਼ ਵਿੱਚ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਅਤੇ ਸਿੱਖਿਆ ਤੱਕ ਲੋਕਾਂ ਦੀ ਪਹੁੰਚ ਨੂੰ ਵਧਾਉਣ ਲਈ ਤਕਨਾਲੋਜੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ।
ਉਹ ਐਨ.ਈ.ਪੀ. 2020: ਕੌਮੀ ਸਿੱਖਿਆ ਨੀਤੀ 2020 ਤਹਿਤ ਸਰਕਾਰ ਦੁਆਰਾ ਚੁੱਕੇ ਗਏ ਵੱਖ ਵੱਖ ਨੀਤੀਗਤ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਉੱਤਰੀ ਭਾਰਤ ਦਾ ਪਲੈਨਰੀ ਸੈਸ਼ਨ `ਤੇ ਨੈਸ਼ਨਲ ਵੈੱਬ ਸੀਰੀਜ਼ ਦੇ ਪਹਿਲੇ ਪ੍ਰੀਮੀਅਰ ਵਰਚੁਅਲ ਈਵੈਂਟ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਸ਼੍ਰੀਮਤੀ ਮਹਾਜਨ ਨੂੰ ਇਸ ਸਮਾਰੋਹ ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਏ.ਡਬਲਿਊ.ਐਸ (ਐਮਾਜ਼ਾਨ ਵੈਬ ਸਰਵਿਸਿਜ਼) ਵੱਲੋਂ ਆਈ.ਈ.ਈ.ਈ.-ਪ੍ਰਕਾਸ਼ ਭਾਰਤੀ (ਆਈ.ਈ.ਈ.ਈ. ਫੋਟੋਨਿਕਸ ਸੁਸਾਇਟੀ ਚੈਪਟਰਜ਼ ਆਫ਼ ਇੰਡੀਆ ਦੇ ਸੰਘ) ਦੇ ਸਹਿਯੋਗ ਨਾਲ ਕਰਵਾਇਆ ਗਿਆ।
ਉਨ੍ਹਾਂ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਉਦਯੋਗਾਂ ਵਿੱਚ ਕੰਮ ਕਰਨ ਲਈ ਤਿਆਰ ਕਰਨ ਅਤੇ ਦੇਸ਼ ਵਿਚ ਪ੍ਰਤਿਭਾ ਦਾ ਪਲਾਇਨ ਕਰਨ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ।

ਮੁੱਖ ਸਕੱਤਰ ਨੇ ਭਾਈਵਾਲਾਂ ਨੂੰ ਇੱਕ ਸਾਂਝੇ ਪਲੇਟਫਾਰਮ `ਤੇ ਲਿਆਉਣ ਲਈ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ ਜਿਸ ਨਾਲ ਭਵਿੱਖ ਵਿੱਚ ਨਵੇਂ ਟੀਚੇ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਡਾ. ਨਰੇਸ਼ ਚੰਦ ਐਫ.ਆਈ.ਈ.ਈ.ਈ.- ਚੈਪਟਰ ਰਿਲੇਸ਼ਨਜ਼ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਆਈ.ਈ.ਈ.ਈ. ਫੋਟੋਨਿਕਸ ਸੁਸਾਇਟੀ, ਯੂਐਸਏ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਉਮੀਦ ਜਤਾਈ ਕਿ ਅਜਿਹੀਆਂ ਸਹਿਯੋਗੀ ਪਹਿਲਕਦਮੀਆਂ ਅਤੇ ਸਮਾਗਮ ਦੇਸ਼ ਨੂੰ “ਆਤਮ ਨਿਰਭਰ ਭਾਰਤ” ਬਣਾਉਣ ਲਈ ਬਹੁਪੱਖੀ ਨੇਤਾ ਪੈਦਾ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।
ਇਹ ਸਮਾਗਮ ਤਕਨੀਕੀ ਤੌਰ `ਤੇ ਆਈ.ਈ.ਈ.ਈ. (ਇੰਸਟੀਚਿਊਟ ਆਫ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਜ਼) ਰੀਜ਼ਨ 10 ਦੁਆਰਾ ਸਪਾਂਸਰ ਕੀਤਾ ਗਿਆ, ਜੋ ਤਕਨਾਲੋਜੀ ਅਤੇ ਆਈ.ਈ.ਈ.ਈ. ਰੀਜ਼ਨ 10 ਵਿੱਦਿਅਕ ਗਤੀਵਿਧੀਆਂ ਕਮੇਟੀ ਦੀ ਤਰੱਕੀ ਲਈ ਵਿਸ਼ਵ ਦੀ ਸਭ ਤੋਂ ਵੱਡੀ ਤਕਨੀਕੀ ਪੇਸ਼ੇਵਰ ਸੰਸਥਾ ਹੈ। ਇਸ ਦਾ ਆਯੋਜਨ ਆਈਜੈਨ ਐਜੂ ਸਲਿਊਸਨਜ਼ ਇੰਡੀਆ ਦੁਆਰਾ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਇੰਦਰਪ੍ਰੀਤ ਕੌਰ, ਸੱਕਤਰ, ਪ੍ਰਕਾਸ਼ ਭਾਰਤੀ, ਭਾਰਤ, ਐਕਸਕੌਮ ਮੈਂਬਰਜ਼ ਪੀਈਐਸ-ਆਈਏਐਸ, ਦਿੱਲੀ ਚੈਪਟਰ ਵੱਲੋਂ ਕੀਤਾ ਗਿਆ।


ਨਵੀਂ ਕੌਮੀ ਸਿੱਖਿਆ ਨੀਤੀ ਦਾ ਖਰੜਾ ਜਿਸ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਉਚੇਰੀ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਅਤੇ ਭਾਰਤੀ ਸਿਖਿਆਰਥੀਆਂ ਵਿੱਚ ਵਿਸ਼ਵਵਿਆਪੀ ਯੋਗਤਾ ਪੈਦਾ ਕਰਨ ਲਈ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ, ਨੇ ਇਸ ਸਮਾਗਮ ਦਾ ਅਧਾਰ ਬਣਾਇਆ।
ਖੇਤਰ ਦੇ ਤਕਨੀਕੀ ਉਦਯੋਗਾਂ ਅਤੇ ਰੈਗੂਲੇਟਰਾਂ ਦੇ ਨਾਲ ਸੀਨੀਅਰ ਅਫਸਰਸ਼ਾਹੀ, ਚਾਂਸਲਰਾਂ, ਉਪ-ਕੁਲਪਤੀਆਂ, ਡਾਇਰੈਕਟਰ, ਵਿੱਦਿਅਕ ਮਾਹਿਰਾਂ ਵੱਲੋਂ ਤਕਨਾਲੋਜੀ ਨੂੰ ਸਿੱਖਿਆ ਵਿੱਚ ਲਿਆਉਣ ਲਈ ਚੁੱਕੇ ਜਾਣ ਵਾਲੇ ਉਪਾਵਾਂ ਬਾਰੇ ਵਿਚਾਰ-ਵਟਾਂਦਰੇ ਕੀਤੇ।
   
ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਪ੍ਰਮੁੱਖ ਥੰਮ, ਜਿਨ੍ਹਾਂ ਵਿੱਚ ਬੁੱਧੀਜੀਵੀ ਅਤੇ ਮਹਿਲਾ ਅਕਾਦਮਿਕ ਆਗੂ ਵੀ ਸ਼ਾਮਲ ਸਨ, ਨੇ ਵਿਚਾਰ-ਵਟਾਂਦਰੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਉੱਘੇ ਬੁਲਾਰਿਆਂ ਵਿੱਚ ਡਾ. ਮਧੂ ਚਿਤਕਾਰਾ (ਪ੍ਰੋ ਚਾਂਸਲਰ, ਚਿਤਕਾਰਾ ਯੂਨੀਵਰਸਿਟੀ ਪੰਜਾਬ), ਪੂਜਾ ਅਗਰਵਾਲ (ਪ੍ਰੋ ਚਾਂਸਲਰ, ਐਸ.ਆਰ.ਐਮ.ਯੂ ਲਖਨਊ), ਪ੍ਰੋ. ਪ੍ਰੀਤੀ ਬਜਾਜ (ਉਪ ਕੁਲਪਤੀ ਗਾਲਗੋਟੀਅਸ ਯੂਨੀਵਰਸਿਟੀ, ਗ੍ਰੇਟਰ ਨੋਇਡਾ), ਨੀਰਜ ਚੰਡਾਲਾ (ਸੰਯੁਕਤ ਡਾਇਰੈਕਟਰ, ਆਈ.ਟੀ. ਵਿਭਾਗ, ਹਿਮਾਚਲ ਪ੍ਰਦੇਸ਼), ਕੁੰਵਰ ਸ਼ੇਖਰ ਵਿਜੇਂਦਰ (ਚਾਂਸਲਰ, ਸ਼ੋਭਿਤ ਯੂਨੀਵਰਸਿਟੀ, ਮੇਰਠ), ਪ੍ਰੋ. ਰਾਜਿੰਦਰ ਕੁਮਾਰ ਅਨਾਇਥ (ਉਪ ਕੁਲਪਤੀ, ਡੀ.ਐਸ.ਆਰ.ਯੂ.ਐਸ.ਟੀ. ਮੁਰਥਲ), ਸੁਨੀਲ ਪੀ.ਪੀ. (ਐਮਾਜ਼ਾਨ ਇੰਟਰਨੈਟ ਸਰਵਿਸਿਜ਼), ਪ੍ਰੋਫੈਸਰ ਸ਼ੈਲੇਂਦਰ ਜੈਨ (ਡਾਇਰੈਕਟਰ ਸਲਾਈਟ ਲੌਂਗੋਵਾਲ) ), ਪ੍ਰੋਫੈਸਰ ਆਰ.ਏ. ਗੁਪਤਾ (ਉਪ ਕੁਲਪਤੀ, ਰਾਜਸਥਾਨ ਟੈਕਨੀਕਲ ਯੂਨੀਵਰਸਿਟੀ, ਕੋਟਾ) ਅਤੇ ਪ੍ਰੋਫੈਸਰ ਮਨੋਜ ਅਰੋੜਾ (ਉਪ ਕੁਲਪਤੀ ਬੀ.ਐੱਮ.ਐੱਲ ਮੁੰਜਲ ਯੂਨੀਵਰਸਿਟੀ) ਸ਼ਾਮਲ ਸਨ।
ਪ੍ਰੋਗਰਾਮ ਦੀ ਪ੍ਰਧਾਨਗੀ ਏ.ਆਈ.ਸੀ.ਟੀ.ਈ., ਐਮ.ਓ.ਈ. ਭਾਰਤ ਦੇ ਸਾਬਕਾ ਡਾਇਰੈਕਟਰ ਡਾ. ਮਨਪ੍ਰੀਤ ਸਿੰਘ ਮੰਨਾ ਨੇ ਕੀਤੀ। ਉਹਨਾਂ ਨੇ ਸਵਾਯਮ ਇੰਡੀਆ ਦੇ ਵਿਚਾਰ ਨੂੰ ਪ੍ਰਫੁੱਲਤ ਅਤੇ ਉਤਸ਼ਾਹਿਤ ਕੀਤਾ ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਐਮ.ਓ.ਓ.ਸੀ ਦੇ ਪਲੇਟਫਾਰਮਾਂ ਵਿਚੋਂ ਇੱਕ ਹੈ।
ਇਸ ਸਮਾਰੋਹ ਦੀ ਸਹਿ-ਪ੍ਰਧਾਨਗੀ ਏ.ਡਬਲਯੂ.ਐਸ. ਇੰਡੀਆ ਇੰਟਰਨੈੱਟ ਸਰਵਿਸਿਸ ਪ੍ਰਾਈਵੇਟ ਲਿਮ. ਦੇ ਇੰਪਲਾਇਬਿਲਟੀ ਕੰਸਲਟੈਂਟ ਦਿਲਪ੍ਰੀਤ ਸਿੰਘ ਨੇ ਕੀਤੀ।
ਪ੍ਰੋਗਰਾਮ ਵਿਚ ਵੱਖ-ਵੱਖ ਉੱਚ ਸਿੱਖਿਆ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਨੂੰ ਲਾਭ ਪਹੁੰਚਾਉਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਪ੍ਰੋਗਰਾਮ ਲਈ ਦੇਸ਼ ਅਤੇ ਵਿਸ਼ਵ ਭਰ `ਚੋਂ ਤਕਰੀਬਨ 1000 ਪ੍ਰਤੀਭਾਗੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।

Have something to say? Post your comment

 

More in Chandigarh

ਗੈਂਗਸਟਰਾਂ ‘ਤੇ ਵਾਰ ਦਾ 61ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 212 ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼

ਮਹਿਲਾਵਾਂ ਦੀ ਸਿਹਤ ਤੇ ਸਨਮਾਨ ਲਈ ਮਾਨ ਸਰਕਾਰ ਦਾ ਮਜ਼ਬੂਤ ਕਦਮ—127.95 ਕਰੋੜ ਰੁਪਏ ਸਿੱਧੇ ਖਾਤਿਆਂ ਵਿੱਚ ਜਾਰੀ: ਡਾ. ਬਲਜੀਤ ਕੌਰ

ਦੂਜਾ ਮੌਕਾ: ਭਗਵੰਤ ਮਾਨ ਸਰਕਾਰ ਵੱਲੋਂ ਮੁੜ ਵਸੇਬਾ ਅਤੇ ਰੋਜ਼ਗਾਰ ਵਿੱਚ ਸਹਾਇਤਾ ਦੇਣ ਨਾਲ ਨਸ਼ਾ ਵਿਰੋਧੀ ਮੁਹਿੰਮ ਦੇ ਮਹੱਤਵਪੂਰਨ ਨਤੀਜੇ ਆਏ ਸਾਹਮਣੇ

ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ

ਪ੍ਰਮੁੱਖ ਜ਼ਿਲ੍ਹਿਆਂ ਤੋਂ ਓ.ਟੀ.ਐਸ. ਸਕੀਮ ਤਹਿਤ 111.16 ਕਰੋੜ ਰੁਪਏ ਦੀ ਪ੍ਰਾਪਤੀ ਨਾਲ ਭਗਵੰਤ ਮਾਨ ਸਰਕਾਰ ਵਿੱਚ ਕਾਰੋਬਾਰੀਆਂ ਦਾ ਭਰੋਸਾ ਹੋਇਆ ਪ੍ਰਤੱਖ

ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਗੈਂਗਸਟਰਾਂ ‘ਤੇ ਵਾਰ ਦਾ 60ਵਾਂ ਦਿਨ: ਪੰਜਾਬ ਪੁਲਿਸ ਵੱਲੋਂ 675 ਥਾਵਾਂ ‘ਤੇ ਛਾਪੇਮਾਰੀ; 416 ਗ੍ਰਿਫ਼ਤਾਰ

ਵਿਆਪਕ ਉਦਯੋਗਿਕ ਨਿਵੇਸ਼ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਵਿੱਚ ਹੋਏ ਸੁਧਾਰਾਂ ’ਤੇ ਮੋਹਰ ਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਲੇਰਕੋਟਲਾ ਲਈ ਵੱਡਾ ਐਲਾਨ, ਮੈਡੀਕਲ ਕਾਲਜ ਹੋਵੇਗਾ ਸਥਾਪਤ, ਐਮ.ਬੀ.ਬੀ.ਐਸ. ਦੀਆਂ 100 ਸੀਟਾਂ ਹੋਣਗੀਆਂ